ਕੋਰੋਨਾ ‘ਤੇ ਸਿਸੋਦੀਆ ਦੇ ਬਿਆਨ ਨਾਲ ਡਰ ਪੈਦਾ ਹੋਇਆ, 31 ਜੁਲਾਈ ਤੱਕ ਨਹੀਂ ਹੋਣਗੇ 5.50 ਲੱਖ ਕੇਸ: ਅਮਿਤ ਸ਼ਾਹ

Amit Shah says: ਨਵੀਂ ਦਿੱਲੀ: ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਦਿੱਲੀ ਦੇ ਡਿਪਟੀ ਮਨੀਸ਼ ਸਿਸੋਦੀਆ ਦੇ ਬਿਆਨ ਕਾਰਨ ਰਾਜਧਾਨੀ ਵਿੱਚ ਕੋਰੋਨਾ ਨੂੰ ਲੈ ਕੇ ਡਰ ਪੈਦਾ ਹੋ ਗਿਆ ਹੈ। ਅਸੀਂ ਕੋਰੋਨਾ ਨਾਲ ਨਜਿੱਠਣ ਲਈ ਤਿਆਰ ਹਾਂ। ਦਿੱਲੀ ਸਰਕਾਰ ਵੱਲੋਂ 31 ਜੁਲਾਈ ਤੱਕ 5.50 ਲੱਖ ਕੇਸਾਂ ਦੇ ਪਹੁੰਚਣ ਦੀ ਉਮੀਦ ਜਤਾਈ ਜਾ ਰਹੀ ਹੈ। ਅਜਿਹਾ ਦਿੱਲੀ ਵਿੱਚ ਨਹੀਂ ਹੋਵੇਗਾ । ਕੋਰੋਨਾ ਦੇ ਇੰਨੇ ਸਾਰੇ ਮਾਮਲੇ ਦਿੱਲੀ ਵਿੱਚ ਨਹੀਂ ਹੋਣਗੇ।

Amit Shah says
Amit Shah says

ਅਮਿਤ ਸ਼ਾਹ ਨੇ ਕਿਹਾ ਕਿ ਦਿੱਲੀ ਵਿੱਚ ਕੋਰੋਨਾ ਦੇ ਟੈਸਟ ਚਾਰ ਗੁਣਾ ਤੱਕ ਵਧਾ ਦਿੱਤੇ ਗਏ ਹਨ । ਦਿੱਲੀ ਵਿੱਚ ਹਰ ਰੋਜ਼ 16 ਹਜ਼ਾਰ ਟੈਸਟ ਕੀਤੇ ਜਾ ਰਹੇ ਹਨ । ਇਸ ਤੋਂ ਅੱਗੇ ਉਨ੍ਹਾਂ ਕਿਹਾ ਕਿ ਰਾਜਧਾਨੀ ਵਿੱਚ ਕੋਈ ਕਮਿਊਨਿਟੀ ਸਪਰੈੱਡ ਨਹੀਂ ਹੈ। ਕੋਰੋਨਾ ਨਾਲ ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਇਸ ਨੂੰ ਬੇਲੋੜਾ ਵਧਾਵਾ ਦਿੱਤਾ ਜਾ ਰਿਹਾ ਹੈ।

Amit Shah says
Amit Shah says

ਅਮਿਤ ਸ਼ਾਹ ਨੇ ਦੱਸਿਆ ਕਿ 14 ਨੂੰ ਤਾਲਮੇਲ ਮੀਟਿੰਗ ਕੀਤੀ ਗਈ ਸੀ । ਦਿੱਲੀ ਸਰਕਾਰ, ਐੱਮਸੀਡੀ ਅਤੇ ਭਾਰਤ ਸਰਕਾਰ ਵਿਚਾਲੇ ਤਾਲਮੇਲ ਲਈ ਇਹ ਬੈਠਕ ਜ਼ਰੂਰੀ ਸੀ। ਭਾਰਤ ਸਰਕਾਰ ਇਸ ਵਿੱਚ ਬਹੁਤ ਮਦਦ ਕਰ ਸਕਦੀ ਹੈ। ਬਹੁਤ ਸਾਰੇ ਮਾਹਰਾਂ ਦੀ ਮਦਦ ਲਈ ਜਾ ਸਕਦੀ ਹੈ।  ਇਸ ਲਈ ਅਸੀਂ ਕੋਰੋਨਾ ਵਿਰੁੱਧ ਵਿਆਪਕ ਮੁਹਿੰਮ ਲਈ ਇਹ ਬੈਠਕ ਕੀਤੀ।

Amit Shah says

ਇਸ ਤੋਂ ਅੱਗੇ ਗ੍ਰਹਿ ਮੰਤਰੀ ਨੇ ਕਿਹਾ ਕਿ ਅੱਜ ਮੈਂ ਕਹਿ ਸਕਦਾ ਹਾਂ ਕਿ ਦਿੱਲੀ ਦੇ ਡਿਪਟੀ ਸੀਐਮ ਦਾ 5.5 ਲੱਖ ਕੋਰੋਨਾ ਕੇਸ ਬਾਰੇ ਬਿਆਨ ਸੀ ਉਹ ਸਥਿਤੀ ਹੁਣ ਦਿੱਲੀ ਵਿੱਚ ਨਹੀਂ ਆਵੇਗੀ। ਦਿੱਲੀ ਵਿੱਚ 30 ਜੂਨ ਤੱਕ ਕੰਟੇਨਮੈਂਟ ਜ਼ੋਨ ਦੇ ਹਰ ਘਰ ਦਾ ਸਰਵੇ ਕੀਤਾ ਜਾਵੇਗਾ । ਜਿਸ ਤੋਂ ਬਾਅਦ ਦਿੱਲੀ ਵਿੱਚ ਘਰ-ਘਰ ਸਰਵੇ ਕੀਤਾ ਜਾਵੇਗਾ ।

The post ਕੋਰੋਨਾ ‘ਤੇ ਸਿਸੋਦੀਆ ਦੇ ਬਿਆਨ ਨਾਲ ਡਰ ਪੈਦਾ ਹੋਇਆ, 31 ਜੁਲਾਈ ਤੱਕ ਨਹੀਂ ਹੋਣਗੇ 5.50 ਲੱਖ ਕੇਸ: ਅਮਿਤ ਸ਼ਾਹ appeared first on Daily Post Punjabi.



Previous Post Next Post

Contact Form