yuvraj mansi hredan new pics:ਪੰਜਾਬੀ ਸਿੰਗਰ ਮਾਨਸੀ ਅਤੇ ਯੁਵਰਾਜ ਹੰਸ ਦੇ ਹਾਲ ਹੀ ਵਿੱਚ ਇੱਕ ਛੋਟੇ ਬੱਚੇ ਹਰੀਦਾਨ ਦੇ ਪੈਰੇਂਟਸ ਬਣੇ ਹਨ ਅਤੇ ਉਹ ਆਏ ਦਿਨ ਆਪਣੇ ਪੁੱਤਰ ਦੀਆਂ ਸੋਸ਼ਲ ਮੀਡੀਆ ਤੇ ਕਈ ਤਸਵੀਰਾਂ ਅਤੇ ਵੀਡੀਓ ਸਾਂਝੀਆਂ ਕਰਦੇ ਰਹਿੰਦੇ ਹਨ। ਜੀ ਹਾਂ ਇੱਕ ਵਾਰ ਯੁਵਰਾਜ ਹੰਸ ਨੇ ਆਪਣੇ ਪੁੱਤਰ ਹਰੀਦਾਨ ਦੀਆ ਨਵੀਆਂ ਤਸਵੀਰਾਂ ਸ਼ੇਅਰ ਕੀਤੀਆਂ ਜਾਂਦੀਆਂ ਹਨ।ਉਹ ਤਸਵੀਰ ਵਿੱਚ ਹਰੀਦਾਨ ਸੁੱਤਾ ਪਿਆ ਦਿਖਾਈ ਦੇ ਰਿਹਾ ਹੈ ਅਤੇ ਉਸ ਦੇ ਮੰਮੀ ਪਾਪਾ ਉਸ ਦੀ ਤਰ੍ਹਾਂ ਹੀ ਸੌਂਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਤੋਂ ਇਲਾਵਾ ਹਰੀਦਾਨ ਦੀਆਂ ਹੋਰ ਤਸਵੀਰਾਂ ਵੀ ਹਨ , ਜਿਸ ਵਿੱਚ ਹਰੀਦਾਨ ਮਾਨਸੀ ਦੀ ਗੋਦ ਵਿੱਚ ਨਜ਼ਰ ਆ ਰਿਹਾ ਹੈ।ਇਹ ਕਪਲ ਆਪਣੇ ਬੇਟੇ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ ਤੇ ਪਾਉਂਦਾ ਰਹਿੰਦਾ ਹੈ। ਦੱਸ ਦੇਈਏ ਕਿ ਇਸ ਜੋੜੀ ਦੇ ਘਰ ਮਈ ਮਹੀਨੇ ਵਿੱਚ ਹਰੀਦਾਨ ਨੇ ਜਨਮ ਲਿਆ ਸੀ।
ਜਿਸ ਦੀ ਅਨਾਊਸਮੈਂਟ ਇਸ ਜੋੜੀ ਵਲੋਂ ਇੰਸਟਾਗ੍ਰਾਮ ਅਕਾਊਂਟ ਤੇ ਪੋਸਟ ਸ਼ੇਅਰ ਕਰ ਦਿੱਤੀ ਗਈ ਸੀ।ਜੀ ਹਾਂ ਉਨ੍ਹਾਂ ਨੇ ਅਕਸਰ ਹੀ ਸੋਸ਼ਲ ਮੀਡੀਆ ਤੇ ਹਰੀਦਾਨ ਦੇ ਕਦੇ ਹੱਥਾਂ ਦੀ ਤਸਵੀਰ ਜਾਂ ਕਦੇ ਉਸ ਦੇ ਪੀਠ ਦੀ ਤਸਵੀਰ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਸੀ ਹੁਣ ਇਸ ਕਪਲ ਨੇ ਪਹਿਲੀ ਵਾਰ ਆਪਣੀ ਬੱਚੇ ਦੀ ਪੂਰੀ ਤਸਵੀਰ ਸੋਸ਼ਲ ਮੀਡੀਆ ਤੇ ਆਪਣੇ ਫੈਨਜ਼ ਦੇ ਲਈ ਸਾਂਝਾ ਕੀਤੀ ਹੈ,
ਇਸ ਦਾ ਕਾਰਨ ਇਸ ਕਪਲ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਸ਼ੇਅਰ ਕਰ ਦੱਸਿਆ ਸੀ। ਜੀ ਹਾਂ ਉਨ੍ਹਾਂ ਦਾ ਕਹਿਣਾ ਸੀ ਕਿ ਅਜੇ ਘਰਦਿਆਂ ਨੇ ਹਰੀਦਾਨ ਦਾ ਚਿਹਰਾ ਵਿਖਾਉਣ ਤੋਂ ਮਨ੍ਹਾਂ ਕੀਤਾ ਹੋਇਆ ਕਿਉਂਕਿ 40 ਦਿਨਾਂ ਦਾ ਜਦੋਂ ਤੱਕ ਬੇਬੀ ਨਹੀਂ ਹੋ ਜਾਂਦਾ ਉਹ ਉਸ ਦਾ ਚਿਹਰਾ ਸੋਸ਼ਲ ਮੀਡੀਆ ਤੇ ਨਹੀਂ ਵਿਖਾ ਸਕਦੇ ਅਤੇ ਹੁਣ ਲੱਗਦਾ ਹੈ ਸਾਂਝੀ ਕੀਤੀ ਹੈ।
ਤੁਹਾਨੂੰ ਦੱਸ ਦੇਈਏ ਕਿ ਇਹ ਕਪਲ ਸੋਸ਼ਲ ਮੀਡੀਆ ਤੇ ਬਹੁਤ ਐਕਟਿਵ ਰਹਿੰਦਾ ਹੈ ਅਤੇ ਹਰੀਦਾਨ ਦੇ ਹੋਣ ਤੋਂ ਪਹਿਲਾਂ ਵੀ ਇਸ ਕਪਲ ਨੇ ਆਪਣੇ ਟਿੱਕ ਟੌਕ ਵੀਡੀਓ ਨਾਲ ਲੋਕਾਂ ਨੂੰ ਖੂਬ ਐਂਟਰਟੇਨ ਕੀਤਾ ਅਤੇ ਇੰਨਾ ਦੇ ਫੈਨਜ਼ ਨੂੰ ਵੀ ਦੋਹਾਂ ਦੇ ਇਹ ਵੀਡੀਓ ਅਤੇ ਪਿਆਰ ਖੂਬ ਪਸੰਦ ਆਉਂਦਾ ਰਿਹਾ ।
The post ਯੁਵਰਾਜ -ਮਾਨਸੀ ਨੇ ਸਾਂਝੀਆਂ ਕੀਤੀਆਂ ਆਪਣੇ ਪੁੱਤਰ ਦੀਆਂ ਨਵੀਆਂ ਤਸਵੀਰਾਂ, ਲੋਕਾਂ ਨੂੰ ਆ ਰਹੀਆਂ ਖੂਬ ਪਸੰਦ appeared first on Daily Post Punjabi.
source https://dailypost.in/news/entertainment/pollywood/yuvraj-mansi-hredan-new-pics/