ਹੱਥ ਤੇ ਲੱਗੀ ਮੋਹਰ, ਘਰ ਵਿੱਚ ਹੀ ਕੁਆਰੰਟੀਨ ਹੋਈ ਰੇਖਾ, ਗਾਰਡ ਦੇ ਨਾਲ 2 ਹੋਰ ਹਾਊਸਹੈਲਪ ਨੂੰ ਵੀ ਕੋਰੋਨਾ

Rekha home quarantine stamp:ਬੀਤੇ ਦਿਨੀਂ ਅਦਾਕਾਰਾ ਰੇਖਾ ਦੇ ਬੰਗਲੇ ਦੇ ਗਾਰਡ ਨੂੰ ਕੋਰੋਨਾ ਦੀ ਪੁਸ਼ਟੀ ਹੋਈ ਸੀ। ਇਸ ਤੋਂ ਬਾਅਦ ਬੀਐਮਸੀ ਨੇ ਉਨ੍ਹਾਂ ਦਾ ਬੰਗਲਾ ਸੀਲ ਕਰ ਦਿੱਤਾ ਸੀ।ਉਨ੍ਹਾਂ ਦਾ ਬੰਗਲਾ ਕੰਟੇਨਮੈਂਟ ਜੋਨ ਐਲਾਨ ਕਰ ਦਿੱਤਾ ਗਿਆ ਹੈ।ਨਾਲ ਜੇਕਰ ਤਾਜਾ ਰਿਪੋਰਟ ਦੀ ਗੱਲਕਰੀਏ ਤਾਂ ਰੇਖਾ ਨੂੰ ਹੋਮ ਕੁਆਰੰਟੀਨ ਕੀਤਾ ਗਿਆ ਹੈ ਅਤੇ ਉਨ੍ਹਾਂ ਦੇ ਹੱਥ ਤੇ ਸਟੈਂਪ ਵੀ ਲੱਗਾ ਹੈ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਦੋ ਹਾਊਸਹੈਲਪ ਨੂੰ ਵੀ ਕੋਰੋਨਾ ਨਿਕਲਿਆ ਹੈ।

ਖਬਰਾਂ ਸਨ ਕਿ ਗਾਰਡ ਦੇ ਪਾਜੀਟਿਵ ਆਉਣ ਤੋਂ ਬਾਅਦ ਰੇਖਾ ਦਾ ਵੀ ਕੋਰੋਨਾ ਟੈਸਟ ਕੀਤਾ ਗਿਆ ਹੈ। ਖਬਰ ਹੈ ਕਿ ਰੇਖਾ ਹੋਮ ਕੁਆਰੰਟੀਨ ਹੈ। ਉਨ੍ਹਾਂ ਦੇ ਹੱਥ ਤੇ ਇਸਦੀ ਮੋਹਰ ਵੀ ਲਗਾਈ ਗਈ ਹੈ।ਰੇਖਾ ਦਾ ਬੰਗਲਾ ਬਾਂਦਰਾ ਦੇ ਬੈਂਡਸਟੈਂਡ ਇਲਾਕੇ ਵਿੱਚ ਹੈ।ਬੀਐਮਸੀ ਨੇ ਉਨ੍ਹਾਂ ਦਾ ਸਾਰਾ ਇਲਾਕਾ ਸੈਨਿਟਾਈਜ ਕਰ ਦਿੱਤਾ ਹੈ।ਉਨ੍ਹਾਂ ਦੇ ਸਟਾਫ ਦਾ ਟ੍ਰੀਟਮੈਂਟ ਚਲ ਰਿਹਾ ਹੈ।ਖਬਰ ਹੈ ਕਿ ਗਾਰਡ ਦੇ ਨਾਲ ਉਨ੍ਹਾਂ ਦੇ ਦੋ ਹਾਊਸਹੈਲਪ ਵੀ ਕੋਰੋਨਾ ਪਾਜੀਟਿਵ ਹਨ। ਹਾਲਾਂਕਿ ਰੇਖਾ ਜਾਂ ਉਨ੍ਹਾਂ ਦੀ ਟੀਮ ਦੇ ਵਲੋਂ ਹੁਣ ਤੱਕ ਕੋਈ ਸਟਟੇਮੈਂਟ ਨਹੀਂ ਆਇਆ ਹੈ।

Rekha home quarantine stamp

ਉੱਥੇ ਹੀ ਸਾਰਾ ਅਲੀ ਖਾਨ ਦੇ ਡਰਾਈਵਰ ਨੂੰ ਵੀ ਕੋਰੋਨਾ ਨਿਕਲਿਆ ਹੈ ਨਾਲ ਹੀ ਅਮਿਤਾਭ ਬੱਚਨ ਅਤੇ ਉਨ੍ਹਾਂ ਦੇ ਪਰਿਵਾਰ ਸੇ ਮੈਂਬਰ ਵੀ ਕੋਰੋਨਾ ਪਾਏ ਗਏ ਹਨ। ਅਮਿਤਾਭ ਬੱਚਨ ਅਤੇ ਅਭਿਸ਼ੇਕ ਬੱਚਨ ਨਾਨਾਵਤੀ ਹਸਪਤਾਲ ਵਿੱਚ ਹਨ ਉੱਥੇ ਹੀ ਐਸ਼ਵਰਿਆ ਅਤੇ ਆਰਾਧਿਆ ਹੌਮ ਆਈਸੋਲੇਟਿਡ ਹਨ। ਇਸਦੇ ਪਹਿਲੇ ਬੋਨੀ ਕਪੂਰ ਅਤੇ ਕਰਨ ਜੌਹਰ ਦੇ ਸਟਾਫ ਨੂੰ ਵੀ ਕੋਰੋਨਾ ਹੋ ਚੁੱਕਿਆ ਹੈ।ਇਹ ਹੀ ਨਹੀਂ ਤੁਹਾਨੂੰ ਦੱਸ ਦੇਈਏ ਕਿ ਅਮਿਤਾਭ ਬੱਚਨ ਅਤੇ ਅਭਿਸ਼ੇਕ ਦੀ ਜਦੋਂ ਕੋਰੋਨਾ ਹੋਣ ਦੀ ਖਬਰ ਆਈ ਤਾਂ ਅਗਲੇ ਹੀ ਦਿਨ ਅਨੁਪਮ ਖੇਰ ਦੇ ਪਰਿਵਾਰ ਨੂੰ ਵੀ ਕੋਰੋਨਾ ਹੋ ਗਿਆ ਅਤੇ ਅਨੁਪਮ ਖੇਰ ਨੇ ਇਸ ਗੱਲ ਦੀ ਜਾਣਕਾਰੀ ਅਗਲੇ ਹੀ ਦਿਨ ਟਵਿੱਟਰ ਤੇ ਸਾਂਝੀ ਕਰ ਕੇ ਆਪਣੇ ਫੈਨਜ਼ ਨੂੰ ਦਿੱਤੀ।ਅਨੁਪਮ ਖੇਰ ਨੇ ਦੱਸਿਆ ਕਿ ਉਨ੍ਹਾਂ ਨੂੰ ਖੁਦ ਨੂੰ ਛੱਡ ਸਾਰੇ ਪਰਿਵਾਰ ਦੇ ਵਿੱਚ ਕੋਰੋਨਾ ਦੇ ਹਲਕੇ ਲਕਸ਼ਣ ਪਾਏ ਗਏ ਹਨ । ਉਨ੍ਹਾਂ ਦੀ ਮਾਂ, ਭਰਾ , ਭਾਬੀ ਅਤੇ ਭਤੀਜੀ ਨੂੰ ਵੀ ਕੋਰੋਨਾ ਹੋ ਗਿਆ ਹੈ , ਜਿੱਥੇ ਉੇਨ੍ਹਾਂ ਦੀ ਅਤੇ ਭਤੀਜੇ ਦੀ ਰਿਪੋਰਟ ਨੈਗੇਟਿਵ ਆਈ ਹੈ।

Rekha home quarantine stamp

The post ਹੱਥ ਤੇ ਲੱਗੀ ਮੋਹਰ, ਘਰ ਵਿੱਚ ਹੀ ਕੁਆਰੰਟੀਨ ਹੋਈ ਰੇਖਾ, ਗਾਰਡ ਦੇ ਨਾਲ 2 ਹੋਰ ਹਾਊਸਹੈਲਪ ਨੂੰ ਵੀ ਕੋਰੋਨਾ appeared first on Daily Post Punjabi.



Previous Post Next Post

Contact Form