ਅੰਮ੍ਰਿਤਸਰ ਵਿਖੇ 23 ਲੈਬ ਟੈਕਨੀਸ਼ੀਅਨਾਂ ਨੂੰ ਬਰਖਾਸਤ ਕਰਨ ਦਾ ਫੈਸਲਾ, ਕਾਮਿਆਂ ਵਲੋਂ ਹੜਤਾਲ

Strict decision taken : ਅੰਮ੍ਰਿਤਸਰ ਦੇ ਜਲ੍ਹਿਆਵਾਲੇ ਬਾਗ ਮੈਮੋਰੀਅਲ ਸਿਵਲ ਹਸਪਤਾਲ ਵਿਖੇ ਕੰਮ ਕਰਨ ਵਾਲੇ 23 ਲੈਬ ਟੈਕਨੀਸ਼ੀਅਨਾਂ ਨੂੰ ਸਿਹਤ ਵਿਭਾਗ ਦੇ ਹੁਕਮ ਅਨੁਸਾਰ ਬਰਖਾਸਤ ਕਰਨ ਦਾ ਫੈਸਲਾ ਲਿਆ ਗਿਆ ਹੈ। ਸਿਹਤ ਵਿਭਾਗ ਵਲੋਂ ਲਏ ਗਏ ਇਸ ਸਖਤ ਫੈਸਲੇ ਦਾ ਸਿਹਤ ਵਿਭਾਗ ਦੇ ਚੇਅਰਮੈਨ ਅਤੇ ਸਿਵਲ ਹਸਪਤਾਲ ਵਿਚ ਤਾਇਨਾਤ ਐਪਥੈਲੇਮਿਕ ਅਫਸਰ ਰਾਕੇਸ਼ ਸ਼ਰਮਾ ਵਲੋਂ ਵਿਰੋਧ ਕੀਤਾ ਗਿਆ ਉਨ੍ਹਾਂ ਕਿਹਾ ਕਿ ਇਹ ਲੈਬ ਟੈਕਨੀਸ਼ੀਅਨਾਂ ਨਾਲ ਕੀਤੀ ਗਈ ਨਾਇਨਸਾਫੀ ਹੈ। ਸਿਹਤ ਵਿਭਾਗ ਵਲੋਂ ਲਿਆ ਗਿਆ ਇਹ ਪਹਿਲਾ ਸਖਤ ਫੈਸਲਾ ਹੈ।

Strict decision taken

ਮਿਲੀ ਜਾਣਕਾਰੀ ਮੁਤਾਬਕ ਸਕੱਤਰ ਵਲੋਂ ਡਾਇਰੈਕਟਰ ਸਿਹਤ ਸੇਵਾਵਾਂ ਨੂੰ ਭੇਜੇ ਗਏ ਪੱਤਰ ਵਿਚ ਸਪੱਸ਼ਟ ਕਿਹਾ ਗਿਆ ਹੈ ਕਿ ਜੋ ਲੈਬ ਟੈਕਨੀਸ਼ੀਅਨ ਸੈਕਸ਼ਨ ਪੋਸਟ ਤੋਂ ਇਲਾਵਾ ਡੈਪੂਏਸ਼ਨ ‘ਤੇ ਲੱਗੇ ਹੋਏ ਹਨ ਉਨ੍ਹਾਂ ਨੂੰ ਬਰਖਾਸਤ ਕਰ ਦਿੱਤਾ ਜਾਵੇ। ਬਰਖਾਸਤ ਕੀਤੇ ਗਏ ਕਰਮਚਾਰੀਆਂ ਨੂੰ ਡੈਪੂਏਸ਼ਨ ਤੇ ਸਿਵਲ ਹਸਪਤਾਲ ਵਿਚ ਇਸ ਲਈ ਲਾਇਆ ਗਿਆ ਸੀ ਤਾਂ ਜੋ ਸਿਵਲ ਹਸਪਤਾਲ ਵਿਚ ਸਟਾਫ ਦੀ ਕਮੀ ਮਹਿਸੂਸ ਨਾ ਹੋਵੇ। ਵਾਰ-ਵਾਰ ਮੰਤਰੀਆਂ, ਸਕੱਤਰ ਅਤੇ ਡਾਇਰੈਕਟਰ ਸਿਵਲ ਹਸਪਤਾਲ ਕੋਲੋਂ ਮੰਗ ਕੀਤੀ ਗਈ ਕਿ ਸਿਵਲ ਹਸਪਤਾਲ ਵਿਚ ਸਟਾਫ ਦੀ ਸੈਕਸ਼ਨ ਪੋਸਟ ਕੀਤੀਆਂ ਜਾਣ ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋਈ। ਮੰਤਰੀਆਂ ਵਲੋਂ ਭਰੋਸਾ ਤਾਂ ਦਿੱਤਾ ਜਾਂਦਾ ਰਿਹਾ ਪਰ ਕੋਈ ਕਾਰਵਾਈ ਨਹੀਂ ਕੀਤੀ ਗਈ।

Strict decision taken

ਸਿਹਤ ਵਿਭਾਗ ਦੇ ਚੇਅਰਮੈਨ ਨੇ ਕਿਹਾ ਕਿ ਜੇਕਰ ਸਿਹਤ ਵਿਭਾਗ ਪੈਰਾ ਮੈਡੀਕਲ ਸਟਾਫ ਦੀ ਸੈਕਸ਼ਨ ਪੋਸਟ ਨਹੀਂ ਕਰ ਸਕਦਾ ਤਾਂ ਸਿਵਲ ਨੂੰ ਬੰਦ ਕਰ ਦੇਣਾ ਚਾਹੀਦਾ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਜੇਕਰ ਇਨ੍ਹਾਂ 23 ਲੈਬ ਟੈਕਨੀਸ਼ੀਅਨਾਂ ਦੀ ਬਰਖਾਸਤੀ ਕਰ ਦਿੱਤੀ ਗਈ ਤਾਂ ਉਹ ਸਿਵਲ ਹਸਪਤਾਲ ਦਾ ਕੰਮ ਠੱਪ ਕਰ ਦੇਣਗੇ। ਸਰਕਾਰ ਆਪਣੇ ਫੈਸਲੇ ‘ਤੇ ਦੁਬਾਰਾ ਵਿਚਾਰ ਕਰੇ ਕਿਉਂਕਿ ਕੋਰੋਨਾ ਕਾਲ ਦੌਰਾਨ ਇਨ੍ਹਾਂ ਲੈਬ ਟੈਕਨੀਸ਼ੀਅਨਾਂ ਵਲੋਂ ਪੂਰੀ ਤਨਦੇਹੀ ਨਾਲ ਆਪਣੀ ਡਿਊਟੀ ਨੂੰ ਨਿਭਾਇਆ ਗਿਆ ਸੀ। ਸਰਕਾਰ ਦੇ ਇਸ ਫੈਸਲੇ ਵਿਰੁੱਧ ਸਿਹਤ ਵਿਭਾਗ ਦੇ ਕਾਮਿਆਂ ਵਲੋਂ ਅਣਮਿੱਥੇ ਸਮੇਂ ਲਈ ਹੜਤਾਲ ਕਰ ਦਿੱਤੀ ਗਈ ਹੈ ਤੇ ਉਨ੍ਹਾਂ ਕਿਹਾ ਕਿ ਜਦੋਂ ਤਕ ਇਹ ਫੈਸਲਾ ਵਾਪਸ ਨਹੀਂ ਲਿਆ ਜਾਂਦਾ ਉਦੋਂ ਤਕ ਇਹ ਹੜਤਾਲ ਜਾਰੀ ਰਹੇਗੀ।

The post ਅੰਮ੍ਰਿਤਸਰ ਵਿਖੇ 23 ਲੈਬ ਟੈਕਨੀਸ਼ੀਅਨਾਂ ਨੂੰ ਬਰਖਾਸਤ ਕਰਨ ਦਾ ਫੈਸਲਾ, ਕਾਮਿਆਂ ਵਲੋਂ ਹੜਤਾਲ appeared first on Daily Post Punjabi.



source https://dailypost.in/current-punjabi-news/strict-decision-taken/
Previous Post Next Post

Contact Form