ਘਰ ‘ਚੋਂ ਲਾਸ਼ ਮਿਲਣ ਕਾਰਨ ਫੈਲੀ ਸਨਸਨੀ

Dead body home ludhiana: ਲੁਧਿਆਣਾ ‘ਚ ਉਸ ਸਮੇਂ ਸਨਸਨੀ ਵਾਲਾ ਮਾਹੌਲ ਪੈਦਾ ਹੋ ਗਿਆ, ਜਦੋਂ ਇੱਥੇ ਜਮਾਲਪੁਰ ਦੇ ਭਾਮੀਆ ਰੋਡ ਸਥਿਤ ਜੀ.ਕੇ ਸਟੇਟ ‘ਚ ਰਹਿਣ ਵਾਲੇ ਵਿਅਕਤੀ ਦੀ ਘਰ ‘ਚੋਂ ਲਾਸ਼ ਮਿਲੀ। ਮ੍ਰਿਤਕ ਦੀ ਪਹਿਚਾਣ ਸੁਸ਼ੀਲ ਸਿੰਗਲਾ ਦੇ ਰੂਪ ‘ਚ ਹੋਈ ਹੈ, ਜਿਸ ਦੀ ਆਪਣੀ ਕਰਿਆਨੇ ਦੀ ਦੁਕਾਨ ਸੀ। ਜਾਣਕਾਰੀ ਮਿਲਦਿਆਂ ਹੀ ਥਾਣਾ ਜਮਾਲਪੁਰ ਦੀ ਪੁਲਸ ਮੌਕੇ ‘ਤੇ ਪਹੁੰਚੀ।

Dead body home ludhiana
Dead body home ludhiana

ਇਸ ਸਬੰਧੀ ਜਾਂਚ ਅਧਿਕਾਰੀ ਏ.ਐੱਸ.ਐੱਸ. ਜਸਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਸੁਸ਼ੀਲ ਦੀ ਆਪਣੇ ਘਰ ਦੇ ਬਾਹਰ ਕਰਿਆਨੇ ਦੀ ਦੁਕਾਨ ਸੀ ਪਰ ਸ਼ੁਸੀਲ ਸ਼ਰਾਬ ਪੀਣ ਦਾ ਆਦੀ ਸੀ, ਜਿਸ ਕਾਰਨ ਉਸ ਦਾ ਆਪਣੀ ਪਤਨੀ ਨਾਲ ਅਕਸਰ ਲੜਾਈ-ਝਗੜਾ ਰਹਿੰਦਾ ਸੀ। ਬੀਤੇ 10 ਦਿਨ ਪਹਿਲਾ ਹੀ ਸੁਸ਼ੀਲ ਨੇ ਆਪਣੀ ਪਤਨੀ ਅਤੇ 13 ਸਾਲਾ ਬੇਟੀ ਨੂੰ ਘਰੋਂ ਕੱਢ ਦਿੱਤਾ ਸੀ, ਜਿਸ ਕਾਰਨ ਸੁਸ਼ੀਲ ਦੀ ਪਤਨੀ ਆਪਣੇ ਪੇਕੇ ਰਹਿੰਦੀ ਸੀ, ਹੁਣ ਸ਼ੁਸੀਲ ਘਰ ‘ਚ ਇਕੱਲਾ ਹੀ ਰਹਿੰਦਾ ਸੀ।ਪਿਛਲੇ 4 ਦਿਨਾਂ ਤੋਂ ਸੁਸ਼ੀਲ ਨੇ ਨਾ ਤਾਂ ਦੁਕਾਨ ਹੀ ਖੋਲ੍ਹੀ ਅਤੇ ਨਾ ਹੀ ਘਰ ਤੋਂ ਬਾਹਰ ਆਇਆ ਸੀ। ਅਚਾਨਕ ਸ਼ੁੱਕਰਵਾਰ ਸਵੇਰਸਾਰ ਜਦੋਂ ਉਸ ਦੇ ਘਰੋਂ ਬਦਬੂ ਆਈ ਤਾਂ ਲੋਕਾਂ ਨੇ ਇਸ ਸਬੰਧੀ ਪੁਲਸ ਅਤੇ ਸੁਸ਼ੀਲ ਦੀ ਪਤਨੀ ਨੂੰ ਜਾਣਕਾਰੀ ਦਿੱਤੀ, ਜਦ ਘਰ ਦਾ ਦਰਵਾਜ਼ਾ ਖੋਲ ਕੇ ਦੇਖਿਆ ਗਿਆ ਤਾਂ ਅੰਦਰੋ ਉਸ ਦੀ ਲਾਸ਼ ਮਿਲੀ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਸੁਸ਼ੀਲ ਦਾ ਕਤਲ ਕੀਤਾ ਗਿਆ ਹੈ। ਮੌਕੇ ‘ਤੇ ਪਹੁੰਚੀ ਪੁਲਸ ਨੇ ਜਾਂਚ ਤੋਂ ਬਾਅਦ ਲਾਸ਼ ਪੋਸਟ ਮਾਰਟਮ ਲਈ ਭੇਜ ਦਿੱਤੀ। ਏ.ਐੱਸ.ਆਈ ਜਸਵਿੰਦਰ ਸਿੰਘ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਸੁਸ਼ੀਲ ਦੀ ਮੌਤ ਦਾ ਕਾਰਨ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ ਫਿਲਹਾਲ ਜਾਂਚ ਜਾਰੀ ਹੈ।

The post ਘਰ ‘ਚੋਂ ਲਾਸ਼ ਮਿਲਣ ਕਾਰਨ ਫੈਲੀ ਸਨਸਨੀ appeared first on Daily Post Punjabi.



source https://dailypost.in/news/punjab/malwa/dead-body-home-ludhiana/
Previous Post Next Post

Contact Form