MLA Harminder Singh : ਹਲਕਾ ਪੱਟੀ ਦੇ ਵਿਧਾਇਕ ਹਰਮਿੰਦਰ ਸਿੰਘ ਗਿੱਲ ਦੀ ਮਾਤਾ 80 ਸਾਲਾ ਬਲਵੀਰ ਕੌਰ (80) ਦਾ ਕੈਨੇਡਾ ਦੇ ਸ਼ਹਿਰ ਵਿਨੀਪੈਗ ਵਿਚ ਦੇਹਾਂਤ ਹੋ ਗਿਆ। ਉਹ ਕੁਝ ਸਮੇਂ ਤੋਂ ਬੀਮਾਰ ਚੱਲ ਰਹੇ ਸੀ। ਪੰਜਾਬੀ ਸੂਬੇ ਦੀ ਮੰਗ ਨੂੰ ਲੈ ਕੇ ਛੇ ਮਹੀਨੇ ਦੀ ਕੈਦ ਕੱਟਣ ਵਾਲੀ ਬਲਵੀਰ ਧਾਰਮਿਕ ਵਿਚਾਰਾਂ ਵਾਲੇ ਸਨ। ਉਹ ਆਪਣੇ ਵੱਡੇ ਬੇਟੇ ਸਰਬਜੀਤ ਸਿੰਘ ਕੋਲ ਹੀ ਕੈਨੇਡਾ ਰਹਿੰਦੇ ਸਨ। ਵਿਧਾਇਕ ਗਿੱਲ ਆਪਣੀ ਮਾਤਾ ਦੇ ਆਖਰੀ ਦਰਸ਼ਨ ਵੀ ਨਹੀਂ ਕਰ ਸਕੇ। ਕੋਰੋਨਾ ਵਾਇਰਸ ਕਾਰਨ ਉਹ ਕੈਨੇਡਾ ਨਹੀਂ ਜਾ ਸਕੇ। ਦੱਸ ਦੇਈਏ ਕਿ 1988 ਵਿਚ ਵਿਧਾਇਕ ਗਿੱਲ ਦੇ ਪਿਤਾ ਗਿਆਨੀ ਦਲੀਪ ਸਿੰਘ ਦਾ ਦੇਹਾਂਤ ਹੋ ਗਿਆ ਸੀ। ਉਸ ਸਮੇਂ ਵੀ ਗਿੱਲ ਆਪਣੇ ਪਿਤਾ ਦੇ ਆਖਰੀ ਦਰਸ਼ਨ ਨਹੀਂ ਕਰ ਸਕੇ ਸਨ ਕਿਉਂਕਿ ਉਹ ਜੋਧਪੁਰ ਦੀ ਜੇਲ੍ਹ ਵਿਚ ਬੰਦ ਸਨ।
ਮਾਂ ਦੇ ਦਿਹਾਂਤ ‘ਤੇ ਵਿਧਾਇਕ ਗਿੱਲ ਨਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖੜ, ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ, ਵਿਧਾਇਕ ਡਾ. ਧਰਮਬੀਰ ਅਗਨੀਹੋਤਰੀ, ਰਮਨਜੀਤ ਸਿੰਘ ਸਿੱਕੀ, ਸੁਖਪਾਲ ਸਿੰਘ ਭੁੱਲਰ, ਜਿਲ੍ਹਾ ਕਾਂਗਰਸ ਸਾਬਕਾ ਪ੍ਰਧਾਨ ਮਨਜੀਤ ਸਿੰਘ ਘਸੀਟਪੁਰਾ, ਜਿਲ੍ਹਾ ਪ੍ਰੀਸ਼ਦ ਚੇਅਰਪਰਸਨ ਹਰਚਰਨਜੀਤ ਕੌਰ, ਮਾਰਕੀਟ ਕਮੇਟੀ ਚੇਅਰਮੈਨ ਸੁਬੇਗ ਸਿੰਘ ਧੁੰਨ, ਸੰਦੀਪ ਅਗਨੀਹੋਤਰੀ, ਸੁਖਵਿੰਦਰ ਸਿੰਘ ਸਿੱਧੂ, ਅਵਤਾਰ ਸਿੰਘ ਤਨੇਜਾ, ਕਸ਼ਮੀਰ ਸਿੰਘ ਸਿੱਧੂ ਆਦਿ ਨੇਤਾਵਾਂ ਨੇ ਦੁੱਖ ਪ੍ਰਗਟ ਕੀਤਾ।
The post ਵਿਧਾਇਕ ਹਰਮਿੰਦਰ ਸਿੰਘ ਗਿੱਲ ਦੀ ਮਾਤਾ ਦਾ ਕੈਨੇਡਾ ਵਿਚ ਦੇਹਾਂਤ appeared first on Daily Post Punjabi.
source https://dailypost.in/current-punjabi-news/mla-harminder-singh/