ਜੰਮੂ-ਕਸ਼ਮੀਰ: ਸੁਰੱਖਿਆ ਬਲਾਂ ਨਾਲ ਮੁੱਠਭੇੜ ‘ਚ 3 ਅੱਤਵਾਦੀ ਢੇਰ

3 terrorists killed: ਜੰਮੂ: ਜੰਮੂ-ਕਸ਼ਮੀਰ ਦੇ ਅਨੰਤਨਾਗ ਵਿੱਚ ਫੌਜ ਅਤੇ ਪੁਲਿਸ ਨਾਲ ਮੁੱਠਭੇੜ ਵਿੱਚ ਤਿੰਨ ਅੱਤਵਾਦੀ ਮਾਰੇ ਗਏ ਹਨ । ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਮੁੱਠਭੇੜ ਅਨੰਤਨਾਗ ਦੇ ਰਣੀਪੋਰਾ ਇਲਾਕੇ ਵਿੱਚ ਹੋਈ ਹੈ । ਪੁਲਿਸ ਅਨੁਸਾਰ ਅੱਤਵਾਦੀਆਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ। ਅੱਜ ਦੀ ਮੁਠਭੇੜ ਦੇ ਨਾਲ ਹੀ ਇਸ ਸਾਲ ਜੰਮੂ-ਕਸ਼ਮੀਰ ਵਿੱਚ ਸੁਰੱਖਿਆ ਬਲਾਂ ਨੇ 116 ਅੱਤਵਾਦੀਆਂ ਨੂੰ ਮਾਰ ਸੁੱਟਿਆ ਹੈ। ਇਸ ਵਿੱਚੋਂ ਸਿਰਫ 38 ਅੱਤਵਾਦੀ ਸਿਰਫ਼ ਇਸ ਮਹੀਨੇ ਮਾਰੇ ਗਏ ਹਨ ।

3 terrorists killed
3 terrorists killed

ਰਿਪੋਰਟ ਅਨੁਸਾਰ ਫੌਜ ਦੇ 19 ਨੈਸ਼ਨਲ ਰਾਈਫਲਜ਼ ਅਤੇ ਸੀਆਰਪੀਐਫ ਦੀ ਇੱਕ ਸਾਂਝੀ ਟੀਮ ਰਣੀਪੋਰਾ ਇਲਾਕੇ ਵਿੱਚ ਇੱਕ ਸਾਂਝੇ ਆਪ੍ਰੇਸ਼ਨ ਵਿੱਚ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ। ਜਿਵੇਂ ਹੀ ਸੁਰੱਖਿਆ ਬਲਾਂ ਨੇ ਅੱਤਵਾਦੀਆਂ ਦਾ ਘਿਰਾਓ ਕਰਨਾ ਸ਼ੁਰੂ ਕੀਤਾ, ਇਲਾਕੇ ਵਿੱਚ ਲੁਕੇ ਅੱਤਵਾਦੀਆਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ । ਆਰਮੀ ਪੁਲਿਸ ਅਤੇ ਸੀਆਰਪੀਐਫ ਨੇ ਉਨ੍ਹਾਂ ਨੂੰ ਮੂੰਹਤੋੜ ਜਵਾਬ ਦਿੱਤਾ। ਸੈਨਾ ਨੇ ਮੌਕੇ ਤੋਂ ਹਥਿਆਰ ਵੀ ਜਬਤ ਕੀਤੇ ਹਨ । ਜ਼ਬਤ ਕੀਤੇ ਗਏ ਹਥਿਆਰਾਂ ਵਿੱਚ ਇੱਕ ਰਾਈਫਲ ਅਤੇ 2 ਪਿਸਤੌਲ ਹਨ । ਘਟਨਾ ਵਾਲੀ ਥਾਂ ‘ਤੇ ਪੁਲਿਸ ਦਾ ਆਪ੍ਰੇਸ਼ਨ ਜਾਰੀ ਹੈ। ਪੁਲਿਸ ਨੇ ਇਲਾਕੇ ਨੂੰ ਘੇਰ ਲਿਆ ਹੈ ਅਤੇ ਉੱਥੇ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ ।

3 terrorists killed

ਦੱਸ ਦੇਈਏ ਕਿ ਇਸ ਮੁੱਠਭੇੜ ਵਿੱਚ ਮਾਰੇ ਗਏ ਤਿੰਨ ਅੱਤਵਾਦੀਆਂ ਦੇ ਨਾਲ ਹੀ ਇਸ ਸਾਲ ਸੁਰੱਖਿਆ ਬਲਾਂ ਨੇ 116 ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਹੈ। ਜੂਨ ਮਹੀਨੇ ਵਿੱਚ ਸਿਰਫ 29 ਦਿਨਾਂ ਵਿੱਚ 38 ਅੱਤਵਾਦੀ ਮਾਰੇ ਗਏ ਹਨ । ਫੌਜ ਦੇ ਹੱਥੋਂ ਮਾਰੇ ਗਏ ਅੱਤਵਾਦੀਆਂ ਵਿੱਚ ਵੱਖ-ਵੱਖ ਅੱਤਵਾਦੀ ਸੰਗਠਨਾਂ ਦੇ 6 ਸਵੈ-ਸ਼ੈਲੀ ਦੇ ਕਮਾਂਡਰ ਵੀ ਸ਼ਾਮਿਲ ਹਨ । ਇਸ ਸਾਲ ਅੱਤਵਾਦੀ ਸੰਗਠਨ ਹਿਜ਼ਬੁਲ ਮੁਜਾਹਿਦੀਨ ਨੂੰ ਉਸ ਸਮੇਂ ਵੱਡਾ ਝਟਕਾ ਲੱਗਿਆ ਜਦੋਂ ਰਿਆਜ਼ ਨਾਇਕੂ ਵੀ ਅੱਤਵਾਦੀਆਂ ਨਾਲ ਮੁਕਾਬਲੇ ਵਿੱਚ ਮਾਰਿਆ ਗਿਆ ਸੀ ।

The post ਜੰਮੂ-ਕਸ਼ਮੀਰ: ਸੁਰੱਖਿਆ ਬਲਾਂ ਨਾਲ ਮੁੱਠਭੇੜ ‘ਚ 3 ਅੱਤਵਾਦੀ ਢੇਰ appeared first on Daily Post Punjabi.



Previous Post Next Post

Contact Form