Delhi conducted highest number: ਨਵੀਂ ਦਿੱਲੀ: ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਸ਼ੁੱਕਰਵਾਰ ਨੂੰ ਕੋਰੋਨਾ ਵਾਇਰਸ ਦੇ ਵੱਧਦੇ ਮਾਮਲਿਆਂ ਵਿਚਾਲੇ 21 ਹਜ਼ਾਰ ਤੋਂ ਵੱਧ ਟੈਸਟ ਕੀਤੇ ਗਏ । ਇਹ ਦਿੱਲੀ ਵਿੱਚ ਇੱਕ ਦਿਨ ਵਿੱਚ ਕੀਤੇ ਗਏ ਸਭ ਤੋਂ ਜ਼ਿਆਦਾ ਟੈਸਟ ਹਨ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ਨੀਵਾਰ 27 ਜੂਨ ਨੂੰ ਇਹ ਜਾਣਕਾਰੀ ਦਿੱਤੀ । ਪਿਛਲੇ ਦਿਨਾਂ ਵਿੱਚ ਦਿੱਲੀ ਵਿੱਚ ਜਾਂਚ ਦੇ ਕੇਸਾਂ ਦੀ ਗਿਣਤੀ ਚਾਰ ਗੁਣਾ ਵਧੀ ਹੈ । ਹੁਣ ਤੱਕ ਸ਼ਹਿਰ ਵਿੱਚ ਕੋਰੋਨਾ ਦੀ ਲਾਗ ਦੇ 77 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ ।
ਇਸ ਸਬੰਧੀ ਸੀਐਮ ਕੇਜਰੀਵਾਲ ਨੇ ਟਵੀਟ ਕਰ ਦੱਸਿਆ ਕਿ ਦਿੱਲੀ ਵਿੱਚ ਸ਼ੁੱਕਰਵਾਰ 26 ਜੂਨ ਨੂੰ 21,144 ਟੈਸਟ ਲਏ ਗਏ ਅਤੇ ਨਾਲ ਹੀ ਟੈਸਟਿੰਗ ਵੀ ਚਾਰ ਗੁਣਾ ਹੋਈ । ਕੇਜਰੀਵਾਲ ਨੇ ਇੱਕ ਟਵੀਟ ਵਿੱਚ ਲਿਖਿਆ, “ਦਿੱਲੀ ਨੇ ਕੱਲ੍ਹ ਇੱਕ ਦਿਨ ਵਿੱਚ ਦਿੱਲੀ ਸਭ ਤੋਂ ਵੱਧ 21,144 ਟੈਸਟ ਕੀਤੇ ਹਨ । ਅਸੀਂ ਟੈਸਟਿੰਗ 4 ਗੁਣਾ ਵਧਾ ਦਿੱਤੀ ਹੈ । ” ਕੇਜਰੀਵਾਲ ਨੇ ਇਹ ਵੀ ਲਿਖਿਆ ਕਿ ਹੁਣ ਟੈਸਟਿੰਗ ਅਤੇ ਆਈਸੋਲੇਸ਼ਨ ਦੀ ਪ੍ਰਕਿਰਿਆ ਦਾ ਪਾਲਣ ਕੀਤਾ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਦੋ ਹਫ਼ਤੇ ਪਹਿਲਾਂ ਹੀ ਦਿੱਲੀ ਵਿੱਚ ਕੋਰੋਨਾ ਸੰਕ੍ਰਮਣ ਦੀ ਸਥਿਤੀ ਨੂੰ ਲੈ ਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਉਪ-ਰਾਜਪਾਲ ਅਨਿਲ ਬੈਜਲ, ਸੀ.ਐੱਮ ਕੇਜਰੀਵਾਲ ਅਤੇ ਸਿਹਤ ਮੰਤਰਾਲੇ ਅਤੇ ਦਿੱਲੀ ਸਰਕਾਰ ਦੇ ਅਧਿਕਾਰੀਆਂ ਦੀ ਮੀਟਿੰਗ ਹੋਈ ਸੀ। ਇਸ ਬੈਠਕ ਵਿੱਚ ਹੀ ਦਿੱਲੀ ਵਿੱਚ ਟੈਸਟਿੰਗ ਨੂੰ ਵੱਖ ਵੱਖ ਪੜਾਵਾਂ ਵਿੱਚ ਦੋ ਗੁਣਾ ਅਤੇ ਤਿੰਨ ਗੁਣਾ ਵਧਾਉਣ ਦਾ ਫੈਸਲਾ ਲਿਆ ਗਿਆ ਸੀ । ਦਿੱਲੀ ਸਰਕਾਰ ਨੂੰ ਹਾਲ ਹੀ ਵਿੱਚ ਤੇਜ਼ੀ ਨਾਲ ਟੈਸਟਿੰਗ ਕਿੱਟਾਂ ਲਈ ਕੇਂਦਰ ਸਰਕਾਰ ਨੇ ਮਨਜ਼ੂਰੀ ਦਿੱਤੀ ਸੀ, ਜਿਸ ਤੋਂ ਬਾਅਦ ਦਿੱਲੀ ਵਿੱਚ ਸੈਂਪਲ ਜਾਂਚ ਦੀ ਰਫ਼ਤਾਰ ਵਧੀ ਹੈ ਅਤੇ ਲਗਾਤਾਰ ਟੈਸਟਿੰਗ ਵਿੱਚ ਵਾਧਾ ਹੋਇਆ।
ਉੱਥੇ ਹੀ ਕੇਂਦਰੀ ਸਿਹਤ ਮੰਤਰਾਲੇ ਵੱਲੋਂ ਸ਼ਨੀਵਾਰ ਨੂੰ ਜਾਰੀ ਕੀਤੇ ਗਏ ਕੋਰੋਨਾ ਪੀੜਤ ਦੇ ਅੰਕੜਿਆਂ ਅਨੁਸਾਰ ਦਿੱਲੀ ਵਿੱਚ ਕੋਰੋਨਾ ਦੀ ਲਾਗ ਦੇ ਮਾਮਲੇ 77,240 ਤੱਕ ਪਹੁੰਚ ਗਏ । ਇਨ੍ਹਾਂ ਵਿਚੋਂ 2,492 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦੋਂ ਕਿ ਸ਼ਹਿਰ ਵਿੱਚ 27,657 ਸਰਗਰਮ ਮਾਮਲੇ ਹਨ ।
The post ਦਿੱਲੀ ‘ਚ ਇੱਕ ਦਿਨ ‘ਚ ਹੋਈ ਰਿਕਾਰਡ ਕੋਰੋਨਾ ਟੈਸਟਿੰਗ, CM ਕੇਜਰੀਵਾਲ ਨੇ ਟਵੀਟ ਕਰ ਦਿੱਤੀ ਜਾਣਕਾਰੀ appeared first on Daily Post Punjabi.