Earthquake of 4.5 magnitude: ਮਿਜ਼ੋਰਮ ਵਿੱਚ ਲਗਾਤਾਰ ਚੌਥੇ ਦਿਨ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ । ਭੂਚਾਲ ਦੇ ਝਟਕੇ ਬੁੱਧਵਾਰ ਦੀ ਰਾਤ 1.14 ਵਜੇ ਚਮਫਾਈ ਜ਼ਿਲ੍ਹੇ ਵਿੱਚ ਮਹਿਸੂਸ ਕੀਤੇ ਗਏ । ਰਿਕਟਰ ਪੈਮਾਨੇ ‘ਤੇ ਭੂਚਾਲ ਦੀ ਤੀਬਰਤਾ 4.5 ਮਾਪੀ ਗਈ । ਫਿਲਹਾਲ ਇਸ ਭੂਚਾਲ ਨਾਲ ਕਿਸੇ ਵੀ ਤਰ੍ਹਾਂ ਦੇ ਜਾਨ-ਮਾਲ ਦੇ ਨੁਕਸਾਨ ਦੀ ਖ਼ਬਰ ਨਹੀਂ ਹੈ । ਇਸ ਤੋਂ ਪਹਿਲਾਂ ਇੱਥੇ ਮੰਗਲਵਾਰ ਰਾਤ ਨੂੰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ ।

ਚਮਫਾਈ ਵਿੱਚ ਮੰਗਲਵਾਰ ਰਾਤ 11.03 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ । ਰਿਕਟਰ ਪੈਮਾਨੇ ‘ਤੇ ਭੂਚਾਲ ਦੀ ਤੀਬਰਤਾ 3.2 ਸੀ। ਇਸ ਤੋਂ ਪਹਿਲਾਂ ਸੋਮਵਾਰ ਨੂੰ ਵੀ ਚਮਫਾਈ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ । ਭੂਚਾਲ ਦੇ ਝਟਕੇ ਸੋਮਵਾਰ ਸਵੇਰੇ 4.10 ਵਜੇ ਮਹਿਸੂਸ ਕੀਤੇ ਗਏ ਸਨ । ਉਸ ਸਮੇਂ ਭੂਚਾਲ ਦੀ ਤੀਬਰਤਾ 5.3 ਸੀ। ਭੂਚਾਲ ਦਾ ਕੇਂਦਰ ਚਮਫਾਈ ਜ਼ਿਲ੍ਹੇ ਵਿੱਚ 20 ਕਿਲੋਮੀਟਰ ਹੇਠਾਂ ਸੀ ।

ਇਸ ਤੋਂ ਇਲਾਵਾ ਨਾਗਾਲੈਂਡ ਵਿੱਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ । ਵੋਖਾ ਤੋਂ 9 ਕਿਲੋਮੀਟਰ ਉੱਤਰ-ਪੱਛਮ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ ‘ਤੇ ਇਸ ਦੀ ਤੀਬਰਤਾ 3.8 ਮਾਪੀ ਗਈ । ਭੂਚਾਲ ਬੁੱਧਵਾਰ ਦੇਰ ਰਾਤ 03:03 ਵਜੇ ਆਇਆ । ਇਸ ਤੋਂ ਪਹਿਲਾਂ 21 ਜੂਨ ਨੂੰ ਅਸਾਮ, ਮੇਘਾਲਿਆ, ਮਣੀਪੁਰ, ਮਿਜ਼ੋਰਮ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ । ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 5.1 ਮਾਪੀ ਗਈ ਸੀ । ਭੂਚਾਲ ਦਾ ਕੇਂਦਰ ਮਿਜੋਰਮ ਦੇ ਆਈਜ਼ੌਲ ਜ਼ਿਲੇ ਵਿੱਚ ਦੱਸਿਆ ਜਾ ਰਿਹਾ ਸੀ।

ਗੌਰਤਲਬ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਭੂਚਾਲ ਦੇ ਝਟਕੇ ਉੱਤਰ-ਪੂਰਬ ਤੋਂ ਲੈ ਕੇ ਗੁਜਰਾਤ ਤੱਕ ਹਰ ਜਗ੍ਹਾ ਆਏ ਹਨ। ਗੁਜਰਾਤ ਵਿੱਚ 15 ਜੂਨ ਨੂੰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ । ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 4.5 ਸੀ। ਭੂਚਾਲ ਦਾ ਕੇਂਦਰ ਕੱਛ ਤੋਂ 15 ਕਿਲੋਮੀਟਰ ਦੂਰ ਸੀ।
The post ਮਿਜ਼ੋਰਮ ‘ਚ ਮੁੜ ਲੱਗੇ ਭੂਚਾਲ ਦੇ ਝਟਕੇ, ਨਾਗਾਲੈਂਡ ‘ਚ ਵੀ ਕੰਬੀ ਧਰਤੀ appeared first on Daily Post Punjabi.