ਰਾਹੁਲ ਨੇ ਕੋਰੋਨਾ ਦੇ ਵੱਧਦੇ ਮਾਮਲਿਆਂ ਕਾਰਨ ‘ਤੇ ਸਰਕਾਰ ਨਿਸ਼ਾਨਾਂ ਸਾਧਦਿਆਂ, ਕਿਹਾ, PM ਨੇ ਸਰੈਂਡਰ ਕਰ ਦਿੱਤਾ

rahul gandhi says: ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਲਗਾਤਾਰ ਮੋਦੀ ਸਰਕਾਰ ‘ਤੇ ਸਵਾਲ ਉਠਾ ਰਹੇ ਹਨ। ਲੱਦਾਖ ਦੀ ਗਲਵਾਨ ਘਾਟੀ ਵਿੱਚ ਚੀਨ ਨਾਲ ਹੋਈ ਹਿੰਸਕ ਝੜਪ ਵਿੱਚ 20 ਭਾਰਤੀ ਸੈਨਿਕਾਂ ਦੀ ਸ਼ਹਾਦਤ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਲਗਾਤਾਰ ਜਵਾਬ ਮੰਗਣ ਤੋਂ ਬਾਅਦ ਅੱਜ, ਉਨ੍ਹਾਂ ਨੇ ਕੋਰੋਨਾ ਵਾਇਰਸ ਇਨਫੈਕਸ਼ਨ ਮਾਮਲੇ ‘ਤੇ ਸਵਾਲ ਚੱਕਿਆ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਕੇਂਦਰ ਸਰਕਾਰ ਕੋਲ ਕੋਰੋਨਾ ਨਾਲ ਨਜਿੱਠਣ ਦੀ ਕੋਈ ਯੋਜਨਾ ਨਹੀਂ ਹੈ। ਰਾਹੁਲ ਗਾਂਧੀ ਨੇ ਟਵੀਟ ਕੀਤਾ, “ਕੋਰੋਨਾ ਵਾਇਰਸ ਦੇਸ਼ ਦੇ ਨਵੇਂ ਹਿੱਸਿਆਂ ‘ਚ ਤੇਜ਼ੀ ਨਾਲ ਫੈਲ ਰਿਹਾ ਹੈ। ਭਾਰਤ ਸਰਕਾਰ ਦੀ ਇਸ ਨਾਲ ਨਜਿੱਠਣ ਦੀ ਕੋਈ ਯੋਜਨਾ ਨਹੀਂ ਹੈ। ਪ੍ਰਧਾਨ ਮੰਤਰੀ ਚੁੱਪ ਹਨ। ਉਨ੍ਹਾਂ ਨੇ ਆਤਮ ਸਮਰਪਣ ਕਰ ਮਹਾਂਮਾਰੀ ਨਾਲ ਨਜਿੱਠਣ ਤੋਂ ਇਨਕਾਰ ਕਰ ਦਿੱਤਾ ਹੈ।”

ਰਾਹੁਲ ਗਾਂਧੀ ਨੇ ਕੋਰੋਨਾ ਵਾਇਰਸ ਦੇ ਮੁੱਦੇ ‘ਤੇ ਮੋਦੀ ਸਰਕਾਰ ‘ਤੇ ਨਿਸ਼ਾਨਾ ਉਸ ਵਕਤ ਸਾਧਿਆ ਹੈ ਜਦੋਂ ਦੇਸ਼ ‘ਚ ਸੰਕਰਮਿਤ ਮਰੀਜ਼ਾਂ ਦੀ ਗਿਣਤੀ ਵੀ ਪੰਜ ਲੱਖ ਨੂੰ ਪਾਰ ਕਰ ਗਈ ਹੈ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਹੈ ਕਿ ਮੈਨੂੰ ਨਹੀਂ ਪਤਾ ਕਿ ਇਸ ਬਿਮਾਰੀ ਤੋਂ ਕਦੋਂ ਛੁਟਕਾਰਾ ਮਿਲੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ‘ਸਵੈ-ਨਿਰਭਰ ਉੱਤਰ ਪ੍ਰਦੇਸ਼ ਰੁਜ਼ਗਾਰ ਪ੍ਰੋਗਰਾਮ’ ਦੀ ਸ਼ੁਰੂਆਤ ਕਰਦਿਆਂ ਕਿਹਾ ਕਿ ਇਹ ਪਤਾ ਨਹੀਂ ਹੈ ਕਿ ਕੋਰੋਨਾ ਤੋਂ ਕਦੋ ਰਾਹਤ ਮਿਲੇਗੀ। ਕੋਰੋਨਾ ਸੰਕਟ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਵਿੱਖ ਵਿੱਚ, ਕਿਸੇ ਨੂੰ ਨਹੀਂ ਪਤਾ ਕਿ ਬਿਮਾਰੀ ਦਾ ਖਾਤਮਾ ਕਦੋਂ ਹੋਵੇਗਾ। ਅਸੀਂ ਇਸ ਦੀ ਇੱਕ ਦਵਾਈ ਜਾਣਦੇ ਹਾਂ। ਇਹ ਦਵਾਈ ਹੈ ਦੋ ਗਜ਼ ਦੀ ਦੂਰੀ। ਇਹ ਦਵਾਈ ਹੈ – ਮੂੰਹ ਨੂੰ ਢੱਕਣਾ। ਜੱਦ ਤੱਕ ਕੋਰੋਨਾ ਟੀਕਾ ਨਹੀਂ ਬਣ ਜਾਂਦਾ, ਅਸੀਂ ਇਸ ਦਵਾਈ ਨਾਲ ਇਸਨੂੰ ਰੋਕਣ ਦੇ ਯੋਗ ਹੋਵਾਂਗੇ।

rahul gandhi says
rahul gandhi says

ਸਿਹਤ ਮੰਤਰਾਲੇ ਦੇ ਅਧਿਕਾਰਤ ਅੰਕੜਿਆਂ ਅਨੁਸਾਰ ਸ਼ੁੱਕਰਵਾਰ ਸਵੇਰ ਤੱਕ ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ 490,401 ਸੀ। ਹਾਲਾਂਕਿ, ਜੇਕਰ ਮਹਾਰਾਸ਼ਟਰ, ਦਿੱਲੀ ਅਤੇ ਤਾਮਿਲਨਾਡੂ ਦੇ ਸਭ ਤੋਂ ਵੱਧ ਪ੍ਰਭਾਵਿਤ ਰਾਜਾਂ ਦੇ ਤਾਜ਼ਾ ਅੰਕੜੇ ਸ਼ਾਮਿਲ ਕਰਨ ਨਾਲ ਦੇਸ਼ ਵਿਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਪੰਜ ਲੱਖ ਨੂੰ ਪਾਰ ਕਰ ਗਈ ਹੈ। ਸ਼ਨੀਵਾਰ ਨੂੰ ਸਿਹਤ ਮੰਤਰਾਲੇ ਦੇ ਅੰਕੜਿਆਂ ਦੇ ਅਨੁਸਾਰ, ਭਾਰਤ ਵਿੱਚ ਕੋਰੋਨਾ ਸੰਕਰਮਣ ਦੀ ਗਿਣਤੀ 50,8,953 ਤੱਕ ਪਹੁੰਚ ਗਈ ਹੈ, ਜਦੋਂ ਕਿ 15,685 ਵਿਅਕਤੀ ਜਾਨਲੇਵਾ ਵਾਇਰਸ ਕਾਰਨ ਆਪਣੀ ਜਾਨ ਗੁਆ ਚੁੱਕੇ ਹਨ। ਇਕ ਚੰਗੀ ਗੱਲ ਇਹ ਹੈ ਕਿ ਹੁਣ ਤੱਕ 295881 ਕੋਰੋਨਾ ਲਾਗ ਵਾਲੇ ਮਰੀਜ਼ ਠੀਕ ਹੋ ਚੁੱਕੇ ਹਨ।

The post ਰਾਹੁਲ ਨੇ ਕੋਰੋਨਾ ਦੇ ਵੱਧਦੇ ਮਾਮਲਿਆਂ ਕਾਰਨ ‘ਤੇ ਸਰਕਾਰ ਨਿਸ਼ਾਨਾਂ ਸਾਧਦਿਆਂ, ਕਿਹਾ, PM ਨੇ ਸਰੈਂਡਰ ਕਰ ਦਿੱਤਾ appeared first on Daily Post Punjabi.



Previous Post Next Post

Contact Form