ਮਿੰਟਾਂ ‘ਚ ਉੱਜੜੀਆਂ ਹੱਸਦੇ-ਵੱਸਦੇ ਪਰਿਵਾਰ ਦੀਆਂ ਖੁਸ਼ੀਆਂ, 3 ਧੀਆਂ ਦੇ ਪਿਓ ਨਾਲ ਵਾਪਰਿਆ ਭਾਣਾ

ਖੰਨਾ ਦੇ ਮਾਲੇਰਕੋਟਲਾ ਰੋਡ ‘ਤੇ ਇੱਕ ਭਿਆਨਕ ਹਾਦਸਾ ਵਾਪਰ ਗਿਆ, ਜਿਸ ਵਿਚ ਇੱਕ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ ਹੋ ਗਈ। ਹਾਦਸਾ ਮੋਟਰਸਾਈਕਲ ਤੇ ਕਾਰ ਦੀ ਟੱਕਰ ਕਰਕੇ ਵਾਪਰਿਆ, ਜਿਸ ਮਗਰੋਂ ਬਾਈਕ ਸਵਾਰ ਨੌਜਵਾਨ ਇੱਕ ਓਵਰਲਡ ਰੇਤਾ ਦੀ ਭਰੀ ਟਰੈਕਟਰ ਟਰਾਲੀ ਦੇ ਹੇਠਾਂ ਆ ਗਿਆ।

ਇਸ ਦੀ ਇੱਕ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿਚ ਦਿਖਾਈ ਦੇ ਰਿਹਾ ਹੈ ਕਿ ਇੱਕ ਤੇਜ ਰਫਤਾਰ ਕਾਰ ਸਾਹਮਣਿਓਂ ਆ ਰਹੀ ਹੈ ਤੇ ਉਸ ਨਾਲ ਮੋਟਰਸਾਈਕਲ ਦੀ ਟੱਕਰ ਹੁੰਦੀ ਹੈ। ਬਾਈਕ ਸਵਾਰ ਨੌਜਵਾਨ ਆਪਣਾ ਸੰਤੁਲਨ ਗੁਆ ਬੈਠਦਾ ਹੈ ਤੇ ਸਾਈਡ ਤੋਂ ਆ ਰਹੀ ਟਰੈਕਟਰ ਟਰਾਲੀ ਵੱਲ ਡਿੱਗਦਾ ਹੈ ਤੇ ਟਰੈਕਟਰ ਟਰਾਲੀ ਉਸ ਦੇ ਉਪਰੋਂ ਲੰਘ ਜਾਂਦੀ ਹੈ ਤੇ ਮੁੰਡੇ ਦੀ ਜਾਨ ਚਲੀ ਜਾਂਦੀ ਹੈ। ਮੋਟਰਸਾਈਕਲ ‘ਤੇ ਦੋ ਲੋਕ ਸਵਾਰ ਸਨ, ਜਿਨ੍ਹਾਂ ਵਿਚੋਂ ਇੱਕ ਗੰਭੀਰ ਜਖਮੀ ਹੋਇਆ ਹੈ।

ਇਹ ਵੀ ਪੜ੍ਹੋ : ਪਾਣੀ ਗਰਮ ਕਰਨ ਲਈ ਵਰਤਦੇ ਹੋ ਇਮਰਸ਼ਨ ਰਾਡ ਤਾਂ ਭੁੱਲ ਕੇ ਵੀ ਨਾ ਕਰੋ ਇਹ 5 ਗਲਤੀਆਂ

ਮ੍ਰਿਤਕ ਦੀ ਪਛਾਣ 35 ਸਾਲਾਂ ਕੁਲਵਿੰਦਰ ਸਿੰਘ ਨਿਵਾਸੀ ਫੈਜਗੜ੍ਹ ਵਜੋਂ ਹੋਈ ਹੈ। ਉਸ ਦੇ ਘਰ ਵਿਚ ਤਿੰਨ ਧੀਆਂ ਸਨ। ਉਹ ਇੱਕ ਫੈਕਟਰੀ ਵਿਚ ਕੰਮ ਕਰਦਾ ਸੀ। ਦੱਸਿਆ ਜਾ ਰਿਹਾ ਹੈ ਕਿ ਉਹ ਆਪਣੀ ਸ਼ਿਫਟ ਮੁਕਾ ਕੇ ਘਰ ਪਰਤ ਆਇਆ ਸੀ ਤੇ ਆਪਣੇ ਪਾਲਤੂ ਕੁੱਤੇ ਦੀ ਬੀਮਾਰੀ ਕਾਰਨ ਆਪਣੇ ਦੋਸਤ ਨਾਲ ਖੰਨਾ ਵੱਲ ਜਾ ਰਿਹਾ ਸੀ। ਜਿਵੇਂ ਹੀ ਉਹ ਜੇਠੀ ਨਗਰ ਵਿਚ ਬੀਕਾਨੇਰ ਸਵੀਟਸ ਕੋਲ ਪਹੁੰਚਿਆ ਤਾਂ ਇਹ ਹਾਦਸਾ ਵਾਪਰ ਗਿਆ, ਜਿਸ ਵਿਚ ਕੁਲਵਿੰਦਰ ਦੀ ਮੌਕੇ ‘ਤੇ ਮੌਤ ਹੋ ਗਈ ਜਦਕਿ ਉਸ ਦਾ ਸਾਥੀ ਗਗਨਦੀਪ ਸਿੰਘ ਗੰਭੀਰ ਜਖਮੀ ਹੋ ਗਿਆ, ਜਿਸ ਨੂੰ ਖਂਨਾ ਦੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਕਾਰ ਚਾਲਕ ਮੌਕੇ ਤੋਂ ਭਜ ਗਿਆ। ਪੁਲਿਸ ਨੇ ਤੁਰੰਤ ਮੌਕੇ ਵਾਲੀ ਥਾਂ ਦਾ ਮੁਆਇਨਾ ਕੀਤਾ ਤੇ ਸੀਸੀਟੀਵੀ ਕੈਮਰੇ ਦੀ ਫੁਟੇਜ ਆਪਣੀ ਕਬਜੇ ਵਿਚ ਲੈ ਲਈ ਹੈ ਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

ਵੀਡੀਓ ਲਈ ਕਲਿੱਕ ਕਰੋ -:

The post ਮਿੰਟਾਂ ‘ਚ ਉੱਜੜੀਆਂ ਹੱਸਦੇ-ਵੱਸਦੇ ਪਰਿਵਾਰ ਦੀਆਂ ਖੁਸ਼ੀਆਂ, 3 ਧੀਆਂ ਦੇ ਪਿਓ ਨਾਲ ਵਾਪਰਿਆ ਭਾਣਾ appeared first on Daily Post Punjabi.



Previous Post Next Post

Contact Form