PM ਮੋਦੀ ਅੱਜ ਲਾਕਡਾਊਨ ‘ਚ ਦੂਜਿਆਂ ਦੀ ਮਦਦ ਕਰਨ ਵਾਲੇ ਬਨਾਰਸੀਆਂ ਨਾਲ ਕਰਨਗੇ ਗੱਲਬਾਤ

PM Modi interact with NGOs: ਨਵੀਂ ਦਿੱਲੀ: ਕੋਰੋਨਾ ਵਾਇਰਸ ਮਹਾਂਮਾਰੀ ਦੇ ਮੱਦੇਨਜ਼ਰ ਲਾਗੂ ਲਾਕਡਾਊਨ ਦੌਰਾਨ ਵਾਰਾਣਸੀ ਦੇ ਵਸਨੀਕਾਂ ਅਤੇ ਸਮਾਜਿਕ ਸੰਗਠਨਾਂ ਨੇ ਲੋੜਵੰਦਾਂ ਦੀ ਸਹਾਇਤਾ ਕੀਤੀ । ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਵੀਡੀਓ ਕਾਨਫਰੰਸ ਰਾਹੀਂ ਆਪਣੇ ਸੰਸਦੀ ਹਲਕੇ ਦੇ ਅਜਿਹੇ ਲੋਕਾਂ ਨਾਲ ਗੱਲਬਾਤ ਕਰਨਗੇ । ਉਨ੍ਹਾਂ ਨਾਲ ਗੱਲ ਕਰਨ ਤੋਂ ਬਾਅਦ ਪੀਐਮ ਮੋਦੀ ਆਪਣੇ ਅਨੁਭਵ ਅਤੇ ਉਨ੍ਹਾਂ ਵੱਲੋਂ ਲਾਕਡਾਊਨ ਦੌਰਾਨ ਕੀਤੇ ਗਏ ਵੱਖ-ਵੱਖ ਸਮਾਜਿਕ ਕਾਰਜਾਂ ਨੂੰ ਚਰਚਾ ਰਾਹੀਂ ਦੇਸ਼ ਦੇ ਸਾਹਮਣੇ ਰੱਖਣਗੇ।

PM Modi interact with NGOs
PM Modi interact with NGOs

ਮਿਲੀ ਜਾਣਕਾਰੀ ਅਨੁਸਾਰ ਲਾਕਡਾਊਨ ਦੌਰਾਨ ਵਾਰਾਨਸੀ ਵਿੱਚ ਵੱਖ-ਵੱਖ ਖੇਤਰਾਂ ਨਾਲ ਸਬੰਧਿਤ 100 ਤੋਂ ਵੱਧ ਸੰਸਥਾਵਾਂ ਵੱਲੋਂ ਜ਼ਿਲ੍ਹਾ ਪ੍ਰਸਾਸ਼ਨ ਦੀ ਫ਼ੂਡ ਸੇਲ ਦੇ ਲਗਭਗ 20 ਲੱਖ ਫੂਡ ਪੈਕਟ ਅਤੇ 2 ਲੱਖ ਸੁੱਕੇ ਰਾਸ਼ਨ ਕਿੱਟਾਂ ਨੂੰ ਵੱਖਰੇ ਤੌਰ ’ਤੇ ਵੰਡਿਆ ਗਿਆ ।

PM Modi interact with NGOs

ਇਨ੍ਹਾਂ ਸੰਸਥਾਵਾਂ ਵੱਲੋਂ ਅਨਾਜ ਦੀ ਵੰਡ ਤੋਂ ਇਲਾਵਾ, ਮਹਾਂਮਾਰੀ ਦੀ ਰੋਕਥਾਮ ਲਈ ਜ਼ਿਲ੍ਹਾ ਪ੍ਰਸ਼ਾਸਨ ਦੁਆਰਾ ਰੋਗਾਣੂ / ਮਾਸਕ ਵੰਡਣ ਵਾਲਿਆਂ ਨੂੰ ‘ਕੋਰੋਨਾ ਵਾਰੀਅਰਜ਼’ ਦੇ ਰੂਪ ਵਿੱਚ ਸਨਮਾਨਿਤ ਕੀਤਾ ਗਿਆ ਹੈ। ਇਨ੍ਹਾਂ ਸੰਸਥਾਵਾਂ ਵਿੱਚ ਮੈਡੀਕਲ, ਧਾਰਮਿਕ, ਸਿੱਖਿਆ, ਸਮਾਜਿਕ, ਹੋਟਲ / ਸੋਸ਼ਲ ਕਲੱਬ ਅਤੇ ਕਾਰੋਬਾਰ ਦੇ ਖੇਤਰ ਨਾਲ ਸਬੰਧਤ ਸੰਸਥਾਵਾਂ ਸ਼ਾਮਿਲ ਹਨ। 

The post PM ਮੋਦੀ ਅੱਜ ਲਾਕਡਾਊਨ ‘ਚ ਦੂਜਿਆਂ ਦੀ ਮਦਦ ਕਰਨ ਵਾਲੇ ਬਨਾਰਸੀਆਂ ਨਾਲ ਕਰਨਗੇ ਗੱਲਬਾਤ appeared first on Daily Post Punjabi.



Previous Post Next Post

Contact Form