ਸੰਗਰੂਰ ਤੋਂ ਖਬਰ ਸਾਹਮਣੇ ਆਈ ਹੈ ਜਿਥੇ ਕਾਲਜ ਦੇ ਵਿਦਿਆਰਥੀ ਫੀਸ ਵਿਵਾਦ ਨੂੰ ਲੈ ਕੇ ਡੀਸੀ ਦਫਤਰ ਪਹੁੰਚ ਗਏ ਹਨ। ਬੱਚਿਆਂ ਦਾ ਕਹਿਣਾ ਹੈ ਕਿ ਫੀਸ ਭਰਨ ਦੇ ਬਾਵਜੂਦ ਵੀ ਉਨ੍ਹਾਂ ਦੇ ਰੋਲ ਨੰਬਰ ਨਹੀਂ ਆਏ।
ਸਟੂਡੈਂਟਸ ਦਾ ਕਹਿਣਾ ਹੈ ਕਿ 27 ਤਰੀਕ ਨੂੰ ਸਾਡੇ ਪੇਪਰ ਹਨ ਤੇ ਉਹ ਪੇਪਰਾਂ ਵਿਚ ਨਹੀਂ ਬੈਠ ਸਕਣਗੇ। ਉਹ ਸਕਾਲਰਸ਼ਿਪ ਵਾਲੇ ਬੱਚੇ ਹਨ ਤੇ ਉਨ੍ਹਾਂ ਨੇ 15000 ਅਗਸਤ ਮਹੀਨੇ ਵਿਚ ਆਨਲਾਈਨ ਫੀਸ ਜਮ੍ਹਾ ਕਰਵਾਈ ਸੀ ਪਰ ਕਾਲਜ ਨੇ ਯੂਨੀਵਰਸਿਟੀ ਟਰਾਂਸਫਰ ਨਹੀਂ ਕਰਵਾਈ ਤੇ ਕਾਲਜ ਵਲੋਂ 20 ਤੋਂ 25 ਹਜ਼ਾਰ ਦੇ ਜੁਰਮਾਨੇ ਸਣੇ ਫੀਸ ਭਰਨ ਲਈ ਕਿਹਾ ਜਾ ਰਿਹਾ ਹੈ।
ਇਹ ਵੀ ਪੜ੍ਹੋ : ਜਲੰਧਰ ਦੇ ਗੋਰਾਇਆ ‘ਚ ਪਲਟਿਆ ਸੇਬਾਂ ਨਾਲ ਭਰਿਆ ਕੈਂਟਰ, ਟਾਇਰ ਫਟਣ ਕਾਰਨ ਹੋਇਆ ਹਾ.ਦਸਾ
ਕਾਲਜ ਦਾ ਕਹਿਣਾ ਹੈ ਕਿ ਫੀਸ ਭਰ ਦਿਓ ਨਹੀਂ ਤਾਂ ਰੋਲ ਨੰਬਰ ਜਾਰੀ ਨਹੀਂ ਹੋਣਗੇ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਅਸੀਂ ਪਹਿਲਾਂ ਹੀ ਬਹੁਤ ਮੁਸ਼ਕਲ ਨਾਲ ਫੀਸ ਭਰੀ ਹੈ ਤੇ ਹੁਣ ਸਾਡਾ ਸਾਲ ਕਿਉਂ ਖਰਾਬ ਕੀਤਾ ਜਾ ਰਿਹਾ ਹੈ। ਵਿਦਿਆਰਥੀਆਂ ਵੱਲੋਂ ਡੀਸੀ ਸਾਹਿਬ ਨੂੰ ਬੇਨਤੀ ਕੀਤੀ ਗਈ ਹੈ ਕਿ ਸਾਡੇ ਮਸਲੇ ਦਾ ਹੱਲ ਕੀਤਾ ਜਾਵੇ ਤੇ ਸਾਨੂੰ ਪੇਪਰ ਦੇਣ ਦਿੱਤੇ ਜਾਣ।
ਵੀਡੀਓ ਲਈ ਕਲਿੱਕ ਕਰੋ -:
The post ਸੰਗਰੂਰ : ‘ਸਾਡਾ ਸਾਲ ਕਿਉਂ ਖਰਾਬ ਹੋ ਰਿਹਾ…’ ਫੀਸ ਮਸਲੇ ਨੂੰ ਲੈ ਕੇ DC ਦਫਤਰ ਪਹੁੰਚੇ ਵਿਦਿਆਰਥੀ appeared first on Daily Post Punjabi.

