ਦੇਸ਼ ‘ਚ ਕੋਰੋਨਾ ਦਾ ਟੁੱਟਿਆ ਰਿਕਾਰਡ, 24 ਘੰਟਿਆਂ ‘ਚ ਪਹਿਲੀ ਵਾਰ ਸਾਹਮਣੇ ਆਏ 29 ਹਜ਼ਾਰ ਤੋਂ ਵੱਧ ਮਾਮਲੇ

India Reports 29429 corona cases: ਨਵੀਂ ਦਿੱਲੀ: ਪੂਰੀ ਦੁਨੀਆ ਦੇ ਨਾਲ-ਨਾਲ ਦੇਸ਼ ਵਿੱਚ ਕੋਰੋਨਾ ਵਾਇਰਸ ਦਾ ਕਹਿਰ ਵੱਧਦਾ ਹੀ ਜਾ ਰਿਹਾ ਹੈ। ਇਸ ਕਹਿਰ ਦੇ ਚੱਲਦਿਆਂ ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ 29,429 ਨਵੇਂ ਮਾਮਲੇ ਸਾਹਮਣੇ ਆਏ ਹਨ, ਜੋ ਕਿ ਪੀੜਤਾਂ ਦੀ ਹੁਣ ਤੱਕ ਦੀ ਇੱਕ ਦਿਨ ਵਿੱਚ ਸਭ ਤੋਂ ਵੱਧ ਗਿਣਤੀ ਹੈ, ਜਦਕਿ 582 ਲੋਕਾਂ ਦੀ ਮੌਤ ਹੋਈ ਹੈ । ਇਸ ਸਬੰਧੀ ਕੇਂਦਰੀ ਸਿਹਤ ਮੰਤਰਾਲਾ ਵਲੋਂ ਸ਼ਨੀਵਾਰ ਨੂੰ ਜਾਰੀ ਕੀਤੇ ਗਏ ਤਾਜ਼ਾ ਅੰਕੜਿਆਂ ਅਨੁਸਾਰ ਦੇਸ਼ ਭਰ ਵਿੱਚ 29,429 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਹੁਣ ਕੋਰੋਨਾ ਪੀੜਤਾਂ ਦੀ ਕੁੱਲ ਗਿਣਤੀ 9,36,181 ਹੋ ਗਈ ਹੈ ।

India Reports 29429 corona cases
India Reports 29429 corona cases

ਉੱਥੇ ਹੀ ਦੂਜੇ ਪਾਸੇ ਰਾਹਤ ਭਰੀ ਖ਼ਬਰ ਇਹ ਵੀ ਹੈ ਕਿ ਇਸ ਨਾਲ ਸਿਹਤਮੰਦ ਹੋਣ ਵਾਲੇ ਲੋਕਾਂ ਦੀ ਗਿਣਤੀ ਵਿਚ ਵੀ ਵਾਧਾ ਹੋਇਆ ਹੈ। ਇਸ ਦੌਰਾਨ 20,572 ਰੋਗੀ ਸਿਹਤਯਾਬ ਹੋਏ ਹਨ, ਜਿਨ੍ਹਾਂ ਨੂੰ ਮਿਲਾ ਕੇ ਹੁਣ ਤੱਕ ਕੁੱਲ 5,92,032 ਲੋਕ ਕੋਰੋਨਾ ਤੋਂ ਠੀਕ ਹੋ ਚੁੱਕੇ ਹਨ। ਜਿਸ ਤੋਂ ਬਾਅਦ ਦੇਸ਼ ਵਿੱਚ ਕੋਰੋਨਾ ਵਾਇਰਸ ਦੇ 3,19,840 ਸਰਗਰਮ ਮਾਮਲੇ ਹਨ । ਪਿਛਲੇ 24 ਘੰਟਿਆਂ ਵਿੱਚ 582 ਲੋਕਾਂ ਦੀ ਮੌਤ ਨਾਲ ਦੇਸ਼ ਵਿੱਚ ਮ੍ਰਿਤਕਾਂ ਦਾ ਅੰਕੜਾ 24,309 ਹੋ ਗਿਆ ਹੈ। ਜੇਕਰ ਇੱਥੇ ਟੈਸਟਿੰਗ ਦੀ ਗੱਲ ਕੀਤੀ ਜਾਵੇ ਤਾਂ ਕੋਰੋਨਾ ਵਾਇਰਸ ਦੀ ਟੈਸਟਿੰਗ ਵਿੱਚ ਵੀ ਵਾਧਾ ਹੋਇਆ ਹੈ। 14 ਜੁਲਾਈ ਨੂੰ ਦੇਸ਼ ਵਿੱਚ 3 ਲੱਖ 20 ਹਜ਼ਾਰ 161 ਨਮੂਨਿਆਂ ਦੀ ਜਾਂਚ ਕੀਤੀ ਗਈ । ਇਸ ਮਾਮਲੇ ਵਿੱਚ ICMR ਦਾ ਕਹਿਣਾ ਹੈ ਕਿ ਦੇਸ਼ ਵਿੱਚ ਹੁਣ ਤੱਕ 1 ਕਰੋੜ 24 ਲੱਖ 12 ਹਜ਼ਾਰ 664 ਟੈਸਟ ਕੀਤੇ ਜਾ ਚੁੱਕੇ ਹਨ ।

India Reports 29429 corona cases

ਦੱਸ ਦੇਈਏ ਕਿ ਕੋਰੋਨਾ ਮਹਾਮਾਰੀ ਕਾਰਨ ਸਭ ਤੋਂ ਵਧੇਰੇ ਪ੍ਰਭਾਵਿਤ ਮਹਾਂਰਾਸ਼ਟਰ ਵਿੱਚ ਪੀੜਤਾਂ ਦਾ ਅੰਕੜਾ 2,67,665 ‘ਤੇ ਪਹੁੰਚ ਗਿਆ ਹੈ। ਇੱਥੇ ਮ੍ਰਿਤਕਾਂ ਦੀ ਗਿਣਤੀ 10,695 ਹੋ ਗਈ ਹੈ। ਦੂਜੇ ਨੰਬਰ ‘ਤੇ ਤਾਮਿਲਨਾਡੂ ਹੈ, ਜਿੱਥੇ ਵਾਇਰਸ ਦੇ 1,47,324 ਮਾਮਲੇ ਹਨ ਅਤੇ 2,099 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਕੋਰੋਨਾ ਦੇ ਹੁਣ ਤੱਕ 1,15,346 ਲੋਕ ਕੋਰੋਨਾ ਦੀ ਲਪੇਟ ਵਿੱਚ ਆਏ ਹਨ ਅਤੇ ਮਰਨ ਵਾਲਿਆਂ ਦੀ ਗਿਣਤੀ 3,446 ਹੋ ਗਈ ਹੈ। 

The post ਦੇਸ਼ ‘ਚ ਕੋਰੋਨਾ ਦਾ ਟੁੱਟਿਆ ਰਿਕਾਰਡ, 24 ਘੰਟਿਆਂ ‘ਚ ਪਹਿਲੀ ਵਾਰ ਸਾਹਮਣੇ ਆਏ 29 ਹਜ਼ਾਰ ਤੋਂ ਵੱਧ ਮਾਮਲੇ appeared first on Daily Post Punjabi.



Previous Post Next Post

Contact Form