ਜਿਸ ਮਹਿਲਾ ਕਾਂਸਟੇਬਲ ਨੇ ਮੰਤਰੀ ਦੇ ਪੁੱਤ ਨੂੰ ਪੜਾਇਆ ਸੀ ਕਾਨੂੰਨ ਦਾ ਪਾਠ, ਹੁਣ ਦੇਵੇਗੀ ਅਸਤੀਫਾ

gujarat policewoman sunita yadav: ਗੁਜਰਾਤ ਦੀ ਮਹਿਲਾ ਕਾਂਸਟੇਬਲ ਸੁਨੀਤਾ ਯਾਦਵ ਨੇ ਰਾਜ ਸਰਕਾਰ ਵਿੱਚ ਸਿਹਤ ਮੰਤਰੀ ਕੁਮਾਰ ਕਨਾਨੀ ਦੇ ਬੇਟੇ ਪ੍ਰਕਾਸ਼ ਨੂੰ ਜੋ ਕਾਨੂੰਨ ਦਾ ਪਾਠ ਸਿਖਾਇਆ ਹੈ,  ਉਸ ਦੀ ਹਰ ਪਾਸੇ ਚਰਚਾ ਕੀਤੀ ਜਾ ਰਹੀ ਹੈ। ਸੁਨੀਤਾ ਯਾਦਵ ਨੇ ਮੰਤਰੀ ਦੇ ਸਮਰਥਕਾਂ ਨੂੰ ਬਿਨਾਂ ਮਾਸਕ ਦੇ ਕਾਰਨ ਰੋਕਿਆ ਸੀ ਅਤੇ ਜਦੋਂ ਮੰਤਰੀ ਦਾ ਬੇਟਾ ਆਪਣੇ ਸਮਰਥਕਾਂ ਨੂੰ ਛੁਡਾਉਣ ਲਈ ਉਥੇ ਪਹੁੰ ਚਿਆ ਤਾਂ ਸੁਨੀਤਾ ਯਾਦਵ ਨੇ ਉਨ੍ਹਾਂ ਦੀ ਗੱਲ ਨਹੀਂ ਸੁਣੀ। ਇਸ ਬਾਰੇ ਸੁਨੀਤਾ ਦਾ ਵੀਡੀਓ ਵੀ ਵਾਇਰਲ ਹੋਇਆ ਹੈ।  ਸੁਨੀਤਾ ਨੂੰ ਉਸ ਘਟਨਾ ਬਾਰੇ ਜਦੋ  ਪੁੱਛਿਆ ਗਿਆ ਤਾਂ ਉਸਨੇ ਕਿਹਾ ਕਿ ਉਹ ਕਿਸੇ ਮੰਤਰੀ ਤੋਂ ਨਹੀਂ ਡਰਦੀ। ਸੁਨੀਤਾ ਯਾਦਵ ਦਾ ਕਹਿਣਾ ਹੈ ਕਿ ਉਹ ਹੁਣ ਅਸਤੀਫਾ ਦੇ ਰਹੀ ਹੈ। ਹਾਲਾਂਕਿ, ਉਹ ਇਹ ਨਹੀਂ ਕਹਿ ਰਹੀ ਕਿ ਉਹ ਅਸਤੀਫ਼ਾ ਕਿਉਂ ਦੇ ਰਹੀ ਹੈ। ਸੁਨੀਤਾ ਦੇ ਘਰ ‘ਤੇ ਪੁਲਿਸ ਦਾ ਸਖਤ ਪਹਿਰਾ ਹੈ। ਪੁਲਿਸ ਵਾਲੇ ਕਿਸੇ ਨੂੰ ਵੀ ਸੁਨੀਤਾ ਦੇ ਘਰ ਨਹੀਂ ਜਾਣ ਦੇ ਰਹੇ ਹਨ।

gujarat policewoman sunita yadav
gujarat policewoman sunita yadav

ਇਸ ਤੋਂ ਪਹਿਲਾਂ ਸੁਨੀਤਾ ਯਾਦਵ ‘ਤੇ ਮੰਤਰੀ ਦੇ ਬੇਟੇ ਨਾਲ ਬਦਸਲੂਕੀ ਕਰਨ ਦਾ ਇਲਜ਼ਾਮ ਲਗਾਇਆ ਗਿਆ ਸੀ। ਇਸ ਤੋਂ ਬਾਅਦ ਗੁਜਰਾਤ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਇਹ ਆਰੋਪ ਗੁਜਰਾਤ ਦੇ ਸਿਹਤ ਰਾਜ ਮੰਤਰੀ ਕੁਮਾਰ ਕਨਾਨੀ ਨੇ ਲਗਾਇਆ ਹੈ। ਦਰਅਸਲ, ਸ਼ੁੱਕਰਵਾਰ ਰਾਤ ਕਰੀਬ 10.30 ਵਜੇ ਮੰਤਰੀ ਦੇ ਕਈ ਸਮਰਥਕ ਮਾਸਕ ਪਹਿਨੇ ਬਿਨਾਂ ਗਲੀ ਵਿੱਚ ਘੁੰਮ ਰਹੇ ਸਨ। ਜਦਕਿ ਇਲਾਕੇ ‘ਚ ਕਰਫਿਊ ਲਗਾਇਆ ਗਿਆ ਸੀ, ਮਹਿਲਾ ਕਾਂਸਟੇਬਲ ਨੇ ਉਨ੍ਹਾਂ ਨੂੰ ਰੋਕ ਲਿਆ। ਉਨ੍ਹਾਂ ਨੂੰ ਪੁੱਛਿਆ ਕਿ ਉਹ ਕਰਫਿਊ ਦੌਰਾਨ ਕਿੱਥੇ ਘੁੰਮ ਰਹੇ ਹਨ, ਮਾਸਕ ਕਿਉਂ ਨਹੀਂ ਪਾਇਆ ਹੈ? ਸਮਰਥਕ ਇਸ ਗੱਲ ਤੋਂ ਨਾਰਾਜ਼ ਹੋ ਗਏ। ਉਨ੍ਹਾਂ ਨੇ ਮੰਤਰੀ ਦੇ ਪੁੱਤਰ ਨੂੰ ਬੁਲਾਇਆ। ਜਿਸ ਤੋਂ ਬਾਅਦ ਮੰਤਰੀ ਦਾ ਲੜਕਾ ਆਪਣੇ ਪਿਤਾ ਦੀ ਕਾਰ ਲੈ ਕੇ ਸਮਰਥਕਾਂ ਤੱਕ ਪਹੁੰਚ ਗਿਆ। ਕਾਰ ‘ਚ ਪਿਤਾ ਦਾ ਨਾਮ ਅਤੇ ਵਿਧਾਇਕ ਦਾ ਅਹੁਦਾ ਲਿਖਿਆ ਹੋਇਆ ਸੀ। ਪਰ ਇਹ ਮਹਿਲਾ ਪੁਲਿਸ ਮੁਲਾਜ਼ਮ ਬਿਨਾਂ ਕਿਸੇ ਡਰ ਤੋਂ ਆਪਣੀ ਡਿਊਟੀ ਕਰਦੀ ਰਹੀ। ਇਸ ਘਟਨਾ ਨਾਲ ਜੁੜਿਆ ਇੱਕ ਵੀਡੀਓ ਵੀ ਵਾਇਰਲ ਹੋਇਆ ਹੈ।

The post ਜਿਸ ਮਹਿਲਾ ਕਾਂਸਟੇਬਲ ਨੇ ਮੰਤਰੀ ਦੇ ਪੁੱਤ ਨੂੰ ਪੜਾਇਆ ਸੀ ਕਾਨੂੰਨ ਦਾ ਪਾਠ, ਹੁਣ ਦੇਵੇਗੀ ਅਸਤੀਫਾ appeared first on Daily Post Punjabi.



Previous Post Next Post

Contact Form