PM ਮੋਦੀ ਅੱਜ ਧਰਮ ਚੱਕਰ ਦਿਵਸ ਮੌਕੇ ਬੁੱਧ ਵਿਦਵਾਨਾਂ ਨੂੰ ਕਰਨਗੇ ਸੰਬੋਧਿਤ

Dharma Chakra Day: ਸੰਸਕ੍ਰਿਤੀ ਮੰਤਰਾਲੇ ਦੀ ਦੇਖ-ਰੇਖ ਵਿੱਚ ਅੱਜ ਯਾਨੀ ਕਿ ਸ਼ਨੀਵਾਰ ਨੂੰ ਅੰਤਰਰਾਸ਼ਟਰੀ ਬੁੱਧ ਸੰਘ (IBC) ਧਰਮ ਚੱਕਰ ਦਿਵਸ ਵਜੋਂ ਪੂਰਨਿਮਾ ਮਨਾਏਗਾ। ਇਸ ਦਿਨ ਮਹਾਤਮਾ ਬੁੱਧ ਨੇ ਆਪਣੇ ਪਹਿਲੇ ਪੰਜ ਚੇਲਿਆਂ ਨੂੰ ਪਹਿਲਾ ਉਪਦੇਸ਼ ਦਿੱਤਾ ਸੀ । ਇਸ ਮੌਕੇ ਵਿਸ਼ਵ ਭਰ ਦੇ ਬੌਧ ਹਰ ਸਾਲ ਇਸਨੂੰ ਧਰਮ ਚੱਕਰ ਦੇ ਦਿਨ ਵਜੋਂ ਮਨਾਉਂਦੇ ਹਨ। ਇਸ ਦੇ ਨਾਲ ਹੀ ਹਿੰਦੂ ਧਰਮ ਵਿੱਚ ਅੱਜ ਦਾ ਦਿਨ ਗੁਰੂ ਦੇ ਪ੍ਰਤੀ ਸਨਮਾਨ ਕਰਨ ਦਾ ਦਿਨ ਹੈ ਅਤੇ ਇਸ ਨੂੰ ‘ਗੁਰੂ ਪੂਰਨਿਮਾ’ ਵਜੋਂ ਵੀ ਮਨਾਇਆ ਜਾਂਦਾ ਹੈ। ਰਾਸ਼ਟਰਪਤੀ ਰਾਮ ਨਾਥ ਕੋਵਿੰਦ ਅੱਜ ਰਾਸ਼ਟਰਪਤੀ ਭਵਨ ਵਿਖੇ ਧਰਮ ਚੱਕਰ ਦਿਵਸ ਦਾ ਉਦਘਾਟਨ ਕਰਨਗੇ । ਉਸ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀਡੀਓ ਰਾਹੀਂ ਦੇਸ਼ ਵਾਸੀਆਂ ਨੂੰ ਸੰਬੋਧਿਤ ਕਰਨਗੇ ।

Dharma Chakra Day
Dharma Chakra Day

ਬਾਅਦ ਵਿੱਚ ਸੰਸਕ੍ਰਿਤੀ ਮੰਤਰੀ ਪ੍ਰਹਿਲਾਦ ਪਟੇਲ ਅਤੇ ਘੱਟ ਗਿਣਤੀ ਮਾਮਲਿਆਂ ਬਾਰੇ ਰਾਜ ਮੰਤਰੀ ਕਿਰਨ ਰਿਜੀਜੂ ਵੀ ਉਦਘਾਟਨ ਸਮਾਰੋਹ ਨੂੰ ਸੰਬੋਧਨ ਕਰਨਗੇ। ਇਸ ਮੌਕੇ ਮੰਗੋਲੀਆ ਦੇ ਰਾਸ਼ਟਰਪਤੀ ਵੱਲੋਂ ਇੱਕ ਵਿਸ਼ੇਸ਼ ਸੰਬੋਧਨ ਵੀ ਪੜ੍ਹਿਆ ਜਾਵੇਗਾ ਅਤੇ ਸਦੀਆਂ ਤੋਂ ਮੰਗੋਲੀਆ ਵਿੱਚ ਸੁਰੱਖਿਅਤ ਭਾਰਤੀ ਮੂਲ ਦਾ ਇੱਕ ਮਹੱਤਵਪੂਰਣ ਬੋਧੀ ਖਰੜਾ, ਭਾਰਤ ਦੇ ਮਾਨਯੋਗ ਰਾਸ਼ਟਰਪਤੀ ਨੂੰ ਭੇਟ ਕੀਤਾ ਜਾਵੇਗਾ ।

Dharma Chakra Day

ਮਿਲੀ ਜਾਣਕਾਰੀ ਅਨੁਸਾਰ ਅੱਜ ਦੇ ਦਿਨ ਹੋਰ ਵੀ ਬਹੁਤ ਸਾਰੇ ਮਹੱਤਵਪੂਰਨ ਸਮਾਗਮ ਹੋਣੇ ਹਨ । ਜਿਵੇਂ ਕਿ ਦੁਨੀਆ ਦੇ ਵੱਖ-ਵੱਖ ਹਿੱਸਿਆਂ ਤੋਂ ਚੋਟੀ ਦੇ ਬੋਧੀ ਨੇਤਾਵਾਂ, ਵਿਸ਼ੇਸ ਮਾਹਿਰਾਂ ਅਤੇ ਵਿਦਵਾਨਾਂ ਦੇ ਸੰਦੇਸ਼ ਸਾਰਨਾਥ ਅਤੇ ਬੋਧਗਿਆ ਤੋਂ ਪ੍ਰਸਾਰਿਤ ਕੀਤੇ ਜਾਣਗੇ। ਕੋਵਿਡ-19 ਮਹਾਂਮਾਰੀ ਨੂੰ ਦੇਖਦੇ ਹੋਏ ਸਾਰੇ ਪ੍ਰੋਗਰਾਮ ਵਰਚੁਅਲ ਹੋਣਗੇ। ਅੱਜ ਦੁਨੀਆ ਭਰ ਤੋਂ ਤਕਰੀਬਨ 3 ਮਿਲੀਅਨ ਲੋਕ ਲਾਈਵ ਵੈਬਕਾਸਟਾਂ ਰਾਹੀਂ ਸਾਰੇ ਪ੍ਰੋਗਰਾਮਾਂ ਦੇ ਸਾਹਮਣੇ ਆਉਣਗੇ। 

The post PM ਮੋਦੀ ਅੱਜ ਧਰਮ ਚੱਕਰ ਦਿਵਸ ਮੌਕੇ ਬੁੱਧ ਵਿਦਵਾਨਾਂ ਨੂੰ ਕਰਨਗੇ ਸੰਬੋਧਿਤ appeared first on Daily Post Punjabi.



Previous Post Next Post

Contact Form