ਜਨਮਦਿਨ ਮੁਬਾਰਕ ਹਰਭਜਨ : ਜਦੋਂ ਕ੍ਰਿਕਟ ਛੱਡ ਕੈਨੇਡਾ ‘ਚ ਕੰਮ ਕਰਨ ਦੀ ਸੋਚ ਰਹੇ ਸੀ ਭੱਜੀ, ਪਰ ਹੈਟ੍ਰਿਕ ਨੇ ਬਦਲ ਦਿੱਤੀ ਜ਼ਿੰਦਗੀ

happy birthday harbhajan singh: 2001 ‘ਚ ਖਿਡਾਰੀਆਂ ਨੂੰ ਬੀਸੀਸੀਆਈ ਦੁਆਰਾ ਸਾਲਾਨਾ ਇਕਰਾਰਨਾਮਾ ਨਹੀਂ ਦਿੱਤਾ ਜਾਂਦਾ ਸੀ। ਅੱਜ ਦੇ ਮੁਕਾਬਲੇ ਮੈਚ ਫੀਸ ਵੀ ਖਿਡਾਰੀਆਂ ਲਈ ਵੀ ਬਹੁਤ ਘੱਟ ਸੀ। ਉਸ ਸਮੇਂ ਬੋਰਡ ਨੇ ਆਈਪੀਐਲ ਬਾਰੇ ਸੋਚਣਾ ਵੀ ਨਹੀਂ ਸ਼ੁਰੂ ਕੀਤਾ ਸੀ। ਹਰਭਜਨ ਸਿੰਘ ਨਾਮ ਦਾ ਸਪਿਨਰ ਉਸ ਸਮੇਂ ਨਿਸ਼ਚਤ ਤੌਰ ‘ਤੇ ਆਪਣੀ ਪ੍ਰਤਿਭਾ ਦਿਖਾ ਰਿਹਾ ਸੀ, ਪਰ ਉਸ ਨੂੰ ਭਾਰਤੀ ਟੀਮ ‘ਚ ਜ਼ਿਆਦਾ ਮੌਕੇ ਨਹੀਂ ਦਿੱਤੇ ਜਾ ਰਹੇ ਸਨ। ਪਿਤਾ ਦੇ ਦੇਹਾਂਤ ਤੋਂ ਬਾਅਦ, ਪਰਿਵਾਰ ਦੀ ਸਾਰੀ ਜ਼ਿੰਮੇਵਾਰੀ ਭੱਜੀ ‘ਤੇ ਸੀ। ਅਜਿਹੀ ਸਥਿਤੀ ਵਿੱਚ ਹਰਭਜਨ ਸਿੰਘ ਸੋਚ ਰਿਹਾ ਸੀ ਕਿ ਉਹ ਕੈਨੇਡਾ ਜਾ ਕੇ ਕੋਈ ਛੋਟਾ ਮੋਟਾ ਜਿਹਾ ਕੰਮ ਕਰਲੇਂਣਗੇ ਤਾਂ ਜੋ ਪਰਿਵਾਰ ਦਾ ਗੁਜ਼ਾਰਾ ਹੋ ਸਕੇ।

happy birthday harbhajan singh
happy birthday harbhajan singh

ਇਹ ਕਹਾਣੀ ਅੱਜ ਤੁਹਾਨੂੰ ਇਸ ਲਈ ਦੱਸ ਰਹੇ ਹੈ ਕਿਉਂਕਿ ਅੱਜ ਭਾਰਤ ਦਾ ਮਹਾਨ ਆਫ ਸਪਿਨਰ 40 ਸਾਲਾਂ ਦਾ ਹੋ ਗਿਆ ਹੈ। ਚਲੋ ਕਹਾਣੀ ਵੱਲ ਵਾਪਿਸ ਚਲੀਏ, ਆਸਟ੍ਰੇਲੀਆਈ ਟੀਮ ਸਾਲ 2001 ‘ਚ ਭਾਰਤ ਖਿਲਾਫ ਸੀਰੀਜ਼ ਖੇਡਣ ਆਈ ਸੀ। ਪੂਰੀ ਦੁਨੀਆ ‘ਚ ਆਪਣਾ ਝੰਡਾ ਲਹਿਰਾਉਣ ਤੋਂ ਬਾਅਦ ਸਟੀਵ ਵਾ ਦੀ ਟੀਮ ਭਾਰਤ ‘ਚ ਸੀਰੀਜ਼ ਜਿੱਤਣ ਦੀ ਤਾਕ ‘ਚ ਸੀ। ਉਨ੍ਹਾਂ ਦੇ ਪੱਖ ਤੋਂ ਇਹ ਕਿਹਾ ਗਿਆ ਸੀ ਕਿ ਇਹ ਲੜੀ ਆਸਟ੍ਰੇਲੀਆ ਲਈ ‘ਅੰਤਮ ਫਰੰਟੀਅਰ’ ਹੈ।

happy birthday harbhajan singh
happy birthday harbhajan singh

ਟੀਮ ਵਿੱਚ ਕੌਣ ਨਹੀਂ ਸੀ ਸਟੀਵ ਵਾ, ਐਡਮ ਗਿਲਕ੍ਰਿਸਟ, ਸ਼ੇਨ ਵਾਰਨ, ਗਲੇਨ ਮੈਕਗਰਾਥ ਸਮੇਤ ਸਾਰੇ ਮਹਾਨ ਖਿਡਾਰੀ। ਪਹਿਲਾ ਟੈਸਟ ਮੈਚ ਵਾਨਖੇੜੇ ਸਟੇਡੀਅਮ ਵਿੱਚ ਖੇਡਿਆ ਗਿਆ, ਜਿੱਥੇ ਹਰਭਜਨ ਸਿੰਘ ਨੇ ਪਹਿਲੀ ਪਾਰੀ ਵਿੱਚ 4 ਵਿਕਟਾਂ ਲਈਆਂ, ਪਰ ਭਾਰਤ ਇਹ ਮੈਚ 10 ਵਿਕਟਾਂ ਨਾਲ ਹਾਰ ਗਿਆ ਸੀ। ਅਗਲਾ ਟੈਸਟ ਮੈਚ ਕੋਲਕਾਤਾ ਦੇ ਇਤਿਹਾਸਕ ਈਡਨ ਗਾਰਡਨ ਵਿਖੇ ਹੋਇਆ। ਭੱਜੀ ਨੇ ਮੈਚ ਤੋਂ ਪਹਿਲਾਂ ਮਹਿਸੂਸ ਕੀਤਾ ਕਿ ਇਹ ਉਨ੍ਹਾਂ ਦੇ ਕਰੀਅਰ ਦਾ ਆਖਰੀ ਮੈਚ ਵੀ ਹੋ ਸਕਦਾ ਹੈ। ਪਰ ਈਡਨ ਗਾਰਡਨ ‘ਚ ਆਸਟ੍ਰੇਲੀਆ ਦੀ ਪਹਿਲੀ ਪਾਰੀ ‘ਚ ਹਰਭਜਨ ਸਿੰਘ ਨੇ ਪੋਂਟਿੰਗ, ਗਿਲਕ੍ਰਿਸਟ ਅਤੇ ਵਾਰਨ ਨੂੰ ਲਗਾਤਾਰ ਤਿੰਨ ਗੇਂਦਾਂ ਵਿੱਚ ਵਾਪਿਸ ਭੇਜ ਕੇ ਇਤਿਹਾਸ ਰਚ ਦਿੱਤਾ। ਇਸਦੇ ਨਾਲ ਹੀ ਹਰਭਜਨ ਸਿੰਘ ਟੈਸਟ ਕ੍ਰਿਕਟ ਵਿੱਚ ਹੈਟ੍ਰਿਕ ਲੈਣ ਵਾਲਾ ਭਾਰਤ ਦਾ ਪਹਿਲਾ ਗੇਂਦਬਾਜ਼ ਬਣ ਗਿਆ।

happy birthday harbhajan singh

ਪਰ ਇਸ ਦੇ ਬਾਵਜੂਦ, ਆਸਟ੍ਰੇਲੀਆ ਨੇ ਪਹਿਲੀ ਪਾਰੀ ਵਿੱਚ ਇੱਕ ਵੱਡਾ ਸਕੋਰ ਬਣਾਇਆ ਅਤੇ ਭਾਰਤ ਨੂੰ 171 ਦੌੜਾਂ ‘ਤੇ ਆਲ ਆਊਟ ਕਰ ਦਿੱਤਾ। ਰਾਹੁਲ ਦ੍ਰਾਵਿੜ ਅਤੇ ਲਕਸ਼ਮਣ ਨੇ ਦੂਜੀ ਪਾਰੀ ਵਿੱਚ ਇਤਿਹਾਸਕ ਪਾਰੀ ਖੇਡੀ ਅਤੇ ਟੈਸਟ ਮੈਚ ਜਿੱਤਣ ਲਈ ਭਾਰਤ ਨੂੰ ਆਖਰੀ ਦਿਨ ਖੇਡਣ ਲਈ ਸਿਰਫ 70 ਓਵਰਾਂ ਦਾ ਸਮਾਂ ਬਚਿਆ ਸੀ। ਕਪਤਾਨ ਸੌਰਵ ਗਾਂਗੁਲੀ ਨੇ ਹਰਭਜਨ ਸਿੰਘ ਤੋਂ 30 ਓਵਰ ਗੇਂਦਬਾਜ਼ੀ ਕਰਵਾਈ। ਭੱਜੀ ਨੇ ਦੂਜੀ ਪਾਰੀ ਵਿੱਚ 6 ਵਿਕਟਾਂ ਲਈਆਂ ਅਤੇ ਮੈਚ ਵਿੱਚ 13 ਵਿਕਟਾਂ ਲਈਆਂ। ਇਸਦੇ ਨਾਲ, ਭਾਰਤ ਨੂੰ ਇੱਕ ਨਵਾਂ ਮੈਚ ਵਿਜੇਤਾ ਖਿਡਾਰੀ ਮਿਲਿਆ। ਫਿਰ ਹਰਭਜਨ ਸਿੰਘ ਕਈ ਵਾਰ ਕਨੇਡਾ ਗਿਆ ਸੀ, ਪਰ ਕੋਲਕਾਤਾ ਟੈਸਟ ਮੈਚ ਤੋਂ ਬਾਅਦ ਉਸ ਨੇ ਕਦੇ ਵੀ ਛੋਟੀ ਜਿਹੀ ਨੌਕਰੀ ਲੱਭਣ ਲਈ ਕੈਨੇਡਾ ਜਾਣ ਦੀ ਯੋਜਨਾ ਨਹੀਂ ਬਣਾਈ ਸੀ।

The post ਜਨਮਦਿਨ ਮੁਬਾਰਕ ਹਰਭਜਨ : ਜਦੋਂ ਕ੍ਰਿਕਟ ਛੱਡ ਕੈਨੇਡਾ ‘ਚ ਕੰਮ ਕਰਨ ਦੀ ਸੋਚ ਰਹੇ ਸੀ ਭੱਜੀ, ਪਰ ਹੈਟ੍ਰਿਕ ਨੇ ਬਦਲ ਦਿੱਤੀ ਜ਼ਿੰਦਗੀ appeared first on Daily Post Punjabi.



source https://dailypost.in/news/sports/happy-birthday-harbhajan-singh/
Previous Post Next Post

Contact Form