ਕਾਨਪੁਰ ਫਾਇਰਿੰਗ ਮਾਮਲੇ ਦਾ ਮੋਸਟ ਵਾਂਟੇਡ ਵਿਕਾਸ ਦੁਬੇ ਉਜੈਨ ‘ਚ ਗ੍ਰਿਫਤਾਰ

vikas dubey arrested: ਕਾਨਪੁਰ ਪੁਲਿਸ ਨੇ ਕਾਨਪੁਰ ਫਾਇਰਿੰਗ ਮਾਮਲੇ ਵਿੱਚ ਵੱਡੀ ਸਫਲਤਾਂ ਹਾਸਿਲ ਕੀਤੀ ਹੈ। ਪੁਲਿਸ ਨੇ ਕਾਨਪੁਰ ਫਾਇਰਿੰਗ ਮਾਮਲੇ ਦੇ ਮੋਸਟ ਵਾਂਟੇਡ ਵਿਕਾਸ ਦੂਬੇ ਨੂੰ ਮੱਧ ਪ੍ਰਦੇਸ਼ ਦੇ ਉਜੈਨ ਤੋਂ ਗ੍ਰਿਫਤਾਰ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਵਿਕਾਸ ਦੂਬੇ ਨੇ ਮਹਾਕਲੇਸ਼ਵਰ ਮੰਦਰ ਦੀ ਪਰਚੀ ਕੱਟਵਾਈ ਅਤੇ ਇਸ ਤੋਂ ਬਾਅਦ ਆਪਣੇ ਆਪ ਹੀ ਆਤਮ ਸਮਰਪਣ ਕਰ ਦਿੱਤਾ। ਫਿਲਹਾਲ ਸਥਾਨਕ ਪੁਲਿਸ ਨੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਹਾਲਾਂਕਿ, ਇਸ ਸੰਬੰਧੀ ਅਜੇ ਤੱਕ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਵਿਕਾਸ ਦੂਬੇ ਨੇ ਆਪਣੇ ਸਮਰਪਣ ਬਾਰੇ ਸਥਾਨਕ ਮੀਡੀਆ ਨੂੰ ਜਾਣਕਾਰੀ ਦਿੱਤੀ ਹੈ। ਇਸ ਤੋਂ ਬਾਅਦ ਉਸ ਨੇ ਉਜੈਨ ਦੇ ਮਹਾਕਾਲ ਥਾਣੇ ਨੇੜੇ ਸਥਾਨਕ ਪੁਲਿਸ ਅੱਗੇ ਆਤਮ ਸਮਰਪਣ ਕਰ ਦਿੱਤਾ। ਪੁਲਿਸ ਨੇ ਮੁਲਜ਼ਮ ਵਿਕਾਸ ਦੂਬੇ ਨੂੰ ਗ੍ਰਿਫ਼ਤਾਰ ਕਰਕੇ ਥਾਣੇ ਲਿਆਂਦਾ ਹੈ। ਆਤਮ ਸਮਰਪਣ ਦੀ ਖ਼ਬਰ ਤੋਂ ਬਾਅਦ ਐਸਟੀਐਫ ਦੀ ਟੀਮ ਉਜੈਨ ਲਈ ਰਵਾਨਾ ਹੋ ਗਈ ਹੈ।

The post ਕਾਨਪੁਰ ਫਾਇਰਿੰਗ ਮਾਮਲੇ ਦਾ ਮੋਸਟ ਵਾਂਟੇਡ ਵਿਕਾਸ ਦੁਬੇ ਉਜੈਨ ‘ਚ ਗ੍ਰਿਫਤਾਰ appeared first on Daily Post Punjabi.



Previous Post Next Post

Contact Form