ਆਮ ਜਨਤਾ ਲਈ ਬੰਦ ਕੀਤਾ ਲੁਧਿਆਣਾ ਪੁਲਿਸ ਕਮਿਸ਼ਨਰ ਦਫਤਰ

police commissioner office closed public: ਲੁਧਿਆਣਾ ਪੁਲਿਸ ਕਮਿਸ਼ਨਰ ਦਫਤਰ ਆਮ ਲੋਕਾਂ ਦੇ ਲਈ ਫਿਲਹਾਲ ਬੰਦ ਕਰ ਦਿੱਤਾ ਗਿਆ ਹੈ। ਦੱਸ ਦੇਈਏ ਕਿ ਇਕ ਦਿਨ ਪਹਿਲਾਂ ਡੀ.ਸੀ.ਪੀ ਅਸ਼ਵਨੀ ਕਪੂਰ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਸੀ ਅਤੇ ਉਹ ਇੱਥੇ ਦਫਤਰ ‘ਚ ਬੈਠ ਕੇ ਅਕਸਰ ਮੀਟਿੰਗ ਕਰਦੇ ਸੀ, ਜਿਸ ਤੋਂ ਬਾਅਦ ਹੁਣ ਦਫਤਰ ਨੂੰ ਸੈਨੇਟਾਈਜ਼ ਕੀਤਾ ਜਾ ਰਿਹਾ ਹੈ।

police commissioner office closed public
police commissioner office closed public

ਦੱਸਣਯੋਗ ਹੈ ਕਿ ਬੀਤੇ ਦਿਨ ਭਾਵ ਵੀਰਵਾਰ ਨੂੰ ਪੁਲਿਸ ਕਮਿਸ਼ਨਰ ‘ਚ ਤਾਇਨਾਤ ਡੀ.ਸੀ.ਪੀ ਅਸ਼ਵਨੀ ਕਪੂਰ ਸਮੇਤ ਤਿੰਨ ਪੰਜਾਬ ਹੋਮਗਾਰਡ ਦੇ ਜਵਾਨ ਕੋਰੋਨਾ ਪਾਜ਼ੀਟਿਵ ਮਿਲੇ ਸੀ। ਪੰਜਾਬ ਹੋਮਗਾਰਡ ਦੇ ਤਿੰਨ ਜਵਾਨ ਕ੍ਰਿਸ਼ਣ ਕੁਮਾਰ, ਰਤਨ ਸਿੰਘ ਅਤੇ ਸੁਖਵਿੰਦਰ ਸਿੰਘ ਵਿਜ਼ੀਲੈਂਸ ਵਿਭਾਗ ‘ਚ ਡਿਊਟੀ ਕਰ ਰਹੇ ਹਨ। ਇਹ ਵੀ ਜਾਣਕਾਰੀ ਦਿੱਤੀ ਜਾਂਦੀ ਹੈ ਕਿ ਜ਼ਿਲ੍ਹੇ ‘ਚ ਵੀਰਵਾਰ ਨੂੰ ਕੋਰੋਨਾ ਦੇ 21 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਜਿਨ੍ਹਾਂ ‘ਚ 18 ਲੋਕ ਲੁਧਿਆਣਾ ਦੇ ਅਤੇ 3 ਦੂਜੇ ਜ਼ਿਲ੍ਹਿਆਂ ਤੋਂ ਹਨ। ਇਸ ਦੇ ਨਾਲ ਹੀ ਜ਼ਿਲ੍ਹੇ ‘ਚ ਇਕ ਪੀੜ੍ਹਤ ਮਰੀਜ਼ ਦੀ ਚੰਡੀਗੜ੍ਹ ਪੀ.ਜੀ.ਆਈ ‘ਚ ਮੌਤ ਹੋਈ ਹੈ। ਹੁਣ ਤੱਕ ਜ਼ਿਲ੍ਹੇ ‘ਚ ਕੋਰੋਨਾ ਪੀੜ੍ਹਤਾਂ ਦੀ ਗਿਣਤੀ 667 ਤੱਕ ਪਹੁੰਚ ਗਈ ਹੈ ਜਦਕਿ 19 ਲੋਕਾਂ ਦੀ ਮੌਤ ਹੋ ਗਈ ਹੈ।

The post ਆਮ ਜਨਤਾ ਲਈ ਬੰਦ ਕੀਤਾ ਲੁਧਿਆਣਾ ਪੁਲਿਸ ਕਮਿਸ਼ਨਰ ਦਫਤਰ appeared first on Daily Post Punjabi.



source https://dailypost.in/news/punjab/malwa/police-commissioner-office-closed-public/
Previous Post Next Post

Contact Form