ਜੰਮੂ-ਕਸ਼ਮੀਰ ਦੇ ਅਨੰਤਨਾਗ ‘ਚ ਮੁੱਠਭੇੜ ਦੌਰਾਨ 2 ਅੱਤਵਾਦੀ ਢੇਰ

Two militants killed: ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਵਘਾਮਾ ਇਲਾਕੇ ਵਿੱਚ ਮੰਗਲਵਾਰ ਸਵੇਰੇ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਕਾਰ ਹੋਈ ਮੁਠਭੇੜ ਵਿੱਚ ਦੋ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਹੈ । ਫਿਲਹਾਲ, ਪੂਰੇ ਇਲਾਕੇ ਨੂੰ ਇਲਾਕੇ ਘੇਰ ਕੇ ਸੁਰੱਖਿਆ ਬਲਾਂ ਅਤੇ ਪੁਲਿਸ ਵੱਲੋਂ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ । ਡੀਜੀਪੀ ਦਿਲਬਾਗ ਸਿੰਘ ਨੇ ਦੱਸਿਆ ਕਿ ਮੁੱਠਭੇੜ ਵਿੱਚ ਤਿੰਨ ਦਿਨ ਪਹਿਲਾਂ ਬਿਜਬੇਹਰਾ ਵਿੱਚ ਇੱਕ ਪੰਜ ਸਾਲਾ ਮਾਸੂਮ ਅਤੇ ਸੀਆਰਪੀਐਫ ਜਵਾਨ ਨੂੰ ਮਾਰਨ ਵਾਲੇ ਦੋ ਅੱਤਵਾਦੀ ਮਾਰੇ ਗਏ ਹਨ ।

Two militants killed
Two militants killed

ਦੱਸ ਦੇਈਏ ਕਿ ਜੂਨ ਵਿੱਚ ਹੁਣ ਤੱਕ 48 ਅੱਤਵਾਦੀ ਮਾਰੇ ਜਾ ਚੁੱਕੇ ਹਨ । ਪੁਲਿਸ ਅਤੇ ਹੋਰ ਸੁਰੱਖਿਆ ਬਲਾਂ ਦੇ ਜਵਾਨਾਂ ਨੂੰ ਆਪਸੀ ਤਾਲਮੇਲ ਦੇ ਚੱਲਦਿਆਂ ਇਹ ਆਪ੍ਰੇਸ਼ਨ ਬਿਨ੍ਹਾਂ ਕਿਸੇ ਨੁਕਸਾਨ ਦੇ ਅੰਜ਼ਾਮ ਦਿੱਤੇ ਜਾ ਰਹੇ ਹਨ । ਇਸ ਸਾਲ ਘਾਟੀ ਵਿੱਚ ਛੇ ਅਪ੍ਰੇਸ਼ਨਲ ਕਮਾਂਡਰਾਂ ਸਣੇ 118 ਅੱਤਵਾਦੀਆਂ ਦੀ ਫੌਜ ਦਾ ਸਫਾਇਆ ਕਰ ਦਿੱਤਾ ਗਿਆ ਹੈ ।

Two militants killed
Two militants killed

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਅਨੰਤਨਾਗ ਦੇ ਰਣੀਪੋਰਾ ਖੇਤਰ ਵਿੱਚ ਸੋਮਵਾਰ ਨੂੰ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਹੋਈ ਮੁੱਠਭੇੜ ਵਿੱਚ ਤਿੰਨ ਅੱਤਵਾਦੀ ਮਾਰੇ ਗਏ ਸਨ । ਮਾਰੇ ਗਏ ਅੱਤਵਾਦੀਆਂ ਕੋਲੋਂ ਇੱਕ AK 47 ਰਾਈਫਲ ਅਤੇ 2 ਪਿਸਤੌਲ ਬਰਾਮਦ ਕੀਤੇ ਗਏ ਹਨ ।

Two militants killed

ਦੱਸ ਦੇਈਏ ਕਿ ਸੋਮਵਾਰ ਨੂੰ ਇਲਾਕੇ ਵਿੱਚ ਅੱਤਵਾਦੀਆਂ ਦੀ ਮੌਜੂਦਗੀ ਦੀ ਸੂਚਨਾ ‘ਤੇ ਐਸਓਜੀ, ਆਰਮੀ ਦੀ 19-ਆਰਆਰ (ਰਾਸ਼ਟਰੀ ਰਾਈਫਲਜ਼) ਅਤੇ ਸੀਆਰਪੀਐਫ ਨੇ ਤਲਾਸ਼ੀ ਅਭਿਆਨ ਸ਼ੁਰੂ ਕੀਤਾ ਸੀ । ਇਸ ਦੌਰਾਨ ਅੱਤਵਾਦੀਆਂ ਨੇ ਆਪਣੇ ਆਪ ਨੂੰ ਘੇਰਿਆ ਵੇਖ ਕੇ ਸੁਰੱਖਿਆ ਬਲਾਂ ਦੀ ਸਾਂਝੀ ਟੀਮ ‘ਤੇ ਫਾਇਰਿੰਗ ਸ਼ੁਰੂ ਕਰ ਦਿੱਤੀ ।

The post ਜੰਮੂ-ਕਸ਼ਮੀਰ ਦੇ ਅਨੰਤਨਾਗ ‘ਚ ਮੁੱਠਭੇੜ ਦੌਰਾਨ 2 ਅੱਤਵਾਦੀ ਢੇਰ appeared first on Daily Post Punjabi.



Previous Post Next Post

Contact Form