sara ali corona positive:ਬੱਚਨ ਪਰਿਵਾਰ ਤੋਂ ਬਾਅਦ ਹੁਣ ਅਦਾਕਾਰਾ ਸਾਰਾ ਅਲੀ ਖਾਨ ਨੇ ਕੱਲ ਦੇਰ ਰਾਤ ਇੰਸਟਾਗ੍ਰਾਮ ਤੇ ਇੱਕ ਪੋਸਟ ਸ਼ੇਅਰ ਕੀਤੀ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਡਰਾਈਵਰ ਕੋਰੋਨਾ ਪਾਜੀਟਿਵ ਪਾਏ ਗਏ ਹਨ।ਬਾਅਦ ਵਿੱਚ ਡਰਾਈਵਰ ਨੂੰ ਵੀ ਕੁਆਰੰਟੀਲ ਸੈਂਟਰ ਭੇਜ ਦਿੱਤਾ ਗਿਆ।ਸਾਰਾ ਅਲੀ ਖਾਨ ਨੇ ਲਿਖਿਆ ਕਿ ਮੈਂ ਤੁਹਾਡੇ ਲੋਕਾਂ ਨੂੰ ਦੱਸਣਾ ਚਾਹਾਂਗੀ ਕਿ ਸਾਡੇ ਡਰਾਈਵਰ ਦੀ ਰਿਪੋਰਟ ਕੋਰੋਨਾ ਪਾਜੀਟਿਵ ਪਾਈ ਗਈ ਹੈ।ਰਿਪੋਰਟ ਮਿਲਦੇ ਹੀ ਬੀਐਮਸੀ ਨੂੰ ਸੂਚਨਾ ਦੇ ਦਿੱਤੀ ਗਈ ਹੈ।ਇਸਦੇ ਨਾਲ ਹੀ ਡਰਾਈਵਰ ਨੂੰ ਕੁਆਰੰਟੀਨ ਸੈਂਟਰ ਭੇਜ ਦਿੱਤਾ ਗਿਆ ਹੈ।ਮੇਰੇ ਪਰਿਵਾਰ ਦੇ ਲੋਕ ਅਤੇ ਘਰ ਦੇ ਸਾਰੇ ਸਟਾਫ ਦੀ ਰਿਪੋਰਟ ਨੈਗੇਟਿਵ ਆਈ ਹੈ। ਅਸੀਂ ਸਾਰੇ ਲੋਕ ਜਰੂਰੀ ਸਾਰੀ ਸਾਵਧਾਨੀ ਵਰਤ ਰਹੇ ਹਾਂ, ਬੀਐਮਸੀ ਦੇ ਵਲੋਂ ਦਿੱਤੀ ਜਾ ਰਹੀ ਗਾਈਡਲਾਈਨਜ਼ ਦੇ ਲਈ ਧੰਨਵਾਦ।

ਤੁਹਾਨੂੰ ਦੱਸ ਦੇਈਏ ਕਿ ਹਾਲ ਹੀ ਵਿੱਚ ਸਾਰਾ ਅਲੀ ਖਾਨ ਅਤੇ ਇਬਰਾਹਿਮ ਅਲੀ ਖਾਨ ਦੀ ਸਾਈਕਲਿੰਗ ਕਰਦੇ ਹੋਏ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਸਨ।ਸਾਰਾ ਅਲੀ ਖਾਨ ਨੇ ਇੰਸਟਾਗ੍ਰਾਮ ਸਟੋਰੀ ਤੇ ਆਪਣੀ ਇੱਕ ਤਸਵੀਰ ਸ਼ੇਅਰ ਕੀਤੀ ਜਿਸ ਵਿੱਚ ਸਾਈਕਲ ਤੇ ਬੈਠੀ ਹੋਈ ਉਹ ਨਜ਼ਰ ਆ ਰਹੀ ਸੀ।ਹਾਲਾਂਕਿ ਉਨ੍ਹਾਂ ਨੇ ਕੋਰੋਨਾ ਤੋਂ ਬਚਣ ਦੇ ਲਈ ਚਿਹਰੇ ਤੇ ਮਾਸਕ ਪਾਇਆ ਹੋਇਆ ਸੀ। ਇਸਦੇ ਨਾਲ ਹੀ ਸਾਰਾ ਨੇ ਕੈਪਸ਼ਨ ਵਿੱਚ ਲਿਖਿਆ ਕਿ ਤੁਸੀਂ ਜਦੋਂ ਵੀ ਘਰ ਤੋੰਂ ਬਾਹਰ ਨਿਕਲੋ ਤਾਂ ਮਾਸਕ ਜਰੂਰ ਪਾਓ।

ਇਬਰਾਹਿਮ ਖਾਨ ਨੇ ਵੀ ਆਪਣੀ ਇੰਸਟਾਸਟੋਰੀ ਤੇ ਇੱਕ ਤਸਵੀਰ ਸ਼ੇਅਰ ਕੀਤੀ, ਜਿਸ ਵਿੱਚ ਉਨ੍ਹਾਂ ਦੇ ਨਾਲ ਭੈਣ ਸਾਰਾ ਨਜ਼ਰ ਆਈ।ਉਨ੍ਹਾਂ ਨੇ ਮੂੰਹ ਤੇ ਮਾਸਕ ਲਗਾ ਰੱਖਿਆ ਸੀ। ਇਸ ਨਾਲ ਅਦਾਕਾਰਾ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਉਹ ਵਰੁਣ ਧਵਨ ਦੇ ਨਾਲ ਫਿਲਮ ਕੁਲੀ ਨੰਬਰ-1 ਵਿੱਚ ਨਜ਼ਰ ਆਵੇਗੀ।ਇਹ ਫਿਲਮ ਪੂਰੀ ਤਰ੍ਹਾਂ ਤੋਂ ਬਣ ਕੇ ਤਿਆਰ ਹੋ ਗਈ ਹੈ।ਮਾਰਚ ਜਾਂ ਅਪ੍ਰੈਲ ਵਿੱਚ ਇਸਦਾ ਟ੍ਰੇਲਰ ਰਿਲੀਜ਼ ਕੀਤਾ ਜਾਣਾ ਸੀ ਪਰ ਕੋਰੋਨਾ ਵਾਇਰਸ ਦੇ ਚਲਦੇ ਇਸ ਈਵੈਂਟ ਨੂੰ ਟਾਲ ਦਿੱਤਾ ਗਿਆ। ਉਮੀਦ ਹੈ ਕਿ ਦੇਸ਼ ਵਿੱਚ ਥਿਏਟਰਜ਼ ਖੁੱਲਣ ਤੋਂ ਬਾਅਦ ਇਹ ਫਿਲਮ ਰਿਲੀਜ਼ ਕੀਤੀ ਜਾਵੇਗੀ। ਤੁਹਾਨੂੰ ਦੱਸ ਦੇਈਏ ਕਿ ਇਹ ਕੋਰੋਨਾ ਵਾਇਰਸ ਹੌਲੇ ਹੌਲੇ ਬਾਲੀਵੁੱਡ ਇੰਡਸਟਰੀ ਨੂੰ ਵੀ ਘੇਰੀ ਜਾ ਰਿਹਾ ਹੈ ਅਤੇ ਇਸ ਵਾਇਰਸ ਨੇ ਬੱਚਨ ਪਰਿਵਾਰ ਦੇ ਨਾਲ ਖੇਰ ਪਰਿਵਾਰ ਅਤੇ ਨਾਲ ਹੀ ਰੇਖਾ ਸਮੇਤ ਕਈ ਸਿਤਾਰਿਆਂ ਦੇ ਘਰ ਕੋਰੋਨਾ ਨੇ ਦਸਤਕ ਦੇ ਦਿੱਤੀ ਹੈ।

The post ਸਾਰਾ ਅਲੀ ਖਾਨ ਦੇ ਡਰਾਈਵਰ ਨੂੰ ਵੀ ਹੋਇਆ ਕੋਰੋਨਾ, ਸਾਹਮਣੇ ਆਈ ਖਾਨ ਪਰਿਵਾਰ ਦੀ ਵੀ ਰਿਪੋਰਟ appeared first on Daily Post Punjabi.