ਪ੍ਰੈਸ ਕਾਨਫਰੰਸ ‘ਚ ADG ਨੇ ਕਿਹਾ, ਵਿਕਾਸ ਨੂੰ ਆਤਮ ਸਮਰਪਣ ਕਰਨ ਲਈ ਕਿਹਾ, ਪਰ ਉਸ ਨੇ ਫਾਇਰ ਕਰ ਦਿੱਤਾ

kanpur police press conference: ਕਾਨਪੁਰ: ਕਾਨਪੁਰ ਪੁਲਿਸ ਦੇ ਏਡੀਜੀ ਪ੍ਰਸ਼ਾਂਤ ਕੁਮਾਰ ਨੇ ਗੈਂਗਸਟਰ ਵਿਕਾਸ ਦੂਬੇ ਦੇ ਐਨਕਾਊਂਟਰ ਮਾਮਲੇ ‘ਤੇ ਪ੍ਰੈਸ ਕਾਨਫਰੰਸ ਕੀਤੀ ਹੈ। ਏਡੀਜੀ ਨੇ ਵਿਕਾਸ ਦੂਬੇ ਦੇ ਮੁਕਾਬਲੇ ਦੀ ਸਾਰੀ ਕਹਾਣੀ ਸੁਣਾਈ ਹੈ। ਉਨ੍ਹਾਂ ਨੇ ਕਿਹਾ, ਪਹਿਲਾਂ ਵਿਕਾਸ ਦੁਬੇ ਨੂੰ ਆਤਮ ਸਮਰਪਣ ਕਰਨ ਲਈ ਕਿਹਾ ਗਿਆ ਸੀ ਪਰ ਉਸਨੇ ਪੁਲਿਸ ਵਾਲਿਆਂ ਨੂੰ ਮਾਰਨ ਦੀ ਨੀਅਤ ਨਾਲ ਫਾਇਰਿੰਗ ਕੀਤੀ। ਜਿਸ ਤੋਂ ਬਾਅਦ ਪੁਲਿਸ ਨੇ ਆਪਣੇ ਬਚਾਅ ‘ਚ ਉਸ ‘ਤੇ ਫਾਇਰਿੰਗ ਕੀਤੀ। ਏਡੀਜੀ ਪ੍ਰਸ਼ਾਂਤ ਕੁਮਾਰ ਨੇ ਕਿਹਾ, ਮੱਧ ਪ੍ਰਦੇਸ਼ ਪੁਲਿਸ ਦੁਆਰਾ ਵਿਕਾਸ ਦੂਬੇ ਦੀ ਗ੍ਰਿਫਤਾਰੀ ਤੋਂ ਬਾਅਦ, ਉੱਤਰ ਪ੍ਰਦੇਸ਼ ਐਸਟੀਐਫ ਪੁਲਿਸ ਉਸ ਨੂੰ ਕਾਨਪੁਰ ਲਿਆ ਰਹੀ ਸੀ। ਕਾਨਪੁਰ ਪਹੁੰਚਣ ਤੋਂ ਪਹਿਲਾਂ ਪੁਲਿਸ ਦੀ ਕਾਰ ਕਰੈਸ਼ ਹੋ ਗਈ ਅਤੇ ਪਲਟ ਗਈ। ਦੋ ਪੁਲਿਸ ਵਾਲੇ ਜ਼ਖਮੀ ਹੋ ਗਏ। ਇਸ ਦੌਰਾਨ ਵਿਕਾਸ ਦੂਬੇ ਨੇ ਜ਼ਖਮੀ ਪੁਲਿਸ ਵਾਲਿਆਂ ਦੀ ਪਿਸਤੌਲ ਖੋਹ ਕੇ ਫਰਾਰ ਹੋਣ ਦੀ ਕੋਸ਼ਿਸ਼ ਕੀਤੀ। ਪੁਲਿਸ ਟੀਮ ਨੇ ਉਸਨੂੰ ਘੇਰ ਲਿਆ ਅਤੇ ਉਸਨੂੰ ਸਮਰਪਣ ਕਰਨ ਲਈ ਕਿਹਾ।

kanpur police press conference
kanpur police press conference

ਪਰ ਉਹ ਸਹਿਮਤ ਨਹੀਂ ਹੋਇਆ ਅਤੇ ਹੱਤਿਆ ਕਰਨ ਦੇ ਇਰਾਦੇ ਨਾਲ ਉਸਨੇ ਪੁਲਿਸ ਟੀਮ ‘ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਪੁਲਿਸ ਨੇ ਸਵੈ-ਰੱਖਿਆ ਲਈ ਜਵਾਬੀ ਕਾਰਵਾਈ ਕੀਤੀ, ਜਿਸ ‘ਚ ਉਹ ਜ਼ਖਮੀ ਹੋ ਗਿਆ। ਉਸ ਨੂੰ ਤੁਰੰਤ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਇਸ ਘਟਨਾ ਵਿੱਚ ਚਾਰ ਪੁਲਿਸ ਮੁਲਾਜ਼ਮ ਜ਼ਖਮੀ ਹੋ ਗਏ ‘ਤੇ ਐਸਟੀਐਫ ਦੇ ਦੋ ਜਵਾਨ ਜ਼ਖ਼ਮੀ ਹੋਏ। ਉਨ੍ਹਾਂ ਕਿਹਾ, ਕਾਨਪੁਰ ਮੁੱਠਭੇੜ ਮਾਮਲੇ ਵਿੱਚ ਕੁੱਲ 21 ਮੁਲਜ਼ਮ ਨਾਮਜ਼ਦ ਹਨ। ਇਨ੍ਹਾਂ ਵਿਚੋਂ ਤਿੰਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ। 6 ਮਾਰੇ ਗਏ ਹਨ। ਸੱਤ ਲੋਕਾਂ ਨੂੰ 120 ਬੀ ਤਹਿਤ ਜੇਲ ਭੇਜਿਆ ਗਿਆ ਹੈ। ਵਿਕਾਸ ਦੁਬੇ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜਣ ਤੋਂ ਪਹਿਲਾਂ ਉਸ ਦਾ ਕੋਵਿਡ -19 ਟੈਸਟ ਕਰਵਾਇਆ ਜਾਵੇਗਾ। ਇਸ ਗੈਂਗਸਟਰ ਦੀ ਲਾਸ਼ ਨੂੰ ਹਾਲੇ ਹਸਪਤਾਲ ‘ਚ ਰੱਖਿਆ ਗਿਆ ਹੈ ਅਤੇ ਅਜੇ ਤੱਕ ਪੋਸਟਮਾਰਟਮ ਲਈ ਨਹੀਂ ਭੇਜਿਆ ਗਿਆ ਹੈ। ਹਸਪਤਾਲ ਦੇ ਸੂਤਰਾਂ ਅਨੁਸਾਰ ਪੋਸਟ ਮਾਰਟਮ ਕੋਰੋਨਾ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਹੋਵੇਗਾ।

The post ਪ੍ਰੈਸ ਕਾਨਫਰੰਸ ‘ਚ ADG ਨੇ ਕਿਹਾ, ਵਿਕਾਸ ਨੂੰ ਆਤਮ ਸਮਰਪਣ ਕਰਨ ਲਈ ਕਿਹਾ, ਪਰ ਉਸ ਨੇ ਫਾਇਰ ਕਰ ਦਿੱਤਾ appeared first on Daily Post Punjabi.



Previous Post Next Post

Contact Form