ਅਫ਼ਗਾਨਿਸਤਾਨ ‘ਚ ਫੌਜੀ ਕਾਰਵਾਈ ਦੌਰਾਨ ਤਾਲਿਬਾਨ ਦੇ 60 ਤੋਂ ਵੱਧ ਅੱਤਵਾਦੀ ਢੇਰ

Scores killed as Afghan warring: ਕਾਬੁਲ: ਅਫ਼ਗਾਨਿਸਤਾਨ ਦੇ ਵੱਖ-ਵੱਖ ਖੇਤਰਾਂ ਵਿੱਚ 24 ਘੰਟਿਆਂ ਦੌਰਾਨ ਤਾਲਿਬਾਨ ਦੇ 60 ਤੋਂ ਵੱਧ ਅੱਤਵਾਦੀ ਢੇਰ ਕਰ ਦਿੱਤੇ ਗਏ ਹਨ । ਇਸ ਸਬੰਧੀ ਜਾਣਕਾਰੀ ਦਿੰਦਿਆਂ ਅਧਿਕਾਰੀਆਂ ਨੇ ਦੱਸਿਆ ਕਿ ਇਹ ਸਾਰੇ ਦਹਿਸ਼ਤਗ਼ਰਦ ਸੁਰੱਖਿਆ ਬਲਾਂ ਦੀ ਕਾਰਵਾਈ ਵਿੱਚ ਮਾਰੇ ਗਏ ਹਨ ।

Scores killed as Afghan warring
Scores killed as Afghan warring

ਦਰਅਸਲ, ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਤੇ ਪਕਤੀਆ ਸੂਬੇ ਵਿੱਚ ਵੱਖ-ਵੱਖ ਮੁਕਾਬਲਿਆਂ ਵਿੱਚ ਫ਼ੌਜੀ ਕਾਰਵਾਈ ਦੌਰਾਨ 23 ਅੱਤਵਾਦੀ ਮਾਰੇ ਗਏ ਤੇ ਕਈ ਜ਼ਖ਼ਮੀ ਹੋ ਗਏ। ਇਸ ਤੋਂ ਇਲਾਵਾ ਫਰਯਾਬ ਸੂਬੇ ਵਿੱਚ ਚੱਲੇ ਆਪ੍ਰਰੇਸ਼ਨ ਵਿੱਚ ਵੀ 8 ਅੱਤਵਾਦੀ ਮਾਰੇ ਗਏ ਤੇ 13 ਜ਼ਖ਼ਮੀ ਹੋ ਗਏ ।  ਰੱਖਿਆ ਮੰਤਰਾਲਾ ਨੇ ਸ਼ਨੀਵਾਰ ਨੂੰ ਇੱਕ ਬਿਆਨ ਜਾਰੀ ਇਹ ਜਾਣਕਾਰੀ ਦਿੱਤੀ ਕਿ ਕਾਬੁਲ ਦੇ ਪੱਛਮੀ ਹਿੱਸੇ ਵਿੱਚ ਪਗਮਾਨ ਜ਼ਿਲ੍ਹੇ ਦੇ ਅਰਘੰਦੀ ਪਿੰਡ ਵਿੱਚ ਫੌਜ ਦੀ ਚੌਕੀ ‘ਤੇ ਤਾਲਿਬਾਨੀ ਅੱਤਵਾਦੀਆਂ ਨੇ ਸ਼ੁੱਕਰਵਾਰ ਨੂੰ ਹਮਲਾ ਕੀਤਾ ਸੀ । ਇਸ ਹਮਲੇ ਵਿੱਚ 9 ਅੱਤਵਾਦੀ ਮਾਰੇ ਗਏ ਤੇ 10 ਹੋਰ ਨੂੰ ਗ੍ਰਿਫਤਾਰ ਕਰ ਲਿਆ ਗਿਆ।  

Scores killed as Afghan warring

ਉੱਥੇ ਹੀ ਦੂਜੇ ਪਾਸੇ ਅਫ਼ਗਾਨ ਗ੍ਰਹਿ ਮੰਤਰਾਲੇ ਨੇ ਦੱਸਿਆ ਕਿ ਗੋਰ ਤੇ ਕਪੀਸਾ ਸੂਬੇ ਵਿੱਚ ਵੱਖ-ਵੱਖ ਮੁਹਿੰਮਾਂ ਵਿੱਚ 21 ਅੱਤਵਾਦੀ ਮਾਰੇ ਗਏ । ਇਸ ਤੋਂ ਬਾਅਦ ਫ਼ੌਜੀ ਕਾਰਵਾਈ ਖ਼ਿਲਾਫ਼ ਬੌਖਲਾਏ ਅੱਤਵਾਦੀਆਂ ਨੇ ਵੱਖ-ਵੱਖ ਸੂਬਿਆਂ ਵਿੱਚ ਕਈ ਵਾਰਦਾਤਾਂ ਨੂੰ ਅੰਜਾਮ ਦਿੱਤਾ । ਫਿਲਹਾਲ ਤਾਲਿਬਾਨ ਸਮੂਹ ਨੇ ਵੀ ਅਜੇ ਇਸ ‘ਤੇ ਕੋਈ ਟਿੱਪਣੀ ਨਹੀਂ ਕੀਤੀ ਹੈ।

The post ਅਫ਼ਗਾਨਿਸਤਾਨ ‘ਚ ਫੌਜੀ ਕਾਰਵਾਈ ਦੌਰਾਨ ਤਾਲਿਬਾਨ ਦੇ 60 ਤੋਂ ਵੱਧ ਅੱਤਵਾਦੀ ਢੇਰ appeared first on Daily Post Punjabi.



source https://dailypost.in/news/international/scores-killed-as-afghan-warring/
Previous Post Next Post

Contact Form