ਜੰਮੂ-ਕਸ਼ਮੀਰ: ਭਾਰਤੀ ਫੌਜ ਦੇ ਸਾਂਝੇ ਅਭਿਆਨ ‘ਚ ਇੱਕ ਅੱਤਵਾਦੀ ਢੇਰ, ਆਪ੍ਰੇਸ਼ਨ ਜਾਰੀ

One terrorist eliminated: ਜੰਮੂ-ਕਸ਼ਮੀਰ ਵਿੱਚ ਭਾਰਤੀ ਫੌਜ ਦੀ ਸਰਗਰਮੀ ਕਾਰਨ ਅੱਤਵਾਦੀ ਘਬਰਾ ਗਏ ਹਨ । ਐਤਵਾਰ ਨੂੰ ਵੀ ਭਾਰਤੀ ਫੌਜ ਦੀ ਉੱਤਰੀ ਕਮਾਂਡ ਨੇ ਇੱਕ ਸਾਂਝੇ ਅਭਿਆਨ ਵਿੱਚ ਇੱਕ ਅੱਤਵਾਦੀ ਨੂੰ ਢੇਰ ਕਰ ਦਿੱਤਾ ਹੈ । ਫੌਜ ਨੇ ਜੰਮੂ ਕਸ਼ਮੀਰ ਦੇ ਸ਼ੋਪੀਆਂ ਵਿੱਚ ਮਾਰੇ ਗਏ ਇਸ ਅੱਤਵਾਦੀ ਕੋਲੋਂ ਹਥਿਆਰ ਵੀ ਬਰਾਮਦ ਕੀਤੇ ਹਨ । ਫੌਜ ਦਾ ਅਭਿਆਨ ਅਜੇ ਵੀ ਜਾਰੀ ਹੈ. ਦਰਅਸਲ, ਸੁਰੱਖਿਆ ਬਲਾਂ ਨੇ ਕਸ਼ਮੀਰ ਦੇ ਜਾਦੀਬਲ ਖੇਤਰ ਜ਼ੌਨੀਮੀਰ ਵਿੱਚ ਇੱਕ ਸਰਚ ਅਭਿਆਨ ਚਲਾਇਆ ਹੈ । ਸੁਰੱਖਿਆ ਬਲਾਂ ਨੂੰ ਖ਼ਬਰ ਮਿਲੀ ਹੈ ਕਿ ਇੱਥੇ ਤਿੰਨ ਅੱਤਵਾਦੀ ਲੁਕੇ ਹੋਏ ਹਨ । ਅੱਤਵਾਦੀਆਂ ਦੇ ਸੰਪਰਕ ਨੂੰ ਖਤਮ ਕਰਨ ਲਈ ਇਲਾਕੇ ਦੀ ਮੋਬਾਈਲ ਇੰਟਰਨੈਟ ਸੇਵਾ ਵੀ ਬੰਦ ਕਰ ਦਿੱਤੀ ਗਈ ਹੈ ।

One terrorist eliminated
One terrorist eliminated

ਜ਼ਿਕਰਯੋਗ ਹੈ ਕਿ ਸੁਰੱਖਿਆ ਬਲਾਂ ਨੇ ਜੰਮੂ-ਕਸ਼ਮੀਰ ਦੇ ਕੁਲਗਾਮ ਜ਼ਿਲੇ ਵਿੱਚ ਵੀ ਅੱਤਵਾਦੀਆਂ ਖਿਲਾਫ ਤਲਾਸ਼ੀ ਮੁਹਿੰਮ ਚਲਾਈ ਸੀ। ਦੱਖਣੀ ਕਸ਼ਮੀਰ ਦੇ  ਲੱਕੜਪੋਰਾ ਖੇਤਰ ਵਿੱਚ ਸ਼ਨੀਵਾਰ ਨੂੰ ਅੱਤਵਾਦੀਆਂ ਦੀ ਸੁਰੱਖਿਆ ਬਲਾਂ ਨਾਲ ਮੁਕਾਬਲਾ ਹੋਇਆ ਸੀ । ਦੱਸ ਦੇਈਏ ਕਿ ਪਿਛਲੇ 14 ਦਿਨਾਂ ਵਿੱਚ 25 ਅੱਤਵਾਦੀ ਮਾਰੇ ਗਏ ਹਨ । ਇਸ ਦੇ ਨਾਲ ਹੀ, ਇਸ ਸਾਲ ਸੁਰੱਖਿਆ ਬਲਾਂ ਨੇ ਕਸ਼ਮੀਰ ਵਿੱਚ 101 ਦੇ ਕਰੀਬ ਅੱਤਵਾਦੀਆਂ ਨੂੰ ਮਾਰ ਦਿੱਤਾ ਹੈ।

One terrorist eliminated

ਉੱਥੇ ਹੀ ਦੂਜੇ ਪਾਸੇ ਪਾਕਿਸਤਾਨ ਵੱਲੋਂ ਇੱਕ ਵਾਰ ਫਿਰ ਜੰਗਬੰਦੀ ਦੀ ਉਲੰਘਣਾ ਕੀਤੀ ਗਈ ਹੈ । ਪਾਕਿਸਤਾਨੀ ਫੌਜ ਪੁੰਛ ਜ਼ਿਲੇ ਦੇ ਮੇਂਧਰ ਖੇਤਰ ਵਿੱਚ ਬਾਲਾਕੋਟ ਸੈਕਟਰ ਵਿੱਚ ਫਾਇਰਿੰਗ ਕਰ ਰਹੀ ਹੈ । ਪਾਕਿਸਤਾਨੀ ਫੌਜ ਇਸ ਸਮੇਂ ਬਾਲਾਕੋਟ ਦੇ ਰਿਹਾਇਸ਼ੀ ਖੇਤਰ ਨੂੰ ਨਿਸ਼ਾਨਾ ਬਣਾਉਂਦਿਆਂ ਗੋਲੀਆਂ ਚਲਾ ਰਹੀ ਹੈ। ਭਾਰਤੀ ਫੌਜ ਵੀ ਪਾਕਿਸਤਾਨ ਦੀ ਹਰ ਗੋਲੀ ਦਾ ਢੁੱਕਵਾਂ ਜਵਾਬ ਦੇ ਰਹੀ ਹੈ।

The post ਜੰਮੂ-ਕਸ਼ਮੀਰ: ਭਾਰਤੀ ਫੌਜ ਦੇ ਸਾਂਝੇ ਅਭਿਆਨ ‘ਚ ਇੱਕ ਅੱਤਵਾਦੀ ਢੇਰ, ਆਪ੍ਰੇਸ਼ਨ ਜਾਰੀ appeared first on Daily Post Punjabi.



Previous Post Next Post

Contact Form