ਭਾਰਤ ਦੇ ਇਤਿਹਾਸ ‘ਚ ਪਹਿਲੀ ਵਾਰ ਡੀਜ਼ਲ 80 ਰੁਪਏ ਦੇ ਪਾਰ, ਲਗਾਤਾਰ 19ਵੇਂ ਦਿਨ ਵਧੀਆਂ ਕੀਮਤਾਂ

Diesel crosses Rs 80 mark: ਨਵੀਂ ਦਿੱਲੀ: ਦੇਸ਼ ਦੇ ਇਤਿਹਾਸ ਵਿੱਚ ਪਹਿਲੀ ਵਾਰ ਡੀਜ਼ਲ ਦੀ ਕੀਮਤ 80 ਰੁਪਏ ਨੂੰ ਪਾਰ ਕਰ ਗਈ ਹੈ । ਡੀਜ਼ਲ ਦੀਆਂ ਕੀਮਤਾਂ ਵਿੱਚ ਇਹ ਰਿਕਾਰਡ ਵਾਧਾ ਉਸ ਸਮੇਂ ਹੋਇਆ ਹੈ ਜਦੋਂ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੱਚੇ ਤੇਲ ਦੀ ਕੀਮਤ ਹੇਠਾਂ ਆ ਗਈ ਹੈ । ਡੀਜ਼ਲ ਤੋਂ ਇਲਾਵਾ ਪੈਟਰੋਲ ਦੀਆਂ ਕੀਮਤਾਂ ਵੀ ਵਧੀਆਂ ਹਨ । ਇਸ ਤੋਂ ਇਕ ਦਿਨ ਪਹਿਲਾਂ, ਬੁੱਧਵਾਰ ਨੂੰ ਪੈਟਰੋਲ ਦੀਆਂ ਕੀਮਤਾਂ ਸਥਿਰ ਸਨ।

Diesel crosses Rs 80 mark
Diesel crosses Rs 80 mark

ਦਰਅਸਲ, ਵੀਰਵਾਰ ਨੂੰ ਡੀਜ਼ਲ ਦੀ ਕੀਮਤ ਵਿੱਚ ਲਗਾਤਾਰ 19ਵੇਂ ਦਿਨ ਵਾਧਾ ਹੋਇਆ ਹੈ। ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਡੀਜ਼ਲ 14 ਪੈਸੇ ਮਹਿੰਗਾ ਹੋ ਗਿਆ, ਜਦੋਂ ਕਿ ਪੈਟਰੋਲ ਦੀ ਕੀਮਤ ਵਿੱਚ 16 ਪੈਸੇ ਦਾ ਵਾਧਾ ਹੋਇਆ ਹੈ । ਪਿਛਲੇ 19 ਦਿਨਾਂ  ਵਿੱਚ ਡੀਜ਼ਲ ਦੀ ਕੀਮਤ ਵਿੱਚ 10.62 ਰੁਪਏ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ । ਇਸ ਦੇ ਨਾਲ ਹੀ, ਜੇਕਰ ਪੈਟਰੋਲ ਦੀ ਗੱਲ ਕੀਤੀ ਜਾਵੇ ਤਾਂ ਇਹ ਲਗਭਗ 8.50 ਰੁਪਏ ਨਾਲੋਂ ਮਹਿੰਗਾ ਹੋ ਗਿਆ ਹੈ।

Diesel crosses Rs 80 mark
Diesel crosses Rs 80 mark

25 ਜੂਨ ਯਾਨੀ ਕਿ ਅੱਜ ਦਿੱਲੀ ਵਿੱਚ ਪੈਟਰੋਲ ਦੀ ਕੀਮਤ 79.92 ਰੁਪਏ ਹੈ । ਉੱਥੇ ਹੀ ਡੀਜ਼ਲ ਦੀ ਕੀਮਤ 79.88 ਰੁਪਏ ਤੋਂ ਵੱਧ ਕੇ 80.02 ਰੁਪਏ ਪ੍ਰਤੀ ਲੀਟਰ ਹੋ ਗਈ ਹੈ । ਭਾਰਤ ਦੇ ਇਤਿਹਾਸ ਵਿੱਚ ਪਹਿਲੀ ਵਾਰ ਡੀਜ਼ਲ 80 ਰੁਪਏ ਦੀ ਕੀਮਤ ਨੂੰ ਪਾਰ ਕਰ ਗਿਆ ਹੈ । ਦਿੱਲੀ ਦੀ ਤਰ੍ਹਾਂ ਮੁੰਬਈ ਵਿੱਚ ਵੀ ਪੈਟਰੋਲ ਦੀ ਕੀਮਤ 86.70 ਰੁਪਏ ਹੈ, ਜਦਕਿ ਡੀਜ਼ਲ ਦੀ ਕੀਮਤ 78.34 ਰੁਪਏ ਹੈ । ਜੇਕਰ ਚੇੱਨਈ ਦੀ ਗੱਲ ਕਰੀਏ ਤਾਂ ਪੈਟਰੋਲ 83.18 ਰੁਪਏ ਅਤੇ ਡੀਜ਼ਲ 77.29 ਰੁਪਏ ‘ਤੇ ਹੈ । ਇਸ ਦੇ ਨਾਲ ਹੀ ਕੋਲਕਾਤਾ ਵਿੱਚ ਪੈਟਰੋਲ 81.61 ਰੁਪਏ ਅਤੇ ਡੀਜ਼ਲ 75.18 ਰੁਪਏ ਪ੍ਰਤੀ ਲੀਟਰ ਹੈ ।

Diesel crosses Rs 80 mark

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ, ਬੁੱਧਵਾਰ ਨੂੰ ਪੈਟਰੋਲ ਦੀ ਮਹਿੰਗਾਈ ‘ਤੇ ਬ੍ਰੇਕ ਲੱਗ ਗਈ ਸੀ, ਪਰ ਡੀਜ਼ਲ ਦੀ ਕੀਮਤ ਵਿੱਚ ਵਾਧਾ ਜਾਰੀ ਰਿਹਾ । ਡੀਜ਼ਲ ਕੌਮੀ ਰਾਜਧਾਨੀ ਦਿੱਲੀ ਵਿੱਚ ਪੈਟਰੋਲ ਨਾਲੋਂ 12 ਪੈਸੇ ਪ੍ਰਤੀ ਲੀਟਰ ਮਹਿੰਗਾ ਹੋ ਗਿਆ । ਭਾਰਤੀ ਇਤਿਹਾਸ ਵਿੱਚ ਪਹਿਲੀ ਵਾਰ ਡੀਜ਼ਲ ਦੀ ਕੀਮਤ ਪੈਟਰੋਲ ਤੋਂ ਪਾਰ ਹੋ ਗਈ । ਦੱਸ ਦੇਈਏ ਕਿ ਤੁਸੀਂ ਆਪਣੇ ਸ਼ਹਿਰ ਵਿੱਚ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਬਾਰੇ ਜਾਣਕਾਰੀ ਸਿਰਫ ਇੱਕ SMS ਰਾਹੀਂ ਪ੍ਰਾਪਤ ਕਰ ਸਕਦੇ ਹੋ।  ਇੰਡੀਅਨ ਆਇਲ ਦੇ ਗਾਹਕਾਂ ਨੂੰ RSP ਲਿਖ ਕੇ 9224992249 ਨੰਬਰ ‘ਤੇ SMS ਕਰਨਾ ਪਵੇਗਾ। ਇਸੇ ਤਰ੍ਹਾਂ ਬੀਪੀਸੀਐਲ ਗਾਹਕਾਂ ਨੂੰ RSP ਨੂੰ 9223112222 ਨੰਬਰ ‘ਤੇ ਭੇਜਣਾ ਹੋਵੇਗਾ । 

The post ਭਾਰਤ ਦੇ ਇਤਿਹਾਸ ‘ਚ ਪਹਿਲੀ ਵਾਰ ਡੀਜ਼ਲ 80 ਰੁਪਏ ਦੇ ਪਾਰ, ਲਗਾਤਾਰ 19ਵੇਂ ਦਿਨ ਵਧੀਆਂ ਕੀਮਤਾਂ appeared first on Daily Post Punjabi.



Previous Post Next Post

Contact Form