salman khan latest news: ਕੋਰੋਨਾ ਵਾਇਰਸ ਦੇ ਕਾਰਨ, ਸਾਰੀਆਂ ਫਿਲਮਾਂ ਦੀ ਸ਼ੂਟਿੰਗ ਦੇਸ਼ ਭਰ ਵਿੱਚ ਲਾਕਡਾਉਨ ਹੋਣ ਕਾਰਨ ਰੋਕ ਦਿੱਤੀ ਗਈ ਸੀ। ਪਰ ਹੁਣ ਲਾਕਡਾਉਨ ‘ਚ ਖੁਲ ਹੋਣ ਤੋਂ ਬਾਅਦ ਫਿਲਮਾਂ ਦੀ ਸ਼ੂਟਿੰਗ ਵਾਪਸ ਤੋ ਸ਼ੁਰੂ ਹੋ ਗਈ ਹੈ। ਕਈ ਸੈਲੇਬ੍ਰਿਟੀ ਨੇ ਰੁਕੀਆਂ ਫਿਲਮਾਂ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਜਲਦੀ ਹੀ ਸਲਮਾਨ ਖਾਨ ਆਪਣੀ ਅਗਲੀ ਫਿਲਮ ‘ਰਾਧੇ’ ਦੀ ਸ਼ੂਟਿੰਗ ਵੀ ਸ਼ੁਰੂ ਕਰ ਸਕਦੇ ਹਨ।
ਖਬਰਾਂ ਅਨੁਸਾਰ ਸਲਮਾਨ ਖਾਨ, ਅਤੁਲ ਅਗਨੀਹੋਤਰੀ ਅਤੇ ਪ੍ਰਭੁਦੇਵਾ ਦਾ ਫਿਲਮ ਦੀ ਸ਼ੂਟਿੰਗ ਦੁਬਾਰਾ ਸ਼ੁਰੂ ਕਰਨ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਫਿਲਮ ਦੀ ਟੀਮ ਇਸ ਗੱਲ ‘ਤੇ ਵਿਚਾਰ ਕਰ ਰਹੀ ਹੈ ਕਿ ਘੱਟੋ ਘੱਟ ਲੋਕਾਂ ਨਾਲ ਫਿਲਮ ਦੀ ਸ਼ੂਟਿੰਗ ਕਿਵੇਂ ਦੁਬਾਰਾ ਸ਼ੁਰੂ ਕੀਤੀ ਜਾਵੇ। ਜਾਣਕਾਰੀ ਅਨੁਸਾਰ ਸਲਮਾਨ ਖਾਨ ਦੀ ਸ਼ੂਟਿੰਗ ਅਗਸਤ ਦੇ ਪਹਿਲੇ ਹਫ਼ਤੇ ਸ਼ੁਰੂ ਕੀਤੀ ਜਾ ਸਕਦੀ ਹੈ।

ਫਿਲਮ ਦੀ ਕਾਸਟ ਦੀ ਗੱਲ ਕਰੀਏ ਤਾਂ ਇਸ ਫਿਲਮ ਵਿਚ ਸਲਮਾਨ ਤੋਂ ਇਲਾਵਾ ਜੈਕੀ ਸ਼ਰਾਫ, ਰਣਦੀਪ ਹੁੱਡਾ ਅਤੇ ਦਿਸ਼ਾ ਪਟਾਨੀ ਅਹਿਮ ਭੂਮਿਕਾਵਾਂ ਨਿਭਾਉਂਦੇ ਨਜ਼ਰ ਆਉਣਗੇ। ਫਿਲਮ ਦਾ ਨਿਰਦੇਸ਼ਨ ਪ੍ਰਭੂ ਦੇਵਾ ਕਰ ਰਹੇ ਹਨ ਅਤੇ ਅਤੁਲ ਅਗਨੀਹੋਤਰੀ ਨੇ ਪ੍ਰੋਡਿਉਸ ਕੀਤਾ ਹੈ। ਅਜਿਹੀਆਂ ਖ਼ਬਰਾਂ ਹਨ ਕਿ ਅਗਸਤ ਦੇ ਪਹਿਲੇ ਹਫ਼ਤੇ ਤੋਂ, ਫਿਲਮ ਦੀ ਬਾਕੀ ਸ਼ੂਟਿੰਗ ਮਹਿਬੂਬ ਸਟੂਡੀਓ ਵਿਚ ਪੁਰੀ ਕੀਤੀ ਜਾਏਗੀ। ਸਲਮਾਨ ਖਾਨ, ਦਿਸ਼ਾ ਪਟਾਨੀ ਫਿਲਮ ‘ਰਾਧੇ: ਦੀ ਸ਼ੂਟਿੰਗ ਮਾਰਚ ‘ਚ ਸ਼ੁਰੂ ਹੋਈ ਸੀ ਪਰ ਕੋਰੋਨਾ ਮਹਾਂਮਾਰੀ ਦੇ ਕਾਰਨ, ਸ਼ੂਟਿੰਗ ਅੱਧ ਵਿਚਕਾਰ ਹੀ ਰੋਕਣੀ ਪਈ। ਲਾਕਡਾਉਨ ਖੋਲ੍ਹਣ ਤੋਂ ਬਾਅਦ, ਕਈ ਵੱਡੇ ਸਿਤਾਰੇ ਸ਼ੂਟਿੰਗ ਤੋਂ ਪਰਹੇਜ਼ ਕਰ ਰਹੇ ਹਨ। ਪਰ ਸਲਮਾਨ ਇਸ ਜੋਖ਼ਮ ਨੂੰ ਲੈਣ ਲਈ ਤਿਆਰ ਹਨ।
The post ਸਲਮਾਨ ਖਾਨ ਦੇ ਫੈਨਜ਼ ਲਈ ਵੱਡੀ ਖ਼ਬਰ, ਲਾਕਡਾਉਨ ਬੰਦ ਹੋਣ ਤੋਂ ਬਾਅਦ ਜਲਦੀ ਹੀ ‘ਰਾਧੇ’ਦੀ ਸ਼ੂਟਿੰਗ ਹੋਵੇਗੀ ਸ਼ੁਰੂ appeared first on Daily Post Punjabi.