TV Punjab | Punjabi News Channel: Digest for November 21, 2025

TV Punjab | Punjabi News Channel

Punjabi News, Punjabi TV

Table of Contents

ਕਾਰਨੀ ਸਰਕਾਰ ਨੇ ਬਜਟ ਵੋਟ ਜਿੱਤ ਕੇ ਚੋਣ ਟਲਵਾਈ

Monday 17 November 2025 05:17 AM UTC+00 | Tags: canada confidence-vote elizabeth-may federal-budget-2025 first-ministers-meeting inflation-october-2025 liberal-minority-government mark-carney ottawa parliament-hill pierre-poilievre top-news trending trending-news world


Ottawa- ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਘੱਟ ਗਿਣਤੀ ਲਿਬਰਲ ਸਰਕਾਰ ਨੇ ਸੋਮਵਾਰ ਨੂੰ 2025 ਫੈਡਰਲ ਬਜਟ ਉੱਤੇ ਕਰੂਸ਼ੀਅਲ ਕਨਫੀਡੈਂਸ ਵੋਟ 170-168 ਨਾਲ ਜਿੱਤ ਲਿਆ, ਜਿਸ ਨਾਲ ਦਸੰਬਰ ਵਿੱਚ ਹੋਣ ਵਾਲੀ ਸੰਭਾਵਿਤ ਚੋਣ ਟਲ ਗਈ। ਗ੍ਰੀਨ ਪਾਰਟੀ ਲੀਡਰ ਐਲਿਜ਼ਾਬੈਥ ਮੇਅ ਦੇ ਸਮਰਥਨ ਅਤੇ ਕੁਝ ਵਿਰੋਧੀਆਂ ਦੇ ਗੈਰਹਾਜ਼ਰ ਰਹਿਣ ਨਾਲ ਬਜਟ ਪਾਸ ਹੋਇਆ।
ਬਜਟ ਵਿੱਚ ਡੈਫਿਸਿਟ 78 ਬਿਲੀਅਨ ਡਾਲਰ ਤੱਕ ਵਧਣ ਦਾ ਅਨੁਮਾਨ ਹੈ ਅਤੇ ਇਸ ਵਿੱਚ ਡਿਫੈਂਸ ਖਰਚੇ ਵਧਾਉਣ, ਹਾਊਸਿੰਗ ਤੇ ਕਲਾਈਮੇਟ ਐਕਸ਼ਨ ਉੱਤੇ ਨਿਵੇਸ਼ ਸ਼ਾਮਲ ਹਨ। ਵਿਰੋਧੀ ਲੀਡਰ ਪੀਅਰ ਪੌਲੀਵਰ ਨੇ ਤਿੱਖੇ ਸਵਾਲ ਕੀਤੇ ਪਰ ਵੋਟ ਹਾਰ ਗਏ।

ਕਿਵੇਂ ਜਿੱਤੀ ਸਰਕਾਰ?

  1. ਗ੍ਰੀਨ ਪਾਰਟੀ ਲੀਡਰ ਐਲਿਜ਼ਾਬੈਥ ਮੇਅ ਨੇ ਹਾਂ ਵਿੱਚ ਵੋਟ ਪਾਈ (ਉਨ੍ਹਾਂ ਨੂੰ ਕਾਰਨੀ ਨੇ ਪੈਰਿਸ ਕਲਾਈਮੇਟ ਟੀਚਿਆਂ ਤੇ ਵਾਅਦਾ ਕੀਤਾ)।
  2. NDP ਪਾਰਟੀ ਦੇ ਕੁਝ ਐੱਮਪੀਜ਼ ਨੇ ਵੋਟ ਨਹੀਂ ਪਾਈ, ਜਿਸ ਨਾਲ ਵਿਰੋਧੀ ਵੋਟਾਂ ਘੱਟ ਰਹੀਆਂ।
  3. ਕੰਜ਼ਰਵੇਟਿਵ ਅਤੇ ਬਲਾਕ ਕਿਊਬੈਕੋਇਸ ਨੇ ਵਿਰੋਧ ਕੀਤਾ।

The post ਕਾਰਨੀ ਸਰਕਾਰ ਨੇ ਬਜਟ ਵੋਟ ਜਿੱਤ ਕੇ ਚੋਣ ਟਲਵਾਈ appeared first on TV Punjab | Punjabi News Channel.

Tags:
  • canada
  • confidence-vote
  • elizabeth-may
  • federal-budget-2025
  • first-ministers-meeting
  • inflation-october-2025
  • liberal-minority-government
  • mark-carney
  • ottawa
  • parliament-hill
  • pierre-poilievre
  • top-news
  • trending
  • trending-news
  • world

ਸਵੀਡਨ ਦੇ ਰਾਜਾ-ਰਾਣੀ ਦਾ ਕੈਨੇਡਾ ਦੌਰਾ ਸ਼ੁਰੂ, ਨਵਾਂ ਸਟ੍ਰੈਟੇਜਿਕ ਸਮਝੌਤਾ ਸਾਈਨ

Tuesday 18 November 2025 05:00 AM UTC+00 | Tags: arctic-security canada canada-sweden-partnership defence-cooperation king-carl-xvi-gustaf mark-carney nato-allies ottawa ottawa-state-dinner queen-silvia saab-gripen sweden-royal-visit-canada top-news trending trending-news world


Ottawa- ਸਵੀਡਨ ਦੇ ਰਾਜਾ ਕਾਰਲ ਸੋਲ੍ਹਵੇਂ ਗੁਸਤਾਫ ਅਤੇ ਰਾਣੀ ਸਿਲਵੀਆ ਮੰਗਲਵਾਰ ਨੂੰ ਓਟਾਵਾ ਪਹੁੰਚੇ, ਜਿੱਥੇ ਰਾਈਡਿਊ ਹਾਲ ਵਿਖੇ ਸਵੀਡਿਸ਼ ਝੰਡੇ ਲਹਿਰਾਉਂਦੇ ਲੋਕਾਂ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਚੀਫ ਜਸਟਿਸ ਰਿਚਰਡ ਵੈਗਨਰ ਅਤੇ ਵਿਦੇਸ਼ ਮੰਤਰੀ ਅਨੀਤਾ ਆਨੰਦ ਨੇ ਕੈਨੇਡੀਅਨ ਵਫ਼ਦ ਦੀ ਅਗਵਾਈ ਕੀਤੀ।
ਰਾਜਾ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਦੋਵੇਂ ਦੇਸ਼ ਆਮ ਮੁੱਲਾਂ ਤੇ ਪਰਸਪਰ ਸਤਿਕਾਰ ਤੇ ਅਧਾਰਿਤ ਨੇੜਲੇ ਸਾਂਝੀਦਾਰ ਹਨ। ਉਨ੍ਹਾਂ ਨੇ ਯਾਦ ਕਰਵਾਇਆ ਕਿ ਕੈਨੇਡਾ ਨੇ ਸਭ ਤੋਂ ਪਹਿਲਾਂ ਸਵੀਡਨ ਦੀ ਨਾਟੋ ਮੈਂਬਰਸ਼ਿਪ ਨੂੰ ਮਨਜ਼ੂਰੀ ਦਿੱਤੀ ਸੀ। ਰੂਸ-ਯੂਕਰੇਨ ਜੰਗ ਕਾਰਨ ਸਵੀਡਨ ਨੇ ਆਪਣੀ ਸਦੀਆਂ ਪੁਰਾਣੀ ਨਿਰਪੱਖਤਾ ਤਿਆਗ ਕੇ ਨਾਟੋ ਵਿੱਚ ਸ਼ਾਮਲ ਹੋਣਾ ਚੁਣਿਆ।
ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਰਾਜ-ਰਾਣੀ ਨਾਲ ਮੁਲਾਕਾਤ ਕੀਤੀ ਅਤੇ ਦੋਵਾਂ ਦੇਸ਼ਾਂ ਨੇ ਡਿਫੈਂਸ, ਵਪਾਰ, ਵਾਤਾਵਰਣ, ਕਲੀਨ ਊਰਜਾ, ਕ੍ਰਿਟੀਕਲ ਮਿਨਰਲਜ਼, ਮੈਨੂਫੈਕਚਰਿੰਗ ਤੇ ਆਰਕਟਿਕ ਸੁਰੱਖਿਆ ਤੱਕ ਫੈਲਿਆ ਨਵਾਂ ਸਟ੍ਰੈਟੇਜਿਕ ਪਾਰਟਨਰਸ਼ਿਪ ਸਮਝੌਤਾ ਸਾਈਨ ਕੀਤਾ। ਇਸ ਨਾਲ ਹਜ਼ਾਰਾਂ ਉੱਚ ਤਨਖ਼ਾਹ ਵਾਲੀਆਂ ਨੌਕਰੀਆਂ ਅਤੇ ਮਜ਼ਬੂਤ ਸਪਲਾਈ ਚੇਨ ਬਣਨ ਦੀ ਉਮੀਦ ਹੈ।
ਸਵੀਡਿਸ਼ ਵਫ਼ਦ ਵਿੱਚ ਉਦਯੋਗ ਮੰਤਰੀ ਐਬਾ ਬੁਸ਼ ਅਤੇ ਡਿਫੈਂਸ ਮੰਤਰੀ ਪਾਲ ਜੌਨਸਨ ਵੀ ਸ਼ਾਮਲ ਹਨ। ਬੁਸ਼ ਨੇ ਕਿਹਾ, "ਮੁਸ਼ਕਲ ਵੇਲੇ ਚੰਗੇ ਦੋਸਤ ਚੁਣਨੇ ਚਾਹੀਦੇ ਹਨ, ਇਸੇ ਲਈ ਸਵੀਡਨ ਨੇ ਕੈਨੇਡਾ ਚੁਣਿਆ।" ਸਵੀਡਿਸ਼ ਕੰਪਨੀ ਸਾਬ (ਗ੍ਰਿਪੇਨ ਫਾਈਟਰ ਜੈੱਟ ਬਣਾਉਣ ਵਾਲੀ) ਕੈਨੇਡਾ ਵਿੱਚ ਅਸੈਂਬਲੀ ਪਲਾਂਟ ਖੋਲ੍ਹਣ ਤੇ ਵਿਚਾਰ ਕਰ ਰਹੀ ਹੈ, ਜਿਸ ਨਾਲ 10,000 ਤੱਕ ਨੌਕਰੀਆਂ ਪੈਦਾ ਹੋ ਸਕਦੀਆਂ ਹਨ।
ਉਨ੍ਹਾਂ ਤਿੰਨ ਦਿਨਾਂ ਦੌਰੇ ਵਿੱਚ ਓਟਾਵਾ ਤੇ ਮਾਂਟਰੀਆਲ ਦੇ ਦੌਰੇ ਸ਼ਾਮਲ ਹਨ।

The post ਸਵੀਡਨ ਦੇ ਰਾਜਾ-ਰਾਣੀ ਦਾ ਕੈਨੇਡਾ ਦੌਰਾ ਸ਼ੁਰੂ, ਨਵਾਂ ਸਟ੍ਰੈਟੇਜਿਕ ਸਮਝੌਤਾ ਸਾਈਨ appeared first on TV Punjab | Punjabi News Channel.

Tags:
  • arctic-security
  • canada
  • canada-sweden-partnership
  • defence-cooperation
  • king-carl-xvi-gustaf
  • mark-carney
  • nato-allies
  • ottawa
  • ottawa-state-dinner
  • queen-silvia
  • saab-gripen
  • sweden-royal-visit-canada
  • top-news
  • trending
  • trending-news
  • world

ਕੈਨੇਡਾ ਯੂਰੋਪੀਅਨ ਸਪੇਸ ਏਜੰਸੀ ਨੂੰ ਦੇਵੇਗਾ 528 ਮਿਲੀਅਨ ਡਾਲਰ, ਪਹਿਲਾਂ ਨਾਲੋਂ 10 ਗੁਣਾ ਵਧ

Tuesday 18 November 2025 05:06 AM UTC+00 | Tags: canada canada-space-investment eu-defense-ties european-space-agency mark-carney melanie-joly ottawa satellite-technology space-exploration top-news trending trending-news us-tariffs-diversification world


Ottawa- ਕੈਨੇਡਾ ਨੇ ਯੂਰੋਪੀਅਨ ਯੂਨੀਅਨ ਨਾਲ ਸਬੰਧ ਮਜ਼ਬੂਤ ਕਰਨ ਲਈ ਯੂਰੋਪੀਅਨ ਸਪੇਸ ਏਜੰਸੀ (ESA) ਪ੍ਰੋਗਰਾਮਾਂ ਵਿੱਚ ਨਿਵੇਸ਼ 10 ਗੁਣਾ ਵਧਾ ਕੇ 528.5 ਮਿਲੀਅਨ ਕੈਨੇਡੀਅਨ ਡਾਲਰ (ਲਗਭਗ 378 ਮਿਲੀਅਨ ਅਮਰੀਕੀ ਡਾਲਰ) ਕਰਨ ਦਾ ਐਲਾਨ ਕੀਤਾ ਹੈ।
ਉਦਯੋਗ ਮੰਤਰੀ ਮੇਲਾਨੀ ਜੌਲੀ ਨੇ ਕਿਹਾ ਕਿ ਇਹ ਰਕਮ ਅਗਲੇ 3 ਤੋਂ 5 ਸਾਲਾਂ ਵਿੱਚ ਖਰਚੀ ਜਾਵੇਗੀ ਅਤੇ ਇਸ ਨਾਲ ਕੈਨੇਡੀਅਨ ਸਪੇਸ ਤਕਨੀਕਾਂ ਦੀ ਖੋਜ ਤੇ ਵਿਕਾਸ ਨੂੰ ਤੇਜ਼ੀ ਮਿਲੇਗੀ। ਇਹ ਤਕਨੀਕਾਂ ਸਿਵਿਲ ਤੇ ਡਿਫੈਂਸ ਦੋਵਾਂ ਮਕਸਦਾਂ ਲਈ ਵਰਤੀਆਂ ਜਾਣਗੀਆਂ, ਜਿਵੇਂ ਕਿ ਸੈਟੇਲਾਈਟ ਕਮਿਊਨੀਕੇਸ਼ਨ, ਧਰਤੀ ਨਿਗਰਾਨੀ, ਸਪੇਸ ਐਕਸਪਲੋਰੇਸ਼ਨ, ਨੈਵੀਗੇਸ਼ਨ ਤੇ ਸਪੇਸ ਸੁਰੱਖਿਆ।
ਪ੍ਰਧਾਨ ਮੰਤਰੀ ਮਾਰਕ ਕਾਰਨੀ ਅਮਰੀਕੀ ਟੈਰਿਫਾਂ ਦੇ ਜਵਾਬ ਵਿੱਚ ਆਰਥਿਕ ਵਿਭਿੰਨਤਾ ਤੇ ਯੂਰੋਪ ਨਾਲ ਡਿਫੈਂਸ-ਸੁਰੱਖਿਆ ਸਬੰਧ ਮਜ਼ਬੂਤ ਕਰਨ ਦੀ ਨੀਤੀ ਤਹਿਤ ਇਹ ਕਦਮ ਚੁੱਕ ਰਹੇ ਹਨ।

The post ਕੈਨੇਡਾ ਯੂਰੋਪੀਅਨ ਸਪੇਸ ਏਜੰਸੀ ਨੂੰ ਦੇਵੇਗਾ 528 ਮਿਲੀਅਨ ਡਾਲਰ, ਪਹਿਲਾਂ ਨਾਲੋਂ 10 ਗੁਣਾ ਵਧ appeared first on TV Punjab | Punjabi News Channel.

Tags:
  • canada
  • canada-space-investment
  • eu-defense-ties
  • european-space-agency
  • mark-carney
  • melanie-joly
  • ottawa
  • satellite-technology
  • space-exploration
  • top-news
  • trending
  • trending-news
  • us-tariffs-diversification
  • world

ਅਲਬਰਟਾ ਦੀ ਮੰਗ ਨੂੰ ਮਿਲਿਆ ਰਾਹ? ਬੀ.ਸੀ. ਪਾਈਪਲਾਈਨ 'ਤੇ ਤਕੜੀ ਹਲਚਲ

Wednesday 19 November 2025 04:27 AM UTC+00 | Tags: alberta alberta-oil bc-government bc-pipeline canada canada-energy canada-politics carbon-tax danielle-smith energy-negotiations first-nations indigenous-consultation mark-carney ottawa pathways-plus tanker-ban top-news trending-news world


Ottawa- ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਅਤੇ ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿੱਥ ਅਲਬਰਟਾ ਦੇ ਊਰਜਾ ਸੈਕਟਰ ਦੇ ਭਵਿੱਖ 'ਤੇ ਇੱਕ ਵੱਡੇ ਸਮਝੌਤੇ ਦੇ ਕਾਫ਼ੀ ਨੇੜੇ ਆ ਗਏ ਹਨ। ਸਰਕਾਰੀ ਸੂਤਰਾਂ ਮੁਤਾਬਕ, ਇਸ ਸਮਝੌਤੇ ਵਿੱਚ ਉੱਤਰ-ਪੱਛਮੀ ਬੀ.ਸੀ. ਤੱਕ ਨਵੀਂ ਤੇਲ ਪਾਈਪਲਾਈਨ ਦੇ ਰਸਤੇ ਬਾਰੇ ਵੀ ਗੱਲਬਾਤ ਸ਼ਾਮਲ ਹੈ, ਇੱਕ ਪ੍ਰੋਜੈਕਟ ਜਿਸ ਦੀ ਸਮਿੱਥ ਕਾਫ਼ੀ ਸਮੇਂ ਤੋਂ ਮੰਗ ਕਰ ਰਹੀ ਹੈ।
ਪਿਛਲੀ ਲਿਬਰਲ ਸਰਕਾਰ ਇਸ ਪ੍ਰੋਜੈਕਟ ਤੋਂ ਪਿੱਛੇ ਹਟ ਗਈ ਸੀ, ਪਰ ਕਾਰਨੀ ਨੇ ਸੰਕੇਤ ਦਿੱਤਾ ਹੈ ਕਿ ਜੇ ਅਲਬਰਟਾ ਵੱਲੋਂ ਸਹੀ ਤਰੀਕੇ ਨਾਲ ਇੰਡਿਜਨਸ ਕਮਿਊਨਿਟੀਆਂ ਅਤੇ ਬੀ.ਸੀ. ਸਰਕਾਰ ਨਾਲ ਸਲਾਹ-ਮਸ਼ਵਰਾ ਕੀਤਾ ਗਿਆ, ਤਾਂ ਉਹ ਇਸ ਪ੍ਰੋਜੈਕਟ 'ਤੇ ਵਿਚਾਰ ਕਰਨ ਲਈ ਤਿਆਰ ਹੈ।
ਬੀ.ਸੀ. ਦੇ ਪ੍ਰੀਮੀਅਰ ਡੇਵਿਡ ਏਬੀ ਅਤੇ ਤਟਵਰਤੀ ਫਰਸਟ ਨੇਸ਼ਨਜ਼ ਪਾਈਪਲਾਈਨ ਅਤੇ ਟੈਂਕਰ ਟ੍ਰੈਫ਼ਿਕ ਦਾ ਵਿਰੋਧ ਕਰ ਰਹੇ ਹਨ। ਪਰ ਕਾਰਨੀ ਦੀ ਸਰਕਾਰ C-5 (One Canadian Economy Act) ਦੇ ਤਹਿਤ ਸੀਮਿਤ ਛੂਟ ਦੇਣ ਦੀ ਸੋਚ ਰਹੀ ਹੈ, ਜਿਸ ਨਾਲ ਕੁਝ ਟੈਂਕਰਾਂ ਨੂੰ ਮੌਜੂਦਾ ਬੈਨ ਤੋਂ ਬਚਾਉਂਦੇ ਹੋਏ ਚਲਣ ਦੀ ਆਗਿਆ ਮਿਲ ਸਕਦੀ ਹੈ।
ਇਸ ਦੇ ਨਾਲ ਹੀ, ਦੋਵਾਂ ਸਰਕਾਰਾਂ ਵੱਲੋਂ ਇੱਕ ਵੱਡੇ ਕਲਾਈਮੇਟ ਸਮਝੌਤੇ 'ਤੇ ਵੀ ਕੰਮ ਹੋ ਰਿਹਾ ਹੈ, ਜਿਸ ਵਿੱਚ oilsands ਦੀਆਂ emissions ਘਟਾਉਣ ਲਈ Pathways Plus carbon capture ਪ੍ਰੋਜੈਕਟ ਨੂੰ ਅੱਗੇ ਵਧਾਇਆ ਜਾਵੇਗਾ। ਕਾਰਨੀ ਉਦਯੋਗਿਕ ਕਾਰਬਨ ਟੈਕਸ ਹੋਰ ਮਜ਼ਬੂਤ ਕਰਨ ਲਈ ਵੀ ਵਚਨਬੱਧ ਹੈ।
ਡੈਨੀਅਲ ਸਮਿੱਥ ਨੇ ਕਿਹਾ ਕਿ ਜੇ ਇਹ ਸਮਝੌਤਾ ਤੈਅ ਹੋ ਗਿਆ, ਤਾਂ ਇਹ ਅਲਬਰਟਾ ਦੇ ਲੋਕਾਂ ਨੂੰ ਇਹ ਭਰੋਸਾ ਦੇਵੇਗਾ ਕਿ "ਦੇਸ਼ ਦੁਬਾਰਾ ਕੰਮ ਕਰ ਰਿਹਾ ਹੈ।" ਹਾਲਾਂਕਿ ਕੁਝ ਲਿਬਰਲ ਐਮ.ਪੀਜ਼ ਪਹਿਲਾਂ ਬਣੇ ਕਾਨੂੰਨਾਂ ਤੋਂ ਪਿੱਛੇ ਹਟਣ ਲਈ ਤਿਆਰ ਨਹੀਂ।
ਦੋਵੇਂ ਨੇਤਾ ਇਸ ਸਮਝੌਤੇ ਨੂੰ ਵਿਅਕਤੀਗਤ ਤੌਰ 'ਤੇ ਫਾਈਨਲ ਕਰ ਰਹੇ ਹਨ ਅਤੇ ਕੁਝ ਦਿਨਾਂ ਵਿੱਚ ਇਸ ਬਾਰੇ ਵੱਡਾ ਐਲਾਨ ਹੋ ਸਕਦਾ ਹੈ।

The post ਅਲਬਰਟਾ ਦੀ ਮੰਗ ਨੂੰ ਮਿਲਿਆ ਰਾਹ? ਬੀ.ਸੀ. ਪਾਈਪਲਾਈਨ 'ਤੇ ਤਕੜੀ ਹਲਚਲ appeared first on TV Punjab | Punjabi News Channel.

Tags:
  • alberta
  • alberta-oil
  • bc-government
  • bc-pipeline
  • canada
  • canada-energy
  • canada-politics
  • carbon-tax
  • danielle-smith
  • energy-negotiations
  • first-nations
  • indigenous-consultation
  • mark-carney
  • ottawa
  • pathways-plus
  • tanker-ban
  • top-news
  • trending-news
  • world

ਓਨਟਾਰੀਓ ਦਾ ਵਿਵਾਦਪੂਰਨ ਬਿੱਲ 33 ਪਾਸ, ਸਿੱਖਿਆ ਮੰਤਰੀ ਨੂੰ ਸਕੂਲ ਬੋਰਡਾਂ ਉੱਤੇ ਵਧੇਰੇ ਅਧਿਕਾਰ

Wednesday 19 November 2025 04:42 AM UTC+00 | Tags: bill-33 canada childrens-aid-societies education-reform ford-government ontario-education-bill police-in-schools postsecondary-fees protests-queens-park school-boards-control top-news toronto trending-news world


Toronto- ਓਨਟਾਰੀਓ ਦੀ ਫੋਰਡ ਸਰਕਾਰ ਦਾ ਵਿਵਾਦਾਸਪਦ ਓਮਨੀਬਸ ਬਿੱਲ 33 (ਸਪੋਰਟਿੰਗ ਚਿਲਡਰਨ ਐਂਡ ਸਟੂਡੈਂਟਸ ਐਕਟ) ਤੀਜੀ ਰੀਡਿੰਗ ਵਿੱਚ ਪਾਸ ਹੋ ਗਿਆ ਹੈ ਅਤੇ ਇਸ ਹਫਤੇ ਰਾਇਲ ਅਸੈਂਟ (ਸਹਿਮਤੀ) ਮਿਲਣ ਵਾਲੀ ਹੈ। ਵਿਰੋਧੀਆਂ ਦਾ ਕਹਿਣਾ ਹੈ ਕਿ ਇਹ ਬਿੱਲ ਸਿੱਖਿਆ ਮੰਤਰੀ ਨੂੰ ਸਕੂਲ ਬੋਰਡਾਂ ਉੱਤੇ ਕੇਂਦਰੀਕ੍ਰਿਤ ਤਾਕਤ ਦੇਵੇਗਾ, ਜਿਸ ਨਾਲ ਪ੍ਰਣਾਲੀ ਘੱਟ ਜਮਹੂਰੀ ਅਤੇ ਜਵਾਬਦੇਹ ਬਣੇਗੀ। ਸਰਕਾਰ ਦਾ ਦਾਅਵਾ ਹੈ ਕਿ ਇਹ ਬੋਰਡਾਂ ਨੂੰ ਆਪਣੇ ਮੁੱਖ ਕੰਮਾਂ ਉੱਤੇ ਕੇਂਦਰਿਤ ਰੱਖੇਗਾ।
ਮੁੱਖ ਬਦਲਾਅ:

  1. ਮੰਤਰੀ ਨੂੰ ਜਾਂਚ ਸ਼ੁਰੂ ਕਰਨ ਅਤੇ ਬੋਰਡਾਂ ਨੂੰ ਨਿਰਦੇਸ਼ ਦੇਣ ਦੀ ਵਧੇਰੇ ਆਸਾਨੀ, ਜੇਕਰ “ਜਨਤਕ ਹਿੱਤ” ਵਿੱਚ ਕੋਈ ਮਸਲਾ ਹੋਵੇ। ਨਾ ਮੰਨਣ ਤੇ ਬੋਰਡਾਂ ਨੂੰ ਕੰਟਰੋਲ ਵਿੱਚ ਲੈ ਸਕਦਾ ਹੈ।
  2. ਸਕੂਲ ਬੋਰਡਾਂ ਦੇ ਖਰਚਿਆਂ ਉੱਤੇ ਨੀਤੀਆਂ ਬਣਾਉਣ ਅਤੇ ਮੁੱਖ ਅਧਿਕਾਰੀਆਂ ਦੇ ਖਰਚੇ ਆਨਲਾਈਨ ਪੋਸਟ ਕਰਨ ਦੀ ਲਾਜ਼ਮੀ ਵਿਵਸਥਾ।
  3. ਸਕੂਲਾਂ ਵਿੱਚ ਪੁਲਿਸ ਨਾਲ ਸਹਿਯੋਗ ਵਧਾਉਣਾ, ਪੁਲਿਸ ਨੂੰ ਪ੍ਰਵੇਸ਼ ਅਤੇ ਸਕੂਲ ਰਿਸੋਰਸ ਅਫਸਰ ਪ੍ਰੋਗਰਾਮ ਲਾਗੂ ਕਰਨ ਦੀ ਇਜਾਜ਼ਤ। ਵਿਰੋਧੀਆਂ ਨੂੰ ਡਰ ਹੈ ਕਿ ਇਸ ਨਾਲ ਕੁਝ ਵਿਦਿਆਰਥੀ ਅਸੁਰੱਖਿਅਤ ਮਹਿਸੂਸ ਕਰਨਗੇ।
  4. ਨਵੇਂ ਜਾਂ ਬਦਲੇ ਸਕੂਲ ਨਾਂਵਾਂ ਲਈ ਮੰਤਰੀ ਦੀ ਮਨਜ਼ੂਰੀ ਲਾਜ਼ਮੀ।
  5. ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਦਾਖਲੇ ਮੈਰਿਟ ਅਧਾਰ ਤੇ, ਮਾਪਦੰਡ ਪਬਲਿਸ਼ ਕਰਨੇ ਅਤੇ ਫੀਸਾਂ ਉੱਤੇ ਸਰਕਾਰੀ ਨਿਯੰਤਰਣ।
  6. ਬੱਚਿਆਂ ਦੀ ਸਹਾਇਤਾ ਸੰਸਥਾਵਾਂ ਵਿੱਚ ਵਧੇਰੇ ਜਵਾਬਦੇਹੀ ਅਤੇ ਪਾਰਦਰਸ਼ਿਤਾ।
    ਉੱਧਰ ਇਸ ਬਿੱਲ ਨੇ ਵਿਰੋਧ ਪ੍ਰਦਰਸ਼ਨਾਂ ਨੂੰ ਜਨਮ ਦਿੱਤਾ ਹੈ, ਪਰ ਸਰਕਾਰ ਨੇ ਇਸ ਨੂੰ ਵਿਦਿਆਰਥੀਆਂ ਦੇ ਹਿੱਤ ਵਿੱਚ ਦੱਸਿਆ ਹੈ਼ੈ।

The post ਓਨਟਾਰੀਓ ਦਾ ਵਿਵਾਦਪੂਰਨ ਬਿੱਲ 33 ਪਾਸ, ਸਿੱਖਿਆ ਮੰਤਰੀ ਨੂੰ ਸਕੂਲ ਬੋਰਡਾਂ ਉੱਤੇ ਵਧੇਰੇ ਅਧਿਕਾਰ appeared first on TV Punjab | Punjabi News Channel.

Tags:
  • bill-33
  • canada
  • childrens-aid-societies
  • education-reform
  • ford-government
  • ontario-education-bill
  • police-in-schools
  • postsecondary-fees
  • protests-queens-park
  • school-boards-control
  • top-news
  • toronto
  • trending-news
  • world

ਵੀਜ਼ਾ ਧੋਖਾਧੜੀ ਰੋਕਣ ਲਈ ਵੱਡਾ ਕਦਮ!

Thursday 20 November 2025 06:17 PM UTC+00 | Tags: dhs ice immigration international-student-visa sevp top-news trending trending-news usa-student-visa world


ਅਮਰੀਕੀ ਗ੍ਰਹਿ ਸੁਰੱਖਿਆ ਵਿਭਾਗ (DHS) ਨੇ ਵਿਦਿਆਰਥੀ ਵੀਜ਼ਾ ਧੋਖਾਧੜੀ ਨੂੰ ਰੋਕਣ ਲਈ ਇੱਕ ਨਵਾਂ ਔਨਲਾਈਨ ਸਿਖਲਾਈ ਪ੍ਰੋਗਰਾਮ ਸ਼ੁਰੂ ਕੀਤਾ ਹੈ। ਇਸਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਕੋਈ ਵੀ ਵਿਦੇਸ਼ੀ ਵਿਦਿਆਰਥੀ ਵੀਜ਼ਾ ਪ੍ਰਣਾਲੀ ਦੀ ਦੁਰਵਰਤੋਂ ਨਾ ਕਰ ਸਕੇ। ਇਹ ਨਵਾਂ ਸਿਖਲਾਈ ਪਲੇਟਫਾਰਮ ICE ਦੇ ਵਿਦਿਆਰਥੀ ਅਤੇ ਐਕਸਚੇਂਜ ਵਿਜ਼ਿਟਰ ਪ੍ਰੋਗਰਾਮ (SEVP) ਦੇ ਤਹਿਤ ਵਿਕਸਤ ਕੀਤਾ ਗਿਆ ਸੀ। ਇਹ ਵੈੱਬਸਾਈਟ ਸਕੂਲ ਅਧਿਕਾਰੀਆਂ ਨੂੰ ਇਹ ਨਿਰਧਾਰਤ ਕਰਨ ਲਈ ਸਾਧਨ ਅਤੇ ਤਰੀਕੇ ਪ੍ਰਦਾਨ ਕਰਦੀ ਹੈ ਕਿ ਕੀ ਕਿਸੇ ਵਿਦਿਆਰਥੀ ਨੇ ਦਾਖਲੇ ਲਈ ਝੂਠੇ ਅਕਾਦਮਿਕ ਜਾਂ ਵਿੱਤੀ ਦਸਤਾਵੇਜ਼ ਜਮ੍ਹਾਂ ਕਰਵਾਏ ਹਨ। ਸਿਖਲਾਈ ਵਿੱਚ ਦੱਸਿਆ ਗਿਆ ਸੀ ਕਿ ਸਕੂਲਾਂ ਨੂੰ ਬਿਨੈਕਾਰਾਂ ਦੇ ਦਸਤਾਵੇਜ਼ਾਂ ਦੀ ਚੰਗੀ ਤਰ੍ਹਾਂ ਪੁਸ਼ਟੀ ਕਰਨੀ ਚਾਹੀਦੀ ਹੈ, ਜਿਸ ਵਿੱਚ ਅਕਾਦਮਿਕ ਰਿਕਾਰਡ, ਬੈਂਕ ਸਟੇਟਮੈਂਟਾਂ ਅਤੇ ਵਿਦੇਸ਼ੀ ਸੰਸਥਾਵਾਂ ਤੋਂ ਡਿਗਰੀਆਂ ਦੀ ਪੁਸ਼ਟੀ ਸ਼ਾਮਲ ਹੈ। ਇਸਦੇ ਲਈ, ਮਾਨਤਾ ਪ੍ਰਾਪਤ ਅੰਤਰਰਾਸ਼ਟਰੀ ਡੇਟਾਬੇਸ ਦੀ ਵਰਤੋਂ ਕਰਨ ਦੀ ਵੀ ਸਲਾਹ ਦਿੱਤੀ ਜਾਂਦੀ ਹੈ। ਅਧਿਕਾਰੀਆਂ ਨੂੰ ਇਹ ਵੀ ਦੱਸਿਆ ਜਾਂਦਾ ਹੈ ਕਿ ਕੀ ਦੇਖਣਾ ਹੈ ,ਜਿਵੇਂ ਕਿ ਵਿਦਿਆਰਥੀ ਦੇ ਅਕਾਦਮਿਕ ਇਤਿਹਾਸ ਵਿੱਚ ਅੰਤਰ, ਜਾਅਲੀ ਬੈਂਕ ਦਸਤਾਵੇਜ਼, ਜਾਅਲੀ ਸੰਸਥਾਵਾਂ, ਜਾਂ ਨਿੱਜੀ ਜਾਣਕਾਰੀ ਨੂੰ ਅਕਸਰ ਬਦਲਣਾ। ਕੁਝ ਵਿਵਹਾਰਕ ਸੰਕੇਤਾਂ ਦੀ ਵੀ ਰਿਪੋਰਟ ਕੀਤੀ ਗਈ, ਜਿਵੇਂ ਕਿ ਓਰੀਐਂਟੇਸ਼ਨ ਪ੍ਰਕਿਰਿਆ ਤੋਂ ਬਚਣਾ, ਪਛਾਣ ਦੀ ਪੁਸ਼ਟੀ ਕਰਨ ਤੋਂ ਝਿਜਕਣਾ, ਕੈਂਪਸ ਤੋਂ ਦੂਰ ਰਹਿਣਾ, ਜਾਂ ਬਿਨਾਂ ਕਾਰਨ ਖੋਜ ਸਮੱਗਰੀ ਨੂੰ ਹਟਾਉਣਾ।

ਸਿਖਲਾਈ ਦਸਤਾਵੇਜ਼ਾਂ ਦੀ ਤਸਦੀਕ ਕਰਨ ਲਈ WES (ਵਿਸ਼ਵ ਸਿੱਖਿਆ ਸੇਵਾਵਾਂ) ਅਤੇ ਵਿਸ਼ਵ ਉੱਚ ਸਿੱਖਿਆ ਡੇਟਾਬੇਸ ਵਰਗੇ ਸਰੋਤਾਂ ਦੀ ਵਰਤੋਂ ਕਰਨ ਦੀ ਸਿਫਾਰਸ਼ ਕਰਦੀ ਹੈ। ਇਹ ਪੂਰੀ ਪਹਿਲ ICE ਦੀ ਹੋਮਲੈਂਡ ਸਿਕਿਓਰਿਟੀ ਇਨਵੈਸਟੀਗੇਸ਼ਨ ਸ਼ਾਖਾ ਦੇ ਨਾਲ ਮਿਲ ਕੇ ਤਿਆਰ ਕੀਤੀ ਗਈ ਹੈ, ਜੋ ਵਿਦਿਆਰਥੀ ਵੀਜ਼ਾ ਅਤੇ ਦਸਤਾਵੇਜ਼ ਧੋਖਾਧੜੀ ਦੀ ਜਾਂਚ ਕਰਦੀ ਹੈ। ਡੀਐਚਐਸ ਨੇ ਕਿਹਾ ਕਿ ਇਹ ਕਦਮ ਅਮਰੀਕੀ ਇਮੀਗ੍ਰੇਸ਼ਨ ਪ੍ਰਣਾਲੀ ਨੂੰ ਮਜ਼ਬੂਤ ​​ਕਰਨ ਅਤੇ ਕਿਸੇ ਵੀ ਦੁਰਵਰਤੋਂ ਨੂੰ ਰੋਕਣ ਲਈ ਇੱਕ ਵੱਡੀ ਯੋਜਨਾ ਦਾ ਹਿੱਸਾ ਹੈ। ਇਹ ਨਵੀਂ ਸਿਖਲਾਈ ਹੁਣ ਸਟੱਡੀ ਇਨ ਦ ਸਟੇਟਸ ਵੈੱਬਸਾਈਟ ‘ਤੇ SEVP ਫਰਾਡ ਹੱਬ ਰਾਹੀਂ ਉਪਲਬਧ ਹੈ। DHS ਸਾਰੇ ਸਕੂਲਾਂ ਨੂੰ ਸਲਾਹ ਦਿੰਦਾ ਹੈ ਕਿ ਉਹ ਇਸ ਮਾਰਗਦਰਸ਼ਨ ਨੂੰ ਆਪਣੇ ਦਾਖਲੇ ਅਤੇ ਵਿਦਿਆਰਥੀ ਨਿਗਰਾਨੀ ਪ੍ਰਕਿਰਿਆਵਾਂ ਵਿੱਚ ਸ਼ਾਮਲ ਕਰਨ।

The post ਵੀਜ਼ਾ ਧੋਖਾਧੜੀ ਰੋਕਣ ਲਈ ਵੱਡਾ ਕਦਮ! appeared first on TV Punjab | Punjabi News Channel.

Tags:
  • dhs
  • ice
  • immigration
  • international-student-visa
  • sevp
  • top-news
  • trending
  • trending-news
  • usa-student-visa
  • world

ਟ੍ਰਾਂਸਪੋਰਟਰ ਨੇ ਖੋਲ੍ਹੀ ਪੰਜਾਬੀ ਡਰਾਈਵਰਾਂ ਦੀ ਪੋਲ!

Thursday 20 November 2025 06:23 PM UTC+00 | Tags: cdl punjabi-in-usa transporter trending trending-news truck-driver-in-usa trucking usa world


ਅਮਰੀਕਾ ਵਿਚੋਂ ਡਿਪੋਰਟ ਕੀਤੇ ਜਾਣ ਦੇ ਹੁਕਮਾਂ ਦੀ ਪ੍ਰਵਾਹ ਨਾ ਕਰਦਿਆਂ ਟਰੱਕ ਚਲਾ ਰਹੇ ਅਤੇ ਜਾਨਲੇਵਾ ਹਾਦਸੇ ਨੂੰ ਅੰਜਾਮ ਦੇਣ ਵਾਲੇ ਡਰਾਈਵਰ ਨੇ ਬਲਦੀ ਉਤੇ ਤੇਲ ਪਾਉਣ ਦਾ ਕੰਮ ਕੀਤਾ ਹੈ। ਐਰੀਜ਼ੋਨਾ ਸੂਬੇ ਵਿਚ ਗ੍ਰਿਫ਼ਤਾਰ ਡਰਾਈਵਰ ਕੋਲੋਂ ਪੰਜ ਲਾਇਸੰਸ ਬਰਾਮਦ ਕੀਤੇ ਜਾਣ ਮਗਰੋਂ ਨੌਰਥ ਅਮੈਰਿਕਨ ਪੰਜਾਬੀ ਟ੍ਰਕਿੰਗ ਐਸੋਸੀਏਸ਼ਨ ਦੇ ਮੁੱਖ ਕਾਰਜਕਾਰੀ ਅਫ਼ਸਰ ਰਮਨ ਢਿੱਲੋਂ ਨੇ ਕਿਹਾ ਕਿ ਉਨ੍ਹਾਂ ਨੇ 2022 ਵਿਚ ਹੀ ਰਾਸ਼ਟਰਪਤੀ ਜੋਅ ਬਾਇਡਨ ਨਾਲ ਮੁਲਾਕਾਤ ਦੌਰਾਨ ਚਿਤਾਵਨੀ ਦੇ ਦਿਤੀ ਸੀ ਕਿ ਨਵੇਂ ਟਰੱਕ ਡਰਾਈਵਰਾਂ ਅਤੇ ਟ੍ਰਾਂਸਪੋਰਟ ਕੰਪਨੀਆਂ ਦੀ ਨਜ਼ਰਸਾਨੀ ਵਿਚ ਲਾਪ੍ਰਵਾਹੀ ਨਾ ਵਰਤੀ ਜਾਵੇ ਅਤੇ ਜੇ ਅਜਿਹਾ ਹੋਇਆ ਤਾਂ ਵੱਡਾ ਸੰਕਟ ਆ ਸਕਦਾ ਹੈ। 'ਡੇਲੀ ਮੇਲ' ਦੀ ਰਿਪੋਰਟ ਮੁਤਾਬਕ ਰਮਨ ਢਿੱਲੋਂ ਨੇ ਕਿਹਾ ਕਿ ਬਾਰਡਰ ਪਾਰ ਕਰ ਕੇ ਅਮਰੀਕਾ ਦਾਖਲ ਹੋ ਰਹੇ ਅਤੇ ਦੋ ਮਹੀਨੇ ਵਿਚ ਵਰਕ ਪਰਮਿਟ ਮਿਲਣ ਮਗਰੋਂ ਕੁਝ ਹਫਤਿਆਂ ਵਿਚ ਕਮਰਸ਼ੀਅਲ ਡਰਾਈਵਰਜ਼ ਲਾਇਸੰਸ ਹਾਸਲ ਕਰਨ ਵਾਲੇ ਕਿਹੋ ਜਿਹੀ ਡਰਾਈਵਿੰਗ ਕਰਨਗੇ, ਇਸ ਦਾ ਅੰਦਾਜ਼ਾ ਕੋਈ ਵੀ ਲਾ ਸਕਦਾ ਹੈ। ਬਗੈਰ ਤਜਰਬੇ ਵਾਲੇ ਲੋਕਾਂ ਨੂੰ ਟਰੱਕਾਂ ਦੇ ਸਟੀਅਰਿੰਗ 'ਤੇ ਬਿਠਾ ਦਿਤਾ ਗਿਆ ਅਤੇ ਇਹ ਮਸਲਾ ਸਿਰਫ਼ ਟ੍ਰਕਿੰਗ ਇੰਡਸਟਰੀ ਤੱਕ ਸੀਮਤ ਨਹੀਂ ਸਗੋਂ ਕੌਮੀ ਸੁਰੱਖਿਆ ਦਾ ਬਣ ਜਾਂਦਾ ਹੈ। ਦੂਜੇ ਪਾਸੇ ਨੈਸ਼ਨਲ ਹਾਈਵੇਅ ਸੇਫ਼ਟੀ ਐਡਮਨਿਸਟ੍ਰੇਸ਼ਨ ਨੇ ਜਾਨਲੇਵਾ ਟਰੱਕ ਹਾਦਸਿਆਂ ਬਾਰੇ ਅੰਕੜੇ ਜਾਰੀ ਕਰ ਦਿਤੇ ਜਿਨ੍ਹਾਂ ਮੁਤਾਬਕ 2020 ਦੌਰਾਨ ਟ੍ਰਾਂਸਪੋਰਟ ਟ੍ਰਕਸ ਦੀ ਸ਼ਮੂਲੀਅਤ ਵਾਲੇ ਹਾਦਸਿਆਂ ਵਿਚ 4,945 ਜਣਿਆਂ ਦੀ ਜਾਨ ਗਈ ਪਰ 2021 ਵਿਚ ਅੰਕੜਾ ਵਧ ਕੇ 5,821 ਹੋ ਗਿਆ ਅਤੇ ਇਹ ਵਾਧਾ 16 ਫ਼ੀ ਸਦੀ ਬਣਦਾ ਹੈ। ਇਸ ਮਗਰੋਂ 2022 ਵਿਚ ਅਮਰੀਕਾ ਦੀਆਂ ਸੜਕਾਂ 'ਤੇ ਟਰੱਕ ਹਾਦਸਿਆਂ ਦੌਰਾਨ 5,969 ਲੋਕਾਂਦੀ ਜਾਨ ਗਈ। 2023 ਵਿਚ ਮੌਤਾਂ ਦਾ ਅੰਕੜਾ ਕਿਸੇ ਹੱਦ ਤੱਕ ਹੇਠਾਂ ਆਇਆ ਪਰ 2020 ਵਿਚ ਹੋਈਆਂ ਮੌਤਾਂ ਤੋਂ 10 ਫ਼ੀ ਸਦੀ ਵੱਧ ਰਿਹਾ।

ਚੇਤੇ ਰਹੇ ਕਿ ਬਾਇਡਨ ਸਰਕਾਰ ਨੇ 2021 ਵਿਚ ਸੂਬਾ ਸਰਕਾਰਾਂ ਨੂੰ ਵੱਧ ਤੋਂ ਵੱਧ ਕਮਰਸ਼ੀਅਲ ਡਰਾਈਵਰਜ਼ ਲਾਇਸੰਸ ਜਾਰੀ ਕਰਨ ਦੇ ਰਾਹ ਲੱਭਣ ਦਾ ਸੱਦਾ ਦਿਤਾ ਕਿਉਂਕਿ ਕੋਰੋਨਾ ਮਹਾਂਮਾਰੀ ਕਾਰਨ ਡਰਾਈਵਰਾਂ ਦੀ ਵੱਡੀ ਕਿੱਲਤ ਪੈਦਾ ਹੋ ਗਈ। ਫਰਵਰੀ 2022 ਵਿਚ ਡਰਾਈਵਿੰਗ ਟ੍ਰੇਨਿੰਗ ਅਤੇ ਟੈਸਟ ਸੈਂਟਰਾਂ ਨੂੰ ਆਪਣੇ ਪ੍ਰੋਗਰਾਮਾਂ ਨੂੰ ਖੁਦ ਤਸਦੀਕ ਕਰਨ ਦੀ ਇਜਾਜ਼ਤ ਦੇ ਦਿਤੀ ਗਈ। ਫੈਡਰਲ ਰਜਿਸਟਰੀ ਵਿਚ ਇਸ ਵੇਲੇ 32 ਹਜ਼ਾਰ ਤੋਂ ਵੱਧ ਸੈਲਫ਼ ਰਜਿਸਟ੍ਰਡ ਟ੍ਰੇਨਿੰਗ ਸਕੂਲ ਮੌਜੂਦ ਹਨ। ਇਕ ਪੌਡਕਾਸਟ ਦੌਰਾਨ ਰਮਨ ਢਿੱਲੋਂ ਨੇ ਆਪਣੇ ਜ਼ਿੰਦਗੀ ਦਾ ਸਫ਼ਰ ਸਾਂਝਾ ਕਰਦਿਆਂ ਦੱਸਿਆ ਕਿ ਉਨ੍ਹਾਂ ਦੇ ਪਿਤਾ ਭਾਰਤੀ ਫੌਜ ਵਿਚ ਟਰੱਕ ਚਲਾਉਂਦੇ ਸਨ ਅਤੇ 1990 ਦੇ ਦਹਾਕੇ ਵਿਚ ਉਹ ਪਰਵਾਰ ਨਾਲ ਅਮਰੀਕਾ ਆ ਗਏ। ਸਮਾਂ ਲੰਘਿਆ ਅਤੇ ਪ੍ਰਾਈਮ ਐਕਸਪ੍ਰੈਸ ਟ੍ਰਕਿੰਗ ਕੰਪਨੀ ਦੀ ਨੀਂਹ ਰੱਖੀ ਗਈ ਅਤੇ ਇਸ ਮਗਰੋਂ 2018 ਵਿਚ ਨੌਰਥ ਅਮੈਰਿਕਨ ਪੰਜਾਬੀ ਟ੍ਰਕਿੰਗ ਐਸੋਸੀਏਸ਼ਨ ਹੋਂਦ ਵਿਚ ਆਈ। ਉਧਰ ਐਰੀਜ਼ੋਨਾ ਵਿਚ ਬਾਰਡਰ ਪੈਟਰੋਲ ਏਜੰਟਾਂ ਵੱਲੋਂ ਗ੍ਰਿਫ਼ਤਾਰ ਟਰੱਕ ਡਰਾਈਵਰ ਕੋਲੋਂ ਬਰਾਮਦ ਲਾਇਸੰਸਾਂ ਦੀ ਤਸਵੀਰ ਸਾਂਝੀ ਕੀਤੀ ਜਿਨ੍ਹਾਂ ਵਿਚ ਨਿਊ ਲਰਨਰਜ਼ ਪਰਮਿਟ, ਨਿਊ ਯਾਰਕ ਡਰਾਈਵਰਜ਼ ਲਾਇਸੰਸ, ਓਹਾਇਓ ਡਰਾਈਵਰਜ਼ ਲਾਇਸੰਸ, ਓਹਾਇਹ ਲਰਨਰਜ਼ ਪਰਮਿਟ ਅਤੇ ਓਹਾਇਓ ਕਮਰਸ਼ੀਅਲ ਡਰਾਈਵਰਜ਼ ਲਾਇਸੰਸ ਸ਼ਾਮਲ ਦੱਸੇ ਜਾ ਰਹੇ ਹਨ।

 

The post ਟ੍ਰਾਂਸਪੋਰਟਰ ਨੇ ਖੋਲ੍ਹੀ ਪੰਜਾਬੀ ਡਰਾਈਵਰਾਂ ਦੀ ਪੋਲ! appeared first on TV Punjab | Punjabi News Channel.

Tags:
  • cdl
  • punjabi-in-usa
  • transporter
  • trending
  • trending-news
  • truck-driver-in-usa
  • trucking
  • usa
  • world
You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription.
Previous Post Next Post

Contact Form