ਦੇਸ਼ ‘ਚ ਅੱਜ ਤੋਂ 4 ਨਵੇਂ ਕਿਰਤ ਕੋਡ ਲਾਗੂ, 29 ਪੁਰਾਣੇ ਕਾਨੂੰਨ ਖਤਮ, ਕਿਰਤ ਢਾਂਚਾ ਪੂਰੀ ਤਰ੍ਹਾਂ ਬਦਲਿਆ

ਕੇਂਦਰ ਸਰਕਾਰ ਨੇ ਇਕ ਇਤਿਹਾਸਕ ਫੈਸਲਾ ਲਿਆ ਹੈ। ਕੇਂਦਰ ਸਰਕਾਰ ਵੱਲੋਂ ਦੇਸ਼ ‘ਚ ਚਾਰ ਨਵੇਂ ਕਿਰਤ ਕੋਡ ਲਾਗੂ ਕੀਤੇ ਗਏ ਹਨ। ‘ਆਤਮ ਨਿਰਭਰ ਭਾਰਤ’ ਦੀ ਦਿਸ਼ਾ ਵਿਚ ਇਹ ਇਕ ਵੱਡਾ ਕਦਮ ਮੰਨਿਆ ਜਾ ਰਿਹਾ ਹੈ। ਇਸ ਫੈਸਲੇ ਨਾਲ ਸਾਲਾਂ ਪੁਰਾਣੇ ਕਾਨੂੰਨ ਜੋ ਕਿ ਕਾਫੀ ਜਟਿਲ ਤੇ ਬਿਖਰੇ ਹੋਏ ਸਨ, ਉਹ ਖਤਮ ਹੋ ਜਾਣਗੇ।

ਸਰਕਾਰ ਦਾ ਕਹਿਣਾ ਹੈ ਕਿ ਨਵੀਂ ਵਿਵਸਥਾ ਦਾ ਮਕਸਦ ਇਕ ਮਜ਼ਬੂਤ ਮਜ਼ਦੂਰ ਢਾਂਚਾ ਤਿਆਰ ਕਰਨਾ ਹੈ ਜੋ ਨਾ ਸਿਰਫ ਮਜ਼ਦੂਰਾਂ ਦੀ ਸੁਰੱਖਿਆ ਵਧਾਏ ਸਗੋਂ ਉਦਯੋਗਾਂ ਲਈ ਮੁਕਾਬਲੇ ਦਾ ਮਾਹੌਲ ਬਣਾਏ। ਦਰਅਸਲ ਸਰਕਾਰ ਨੇ ਪੁਰਾਣੇ 29 ਕੇਂਦਰੀ ਕਿਰਤ ਕਾਨੂੰਨਾਂ ਨੂੰ ਖਤਮ ਕਰਕੇ ਉਨ੍ਹਾਂ ਨੂੰ ਚਾਰ ਕੋਡ ਵਿਚ ਬਦਲ ਦਿੱਤਾ ਹੈ।

ਲੇਬਰ ਮਨਿਸਟਰੀ ਨੇ ਦੱਸਿਆ ਕਿ ਨਵੇਂ ਕੋਡਾਂ ਜ਼ਰੀਏ ਸਾਰੇ ਮਜ਼ਦੂਰਾਂ ਨੂੰ ਵਧੀਆ ਤਨਖਾਹ, ਸਮਾਜਿਕ ਸੁਰੱਖਿਆ ਤੇ ਸਿਹਤ-ਸੁਰੱਖਿਆ ਦੀ ਗਾਰੰਟੀ ਦਿੱਤੀ ਜਾਵੇਗੀ। ਨਵੇਂ ਕਿਰਤ ਕੋਡ ਮੁਤਾਬਕ ਹੁਣ ਕਰਮਚਾਰੀ ਨੂੰ ਸਿਰਫ਼ 1 ਸਾਲ ‘ਚ ਗ੍ਰੈਚੁਟੀ ਦਾ ਲਾਭ ਮਿਲੇਗਾ। ਹਰ ਕਰਮਚਾਰੀ ਨੂੰ ਨੌਕਰੀ ਤੋਂ ਪਹਿਲਾਂ ਨਿਯੁਕਤੀ ਪੱਤਰਾਂ ਦੀ ਗਾਰੰਟੀ ਦਿੱਤੀ ਜਾਵੇਗੀ। ਹਰ ਕਾਮੇ ਨੂੰ ਸਮੇਂ ਸਿਰ ਘੱਟੋ-ਘੱਟ ਤਨਖ਼ਾਹ ਦੀ ਗਰੰਟੀ। ਮਹਿਲਾਵਾਂ ਲਈ ਬਰਾਬਰ ਤਨਖ਼ਾਹ ਤੇ ਸਨਮਾਨ ਦੀ ਗਰੰਟੀ। 40 ਸਾਲ ਤੋਂ ਵੱਧ ਉਮਰ ਦੇ ਕਾਮਿਆਂ ਲਈ ਸਾਲਾਨਾ ਮੁਫ਼ਤ ਸਿਹਤ ਜਾਂਚ ਦੀ ਗਰੰਟੀ ਤੇ ਓਵਰਟਾਈਮ ਲਈ ਕਰਮਚਾਰੀਆਂ ਨੂੰ ਦੁੱਗਣੀ ਸੈਲਰੀ ਦੀ ਗਰੰਟੀ। ਖਤਰਨਾਕ ਖੇਤਰਾਂ ‘ਚ ਕੰਮ ਕਰਨ ਵਾਲਿਆਂ ਲਈ 100% ਸਿਹਤ ਸੁਰੱਖਿਆ ਦੀ ਗਰੰਟੀ। ਅੰਤਰਰਾਸ਼ਟਰੀ ਮਾਪਦੰਡਾਂ ਅਨੁਸਾਰ ਕਾਮਿਆਂ ਨੂੰ ਸਮਾਜਿਕ ਨਿਆਂ ਦੀ ਗਰੰਟੀ।

ਇਹ ਵੀ ਪੜ੍ਹੋ : 26 ਤੱਕ ਸ੍ਰੀ ਅਨੰਦਪੁਰ ਸਾਹਿਬ ‘ਚ ਬੰਦ ਰਹਿਣਗੇ ਸਾਰੇ ਸਕੂਲ, ਸ਼ਹੀਦੀ ਸਮਾਗਮਾਂ ਨੂੰ ਲੈ ਕੇ ਛੁੱਟੀ ਦਾ ਐਲਾਨ

ਇਹ ਜਾਣਕਾਰੀ ਕੇਂਦਰੀ ਕਿਰਤ ਤੇ ਰੁਜ਼ਗਾਰ ਮੰਤਰੀ ਡਾ. ਮਨਸੁਖ ਮਾਂਡਵੀਆ ਨੇ ਦਿੱਤੀ। ਉਨ੍ਹਾਂ ਕਿਹਾ ਕਿ ਇਹ ਸੁਧਾਰ ਆਤਮ ਨਿਰਭਰ ਭਾਰਤ ਦੇ ਵੀਜ਼ਨ ਦੇ ਸਰੂਪ ਹਨ ਤੇ 2047ਤੱਕ ਦੇਸ਼ ਨੂੰ ਵਿਕਸਿਤ ਰਾਸ਼ਟਰ ਬਣਾਉਣ ਦੀ ਦਿਸ਼ਾ ਵਿਚ ਇਕ ਮਜ਼ਬੂਤ ਆਧਾਰ ਹੋਣਗੇ ਕਿਉਂਕਿ ਨਵੇਂ ਕੋਡਾਂ ਵਿਚ MSME (ਮਾਈਕ੍ਰੋ, ਸਮਾਲ ਤੇ ਮੀਡੀਅਮ ਐਂਟਰਪ੍ਰਾਈਜ਼ਿਜ਼) ਕਿਰਤਾਂ, ਫਿਕਸਡ ਟਰਮ ਮੁਲਾਜ਼ਮਾਂ, ਕਾਂਟ੍ਰੈਕਟ ਵਰਕਰਸ, ਹਜ਼ਾਰਾਂ ਛੋਟੇ ਤੇ ਵੱਡੇ ਉਦਯੋਗਾਂ ਵਿਚ ਕੰਮ ਕਰਨ ਵਾਲੇ ਲੋਕਾਂ ਨੂੰ ਸ਼ਾਮਲ ਕਰਨ ਦੀ ਵਿਵਸਥਾ ਕੀਤੀ ਗਈ ਹੈ।

The post ਦੇਸ਼ ‘ਚ ਅੱਜ ਤੋਂ 4 ਨਵੇਂ ਕਿਰਤ ਕੋਡ ਲਾਗੂ, 29 ਪੁਰਾਣੇ ਕਾਨੂੰਨ ਖਤਮ, ਕਿਰਤ ਢਾਂਚਾ ਪੂਰੀ ਤਰ੍ਹਾਂ ਬਦਲਿਆ appeared first on Daily Post Punjabi.



source https://dailypost.in/news/latest-news/4-new-labor-codes/
Previous Post Next Post

Contact Form