ਬਹਿਸ ਦੇ ਵਿੱਚ ਪੂਜਾ ਭੱਟ ਨੇ ਸ਼ੇਅਰ ਕੀਤਾ ਅਜਿਹਾ ਵੀਡੀਓ, ਕੰਗਨਾ ਰਣੌਤ ਨੇ ਵੀ ਦਿੱਤਾ ਮੂੰਹ ਤੋੜ ਜਵਾਬ

kangana reply pooja video: ਬਾਲੀਵੁਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਤੋਂ ਹੀ ਨੈਪੋਟਿਜਮ ਨੂੰ ਲੈ ਕੇ ਤੇਜ ਬਹਿਸ ਸ਼ੁਰੂ ਹੋ ਗਈ। ਬਾਲੀਵੁਡ ਦੇ ਸਿਤਾਰੇ ਇਸ ਬਹਿਸ ਵਿੱਚ ਦੋ ਪਾਸੇ ਵੰਡੇ ਗਏ ਹਨ। ਕੁੱਝ ਮੰਨਦੇ ਹਨ ਕਿ ਬਾਲੀਵੁਡ ਵਿੱਚ ਨੈਪੋਟਿਜਮ ਦਾ ਬੋਲਬਾਲਾ ਹੈ ਤਾਂ ਕੁੱਝ ਇਸ ਨੂੰ ਸਾਫ-ਸਾਫ ਹੀ ਮਨ੍ਹਾਂ ਕਰ ਦਿੰਦੇ ਹਨ।ਬੀਤੇ ਕੁੱਝ ਦਿਨਾਂ ਤੋਂ ਇਸ ਮੁੱਦੇ ਤੇ ਕੰਗਨਾ ਰਣੌਤ ਅਤੇ ਪੂਜਾ ਭੱਟ ਦੇ ਵਿੱਚ ਤਿੱਖੀ ਬਹਿਸ ਸ਼ੁਰੂ ਹੋ ਗਈ ਹੈ।ਵੀਰਵਾਰ ਨੂੰ ਪੂਜਾ ਭੱਟ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਇੱਕ ਵੀਡੀਓ ਸ਼ੇਅਰ ਕੀਤਾ ਜਿਸਦੇ ਜਵਾਬ ਵਿੱਚ ਕੰਗਨਾ ਨੇ ਉਸ ਦਾ ਧੰਨਵਾਦ ਵੀ ਕੀਤਾ। ਪੂਜਾ ਭੱਟ ਨੇ ਫਿਲਮਫੇਅਰ ਐਵਾਰਡ ਦਾ ਇੱਕ ਵੀਡੀਓ ਸ਼ੇਅਰ ਕੀਤਾ ਜਿਸ ਵਿੱਚ ਕੰਗਨਾ ਰਣੌਤ ਨੂੰ ਫਿਲਮ ਗੈਂਗਸਟਰ ਦੇ ਲਈ ਐਵਾਰਡ ਮਿਲਿਆ ਸੀ। ਵੀਡੀਓ ਵਿੱਚ ਐਵਾਰਡ ਲੈਣ ਤੋਂ ਬਾਅਦ ਕੰਗਨਾ ਮਹੇਸ਼ ਭੱਟ ਅਤੇ ਮੁਕੇਸ਼ ਭੱਟ ਨੂੰ ਧੰਨਵਾਦ ਕਰ ਰਹੀ ਹੈ।ਇਸ ਵੀਡੀਓ ਦੇ ਕੈਪਸ਼ਨ ਵਿੱਚ ਪੂਜਾ ਭੱਟ ਨੇ ਲਿਖਿਆ ਹੈ’ ਸ਼ਾਇਦ ਵੀਡੀਓ ਵੀ ਝੂਠ ਬੋਲਦੇ ਹਨ , ਦੋ ਲੋਕਾਂ ਦੀ ਲੜਾਈ ਹੇ, ਮੈਂ ਇਲਜਾਮ ਜਾਂ ਸਵਾਲ ਜਵਾਬ ਸਮਝਦਾਰ ਲੋਕਾਂ ਦੇ ਲਈ ਛੱਡ ਦਿੰਦੀ ਹਾਂ, ਇਸ ਦੀ ਥਾਂ ਮੈਂ ਕੇਵਲ ਫੈਕਟਸ ਸਾਹਮਣੇ ਰੱਖ ਰਹੀ ਹਾਂ’।

kangana reply pooja video

ਇਸ ਤੋਂ ਪਹਿਲਾਂ ਪੂਜਾ ਭੱਟ ਨੇ ਕਿਹਾ ਸੀ ਕਿ ਕੰਗਨਾ ਨੂੰ ਮੁਕੇਸ਼ ਭੱਟ ਅਤੇ ਮਹੇਸ਼ ਭੱਟ ਦੀ ਪ੍ਰੋਡਕਸ਼ਨ ਕੰਪਨੀ ਦੀ ਫਿਲਮ ਗੈਂਗਸਟਰ ਤੋਂ ਲਾਂਚ ਕੀਤਾ ਗਿਆ ਸੀ।ਜਿਸਦੇ ਜਵਾਬ ਵਿੱਚ ਕੰਗਨਾ ਦੇ ਵਲੋਂ ਟਵੀਟ ਕੀਤਾ ਸੀ।ਇਸ ਟਵੀਟ ਵਿੱਚ ਲਿਖਿਆ ਸੀ’ ਤੁਹਾਡੀ ਜਾਣਕਾਰੀ ਦੇ ਲਈ ਦੱਸ ਦਵਾਂ ਪੂਜਾ ਭੱਟ ਕਿ ਕੰਗਨਾ ਨੇ ਗੈਂਗਸਟਰ ਦੇ ਇਲਾਵਾ ਸਾਊਥ ਦੀ ਫਿਲਮ ਪੋਕਰੀ ਦੇ ਲਈ ਆਡਿਸ਼ਨ ਦਿੱਤਾ ਸੀ।ਜਿਸ ਵਿੱਚ ਉਹ ਸਿਲੈਕਟ ਵੀ ਹੋ ਗਈ ਸੀ। ਫਿਲਮ ਪੋਕਰੀ ਬਲਾਕਬਸਟਰ ਸਾਬਿਤ ਹੋਈ ਸੀ।ਤਾਂ ਜੇਕਰ ਤੁਸੀਂ ਸੋਚ ਰਹੇ ਹੋ ਕਿ ਉਹ ਜੋ ਹੈ ਗੈਂਗਸਟਰ ਦੇ ਕਾਰਨ ਤੋਂ ਹੈ  ਤਾਂ ਇਹ ਗਲਤ ਹੈ , ਪਾਣੀ ਆਪਣੀ ਥਾਂ ਬਣਾ ਹੀ ਲੈਂਦਾ ਹੈ।

ਇੱਕ ਹੋਰ ਟਵੀਟ ਵਿੱਚ ਕੰਗਨਾ ਦੀ ਟੀਮ ਨੇ ਲਿਖਿਆ ਸੀ ‘ ਡਿਅਰ ਪੂਜਾ ਭੱਟ, ਅਨੁਰਾਗ ਬਾਸੂ ਦੇ ਕੋਲ ਉਹ ਪੈਨੀ ਨਿਗਾਹਾਂ ਸਨ , ਜਿਨ੍ਹਾਂ ਨੇ ਕੰਗਨਾ ਦੇ ਟੈਲੇਂਟ ਨੂੰ ਲੱਭਿਆ ਸੀ , ਹਰ ਕੋਈ ਜਾਣਦਾ ਹੈ ਕਿ ਮੁਕੇਸ਼ ਭੱਟ ਕਲਾਕਾਰਾਂ ਨੂੰ ਪੈਸੇ ਦੇਣਾ ਪਸੰਦ ਨਹੀਂ ਕਰਦੇ।ਪ੍ਰਤਿਭਾਸ਼ਾਲੀ ਲੋਕਾਂ ਤੋਂ ਮੁਫਤ ਵਿੱਚ ਕੰਮ ਕਈ ਸਟੂਡਿਓ ਕਰਵਾਉਂਦੇ ਹਨ ਪਰ ਇਸ ਗੱਲ ਤੋਂ ਤੁਹਾਡੇ ਪਿਤਾ ਨੂੰ ਕੰਗਨਾ ਤੇ ਚੱਪਲ ਸੁੱਟਣ ਦਾ , ਉਨ੍ਹਾਂ ਨੂੰ ਪਾਗਲ ਕਹਿਣ ਦਾ , ਅਤੇ ਉਨ੍ਹਾਂ ਨੂੰ ਅਪਮਾਨਿਤ ਕਰਨ ਦਾ ਲਾਈਸੈਂਸ ਨਹੀਂ ਮਿਲ ਜਾਂਦਾ।

kangana reply pooja video

The post ਬਹਿਸ ਦੇ ਵਿੱਚ ਪੂਜਾ ਭੱਟ ਨੇ ਸ਼ੇਅਰ ਕੀਤਾ ਅਜਿਹਾ ਵੀਡੀਓ, ਕੰਗਨਾ ਰਣੌਤ ਨੇ ਵੀ ਦਿੱਤਾ ਮੂੰਹ ਤੋੜ ਜਵਾਬ appeared first on Daily Post Punjabi.



Previous Post Next Post

Contact Form