TV Punjab | Punjabi News ChannelPunjabi News, Punjabi TV |
Table of Contents
|
ਜਲੰਧਰ ਵਿੱਚ ਦਰਦਨਾਕ ਸੜਕ ਹਾਦਸਾ, ਟਿੱਪਰ ਨੇ ਪਿਓ ਪੁੱਤ ਨੂੰ ਦਰੜਿਆ, ਮੌਕੇ ਤੇ ਮੌਤ Wednesday 12 June 2024 05:00 AM UTC+00 | Tags: jld-accident news punjab road-accident top-news trending-news ਡੈਸਕ- ਜਲੰਧਰ ਦੇ ਨਕੋਦਰ ਰੋਡ 'ਤੇ ਖਾਲਸਾ ਸਕੂਲ ਨੇੜੇ ਬੁੱਧਵਾਰ ਸਵੇਰੇ ਭਿਆਨਕ ਸੜਕ ਹਾਦਸਾ ਵਾਪਰ ਗਿਆ। ਜਿੱਥੇ ਇਕ ਤੇਜ਼ ਰਫਤਾਰ ਟਿੱਪਰ ਨੇ ਬਾਈਕ ਸਵਾਰ ਪਿਓ-ਪੁੱਤ ਨੂੰ ਦਰੜ ਦਿੱਤਾ। ਜਿਸ ਕਾਰਨ ਦੋਵਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਹ ਹਾਦਸਾ ਐਨਾ ਭਿਆਨਕ ਸੀ ਕਿ ਮ੍ਰਿਤਕਾਂ ਦੇ ਸਰੀਰ ਦੇ ਕਈ ਟੁੱਕੜੇ ਹੋ ਗਏ। ਹਾਦਸੇ ਤੋਂ ਬਾਅਦ ਮੌਕੇ ਤੇ ਪਹੁੰਚੀ ਭਾਰਗਵ ਕੈਂਪ ਥਾਣਾ ਦੀ ਪੁਲਿਸ ਟੀਮ ਨੇ ਦੋਵਾਂ ਦੀਆਂ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਹਸਪਤਾਲ ਭੇਜ ਦਿੱਤਾ ਹੈ। ਹਾਦਸੇ ਵਿੱਚ ਮਰਨ ਵਾਲਿਆਂ ਦੀ ਪਹਿਚਾਣ ਜਸਵੀਰ ਸਿੰਘ (42) ਅਤੇ ਕਰਮਣ ਸਿੰਘ (16)ਵਜੋਂ ਹੋਈ ਹੈ ਜੋ ਪਿੰਡ ਹੇਰਾਂ ਦੇ ਰਹਿਣ ਵਾਲੇ ਸਨ। ਮ੍ਰਿਤਕ ਦੇ ਰਿਸ਼ਤੇਦਾਰ ਮਹਿੰਦਰ ਸਿੰਘ ਨੇ ਦੱਸਿਆ ਕਿ ਅੱਜ ਉਹਨਾਂ ਦੇ ਘਰ ਲੜਕੀ ਦਾ ਵਿਆਹ ਸੀ। ਜਿਸ ਦੇ ਵਿਆਹ ਲਈ ਸਬਜ਼ੀ ਲੈਣ ਲਈ ਉਹਨਾਂ ਮਕਸੂਦਾਂ ਮੰਡੀ ਜਾਣਾ ਸੀ। ਜਦੋਂ ਉਹ ਮੋਟਰਸਾਈਕਲ 'ਤੇ ਥੋੜ੍ਹਾ ਅੱਗੇ ਗਿਆ ਤਾਂ ਦੂਸਰੀ ਬਾਈਕ 'ਤੇ ਜਸਵੀਰ ਤੇ ਕਰਮਨ ਆ ਰਹੇ ਸਨ। ਕੁਝ ਦੂਰ ਜਾ ਕੇ ਜਦੋਂ ਜਸਵੀਰ ਨਾ ਆਇਆ ਤਾਂ ਉਸ ਨੇ ਫੋਨ ਕੀਤਾ ਪਰ ਕਿਸੇ ਨੇ ਫੋਨ ਨਹੀਂ ਚੁੱਕਿਆ। ਫਿਰ ਉਸ ਨੇ ਪਿੰਡ ਫੋਨ ਕਰਕੇ ਕਿਹਾ ਕਿ ਜਸਵੀਰ ਤੇ ਕਰਮਣ ਫੋਨ ਨਹੀਂ ਚੁੱਕ ਰਹੇ। ਇਸ ਤੋਂ ਬਾਅਦ ਉਹ ਆਪਣੀ ਬਾਈਕ 'ਤੇ ਵਾਪਸ ਆਉਣ ਲੱਗਾ। ਜਦੋਂ ਖਾਲਸਾ ਸਕੂਲ ਡੰਪ ਨੇੜੇ ਪੁੱਜਾ ਤਾਂ ਉਸ ਨੂੰ ਹਾਦਸੇ ਬਾਰੇ ਪਤਾ ਲੱਗਾ। ਇਸ ਤੋਂ ਬਾਅਦ ਉਸ ਨੇ ਘਟਨਾ ਦੀ ਜਾਣਕਾਰੀ ਪਰਿਵਾਰਕ ਮੈਂਬਰਾਂ ਨੂੰ ਦਿੱਤੀ। ਘਟਨਾ ਤੋਂ ਬਾਅਦ ਮੌਕੇ 'ਤੇ ਲੋਕਾਂ ਦੀ ਭੀੜ ਇਕੱਠੀ ਹੋ ਗਈ। ਮੌਕਾ ਮਿਲਦੇ ਹੀ ਡਰਾਈਵਰ ਟਿੱਪਰ ਛੱਡ ਕੇ ਭੱਜ ਗਿਆ। ਇਸ ਤੋਂ ਬਾਅਦ ਲੋਕਾਂ ਨੇ ਪਿੱਛਾ ਕਰਕੇ ਡਰਾਈਵਰ ਨੂੰ ਕਰੀਬ ਇੱਕ ਕਿਲੋਮੀਟਰ ਦੂਰ ਫੜ ਲਿਆ। ਟਿੱਪਰ ਬਠਿੰਡਾ ਦੀ ਇੱਕ ਫਰਮ ਦਾ ਹੈ। ਪੁਲਸ ਨੇ ਟਿੱਪਰ ਨੂੰ ਆਪਣੇ ਕਬਜ਼ੇ 'ਚ ਲੈ ਲਿਆ ਹੈ। ਮਾਲਕ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ। ਇਹ ਹਾਦਸਾ ਐਨਾ ਭਿਆਨਕ ਸੀ ਕਿ ਹਾਦਸੇ ਵਿੱਚ ਮ੍ਰਿਤਕਾਂ ਦੀਆਂ ਲਾਸ਼ਾ ਦੇ ਕਈ ਟੁਕੜੇ ਹੋ ਗਏ। ਜਿਨ੍ਹਾਂ ਨੂੰ ਪੁਲਿਸ ਵੱਲੋਂ ਇਕੱਠਾ ਕਰਕੇ ਐਬੁਲੈਂਸ ਰਾਹੀਂ ਹਸਪਤਾਲ ਪਹੁੰਚਾਇਆ ਗਿਆ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਹਾਦਸਾ ਸਵੇਰੇ ਕਰੀਬ ਸਾਢੇ 6 ਕੁ ਵਜੇ ਵਾਪਰਿਆ। ਘਟਨਾ ਵਾਲੀ ਥਾਂ ਤੋਂ ਮ੍ਰਿਤਕ ਦਾ ਟਿੱਪਰ ਅਤੇ ਪਲੈਟੀਨਾ ਬਾਈਕ (ਪੀਬੀ 03 ਈ 2186) ਜ਼ਬਤ ਕਰ ਲਿਆ ਗਿਆ ਹੈ। ਮੁਲਜ਼ਮ ਟਿੱਪਰ ਨੂੰ ਤਾਲਾ ਲਾ ਕੇ ਉਥੋਂ ਫ਼ਰਾਰ ਹੋ ਗਏ। ਇਸ ਸਬੰਧੀ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। The post ਜਲੰਧਰ ਵਿੱਚ ਦਰਦਨਾਕ ਸੜਕ ਹਾਦਸਾ, ਟਿੱਪਰ ਨੇ ਪਿਓ ਪੁੱਤ ਨੂੰ ਦਰੜਿਆ, ਮੌਕੇ ਤੇ ਮੌਤ appeared first on TV Punjab | Punjabi News Channel. Tags:
|
ਮੋਦੀ ਦੀ ਕੈਬਨਿਟ 'ਚ ਥਾਂ ਨਾ ਮਿਲਣ 'ਤੇ ਰੰਧਾਵਾ ਨੇ ਘੇਰਿਆ ਜਾਖੜ Wednesday 12 June 2024 05:19 AM UTC+00 | Tags: aicc bjp congress-punjab india latest-punjab-news modi-cabinet-3.0 news punjab punjab-politics sukhjinder-randhawa sunil-jakhar top-news trending-news tv-punjab ਡੈਸਕ- ਕਾਂਗਰਸ ਦੇ ਸੀਨੀਅਰ ਨੇਤਾ ਸੁਖਜਿੰਦਰ ਸਿੰਘ ਰੰਧਾਵਾ ਨੇ ਸੁਨੀਲ ਜਾਖੜ ਨੂੰ ਘੇਰਿਆ ਹੈ। ਉਨ੍ਹਾਂ ਨੇ ਜਾਖੜ ਨੂੰ ਮਨਿਸਟਰੀ ਦੀ ਥਾਂ ਨਾ ਮਿਲਣ 'ਤੇ ਸਵਾਲ ਚੁੱਕੇ ਹਨ। ਟਵੀਟ ਕਰਦਿਆਂ ਰੰਧਾਵਾ ਨੇ ਕਿਹਾ ਕਿ ਯਾਦ ਹੈ ਜਦੋਂ ਤੁਸੀਂ ਕਿਹਾ ਸੀ ਕਿ INC ਪੰਜਾਬ ਨੇ ਮੈਨੂੰ ਹਿੰਦੂ ਸਿੱਖ ਹੋਣ ਕਰਕੇ ਸੀਐੱਮ ਨਹੀਂ ਬਣਾਇਆ ਪਰ ਹੁਣ ਭਾਜਪਾ ਨੇ ਤੁਹਾਨੂੰ ਮਨਿਸਟਰੀ ਬਣਾਉਣ ਦੀ ਥਾਂ ਇਕ ਸਿੱਖ ਨੂੰ ਮਨਿਸਟਰੀ ਕਿਉਂ ਦਿੱਤੀ ਜਿਵੇਂ ਕਾਂਗਰਸ ਨੇ ਤੁਹਾਨੂੰ ਆਲੋਚਨਾ ਦਾ ਅਧਿਕਾਰ ਦਿੱਤਾ ਹੋਇਆ ਸੀ ਕਿ ਭਾਜਪਾ ਵਿਚ ਰਹਿੰਦੇ ਹੋਏ ਹੁਣ ਤੁਸੀਂ ਪਾਰਟੀ ਦੀ ਆਲੋਚਨਾ ਕਰ ਸਕਦੇ ਹੋ?" ਦੱਸ ਦੇਈਏ ਕਿ ਬੀਤੇ ਦਿਨੀਂ ਰਵਨੀਤ ਸਿੰਘ ਬਿੱਟੂ ਨੇ ਫੂਡ ਪ੍ਰੋਸੈਸਿੰਗ ਰਾਜ ਮੰਤਰੀ ਵਜੋਂ ਅਹੁਦੇ ਦੀ ਸਹੁੰ ਚੁੱਕੀ ਸੀ। ਹਾਰਨ ਦੇ ਬਾਵਜੂਦ ਉਨ੍ਹਾਂ ਨੂੰ ਮਨਿਸਟਰੀ ਦਿੱਤੀ ਗਈ ਹੈ। ਇਸੇ ਲਈ ਰਵਨੀਤ ਬਿੱਟੂ ਨੂੰ ਲੈ ਕੇ ਰੰਧਾਵਾ ਨੇ ਜਾਖੜ 'ਤੇ ਸਵਾਲ ਚੁੱਕਿਆ ਹੈ। ਜਦੋਂ ਜਾਖੜ ਸਾਬ੍ਹ ਕਾਂਗਰਸ ਵਿਚ ਸਨ ਤਾਂ ਉਨ੍ਹਾਂ ਸੀਐੱਮ ਨਾ ਬਣਾਏ ਜਾਣ 'ਤੇ ਲਗਾਤਾਰ ਪਾਰਟੀ ਦੀ ਆਲੋਚਨਾ ਕਰ ਰਹੇ ਸਨ ਤੇ ਕਹਿੰਦੇ ਸਨ ਕਿ ਉਹ ਹਿੰਦੂ ਚਿਹਰਾ ਹਨ ਇਸ ਕਰਕੇ ਉਨ੍ਹਾਂ ਨੂੰ ਸੀਐੱਮ ਨਹੀਂ ਬਣਾਇਆ ਗਿਆ ਹੈ ਤੇ ਹੁਣ ਜਦੋਂ ਕਿ ਸੁਨੀਲ ਜਾਖੜ ਨੇ ਭਾਜਪਾ ਜੁਆਇਨ ਕਰ ਲਈ ਹੈ ਤੇ ਉਨ੍ਹਾਂ ਨੂੰ ਮਨਿਸਟਰੀ ਨਹੀਂ ਦਿੱਤੀ ਗਈ ਸਗੋਂ ਬਿੱਟੂ ਨੂੰ ਮਨਿਸਟਰੀ ਦੇ ਦਿੱਤੀ ਗਈ ਹੈ ਤਾਂ ਅਜਿਹੇ ਵਿਚ ਕੀ ਜਾਖੜ ਭਾਜਪਾ ਤੋਂ ਸਵਾਲ ਕਰ ਸਕਦੇ ਹਨ। The post ਮੋਦੀ ਦੀ ਕੈਬਨਿਟ 'ਚ ਥਾਂ ਨਾ ਮਿਲਣ 'ਤੇ ਰੰਧਾਵਾ ਨੇ ਘੇਰਿਆ ਜਾਖੜ appeared first on TV Punjab | Punjabi News Channel. Tags:
|
ਹੱਤਿਆ ਦੇ ਮਾਮਲੇ 'ਚ ਫੰਸੇ ਵਿਧਾਇਕ ਕੁਲਬੀਰ ਜ਼ੀਰਾ, ਪਰਚਾ ਦਰਜ Wednesday 12 June 2024 05:25 AM UTC+00 | Tags: kulbir-zira latest-punjab-news mla-zira news ppcc punjab punjab-politics top-news trending-news ਡੈਸਕ- ਸਾਬਕਾ ਕਾਂਗਰਸੀ ਵਿਧਾਇਕ ਕੁਲਬੀਰ ਜ਼ੀਰਾ ਦੀਆਂ ਮੁਸ਼ਕਿਲਾਂ ਵੱਧ ਗਈਆਂ ਹਨ। ਸਾਬਕਾ ਵਿਧਾਇਕ ‘ਤੇ ਕਸਬਾ ਜ਼ੀਰਾ ਵਿਚ ਜ਼ਮੀਨ ਨੂੰ ਲੈ ਕੇ ਹੋਏ ਵਿਵਾਦ ਵਿਚ ਥਾਣਾ ਜ਼ੀਰਾ ਦੀ ਪੁਲਿਸ ਨੇ ਹੱਤਿਆ ਦੀ ਕੋਸ਼ਿਸ਼ ਦਾ ਮਾਮਲਾ ਦਰਜ ਕੀਤਾ ਹੈ। ਇਸ ਤੋਂ ਬਾਅਦ ਮੰਗਲਵਾਰ ਨੂੰ ਜ਼ੀਰਾ ਪੁੱਜੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਚਿਤਾਵਨੀ ਦਿੱਤੀ ਹੈ ਕਿ ਜੇ ਮਾਮਲੇ ਦੀ ਨਿਰਪੱਖ ਜਾਂਚ ਨਾ ਹੋਈ ਤਾਂ ਐੱਸਐੱਸਪੀ ਦਫ਼ਤਰ ਦਾ ਘਿਰਾਓ ਕਰਨਗੇ। ਜ਼ੀਰਾ ਦੇ ਪਿੰਡ ਬੱਗੀ ਵਿਚ ਸਾਬਕਾ ਵਿਧਾਇਕ ਕੁਲਬੀਰ ਜ਼ੀਰਾ ਦੇ ਚਾਚਾ ਮਹਿੰਦਰਜੀਤ ਸਿੰਘ ਦਾ ਪਿੰਡ ਦੇ ਹੀ ਗੁਰਲਾਲ ਸਿੰਘ ਨਾਲ 10 ਏਕੜ ਜ਼ਮੀਨ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ, ਜਿਸ ਨੂੰ ਲੈ ਕੇ ਵੀਰਵਾਰ ਨੂੰ ਦੋਵਾਂ ਧੜਿਆਂ ‘ਚ ਝਗੜਾ ਹੋ ਗਿਆ ਸੀ। ਇਸ ਵਿਚਕਾਰ ਗੁਰਲਾਲ ਸਿੰਘ ਦੀ ਲੱਤ ਵਿਚ ਗੋਲੀ ਲੱਗ ਗਈ।ਜਿਸ ਨਾਲ ਉਹ ਜ਼ਖ਼ਮੀ ਹੋ ਗਿਆ। ਇਲਾਜ ਲਈ ਉਸ ਨੂੰ ਲੁਧਿਆਣਾ ਦੇ ਡੀਐੱਮਸੀ ਰੈਫਰ ਕੀਤਾ ਗਿਆ। ਦੂਜੇ ਪਾਸੇ ਰਾਜਾ ਵੜਿੰਗ ਨੇ ਕਿਹਾ ਕਿ ਜ਼ੀਰਾ ਪੁਲਿਸ ਨੇ ਸਰਕਾਰ ਦੇ ਦਬਾਅ ਵਿਚ ਕਾਂਗਰਸ ਦੇ ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਤੇ ਹੱਤਿਆ ਦੀ ਕੋਸ਼ਿਸ਼ ਦਾ ਮਾਮਲਾ ਦਰਜ ਕੀਤਾ ਹੈ ਜਦਕਿ ਝਗੜੇ ਦੌਰਾਨ ਸਾਬਕਾ ਵਿਧਾਇਕ ਜ਼ੀਰਾ ‘ਚ ਮੌਜੂਦ ਹੀ ਨਹੀਂ ਸਨ। ਪੁਲਿਸ ਕੋਲ ਕੁਲਬੀਰ ਜ਼ੀਰਾ ਖ਼ਿਲਾਫ਼ ਕੋਈ ਵੀ ਸਬੂਤ ਨਹੀਂ ਹੈ। ਇਸ ਸਬੰਧ ‘ਚ ਉਨ੍ਹਾਂ ਦੀ ਐੱਸਐੱਸਪੀ ਫ਼ਿਰੋਜ਼ਪੁਰ ਨਾਲ ਵੀ ਗੱਲ ਹੋਈ ਸੀ। ਉਨ੍ਹਾਂ ਨੇ ਕਿਹਾ ਕਿ ਜਾਂਚ ਕਰਾਵਾਂਗੇ। ਉਨ੍ਹਾਂ ਨੇ ਕਿਹਾ ਕਿ ਪੁਲਿਸ ਐੱਸਆਈਟੀ ਬਣਾ ਜਾਂਚ ਕਰੇ ਤੇ ਜੋ ਮੁਲਜ਼ਮ ਹੈ, ਉਸ ‘ਤੇ ਜ਼ਰੂਰ ਕਾਰਵਾਈ ਕਰੇ। The post ਹੱਤਿਆ ਦੇ ਮਾਮਲੇ 'ਚ ਫੰਸੇ ਵਿਧਾਇਕ ਕੁਲਬੀਰ ਜ਼ੀਰਾ, ਪਰਚਾ ਦਰਜ appeared first on TV Punjab | Punjabi News Channel. Tags:
|
ਨੀਰੂ ਬਾਜਵਾ ਤੇ ਦਿਲਜੀਤ ਦੋਸਾਂਝ ਦੀ ਫ਼ਿਲਮ 'Jatt and Juliet 3' ਦਾ ਟ੍ਰੇਲਰ ਹੋਇਆ ਰਿਲੀਜ਼ Wednesday 12 June 2024 05:30 AM UTC+00 | Tags: diljit-dosanjh diljit-dosanjh-and-neeru-bajwa entertainment entertainment-news-in-punjabi film jatt-and-juliet-3 jatt-and-juliet-3-trailer jatt-and-julliet-3 neeru-bajwa pollywood-news-in-punjabi trailer tv-punjab-news
ਜੱਟ ਐਂਡ ਜੂਲੀਅਟ 3 ਦਾ ਟ੍ਰੇਲਰ ਆਖ਼ਰਕਾਰ ਰਿਲੀਜ਼ ਹੋ ਗਿਆ ਹੈ ਅਤੇ ਇਹ ਹੱਡੀਆਂ ਦੀ ਗੁਦਗੁਦਾਈ ਕਾਮੇਡੀ ਅਤੇ ਡਰਾਮੇ ਨਾਲ ਭਰਪੂਰ ਹੈ। ਟ੍ਰੇਲਰ ‘ਚ ਦਿਖਾਇਆ ਗਿਆ ਹੈ ਕਿ ਨੀਰੂ ਬਾਜਵਾ ਅਤੇ ਦਿਲਜੀਤ ਦੋਸਾਂਝ, ਦੋਵੇਂ ਪੁਲਿਸ ਵਾਲਿਆਂ ਦੀ ਭੂਮਿਕਾ ਨਿਭਾਅ ਰਹੇ ਹਨ ਅਤੇ ਨੀਰੂ ਉਨ੍ਹਾਂ ਦੀ ਬੌਸ ਹੈ। ਉਨ੍ਹਾਂ ਦਾ ਰਿਸ਼ਤਾ ਅਤੇ ਪ੍ਰੇਮ ਕਹਾਣੀ ਉਦੋਂ ਰੁਕ ਜਾਂਦੀ ਹੈ ਜਦੋਂ ਉਹ ਦੋਵੇਂ ਪੈਰਿਸ ਜਾਂਦੇ ਹਨ ਅਤੇ ਨੀਰੂ ਨੂੰ ਕਿਸੇ ਹੋਰ ਨਾਲ ਪਿਆਰ ਕਰਨ ਦਾ ਸ਼ੱਕ ਹੁੰਦਾ ਹੈ। ਆਮ ਵਾਂਗ, ਉਨ੍ਹਾਂ ਦੀ ਪ੍ਰੇਮ ਕਹਾਣੀ ਇੱਕ ਹਾਸੋਹੀਣੀ ਸਵਾਰੀ ਵਰਗੀ ਹੈ ਜਿੱਥੇ ਉਹ ਦੋਵੇਂ ਇੱਕ ਦੂਜੇ ਨਾਲ ਪਿਆਰ-ਨਫ਼ਰਤ ਵਾਲਾ ਰਿਸ਼ਤਾ ਸਾਂਝਾ ਕਰਦੇ ਹਨ ਅਤੇ ਅੰਤ ਵਿੱਚ ਇਕੱਠੇ ਹੁੰਦੇ ਹਨ। ਜਗਦੀਪ ਸਿੱਧੂ ਦੁਆਰਾ ਨਿਰਦੇਸ਼ਤ, ਜੱਟ ਐਂਡ ਜੂਲੀਅਟ 3 27 ਜੂਨ 2024 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਫਿਲਮ ਦਾ ਸੰਗੀਤ ਸਪੀਡ ਰਿਕਾਰਡ ਦੁਆਰਾ ਦਿੱਤਾ ਗਿਆ ਹੈ। ਨੀਰੂ ਅਤੇ ਦਿਲਜੀਤ ਤੋਂ ਇਲਾਵਾ, ਸਟਾਰ ਸਟੱਡੀਡ ਕਾਸਟ ਵਿੱਚ ਜੈਸਮੀਨ ਬਾਜਵਾ, ਰਾਣਾ ਰਣਬੀਰ, ਬੀਐਨ ਸ਼ਰਮਾ, ਨਾਸਿਰ ਚਿਨਯੋਤੀ, ਅਕਰਮ ਉਦਾਸ ਆਦਿ ਵੀ ਸ਼ਾਮਲ ਹਨ। ਟ੍ਰੇਲਰ ਲਾਂਚ ਤੋਂ ਪਹਿਲਾਂ ਮੇਕਰਸ ਨੇ ਫਿਲਮ ਦੇ ਦੋ ਸੁਪਰਹਿੱਟ ਗੀਤ ਰਿਲੀਜ਼ ਕੀਤੇ ਸਨ। ‘ਜੇ ਮੈ ਰਬ ਹੁੰਦਾ’ ਬਿਲਾਲ ਸਈਦ ਦੁਆਰਾ ਗਾਇਆ ਗਿਆ ਅਤੇ ਜਾਨੀ ਦੁਆਰਾ ਲਿਖਿਆ ਗਿਆ ਇੱਕ ਰੋਮਾਂਟਿਕ ਗੀਤ ਹੈ। ਇੱਕ ਹੋਰ ਗੀਤ, 'ਤੂੰ ਜੂਲੀਅਟ ਜੱਟ ਦੀ' ਵੀ ਹਾਲ ਹੀ ਵਿੱਚ ਰਿਲੀਜ਼ ਹੋਇਆ ਹੈ ਅਤੇ ਇਸ ਦੀ ਆਵਾਜ਼ ਕਿਸੇ ਹੋਰ ਨੇ ਨਹੀਂ ਸਗੋਂ ਦਿਲਜੀਤ ਦੋਸਾਂਝ ਨੇ ਦਿੱਤੀ ਹੈ। The post ਨੀਰੂ ਬਾਜਵਾ ਤੇ ਦਿਲਜੀਤ ਦੋਸਾਂਝ ਦੀ ਫ਼ਿਲਮ 'Jatt and Juliet 3' ਦਾ ਟ੍ਰੇਲਰ ਹੋਇਆ ਰਿਲੀਜ਼ appeared first on TV Punjab | Punjabi News Channel. Tags:
|
ਭਾਰਤੀ ਫੌਜ ਨੂੰ ਮਿਲਿਆ ਨਵਾਂ ਮੁਖੀ, 30 ਜੂਨ ਨੂੰ ਅਹੁਦਾ ਸੰਭਾਲਣਗੇ ਉਪੇਂਦਰ ਦਿਵੇਦੀ Wednesday 12 June 2024 05:31 AM UTC+00 | Tags: general-upendra-diwedi india indian-army latest-news news punjab-politics top-news trending-news ਡੈਸਕ- ਦੁਨੀਆ ਦੀ ਚੌਥੀ ਵੱਡੀ ਫੌਜ ਨੂੰ ਨਵਾਂ ਮੁਖੀ ਮਿਲ ਗਿਆ ਹੈ। ਥਲ ਸੈਨਾ ਦੇ ਸਹਿ ਮੁਖੀ ਲੈਫਟੀਨੈਂਟ ਜਨਰਲ ਉਪੇਂਦਰ ਦਿਵੇਦੀ ਅਗਲੇ ਫੌਜ ਮੁਖੀ ਹੋਣਗੇ। ਲੈਫਟੀਨੈਂਟ ਜਨਰਲ ਦਿਵੇਦੀ ਮੌਜੂਦਾ ਫੌਜ ਮੁਖੀ ਜਨਰਲ ਮਨੋਜ ਪਾਂਡੇ ਤੋਂ 30 ਜੂਨ ਨੂੰ ਦੁਪਹਿਰ ਬਾਅਦ ਅਹੁਦਾ ਸੰਭਾਲਣਗੇ। ਜਨਰਲ ਪਾਂਡੇ ਪਹਿਲਾਂ 31 ਮਈ ਨੂੰ ਰਿਟਾਇਰ ਹੋਣ ਵਾਲੇ ਸੀ ਪਰ ਸਰਕਾਰ ਨੇ ਉਨ੍ਹਾਂ ਦਾ ਕਾਰਜਕਾਲ 30 ਜੂਨ ਤੱਕ ਵਧਾ ਦਿੱਤਾ ਸੀ। ਮੱਧ ਪ੍ਰਦੇਸ਼ ਦੇ ਰੀਵਾ ਦੇ ਰਹਿਣ ਵਾਲੇ ਲੈਫਟੀਨੈਂਟ ਜਨਰਲ ਦਿਵੇਦੀ ਦੀ ਸ਼ੁਰੂਆਤੀ ਪੜ੍ਹਾਈ ਸੈਨਿਕ ਸਕੂਲ ਰੀਵਾ ਵਿਚ ਹੋਈ। 1 ਜੁਲਾਈ 1964 ਨੂੰ ਜਨਮ ਤੇ ਨੈਸ਼ਨਲ ਡਿਫੈਂਸ ਅਕਾਦਮੀ ਦੇ ਵਿਦਿਆਰਥੀ ਰਹੇ ਲੈਫਟੀਨੈਂਟ ਜਨਰਲ ਦਿਵੇਦੀ ਸਾਲ 1984 ਵਿਚ ਫੌਜ ਦੀ ਜੰਮੂ-ਕਸ਼ਮੀਰ ਰਾਈਫਲਸ ਦੀ 18ਵੀਂ ਬਟਾਲੀਅਨ ਵਿਚ ਭਰਤੀ ਹੋਏ ਸਨ। ਆਪਣੇ ਲਗਭਗ 40 ਸਾਲ ਦੇ ਕਰੀਅਰ ਵਿਚ ਕਈ ਮਹੱਤਵਪੂਰਨ ਜ਼ਿੰਮੇਵਾਰੀ ਸੰਭਾਲ ਚੁੱਕੇ ਹਨ। ਥਲ ਸੈਨਾ ਵਿਚ ਇਹ ਫੌਜ ਮੁਖੀ ਬਣਨ ਤੋਂ ਪਹਿਲਾਂ ਲੈਫਟੀਨੈਂਟ ਜਨਰਲ ਦਿਵੇਦੀ ਸੈਨਾ ਦੇ ਉੱਤਰੀ ਕਮਾਨ ਦੇ ਮੁਖੀ ਰਹਿ ਚੁੱਕੇ ਹਨ। ਉੱਤਰੀ ਕਮਾਨ ਦੇ 2022-24 ਦੇ ਕਾਰਜਕਾਲ ਦੌਰਾਨ ਉਨ੍ਹਾਂ ਨੇ ਪੂਰਬੀ ਲੱਦਾਖ ਨੂੰ ਲੈ ਕੇ ਚੀਨ ਦੇ ਨਾਲ ਚੱਲ ਰਹੀ ਗੱਲਬਾਤ ਵਿਚ ਅਹਿਮ ਭੂਮਿਕਾ ਨਿਭਾਈ। ਫੌਜ ਦੇ ਉੱਤਰੀ ਕਮਾਨ ਦਾ ਕੰਮ ਚੀਨ ਨਾ ਲੱਗਦੀ ਸਰਹੱਦ ਦੀ ਸੁਰੱਖਿਆ ਤੇ ਪਾਕਿਸਤਾਨ ਨਾਲ ਲੱਗਦੀ ਭਾਰਤ ਦੀ ਸਰਹੱਦ ਦੀ ਸੁਰੱਖਿਆ ਕਰਨਾ ਹੈ। ਨਾਲ ਹੀ ਇਸ ਦੀ ਜੰਮੂ-ਕਸ਼ਮੀਰ ਵਿਚ ਅੱਤਵਾਦੀ ਵਿਰੋਧੀ ਮੁਹਿੰਮਾਂ ਵਿਚ ਵੀ ਅਹਿਮ ਭੂਮਿਕਾ ਰਹਿੰਦੀ ਹੈ। ਫੌਜ ਦੇ ਨਵੇਂ ਮੁਖੀ ਕੋਲ ਉੱਤਰੀ ਤੇ ਪੱਛਮੀ ਸੀਮਾਵਾਂ ਵਿਚ ਕੰਮ ਕਰਨ ਦਾ ਸ਼ਾਨਦਾਰ ਤਜਰਬਾ ਹੈ। ਉਨ੍ਹਾਂ ਕੋਲ ਅੱਤਵਾਦ ਖਿਲਾਫ ਲੜਨ ਦਾ ਤਜਰਬਾ ਹੈ। ਲੈਫਟੀਨੈਂਟ ਜਨਰਲ ਦਿਵੇਦੀ ਸੈਨਾ ਦੀ ਆਧੁਨਿਕੀਕਰਨ ਪ੍ਰਕਿਰਿਆ ਵਿਚ ਸ਼ਾਮਲ ਰਹੇ ਹਨ। ਨਾਲ ਹੀ ਉਨ੍ਹਾਂ ਨੇ ਆਤਮ ਨਿਰਭਰ ਭਾਰਤ ਵਜੋਂ ਫੌਜ ਵਿਚ ਸਵਦੇਸ਼ੀ ਹਥਿਆਰਾਂ ਨੂੰ ਸ਼ਾਮਲ ਕਰਾਉਣ ਵਿਚ ਵੀ ਅਗਵਾਈ ਕੀਤੀ ਹੈ। The post ਭਾਰਤੀ ਫੌਜ ਨੂੰ ਮਿਲਿਆ ਨਵਾਂ ਮੁਖੀ, 30 ਜੂਨ ਨੂੰ ਅਹੁਦਾ ਸੰਭਾਲਣਗੇ ਉਪੇਂਦਰ ਦਿਵੇਦੀ appeared first on TV Punjab | Punjabi News Channel. Tags:
|
ਐਪਲ ਨੇ ਲਾਂਚ ਕੀਤਾ IOS 18, ਆਈਫੋਨ 'ਚ ਸ਼ਾਮਲ ਹੋਣਗੇ ਨਵੇਂ ਸ਼ਾਨਦਾਰ ਫੀਚਰ Wednesday 12 June 2024 06:00 AM UTC+00 | Tags: apple apple-developer-conference apple-ios-18 apple-new-launch apple-new-os iphone-14 iphone-15 tech-autos tech-news-in-punjabi tv-punjab-news
ਆਈਓਐਸ ਕੀ ਹੈ? ਇਹ ਨਵੇਂ ਫੀਚਰ iOS 18 ‘ਚ ਉਪਲੱਬਧ ਹੋਣਗੇ ਹੋਮ ਸਕ੍ਰੀਨ ਕਸਟਮਾਈਜ਼ੇਸ਼ਨ ਨਵਾਂ ਕੰਟਰੋਲ ਕੇਂਦਰ ਸੈਟੇਲਾਈਟ ਵਿਸ਼ੇਸ਼ਤਾ The post ਐਪਲ ਨੇ ਲਾਂਚ ਕੀਤਾ IOS 18, ਆਈਫੋਨ ‘ਚ ਸ਼ਾਮਲ ਹੋਣਗੇ ਨਵੇਂ ਸ਼ਾਨਦਾਰ ਫੀਚਰ appeared first on TV Punjab | Punjabi News Channel. Tags:
|
ਵਧਦੇ ਸ਼ੂਗਰ ਲੈਵਲ ਨੂੰ ਕੰਟਰੋਲ ਕਰਨ ਲਈ ਆਟੇ 'ਚ ਮਿਲਾਓ ਬਸ ਇਹ ਇਕ ਚੀਜ਼ Wednesday 12 June 2024 06:35 AM UTC+00 | Tags: best-flour-for-diabetes best-food-for-diabetes-control blood-sugar-control-tips blood-sugar-kaise-kam-kare chana-roti-diabetes diabetes-control-tips foods-that-lower-blood-sugar-instantly health health-news-in-punjabi how-to-control-blood-sugar-level-immediately tv-punjab-news
ਆਟੇ ਵਿਚ ਛੋਲਿਆਂ ਦਾ ਆਟਾ ਮਿਲਾ ਲਓ- ਬਲੱਡ ਸ਼ੂਗਰ ਨੂੰ ਕੰਟਰੋਲ ਕਰਨ ਲਈ- ਇਸ ਤਰ੍ਹਾਂ ਬਣਾਓ ਕਣਕ-ਚਨੇ ਦੇ ਆਟੇ ਦੀ ਰੋਟੀ – ਸਭ ਤੋਂ ਪਹਿਲਾਂ ਕਣਕ ਦੇ ਆਟੇ ‘ਚ ਚੌਥਾਈ ਛੋਲੇ ਦੇ ਆਟੇ ਨੂੰ ਮਿਲਾ ਲਓ ਅਤੇ ਫਿਰ ਚੰਗੀ ਤਰ੍ਹਾਂ ਨਾਲ ਗੁੰਨ ਲਓ। ਬਾਅਦ ਵਿਚ ਇਸ ਆਟੇ ਨੂੰ ਢੱਕ ਕੇ 30 ਮਿੰਟ ਲਈ ਛੱਡ ਦਿਓ ਅਤੇ ਇਸ ਆਟੇ ਤੋਂ ਰੋਟੀਆਂ ਵੀ ਬਣਾ ਲਓ। ਇਨ੍ਹਾਂ ਰੋਟੀਆਂ ਦਾ ਨਿਯਮਤ ਸੇਵਨ ਕਰਨ ਨਾਲ ਬਲੱਡ ਸ਼ੂਗਰ ਲੈਵਲ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਨੋਟ: ਇਹ ਲੇਖ ਸਿਰਫ਼ ਆਮ ਜਾਣਕਾਰੀ ਪ੍ਰਦਾਨ ਕਰਦਾ ਹੈ। ਇਹਨਾਂ ਨੂੰ ਸਿਰਫ਼ ਸੁਝਾਵਾਂ ਵਜੋਂ ਹੀ ਲਓ। ਅਜਿਹੀ ਕਿਸੇ ਵੀ ਜਾਣਕਾਰੀ ‘ਤੇ ਕਾਰਵਾਈ ਕਰਨ ਤੋਂ ਪਹਿਲਾਂ, ਕਿਰਪਾ ਕਰਕੇ ਡਾਕਟਰ ਦੀ ਸਲਾਹ ਲਓ। The post ਵਧਦੇ ਸ਼ੂਗਰ ਲੈਵਲ ਨੂੰ ਕੰਟਰੋਲ ਕਰਨ ਲਈ ਆਟੇ ‘ਚ ਮਿਲਾਓ ਬਸ ਇਹ ਇਕ ਚੀਜ਼ appeared first on TV Punjab | Punjabi News Channel. Tags:
|
T20 ਵਿਸ਼ਵ ਕੱਪ 2024: ਭਾਰਤ ਦੀ ਜਿੱਤ ਲਈ ਦੁਆ ਕਰੇਗੀ ਪਾਕਿਸਤਾਨੀ ਟੀਮ, ਜਾਣੋ ਇਸਦੇ ਪਿੱਛੇ ਦਾ ਰਾਜ਼ Wednesday 12 June 2024 07:00 AM UTC+00 | Tags: india-vs-usa india-vs-usa-match pakistan-team-pray-for-team-india sports sports-news-in-punjabi t20-world-cup t20-world-cup-2024 team-india team-india-victory tv-punjab-news
ਇਸ ਤਰ੍ਹਾਂ ਪਾਕਿਸਤਾਨ ਨੂੰ ਭਾਰਤ ਦੀ ਜਿੱਤ ਦਾ ਫਾਇਦਾ ਹੋਵੇਗਾ ਪਾਕਿਸਤਾਨ ਨੇ ਸਿਰਫ਼ ਇੱਕ ਮੈਚ ਜਿੱਤਿਆ ਹੈ ਅਮਰੀਕਾ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ The post T20 ਵਿਸ਼ਵ ਕੱਪ 2024: ਭਾਰਤ ਦੀ ਜਿੱਤ ਲਈ ਦੁਆ ਕਰੇਗੀ ਪਾਕਿਸਤਾਨੀ ਟੀਮ, ਜਾਣੋ ਇਸਦੇ ਪਿੱਛੇ ਦਾ ਰਾਜ਼ appeared first on TV Punjab | Punjabi News Channel. Tags:
|
ਦੁੱਧ ਵਿੱਚ ਜਾਇਫਲ ਮਿਲਾ ਕੇ ਪੀਣ ਦੇ 4 ਫਾਇਦੇ Wednesday 12 June 2024 07:30 AM UTC+00 | Tags: 4 health health-news-in-punjabi milk-and-nutmeg tv-punjab-news
ਪੇਟ ਲਈ ਚਮੜੀ ਨੂੰ ਗਠੀਏ ਵਿੱਚ ਤਣਾਅ ਛੱਡਣਾ The post ਦੁੱਧ ਵਿੱਚ ਜਾਇਫਲ ਮਿਲਾ ਕੇ ਪੀਣ ਦੇ 4 ਫਾਇਦੇ appeared first on TV Punjab | Punjabi News Channel. Tags:
|
ਗਰਮੀਆਂ ਵਿੱਚ ਕਿਤੇ ਘੁੰਮਣ ਦੀ ਬਣਾ ਰਹੇ ਹੋ ਯੋਜਨਾ? ਇਹ ਹਨ ਮੇਘਾਲਿਆ ਦੀਆਂ ਸਭ ਤੋਂ ਖੂਬਸੂਰਤ ਥਾਵਾਂ Wednesday 12 June 2024 08:00 AM UTC+00 | Tags: meghalaya places-to-visit-in-meghalaya summer-travel-destinations tourist-places-in-meghalaya travel travel-news-in-punjabi travel-tips tv-punjab-news
ਬਾਲਪਕਰਮ ਨੈਸ਼ਨਲ ਪਾਰਕ ਉਮੀਅਮ ਝੀਲ ਡੌਨ ਬੋਸਕੋ ਮਿਊਜ਼ੀਅਮ ਹਾਥੀ ਫਾਲਸ The post ਗਰਮੀਆਂ ਵਿੱਚ ਕਿਤੇ ਘੁੰਮਣ ਦੀ ਬਣਾ ਰਹੇ ਹੋ ਯੋਜਨਾ? ਇਹ ਹਨ ਮੇਘਾਲਿਆ ਦੀਆਂ ਸਭ ਤੋਂ ਖੂਬਸੂਰਤ ਥਾਵਾਂ appeared first on TV Punjab | Punjabi News Channel. Tags:
|
Apple AI ਤੁਹਾਡੇ ਕੰਮ ਨੂੰ ਬਣਾਵੇਗਾ ਆਸਾਨ, ਤੁਹਾਨੂੰ ਇਹ ਸ਼ਾਨਦਾਰ ਫੀਚਰਸ ਮਿਲਣਗੇ Wednesday 12 June 2024 08:30 AM UTC+00 | Tags: apple apple-ai apple-intelligence apple-wwdc-2024 tech-autos tech-news-in-punjabi tv-punjab-news wwdc-2024
ਐਪਲ ਇੰਟੈਲੀਜੈਂਸ ਕੀ ਹੈ? ਤੁਹਾਨੂੰ ਇਹ ਵਿਸ਼ੇਸ਼ਤਾਵਾਂ ਮਿਲਣਗੀਆਂ Image Playbackground ਵਿਸ਼ੇਸ਼ਤਾ ਫੋਟੋਜ਼ ਐਪ ਵਿੱਚ AI ਸਪੋਰਟ The post Apple AI ਤੁਹਾਡੇ ਕੰਮ ਨੂੰ ਬਣਾਵੇਗਾ ਆਸਾਨ, ਤੁਹਾਨੂੰ ਇਹ ਸ਼ਾਨਦਾਰ ਫੀਚਰਸ ਮਿਲਣਗੇ appeared first on TV Punjab | Punjabi News Channel. Tags:
|
You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription. |
Sport:
Digest