Vikas Dubey aide Shyamu Bajpai: ਕਾਨਪੁਰ ਵਿੱਚ ਅੱਠ ਪੁਲਿਸ ਮੁਲਾਜ਼ਮਾਂ ਦੀ ਹੱਤਿਆ ਦੇ ਮੁੱਖ ਦੋਸ਼ੀ ਵਿਕਾਸ ਦੂਬੇ ਦੇ ਨਜ਼ਦੀਕੀਆਂ ‘ਤੇ ਉੱਤਰ ਪ੍ਰਦੇਸ਼ ਦਾ ਤਾਬੜਤੋੜ ਐਕਸ਼ਨ ਜਾਰੀ ਹੈ । ਹਮੀਰਪੁਰ ਵਿੱਚ ਵਿਕਾਸ ਦੇ ਕਰੀਬੀ ਅਮਰ ਦੂਬੇ ਦੇ ਐਨਕਾਊਂਟਰ ਤੋਂ ਬਾਅਦ ਪੁਲਿਸ ਨੇ ਕਾਨਪੁਰ ਵਿੱਚ ਸ਼ਿਆਮੂ ਵਾਜਪਾਈ ਦਾ ਐਨਕਾਊਂਟਰ ਕੀਤਾ ਹੈ। 25 ਹਜ਼ਾਰ ਦਾ ਇਨਾਮੀ ਸ਼ਿਆਮੂ ਜ਼ਖਮੀ ਹੋ ਗਿਆ ਹੈ। ਉਸ ਨੂੰ ਹੈਲਟ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਬੁੱਧਵਾਰ ਸਵੇਰੇ ਹੀ ਗੈਂਗਸਟਰ ਵਿਕਾਸ ਦੂਬੇ ਦੇ ਸੱਜੇ ਹੱਥ ਅਮਰ ਦੂਬੇ ਨੂੰ ਪੁਲਿਸ ਨੇ ਗੋਲੀ ਮਾਰ ਦਿੱਤੀ । ਯੂਪੀ ਦੇ ਹਮੀਰਪੁਰ ਵਿੱਚ ਹੋਈ ਮੁੱਠਭੇੜ ਦੌਰਾਨ ਅਮਰ ਦੂਬੇ ਨੂੰ ਪੁਲਿਸ ਨੇ ਗੋਲੀ ਮਾਰ ਦਿੱਤੀ ਸੀ । ਇਸ ਦੇ ਨਾਲ ਹੀ ਫਰੀਦਾਬਾਦ ਤੋਂ ਪੁਲਿਸ ਨੇ ਵਿਕਾਸ ਦੂਬੇ ਦੇ ਇੱਕ ਸਾਥੀ ਸਣੇ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ । ਕਾਨਪੁਰ ਵਿੱਚ ਹੋਏ ਮੁਕਾਬਲੇ ਵਿੱਚ ਇੱਕ ਹੋਰ ਸਾਥੀ ਸ਼ਿਆਮੂ ਵਾਜਪਾਈ ਜ਼ਖਮੀ ਹੋ ਗਿਆ ।

ਹਾਲਾਂਕਿ ਵਿਕਾਸ ਦੂਬੇ ਦਾ ਅਜੇ ਤੱਕ ਕੋਈ ਪਤਾ ਨਹੀਂ ਹੈ । ਪੁਲਿਸ ਨੇ ਤਿੰਨ ਲੋਕਾਂ ਨੂੰ ਫਰੀਦਾਬਾਦ ਤੋਂ ਗ੍ਰਿਫਤਾਰ ਕੀਤਾ ਹੈ । ਗ੍ਰਿਫਤਾਰ ਕੀਤੇ ਗਏ ਲੋਕਾਂ ਦੇ ਨਾਮ ਸ਼ਰਵਣ, ਅੰਕੁਰ ਅਤੇ ਪ੍ਰਭਾਤ ਹਨ। ਪ੍ਰਭਾਤ ਕੋਲੋਂ ਬਰਾਮਦ ਕੀਤੀ ਗਈ ਪਿਸਤੌਲ ਉਹੀ ਹੈ, ਜਿਸ ਨੂੰ ਕਾਨਪੁਰ ਵਿੱਚ ਪੁਲਿਸ ਤੋਂ ਲੁੱਟਿਆ ਗਿਆ ਸੀ । ਪੁਲਿਸ ਨੂੰ ਇੱਕ ਸੀਸੀਟੀਵੀ ਫੁਟੇਜ ਮਿਲੀ ਹੈ, ਜਿਸ ਵਿੱਚ ਵੇਖਿਆ ਗਿਆ ਵਿਅਕਤੀ ਵਿਕਾਸ ਦੱਸਿਆ ਜਾ ਰਿਹਾ ਹੈ।
The post ਵਿਕਾਸ ਦੂਬੇ ਦੇ ਸਾਥੀਆਂ ‘ਤੇ ਤਾਬੜਤੋੜ ਐਕਸ਼ਨ, ਅਮਰ ਤੋਂ ਬਾਅਦ ਸ਼ਿਆਮੂ ਵਾਜਪੇਈ ਐਨਕਾਊਂਟਰ ‘ਚ ਜ਼ਖਮੀ appeared first on Daily Post Punjabi.