TheUnmute.com – Punjabi NewsPunjabi News, Breaking News in Punjabi, ਪੰਜਾਬੀ ਖ਼ਬਰਾਂ, ਪੰਜਾਬੀ 'ਚ ਮੁੱਖ ਖ਼ਬਰਾਂ, Punjab Latest News, Punjabi Documentary - TheUnmute.com |
Table of Contents
|
ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਪਾਕਿਸਤਾਨ ਅਤੇ ਚੀਨ ਨੂੰ ਦਿੱਤੀ ਨਸ਼ੀਹਤ Tuesday 11 June 2024 07:00 AM UTC+00 | Tags: china china-border-issue news pakistan pakistan-and-india ਚੰਡੀਗੜ੍ਹ, 11 ਜੂਨ 2024: ਡਾ: ਐੱਸ. ਜੈਸ਼ੰਕਰ (S. Jaishankar) ਨੇ ਅੱਜ ਵਿਦੇਸ਼ ਮੰਤਰੀ ਵਜੋਂ ਅਹੁਦਾ ਸੰਭਾਲ ਲਿਆ ਹੈ। ਇਸ ਦੌਰਾਨ ਜੈਸ਼ੰਕਰ ਨੇ ਕਿਹਾ, ”ਸਾਨੂੰ ਸਾਰਿਆਂ ਨੂੰ ਪੂਰਾ ਭਰੋਸਾ ਹੈ ਕਿ ਇਹ ਸਾਨੂੰ ‘ਵਿਸ਼ਵ ਬੰਧੂ’ ਵਜੋਂ ਸਥਾਪਿਤ ਕਰੇਗਾ। ਇਸ ਦੇ ਨਾਲ ਹੀ ਉਨ੍ਹਾਂ ਨੇ ਗੁਆਂਢੀ ਦੇਸ਼ਾਂ ਪਾਕਿਸਤਾਨ ਅਤੇ ਚੀਨ ਨਾਲ ਸਬੰਧਾਂ ‘ਤੇ ਵੀ ਪ੍ਰਤੀਕਿਰਿਆ ਦਿੱਤੀ। ਉਨ੍ਹਾਂ ਕਿਹਾ ਕਿ ਜਿੱਥੋਂ ਤੱਕ ਪਾਕਿਸਤਾਨ ਅਤੇ ਚੀਨ ਦਾ ਸਬੰਧ ਹੈ, ਉਨ੍ਹਾਂ ਦੇਸ਼ਾਂ ਨਾਲ ਸਬੰਧ ਵੱਖਰੇ ਹਨ ਅਤੇ ਉਥੋਂ ਦੀਆਂ ਸਮੱਸਿਆਵਾਂ ਵੀ ਵੱਖਰੀਆਂ ਹਨ। ਜੈਸ਼ੰਕਰ (S. Jaishankar) ਨੇ ਅੱਗੇ ਕਿਹਾ ਕਿ ਸਰਕਾਰ ਦਾ ਜ਼ੋਰ ਚੀਨ ਨਾਲ ਸਰਹੱਦੀ ਵਿਵਾਦ ਦਾ ਹੱਲ ਲੱਭਣ ‘ਤੇ ਹੈ। ਇਸ ਦੇ ਨਾਲ ਹੀ ਪਾਕਿਸਤਾਨ ਨੂੰ ਲੈ ਕੇ ਭਾਰਤ ਦੀ ਨੀਤੀ ਬਹੁਤ ਸਪੱਸ਼ਟ ਹੈ। ਜਦੋਂ ਤੱਕ ਪਾਕਿਸਤਾਨ ਭਾਰਤ ਵਿਰੁੱਧ ਅਤਿ+ਵਾਦ ਦੀ ਵਰਤੋਂ ਕਰਦਾ ਰਹੇਗਾ, ਉਦੋਂ ਤੱਕ ਦੋਵਾਂ ਦੇਸ਼ਾਂ ਦੇ ਰਿਸ਼ਤੇ ਚੰਗੇ ਨਹੀਂ ਹੋ ਸਕਦੇ। ਐੱਸ ਜੈਸ਼ੰਕਰ ਨੇ ਅੱਗੇ ਕਿਹਾ, “ਪੀਐੱਮ ਮੋਦੀ ਦੀ ਅਗਵਾਈ ‘ਚ ਦੇਸ਼ ‘ਇੰਡੀਆ ਫਸਟ’ ਦੀ ਨੀਤੀ ‘ਤੇ ਅੱਗੇ ਵਧ ਰਿਹਾ ਹੈ। ਪੀਐੱਮ ਮੋਦੀ ਦੀ ਅਗਵਾਈ ‘ਚ ਇਹ ਮੰਤਰਾਲਾ ਲੋਕ ਕੇਂਦਰਿਤ ਮੰਤਰਾਲਾ ਬਣ ਗਿਆ ਹੈ।” ਵਰਨਣਯੋਗ ਹੈ ਕਿ 2019 ਵਿੱਚ ਵਿਦੇਸ਼ ਮੰਤਰੀ ਬਣਨ ਤੋਂ ਪਹਿਲਾਂ, ਜੈਸ਼ੰਕਰ ਨੇ 2015 ਤੋਂ 2018 ਤੱਕ ਭਾਰਤ ਦੇ ਵਿਦੇਸ਼ ਸਕੱਤਰ ਵਜੋਂ ਵੀ ਕੰਮ ਕੀਤਾ। ਉਹ ਵਿਦੇਸ਼ ਮੰਤਰੀ ਦਾ ਅਹੁਦਾ ਸੰਭਾਲਣ ਵਾਲੇ ਪਹਿਲੇ ਵਿਦੇਸ਼ ਸਕੱਤਰ ਵੀ ਬਣੇ ਹਨ। The post ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਪਾਕਿਸਤਾਨ ਅਤੇ ਚੀਨ ਨੂੰ ਦਿੱਤੀ ਨਸ਼ੀਹਤ appeared first on TheUnmute.com - Punjabi News. Tags:
|
ਰਵਨੀਤ ਸਿੰਘ ਬਿੱਟੂ ਨੇ ਰੇਲ ਤੇ ਫ਼ੂਡ ਪ੍ਰੋਸੈਸਿੰਗ ਰਾਜ ਮੰਤਰੀ ਵਜੋਂ ਅਹੁਦਾ ਸਾਂਭਿਆ Tuesday 11 June 2024 07:07 AM UTC+00 | Tags: bjp breaking-news latest-new news railway ravneet-singh-bittu ਚੰਡੀਗੜ੍ਹ, 11 ਜੂਨ 2024: ਤੀਜੀ ਵਾਰ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣ ਤੋਂ ਬਾਅਦ ਨਰਿੰਦਰ ਮੋਦੀ ਨੇ ਸੋਮਵਾਰ ਸ਼ਾਮ ਨੂੰ ਆਪਣੇ ਮੰਤਰੀਆਂ ਦੇ ਵਿਭਾਗਾਂ ਦੀ ਵੰਡ ਕੀਤੀ। ਇਸਦੇ ਨਾਲ ਹੀ ਰਵਨੀਤ ਸਿੰਘ ਬਿੱਟੂ (Ravneet Singh Bittu) ਨੇ ਅੱਜ ਰੇਲ, ਫ਼ੂਡ ਪ੍ਰੋਸੈਸਿੰਗ ਦੇ ਰਾਜ ਮੰਤਰੀ ਵਜੋਂ ਆਪਣਾ ਕਾਰਜਭਾਰ ਸੰਭਾਲ ਲਿਆ। ਇਸ ਮੌਕੇ ਰਵਨੀਤ ਬਿੱਟੂ ਨੇ ਵਿਭਾਗ ਦੇ ਕਰਮਚਾਰੀਆਂ ਨਾਲ ਮੁਲਾਕਾਤ ਵੀ ਕੀਤੀ। ਰਵਨੀਤ ਬਿੱਟੂ (Ravneet Singh Bittu) ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੇ ਮੇਰੇ ਵਿੱਚ ਵਿਸ਼ਵਾਸ ਸਦਕਾ ਅੱਜ ਕੇਂਦਰੀ ਰਾਜ ਮੰਤਰੀ ਰੇਲਵੇ ਵਿਭਾਗ ਦਾ ਆਹੁਦਾ ਸਾਂਭਿਆ, ਮੈਂ ਵਿਸ਼ਵਾਸ ਦਵਾਉਂਦਾ ਹਾਂ ਕਿ ਇਸ ਜਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਵਾਂਗਾ| The post ਰਵਨੀਤ ਸਿੰਘ ਬਿੱਟੂ ਨੇ ਰੇਲ ਤੇ ਫ਼ੂਡ ਪ੍ਰੋਸੈਸਿੰਗ ਰਾਜ ਮੰਤਰੀ ਵਜੋਂ ਅਹੁਦਾ ਸਾਂਭਿਆ appeared first on TheUnmute.com - Punjabi News. Tags:
|
SA vs BAN: ਨਾਸਾਓ ਕਾਊਂਟੀ ਦੀ ਪਿੱਚ 'ਤੇ ਫਿਰ ਗੇਂਦਬਾਜ਼ਾਂ ਦਾ ਦਬਦਬਾ, ਹਾਸਲ ਨਹੀਂ ਹੋਇਆ 113 ਦੌੜਾਂ ਦਾ ਟੀਚਾ Tuesday 11 June 2024 07:17 AM UTC+00 | Tags: bangladesh breaking-news cricket-news nassau-county nassau-county-cricket-stadium news sa-vs-ban t20-world-cup ਚੰਡੀਗੜ੍ਹ, 11 ਜੂਨ 2024: (SA vs BAN) ਦੱਖਣੀ ਅਫਰੀਕਾ ਨੇ ਟੀ-20 ਵਿਸ਼ਵ ਕੱਪ ‘ਚ ਬੰਗਲਾਦੇਸ਼ ‘ਤੇ 4 ਦੌੜਾਂ ਨਾਲ ਰੋਮਾਂਚਕ ਜਿੱਤ ਦਰਜ ਕੀਤੀ ਹੈ। ਅਫਰੀਕੀ ਟੀਮ ਨੇ ਟੀ-20 ਵਿਸ਼ਵ ਕੱਪ ‘ਚ ਬੰਗਲਾਦੇਸ਼ ਨੂੰ ਲਗਾਤਾਰ ਚੌਥੇ ਮੈਚ ‘ਚ ਹਰਾ ਦਿੱਤਾ ਹੈ, ਦੋਵਾਂ ਵਿਚਾਲੇ ਹੁਣ ਤੱਕ ਸਿਰਫ 4 ਮੈਚ ਹੀ ਖੇਡੇ ਗਏ ਹਨ। ਇੱਕ ਵਾਰ ਫਿਰ ਨਾਸਾਓ ਕਾਊਂਟੀ ਕ੍ਰਿਕਟ ਸਟੇਡੀਅਮ ਦੀ ਪਿੱਚ ‘ਤੇ ਛੋਟਾ ਦੌੜਾਂ ਦਾ ਟੀਚਾ ਹਾਸਲ ਨਹੀਂ ਹੋਇਆ ਅਤੇ ਗੇਂਦਬਾਜ਼ਾਂ ਦਾ ਦਬਦਬਾ ਰਿਹਾ | ਨਾਸਾਓ ਕਾਊਂਟੀ ਕ੍ਰਿਕਟ ਸਟੇਡੀਅਮ ‘ਚ ਦੱਖਣੀ ਅਫਰੀਕਾ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਟੀਮ ਨੇ 20 ਓਵਰਾਂ ‘ਚ 6 ਵਿਕਟਾਂ ‘ਤੇ 113 ਦੌੜਾਂ ਬਣਾਈਆਂ। 114 ਦੌੜਾਂ ਦਾ ਪਿੱਛਾ ਕਰਨ ਉਤਰੀ ਬੰਗਲਾਦੇਸ਼ ਦੀ ਟੀਮ 20 ਓਵਰਾਂ ‘ਚ 7 ਵਿਕਟਾਂ ‘ਤੇ 109 ਦੌੜਾਂ ਹੀ ਬਣਾ ਸਕੀ। ਲੈੱਗ ਸਪਿਨਰ ਕੇਸ਼ਵ ਮਹਾਰਾਜ ਇਸ ਜਿੱਤ ਦੇ ਹੀਰੋ ਰਹੇ। ਉਨ੍ਹਾਂ ਨੇ ਆਖਰੀ ਓਵਰ ਵਿੱਚ 11 ਦੌੜਾਂ ਦਾ ਬਚਾਅ ਕੀਤਾ। ਮਹਾਰਾਜ ਨੇ ਇੱਕ ਓਵਰ ‘ਚ 2 ਵਿਕਟਾਂ ਵੀ ਲਈਆਂ ਅਤੇ ਕੁੱਲ 3 ਵਿਕਟਾਂ ਲਈਆਂ। ਹੇਨਰਿਕ ਕਲਾਸੇਨ ਪਲੇਅਰ ਆਫ ਦਾ ਮੈਚ ਰਿਹਾ। ਉਨ੍ਹਾਂ ਨੇ 44 ਗੇਂਦਾਂ ‘ਤੇ 46 ਦੌੜਾਂ ਦੀ ਪਾਰੀ ਖੇਡੀ। ਬੰਗਲਾਦੇਸ਼ ਅਜੇ ਤੱਕ ਟੀ-20 ਇੰਟਰਨੈਸ਼ਨਲ ‘ਚ ਦੱਖਣੀ ਅਫਰੀਕਾ ਨੂੰ ਹਰਾਉਣ ‘ਚ ਕਾਮਯਾਬ ਨਹੀਂ ਹੋ ਸਕਿਆ ਹੈ। ਦੋਵਾਂ ਟੀਮਾਂ (SA vs BAN) ਨੇ 9 ਮੈਚ ਖੇਡੇ ਹਨ। The post SA vs BAN: ਨਾਸਾਓ ਕਾਊਂਟੀ ਦੀ ਪਿੱਚ ‘ਤੇ ਫਿਰ ਗੇਂਦਬਾਜ਼ਾਂ ਦਾ ਦਬਦਬਾ, ਹਾਸਲ ਨਹੀਂ ਹੋਇਆ 113 ਦੌੜਾਂ ਦਾ ਟੀਚਾ appeared first on TheUnmute.com - Punjabi News. Tags:
|
T-20 ਵਿਸ਼ਵ ਕੱਪ 'ਚ ਅੱਜ ਪਾਕਿਸਤਾਨ ਦਾ ਕੈਨੇਡਾ ਨਾਲ ਮੁਕਾਬਲਾ, ਪਾਕਿਸਤਾਨ ਦਾ ਮੈਚ ਜਿੱਤਣਾ ਜ਼ਰੂਰੀ Tuesday 11 June 2024 07:27 AM UTC+00 | Tags: canada latest-news news pakistan pakistan-vs-canada t-20-world-cup t-20-world-cup-2024 ਚੰਡੀਗੜ੍ਹ, 11 ਜੂਨ 2024: ਟੀ-20 ਵਿਸ਼ਵ ਕੱਪ ‘ਚ ਅੱਜ ਪਾਕਿਸਤਾਨ (Pakistan) ਦਾ ਸਾਹਮਣਾ ਕੈਨੇਡਾ ਨਾਲ ਹੋਵੇਗਾ। ਦੋਵਾਂ ਟੀਮਾਂ ਦਾ ਕ੍ਰਿਕਟ ਇਤਿਹਾਸ 45 ਸਾਲ ਪੁਰਾਣਾ ਹੈ। ਹਾਲਾਂਕਿ, ਫਿਰ ਦੋਵੇਂ ਟੀਮਾਂ 1979 ਵਨਡੇ ਵਿਸ਼ਵ ਕੱਪ ਵਿੱਚ ਇੱਕ-ਦੂਜੇ ਦਾ ਸਾਹਮਣਾ ਕਰਦੀਆਂ ਸਨ। ਪਾਕਿਸਤਾਨ ਅਤੇ ਕੈਨੇਡਾ ਵਿਚਾਲੇ ਹੁਣ ਤੱਕ ਕੁੱਲ 3 ਅੰਤਰਰਾਸ਼ਟਰੀ ਕ੍ਰਿਕਟ ਮੈਚ ਖੇਡੇ ਜਾ ਚੁੱਕੇ ਹਨ। ਪਾਕਿਸਤਾਨ ਦੀ ਟੀਮ ਨੇ ਇਹ ਸਾਰੇ ਮੈਚ ਜਿੱਤੇ ਹਨ। ਇਸ ਵਿੱਚ 2 ਵਨਡੇ ਮੈਚ (1979 ਅਤੇ 2011 (ਵਨਡੇ ਵਿਸ਼ਵ ਕੱਪ) ਅਤੇ ਇੱਕ T-20 ਮੈਚ ਸ਼ਾਮਲ ਹਨ। ਕੈਨੇਡਾ ਆਪਣਾ ਪਹਿਲਾ ਟੀ-20 ਵਿਸ਼ਵ ਕੱਪ ਖੇਡ ਰਿਹਾ ਹੈ। ਜਦਕਿ ਪਾਕਿਸਤਾਨ 2009 ਦਾ ਚੈਂਪੀਅਨ ਹੈ। ਪਾਕਿਸਤਾਨ (Pakistan) ਗਰੁੱਪ ਏ ਵਿੱਚ ਭਾਰਤ, ਆਇਰਲੈਂਡ, ਕੈਨੇਡਾ ਅਤੇ ਅਮਰੀਕਾ ਨਾਲ ਹੈ। ਟੀਮ ਆਪਣੇ ਸ਼ੁਰੂਆਤੀ ਦੋਵੇਂ ਮੈਚ ਹਾਰ ਚੁੱਕੀ ਹੈ ਅਤੇ ਬਿਨਾਂ ਕਿਸੇ ਅੰਕ ਦੇ ਚੌਥੇ ਸਥਾਨ ‘ਤੇ ਹੈ। ਟੀਮ ਲਈ ਟੂਰਨਾਮੈਂਟ ‘ਚ ਬਣੇ ਰਹਿਣ ਲਈ ਅੱਜ ਦਾ ਮੈਚ ਜਿੱਤਣਾ ਜ਼ਰੂਰੀ ਹੈ, ਜੇਕਰ ਉਹ ਹਾਰਦੀ ਹੈ ਤਾਂ ਟੀਮ ਟੂਰਨਾਮੈਂਟ ‘ਚੋਂ ਬਾਹਰ ਹੋ ਜਾਵੇਗੀ। ਦੂਜੇ ਪਾਸੇ ਕੈਨੇਡਾ 2 ਮੈਚ, 1 ਜਿੱਤ ਅਤੇ 1 ਹਾਰ ਤੋਂ ਬਾਅਦ 2 ਅੰਕਾਂ ਨਾਲ ਤੀਜੇ ਸਥਾਨ ‘ਤੇ ਹੈ। ਇਹ ਵੀ ਅਗਲੇ ਪੜਾਅ ਲਈ ਕੁਆਲੀਫਾਈ ਕਰਨ ਲਈ ਕਿਸੇ ਵੀ ਕੀਮਤ ‘ਤੇ ਜਿੱਤਣਾ ਹੋਵੇਗਾ। The post T-20 ਵਿਸ਼ਵ ਕੱਪ ‘ਚ ਅੱਜ ਪਾਕਿਸਤਾਨ ਦਾ ਕੈਨੇਡਾ ਨਾਲ ਮੁਕਾਬਲਾ, ਪਾਕਿਸਤਾਨ ਦਾ ਮੈਚ ਜਿੱਤਣਾ ਜ਼ਰੂਰੀ appeared first on TheUnmute.com - Punjabi News. Tags:
|
ਨਾਰਨੌਲ 'ਚ ਸਿੰਚਾਈ ਮੰਤਰੀ ਡਾ. ਅਭੈ ਸਿੰਘ ਯਾਦਵ ਨੇ 266 ਲਾਭਪਾਤਰੀਆਂ ਨੂੰ ਵੰਡੇ ਕਬਜ਼ਾ ਪ੍ਰਮਾਣ ਪੱਤਰ Tuesday 11 June 2024 07:35 AM UTC+00 | Tags: dr-abhay-singh-yadav haryana-news irrigation-minister-of-haryana mahatma-gandhi-gramin-basti-yojana narnaul news ਚੰਡੀਗੜ੍ਹ, 11 ਜੂਨ 2024: ਹਰਿਆਣਾ ਦੇ ਸਿੰਚਾਈ ਮੰਤਰੀ ਡਾ. ਅਭੈ ਸਿੰਘ ਯਾਦਵ (Dr. Abhay Singh Yadav) ਨੇ ਬੀਤੇ ਦਿਨ ਨਾਰਨੌਲ ਵਿਚ ਮਹਾਤਮਾ ਗਾਂਧੀ ਗ੍ਰਾਮੀਣ ਬਸਤੀ ਯੋਜਨਾ ਦੇ 266 ਲਾਭਪਾਤਰੀਆਂ ਨੂੰ ਕਬਜ਼ਾ ਪ੍ਰਮਾਣ ਪੱਤਰ ਸੌਂਪੇ। ਮਹਾਤਮਾ ਗਾਂਧੀ ਗ੍ਰਾਮੀਣ ਬਸਤੀ ਯੋਜਨਾ ਨਾਲ ਸਬੰਧਿਤ ਪ੍ਰੋਗਰਾਮ ਵਿਚ ਮੌਜੂਦ ਲੋਕਾਂ ਨੇ ਮੁੱਖ ਮੰਤਰੀ ਨਾਇਬ ਸਿੰਘ ਦੇ ਸੋਨੀਪਤ ਵਿਚ ਪ੍ਰਬੰਧਿਤ ਰਾਜ ਪੱਧਰੀ ਸਮਾਗਮ ਨੂੰ ਵੀ ਵੱਡੀ ਸਕ੍ਰੀਨ ਦੇ ਜਰੀਏ ਦੇਖਿਆ ਅਤੇ ਮੁੱਖ ਮੰਤਰੀ ਦੇ ਸੰਬੋਧਨ ਨੂੰ ਲਾਈਵ ਸੁਣਿਆ। ਨਾਰਨੌਲ ਵਿਚ ਇਸ ਮੌਕੇ ‘ਤੇ ਲਾਭਪਾਤਰੀਆਂ ਨੂੰ ਵਧਾਈ ਦਿੰਦੇ ਹੋਏ ਸਿੰਚਾਈ ਮੰਤਰੀ (Dr. Abhay Singh Yadav) ਨੇ ਕਿਹਾ ਕਿ ਸੂਬਾ ਅੰਤੋਂਦੇਯ ਦੀ ਭਾਵਨਾ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਮਹਾਤਮਾ ਗਾਂਧੀ ਗ੍ਰਾਮੀਣ ਬਸਤੀ ਯੋਜਨਾ ਦੇ ਤਹਿਤ 100-100 ਵਰਗ ਗਜ਼ ਦੇ ਪਲਾਟ ‘ਤੇ ਕਬਜ਼ਾ ਦੇਣ ਦੇ ਬਾਅਦ ਹੁਣ ਇੰਨ੍ਹਾਂ ਕਲੋਨੀਆਂ ਵਿਚ ਸਾਰੀ ਤਰ੍ਹਾ ਦੀ ਮੁੱਢਲੀ ਸਹੂਲਤਾਂ ਦਿੱਤੀਆਂ ਜਾਣਗੀਆਂ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਵੀ ਜਿਨ੍ਹਾਂ ਕਲੋਨੀਆਂ ਵਿਚ ਘਰੇਲੂ ਕਨੈਕਸ਼ਨ ਨਹੀਂ ਹੈ, ਉੱਥੇ ਛੇਤੀ ਹੀ ਘਰੇਲੂ ਕਨੈਕਸ਼ਨ ਦਿੱਤੇ ਜਾਣਗੇ। ਉਨ੍ਹਾਂ ਨੇ ਕਿਹਾ ਕਿ ਕੇਂਦਰ ਤੇ ਸੂਬਾ ਸਰਕਾਰ ਗਰੀਬ ਨਾਗਰਿਕਾਂ ਦੇ ਹਿੱਤ ਵਿਚ ਲਗਾਤਾਰ ਅਨੇਕ ਯੋਜਨਾਵਾਂ ਚਲਾ ਰਹੀ ਹੈ। ਇੰਨ੍ਹਾਂ ਯੋਜਨਾਵਾਂ ਦਾ ਮੁੱਖ ਮਕਸਦ ਹੈ ਕਿ ਗਰੀਰ ਤੋਂ ਗਰੀਬ ਵਿਅਕਤੀ ਵੀ ਮੁੱਖਧਾਰਾ ਵਿਚ ਜੁੜ ਕੇ ਦੇਸ਼ ਦੇ ਵਿਕਾਸ ਵਿਚ ਆਪਣਾ ਯੋਗਦਾਨ ਦੇਵੇ । ਵਿਕਾਸ ਦੀ ਦੌੜ ਵਿਚ ਜੋ ਪਿੱਛੇ ਰਹਿ ਗਿਆ ਹੈ ਉਸ ਨੂੰਸਹਾਰਾ ਦੇਣ ਦਾ ਕੰਮ ਕੀਤਾ ਜਾ ਰਿਹਾ ਹੈ। The post ਨਾਰਨੌਲ ‘ਚ ਸਿੰਚਾਈ ਮੰਤਰੀ ਡਾ. ਅਭੈ ਸਿੰਘ ਯਾਦਵ ਨੇ 266 ਲਾਭਪਾਤਰੀਆਂ ਨੂੰ ਵੰਡੇ ਕਬਜ਼ਾ ਪ੍ਰਮਾਣ ਪੱਤਰ appeared first on TheUnmute.com - Punjabi News. Tags:
|
ਸਾਬਕਾ ਵਿਧਾਇਕ ਧਨਵੰਤ ਸਿੰਘ ਦਾ ਹੋਇਆ ਦਿਹਾਂਤ Tuesday 11 June 2024 07:44 AM UTC+00 | Tags: congress mla-dhanwant-singh news punjab ਚੰਡੀਗੜ੍ਹ, 11 ਜੂਨ 2024: ਹਲਕਾ ਧੂਰੀ ਤੋਂ ਦੋ ਵਾਰ ਵਿਧਾਇਕ ਰਹੇ ਧਨਵੰਤ ਸਿੰਘ (Dhanwant Singh) ਅਚਾਨਕ ਅਕਾਲ ਚਲਾਣਾ ਕਰ ਗਏ | ਉਨਾਂ ਦੇ ਦਿਹਾਂਤ ਦੀ ਖ਼ਬਰ ਸੁਣ ਕੇ ਇਲਾਕੇ ਦੇ ਲੋਕਾਂ ਵਿਚ ਸੋਗ ਦੀ ਲਹਿਰ ਹੈ।ਮਿਲੀ ਜਾਣਕਾਰੀ ਮੁਤਾਬਕ ਧਨਵੰਤ ਸਿੰਘ (Dhanwant Singh) ਪਿਛਲੇ ਲੰਮੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਤੇ ਕੱਲ੍ਹ ਰਾਤ ਨੂੰ ਅਚਾਨਕ ਉਨ੍ਹਾਂ ਦਾ ਦਿਹਾਂਤ ਹੋ ਗਿਆ। ਉਨ੍ਹਾਂ ਦਾ ਸਸਕਾਰ ਭਲਕੇ 10 ਵਜੇ ਪਿੰਡ ਮਾਨਵਾਲਾ ਵਿਖੇ ਕੀਤਾ ਜਾਵੇਗਾ । ਜਿਕਰਯੋਗ ਹੈ ਕਿ ਧਨਵੰਤ ਸਿੰਘ 1992 ‘ਚ ਕਾਂਗਰਸ ਵੱਲੋਂ ਅਤੇ 1997 ‘ਚ ਆਜ਼ਾਦ ਉਮੀਦਵਾਰ ਵਜੋਂ ਜਿੱਤੇ ਸੀ | The post ਸਾਬਕਾ ਵਿਧਾਇਕ ਧਨਵੰਤ ਸਿੰਘ ਦਾ ਹੋਇਆ ਦਿਹਾਂਤ appeared first on TheUnmute.com - Punjabi News. Tags:
|
ਪੰਜਾਬ ਸਰਕਾਰ ਵੱਲੋਂ ਨੌਜਵਾਨ ਨੂੰ ਫਿਜ਼ੀਕਲ ਦੀ ਮੁਫ਼ਤ ਤਿਆਰੀ ਲਈ ਕੈਂਪ ਦੀ ਸ਼ੁਰੂਆਤ Tuesday 11 June 2024 07:51 AM UTC+00 | Tags: agniveer army-exam latest-news news physical-preparation physical-test punjab punjab-government punjab-news the-unmute-breaking-news ਸ੍ਰੀ ਮੁਕਤਸਰ ਸਾਹਿਬ, 11 ਜੂਨ 2024: ਜੋ ਨੌਜਵਾਨ ਅਗਨੀਵੀਰ ਫੌਜ ਅਪ੍ਰੈਲ 2024 ਮਹੀਨੇ ਵਿੱਚ ਹੋਈ ਲਿਖਤੀ ਪ੍ਰੀਖਿਆ ਵਿੱਚੋਂ ਪਾਸ ਹੋ ਗਏ ਹਨ, ਉਨ੍ਹਾਂ ਨੌਜਵਾਨ ਦਾ ਫਿਜ਼ੀਕਲ ਟੈਸਟ (physical Test) 01 ਅਕਤੂਬਰ 2024 ਤੋਂ 08 ਅਕਤੂਬਰ 2024 ਤੱਕ ਹੋਣਾ ਹੈ, ਇਹ ਜਾਣਕਾਰੀ ਸੀ-ਪਾਈਟ ਕੈਂਪ, ਹਕੂਮਤ ਸਿੰਘ ਵਾਲਾ (ਫਿਰੋਜ਼ਪੁਰ) ਦੇ ਕੈਂਪ ਟ੍ਰੇਨਿੰਗ ਅਫ਼ਸਰ ਕੈਪਟਨ (ਰਿਟਾ.) ਗੁਰਦਰਸ਼ਨ ਸਿੰਘ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਫਿਰੋਜ਼ਪੁਰ, ਫਾਜ਼ਿਲਕਾ, ਸ੍ਰੀ ਮੁਕਤਸਰ ਸਾਹਿਬ ਅਤੇ ਫਰੀਦਕੋਟ ਜ਼ਿਲ੍ਹਿਆਂ ਦੇ ਜੋ ਨੌਜਵਾਨ ਲਿਖਤੀ ਪੇਪਰ ਵਿੱਚੋਂ ਪਾਸ ਹੋ ਚੁੱਕੇ ਹਨ, ਉਹ ਨੌਜਵਾਨ ਫਿਜ਼ੀਕਲ ਦੀ ਤਿਆਰੀ (physical Test) ਲਈ ਸਵੇਰੇ 08:00 ਵਜੇ ਤੋਂ 11:30 ਵਜੇ ਤੱਕ (ਸੋਮਵਾਰ ਤੋਂ ਸ਼ੁੱਕਰਵਾਰ) ਸੀ-ਪਾਈਟ ਕੈਂਪ, ਹਕੂਮਤ ਸਿੰਘ ਵਾਲਾ ਵਿਖੇ ਰਿਪੋਰਟ ਕਰਨ ਅਤੇ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਦਾ ਲਾਭ ਉਠਾਉਣ। ਉਨ੍ਹਾਂ ਕਿਹਾ ਕਿ ਇਸ ਵਾਰ ਅਗਨੀਵੀਰ ਦੀ ਭਰਤੀ ਸੀ-ਪਾਈਟ ਕੈਂਪ, ਹਕੂਮਤ ਸਿੰਘ ਵਾਲਾ (ਫਿਰੋਜ਼ਪੁਰ) ਵਿਖੇ ਹੋ ਰਹੀ ਹੈ ਅਤੇ ਇਸ ਦਾ ਲਾਭ ਉਠਾਉਣ ਲਈ ਸਾਰੇ ਹੀ ਯੁਵਕ ਜਲਦੀ ਤੋਂ ਜਲਦੀ ਸੀ-ਪਾਈਟ ਕੈਂਪ, ਹਕੂਮਤ ਸਿੰਘ ਵਾਲਾ ਵਿਖੇ ਰਾਬਤਾ ਕਰਨ। ਉਨ੍ਹਾਂ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਯੁਵਕ ਕੈਂਪ ਵਿੱਚ ਆਉਣ ਸਮੇਂ ਆਨ-ਲਾਈਨ ਰਜਿਸਟ੍ਰੇਸ਼ਨ ਦੀ ਇੱਕ ਕਾਪੀ, ਰਿਜ਼ਲਟ ਦੀ ਇੱਕ ਕਾਪੀ, ਦਸਵੀਂ ਦਾ ਅਸਲ ਸਰਟੀਫ਼ਿਕੇਟ ਅਤੇ ਫੋਟੋਸਟੇਟ ਕਾਪੀ, ਪੰਜਾਬ ਰਿਹਾਇਸ਼ ਸਰਟੀਫਿਕੇਟ ਦੀ ਫੋਟੋ ਸਟੇਟ ਕਾਪੀ, ਜਾਤੀ ਦੇ ਸਰਟੀਫਿਕੇਟ ਦੀ ਫੋਟੋ ਸਟੇਟੇ ਕਾਪੀ, ਆਧਾਰ ਕਾਰਡ ਦੀ ਫੋਟੋ ਸਟੇਟ ਕਾਪੀ, ਬੈਂਕ ਖਾਤੇ ਦੀ ਫੋਟੋ ਸਟੇਟ ਕਾਪੀ ਅਤੇ ਬੈਂਕ ਖਾਤਾ ਚਾਲੂ ਹਾਲਤ ਵਿੱਚ ਹੋਵੇ, ਇੱਕ ਪਾਸਪੋਰਟ ਸਾਈਜ਼ ਫੋਟੋ, ਇੱਕ ਕਾਪੀ, ਇੱਕ ਪੈੱਨ, ਖਾਣਾ ਖਾਣ ਲਈ ਬਰਤਨ ਅਤੇ ਰਹਿਣ ਲਈ ਬਿਸਤਰਾ ਆਦਿ ਨਾਲ ਲੈ ਕੇ ਆਉਣ। ਨੌਜਵਾਨ ਦੀ ਛਾਤੀ ਬਿਨ੍ਹਾਂ ਫੁਲਾ ਕੇ 77 ਸੈਂਟੀਮੀਟਰ ਅਤੇ ਫੁਲਾ ਕੇ 82 ਸੈਂਟੀਮੀਟਰ ਅਤੇ ਕੱਦ 05 ਫੁੱਟ 07 ਇੰਚ ਹੋਵੇ। ਕੈਂਪ ਵਿੱਚ ਰਹਿਣ ਸਮੇਂ ਖਾਣਾ ਅਤੇ ਰਿਹਾਇਸ਼ ਬਿਲਕੁਲ ਮੁਫ਼ਤ ਦਿੱਤੀ ਜਾਵੇਗੀ ਅਤੇ ਫਿਜ਼ੀਕਲ ਤਿਆਰੀ ਦੀ ਕੋਈ ਫ਼ੀਸ ਨਹੀਂ ਲਈ ਜਾਵੇਗੀ। ਵਧੇਰੇ ਜਾਣਕਾਰੀ ਲਈ 88728-02046 ਅਤੇ 78891-75575 ਨੰਬਰਾਂ 'ਤੇ ਸੰਪਰਕ ਕੀਤਾ ਜਾ ਸਕਦਾ ਹੈ। The post ਪੰਜਾਬ ਸਰਕਾਰ ਵੱਲੋਂ ਨੌਜਵਾਨ ਨੂੰ ਫਿਜ਼ੀਕਲ ਦੀ ਮੁਫ਼ਤ ਤਿਆਰੀ ਲਈ ਕੈਂਪ ਦੀ ਸ਼ੁਰੂਆਤ appeared first on TheUnmute.com - Punjabi News. Tags:
|
ਅਮਿਤ ਸ਼ਾਹ ਨੇ ਦੂਜੀ ਵਾਰ ਕੇਂਦਰੀ ਗ੍ਰਹਿ ਮੰਤਰੀ ਦਾ ਅਹੁਦਾ ਸਾਂਭਿਆ Tuesday 11 June 2024 07:59 AM UTC+00 | Tags: amit-shah breaking-news latest-news modi-3.0 news the-unmute-breaking-news union-home-minister ਚੰਡੀਗੜ੍ਹ, 11 ਜੂਨ 2024: ਤੀਜੀ ਵਾਰ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣ ਤੋਂ ਬਾਅਦ ਨਰਿੰਦਰ ਮੋਦੀ ਨੇ ਸੋਮਵਾਰ ਸ਼ਾਮ ਨੂੰ ਆਪਣੇ ਮੰਤਰੀਆਂ ਦੇ ਵਿਭਾਗਾਂ ਦੀ ਵੰਡ ਕੀਤੀ। ਉਨ੍ਹਾਂ ਨੇ ਅਮਿਤ ਸ਼ਾਹ (Amit Shah) , ਰਾਜਨਾਥ ਸਿੰਘ, ਐਸ ਜੈਸ਼ੰਕਰ ਅਤੇ ਅਸ਼ਵਨੀ ਵੈਸ਼ਨਵ ਸਮੇਤ ਕਈ ਮੰਤਰੀਆਂ ‘ਤੇ ਮੁੜ ਭਰੋਸਾ ਜਤਾਇਆ ਹੈ। ਇਸ ਦੇ ਨਾਲ ਹੀ ਕੁਝ ਮੰਤਰਾਲਿਆਂ ਵਿੱਚ ਬਦਲਾਅ ਵੀ ਕੀਤੇ ਗਏ ਹਨ। ਪੀਐਮ ਮੋਦੀ ਨੇ ਇੱਕ ਵਾਰ ਫਿਰ ਕੇਂਦਰੀ ਮੰਤਰੀ ਅਮਿਤ ਸ਼ਾਹ(Amit Shah) ‘ਤੇ ਭਰੋਸਾ ਜਤਾਇਆ ਹੈ। ਉਨ੍ਹਾਂ ਨੂੰ ਮੁੜ ਕੇਂਦਰੀ ਗ੍ਰਹਿ ਮੰਤਰੀ ਦਾ ਅਹੁਦਾ ਸੌਂਪਿਆ ਗਿਆ ਹੈ। ਉਨ੍ਹਾਂ ਨੇ ਗ੍ਰਹਿ ਮੰਤਰੀ ਦਾ ਅਹੁਦਾ ਸੰਭਾਲ ਲਿਆ ਹੈ। The post ਅਮਿਤ ਸ਼ਾਹ ਨੇ ਦੂਜੀ ਵਾਰ ਕੇਂਦਰੀ ਗ੍ਰਹਿ ਮੰਤਰੀ ਦਾ ਅਹੁਦਾ ਸਾਂਭਿਆ appeared first on TheUnmute.com - Punjabi News. Tags:
|
ਤਰਨ ਤਾਰਨ ਜ਼ਿਲ੍ਹੇ 'ਚ BSF ਤੇ ਪੰਜਾਬ ਪੁਲਿਸ ਵੱਲੋਂ ਖੇਤਾਂ 'ਚ ਇੱਕ ਡਰੋਨ ਬਰਾਮਦ Tuesday 11 June 2024 08:10 AM UTC+00 | Tags: bsf news pakistani-drone punjab-police smugglers tarn-taran ਚੰਡੀਗੜ੍ਹ, 11 ਜੂਨ 2024: ਤਰਨ ਤਾਰਨ ਦੇ ਜ਼ਿਲ੍ਹੇ ਦੇ ਪਿੰਡ ਰਾਜੋਕੇ ਵਿਖੇ ਇੱਕ ਖੇਤ ਵਿੱਚੋਂ ਡਿਊਟੀ ‘ਤੇ ਤਾਇਨਾਤ ਬੀਐਸਐਫ (BSF) 01 ਛੋਟਾ ਡਰੋਨ ਬਰਾਮਦ ਕੀਤਾ ਹੈ | ਬੀਐਸਐਫ ਦੇ ਜਵਾਨਾਂ ਨੇ ਡਰੋਨ ਦੀ ਗਤੀਵਿਧੀ ‘ਤੇ ਨਜ਼ਰ ਰੱਖੀ ਹੋਈ ਸੀ, ਸੰਭਾਵਿਤ ਡਰਾਪਿੰਗ ਏਰੀਏ ਨੂੰ ਘੇਰ ਲਿਆ ਗਿਆ ਸੀ ਅਤੇ ਬੀਐਸਐਫ ਦੁਆਰਾ ਪੰਜਾਬ ਪੁਲਿਸ ਦੇ ਨਾਲ ਇੱਕ ਤਲਾਸ਼ੀ ਮੁਹਿੰਮ ਚਲਾਈ ਗਈ ਸੀ। ਬਰਾਮਦ ਕੀਤੇ ਗਏ ਡਰੋਨ ਦੀ ਪਛਾਣ ਚੀਨ ਵਿੱਚ ਬਣੇ DJI Mavic 3 ਕਲਾਸਿਕ ਵਜੋਂ ਹੋਈ ਹੈ। ਬੀਐਸਐਫ (BSF) ਅਤੇ ਪੰਜਾਬ ਪੁਲਿਸ ਦੇ ਡੂੰਘਾਈ ਨਾਲ ਨਿਗਰਾਨੀ ਅਤੇ ਤਾਲਮੇਲ ਵਾਲੇ ਯਤਨਾਂ ਨੇ ਇੱਕ ਵਾਰ ਫਿਰ ਸਰਹੱਦ ਪਾਰ ਤੋਂ ਗੈਰ-ਕਾਨੂੰਨੀ ਡਰੋਨਾਂ ਦੇ ਦਾਖਲੇ ਨੂੰ ਨਾਕਾਮ ਕਰ ਦਿੱਤਾ ਹੈ | The post ਤਰਨ ਤਾਰਨ ਜ਼ਿਲ੍ਹੇ ‘ਚ BSF ਤੇ ਪੰਜਾਬ ਪੁਲਿਸ ਵੱਲੋਂ ਖੇਤਾਂ ‘ਚ ਇੱਕ ਡਰੋਨ ਬਰਾਮਦ appeared first on TheUnmute.com - Punjabi News. Tags:
|
ਸੰਗਰੂਰ ਦੇ ਭਵਾਨੀਗੜ੍ਹ 'ਚ ਵਾਪਰਿਆ ਦਰਦਨਾਕ ਹਾਦਸਾ, ਟਰੱਕ ਨੇ ਲੜਕੀ ਨੂੰ ਦਰੜਿਆ Tuesday 11 June 2024 08:47 AM UTC+00 | Tags: accident bhawanigarh breaking-news latest-news news road-accident sangrur ਸੰਗਰੂਰ, 11 ਜੂਨ 2024: ਅੱਜ ਸਵੇਰੇ ਭਵਾਨੀਗੜ੍ਹ (Bhawanigarh) ਦੇ ਨੈਸ਼ਨਲ ਹਾਈਵੇ ‘ਤੇ ਇਕ 29 ਸਾਲਾ ਬਬਲੀ ਕੌਰ ਸਪੁੱਤਰੀ ਨਾਹਰ ਸਿੰਘ ਵਾਸੀ ਭਵਾਨੀਗੜ੍ਹ, ਜੋ ਕਿ ਪੈਦਲ ਨੈਸ਼ਨਲ ਹਾਈਵੇ ਦੇ ਕੱਟ ਤੋਂ ਬਲਿਆਲ ਰੋਡ ਵੱਲ ਜਾ ਰਹੀ ਸੀ | ਇਸ ਦੌਰਾਨ ਅਚਾਨਕ ਉਨ੍ਹਾਂ ਦੇ ਸਾਹਮਣੇ ਤੋਂ ਆਉਂਦੇ ਟਰੱਕ ਨੇ ਉਕਤ ਲੜਕੀ ਨੂੰ ਦਰੜ ਦਿੱਤਾ | ਇਸ ਹਾਦਸੇ ‘ਚ ਲੜਕੀ ਦੀ ਮੌਕੇ ‘ਤੇ ਮੌਤ ਹੋ ਗਈ | ਲੜਕੀ ਦੇ ਪਰਿਵਾਰ ਨੂੰ ਸੂਚਨਾ ਮਿਲਣ ਤੁਰੰਤ ਬਾਅਦ ਲੜਕੀ ਦਾ ਪਰਿਵਾਰ ਮੌਕੇ ‘ਤੇ (Bhawanigarh) ਪਹੁੰਚਿਆ | ਅਤੇ ਧਰਨਾ ਲਗਾਉਣ ਦੀ ਸਥਿਤੀ ਬਣ ਗਈ | ਜਿਸਤੋਂ ਬਾਅਦ ਮੌਕੇ ‘ਤੇ ਪੁਲਿਸ ਪ੍ਰਸ਼ਾਸਨ ਨੇ ਪੀੜਤ ਪਰਿਵਾਰ ਨੂੰ ਕਰਵਾਈ ਕਰਨ ਦਾ ਭਰੋਸਾ ਦਿੱਤਾ ਅਤੇ ਐਮਬੂਲੈਂਸ ਰਾਹੀਂ ਲੜਕੀ ਦੀ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਈ ਹੈ | ਪੁਲਿਸ ਦਾ ਕਹਿਣਾ ਹੈ ਕਿ ਟਰੱਕ ਨੂੰ ਕਬਜ਼ੇ The post ਸੰਗਰੂਰ ਦੇ ਭਵਾਨੀਗੜ੍ਹ ‘ਚ ਵਾਪਰਿਆ ਦਰਦਨਾਕ ਹਾਦਸਾ, ਟਰੱਕ ਨੇ ਲੜਕੀ ਨੂੰ ਦਰੜਿਆ appeared first on TheUnmute.com - Punjabi News. Tags:
|
Chandigarh News: ਚੰਡੀਗੜ੍ਹ 'ਚ ਮੋਬਾਈਲ ਟਾਵਰ 'ਤੇ ਚੜ੍ਹੇ ਨੌਜਵਾਨ ਨੂੰ 5 ਘੰਟੇ ਬਾਅਦ ਹੇਠਾਂ ਉਤਾਰਿਆ Tuesday 11 June 2024 11:17 AM UTC+00 | Tags: chandigarh-news chandigarh-police chandigarh-sec-17 latest-news news ਚੰਡੀਗੜ੍ਹ, 11 ਜੂਨ 2024: ਚੰਡੀਗੜ੍ਹ (Chandigarh) ‘ਚ ਅੱਜ ਸਵੇਰੇ 8.30 ਵਜੇ ਇਕ ਹਰਿਆਣਾ ਦਾ ਨੌਜਵਾਨ ਸੈਕਟਰ-17 ਦੇ ਬੱਸ ਸਟੈਂਡ ਦੇ ਪਿੱਛੇ ਇਕ ਨਿੱਜੀ ਕੰਪਨੀ ਦੇ ਮੋਬਾਈਲ ਟਾਵਰ ‘ਤੇ ਚੜ੍ਹ ਗਿਆ। ਉਕਤ ਨੌਜਵਾਨ 5 ਘੰਟੇ ਤੱਕ 50 ਫੁੱਟ ਟਾਵਰ ‘ਤੇ ਬੈਠਾ ਰਿਹਾ। ਇਸਤੋਂ ਬਾਅਦ ਪੁਲਿਸ ਨੇ ਨੌਜਵਾਨ ਨੂੰ ਹੇਠਾਂ ਉਤਾਰ ਲਿਆ | ਪਹਿਲਾਂ ਨੌਜਵਾਨ ਨੇ ਪੁਲਿਸ ਨੂੰ ਧਮਕੀ ਦਿੱਤੀ ਕਿ ਜੇਕਰ ਉਸਨੇ ਉਸਨੂੰ ਹੇਠਾਂ ਲਿਆਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਛਾਲ ਮਾਰ ਦੇਵੇਗਾ। ਹਾਲਾਂਕਿ, ਬਾਅਦ ਵਿੱਚ ਉਹ ਮੰਨ ਗਿਆ ਅਤੇ ਪੁਲਿਸ ਨੇ ਹਾਈਡ੍ਰੌਲਿਕ ਮਸ਼ੀਨ ਦੀ ਵਰਤੋਂ ਕਰਕੇ ਉਸਨੂੰ ਹੇਠਾਂ ਉਤਾਰਿਆ। ਪੁਲਿਸ ਅਨੁਸਾਰ ਵਿਕਰਮ ਢਿੱਲੋਂ ਨਾਮ ਦਾ ਇਹ ਨੌਜਵਾਨ ਹਰਿਆਣਾ ਦੇ ਜੀਂਦ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਸ਼ੁਰੂਆਤੀ ਜਾਂਚ ‘ਚ ਸਾਹਮਣੇ ਆਇਆ ਹੈ ਕਿ ਉਸ ਦਾ ਪੰਜਾਬ ਦੇ ਮਾਨਸਾ ‘ਚ ਜ਼ਮੀਨ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ, ਜਿਸ ਕਾਰਨ ਉਸ ਨੇ ਇਹ ਕਦਮ ਚੁੱਕਿਆ। ਨੌਜਵਾਨ ਦਾ ਕਹਿਣਾ ਹੈ ਕਿ ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲਣਾ ਚਾਹੁੰਦਾ ਹੈ। ਚੰਡੀਗੜ੍ਹ (Chandigarh) ਦੇ ਡੀਐਸਪੀ ਗੁਰਮੁੱਖ ਸਿੰਘ ਅਤੇ ਚਰਨਜੀਤ ਸਿੰਘ ਵਿਰਕ ਨੇ ਵਿਕਰਮ ਢਿੱਲੋਂ ਨਾਲ ਗੱਲਬਾਤ ਕੀਤੀ। ਇਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਓਐਸਡੀ ਨਵਰਾਜ ਬਰਾੜ ਨਾਲ ਗੱਲ ਕੀਤੀ ਗਈ। ਉਨ੍ਹਾਂ ਕਾਰਵਾਈ ਦਾ ਭਰੋਸਾ ਦਿੱਤਾ ਹੈ। ਜਿਸ ਤੋਂ ਬਾਅਦ ਪੁਲਿਸ ਉਸ ਨੂੰ ਆਪਣੇ ਨਾਲ ਲੈ ਗਈ। ਦੂਜੇ ਪਾਸੇ ਪੰਜਾਬ ਸਰਕਾਰ ਨੇ ਇਸ ਮਾਮਲੇ ਵਿੱਚ ਮਾਨਸਾ ਪੁਲਿਸ ਤੋਂ ਰਿਪੋਰਟ ਮੰਗੀ ਹੈ। The post Chandigarh News: ਚੰਡੀਗੜ੍ਹ ‘ਚ ਮੋਬਾਈਲ ਟਾਵਰ ‘ਤੇ ਚੜ੍ਹੇ ਨੌਜਵਾਨ ਨੂੰ 5 ਘੰਟੇ ਬਾਅਦ ਹੇਠਾਂ ਉਤਾਰਿਆ appeared first on TheUnmute.com - Punjabi News. Tags:
|
Patiala News: ਡਿਪਟੀ ਕਮਿਸ਼ਨਰ ਵੱਲੋਂ ਹੜ੍ਹਾਂ ਰੋਕੂ ਕੰਮਾਂ ਦਾ ਜਾਇਜ਼ਾ ਲੈਣ ਲਈ ਘੱਗਰ, ਟਾਂਗਰੀ, ਮਾਰਕੰਡਾ, ਛੋਟੀ ਤੇ ਵੱਡੀ ਨਦੀ ਦਾ ਦੌਰਾ Tuesday 11 June 2024 11:28 AM UTC+00 | Tags: dc-patiala flood-control flood-prevention-works ghaggar ghaggar-patiala news patiala patiala-news shaukat-ahmed-parray ਪਟਿਆਲਾ, 11 ਜੂਨ 2024: ਆਗਾਮੀ ਮਾਨਸੂਨ ਸੀਜ਼ਨ ਦੇ ਮੱਦੇਨਜ਼ਰ ਪਟਿਆਲਾ (Patiala) ਦੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਅੱਜ ਜ਼ਿਲ੍ਹੇ ਵਿਚੋਂ ਲੰਘਦੇ ਘੱਗਰ, ਟਾਂਗਰੀ ਤੇ ਮਾਰਕੰਡਾ ਦਰਿਆਵਾਂ ਸਮੇਤ ਪੱਚੀ ਦਰਾ, ਛੋਟੀ ਤੇ ਵੱਡੀ ਨਦੀ ਦਾ ਦੌਰਾ ਕਰਕੇ ਹੜ੍ਹ ਰੋਕੂ ਕੰਮਾਂ ਦਾ ਨਿਰੀਖਣ ਕੀਤਾ। ਉਨ੍ਹਾਂ ਨੇ ਸਰਾਲਾ ਹੈਡ ਸਮੇਤ ਰਸੌਲੀ, ਸਾਗਰਾ, ਅਰਨੇਟੂ ਵਿਖੇ ਘੱਗਰ (Patiala) ਦਾ ਜਾਇਜ਼ਾ ਲਿਆ। ਦੇਵੀਗੜ੍ਹ ਨੇੜੇ ਟਾਂਗਰੀ ਤੇ ਦੂਧਨ ਗੁੱਜਰਾਂ ਵਿਖੇ ਹੜ੍ਹ ਰੋਕੂ ਪ੍ਰਬੰਧਾਂ ਨੂੰ ਮੌਕੇ ‘ਤੇ ਜਾ ਕੇ ਦੇਖਣ ਸਮੇਤ ਉਨ੍ਹਾਂ ਨੇ ਸਰਾਲਾ ਸਾਇਫ਼ਨ, ਖ਼ਰਾਜਪੁਰਾ, ਰਾਜਪੁਰਾ ਸਮੇਤ ਵੱਡੀ ਨਦੀ ਤੇ ਛੋਟੀ ਨਦੀ ਦਾ ਜਾਇਜ਼ਾ ਲੈਣ ਲਈ ਦੌਲਤ ਪੁਰ, ਵੱਡੀ ਨਦੀ ‘ਤੇ ਰੇਲਵੇ ਪੁਲ ਤੇ ਰਾਜਪੁਰਾ ਰੋਡ ਪੁਲ ਦਾ ਵੀ ਦੌਰਾ ਕੀਤਾ। ਉਨ੍ਹਾਂ ਦੇ ਨਾਲ ਡਰੇਨੇਜ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਰਜਿੰਦਰ ਘਈ ਤੇ ਹੋਰ ਅਧਿਕਾਰੀ ਵੀ ਮੌਜੂਦ ਸਨ। ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਪਿਛਲੇ ਸਾਲ ਹੜ੍ਹਾਂ ਕਰਕੇ ਹੋਏ ਨੁਕਸਾਨ ਦੇ ਮੱਦੇਨਜ਼ਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਆਦੇਸ਼ਾਂ ਤਹਿਤ ਇਸ ਵਾਰ ਹੜ੍ਹਾਂ ਤੋਂ ਬਚਾਅ ਦੇ ਪ੍ਰਬੰਧ ਅਗੇਤੇ ਮੁਕੰਮਲ ਕੀਤੇ ਜਾ ਰਹੇ ਹਨ, ਇਸ ਲਈ ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਦਿੱਤੀਆਂ ਹਦਾਇਤਾਂ ਦੇ ਚਲਦਿਆਂ ਉਨ੍ਹਾਂ ਨੇ ਘੱਗਰ ਤੇ ਹੋਰਨਾਂ ਦਰਿਆਵਾਂ ਦੀਆਂ ਨਾਜ਼ੁਕ ਥਾਵਾਂ ਦਾ ਖ਼ੁਦ ਦੌਰਾ ਕੀਤਾ ਹੈ। ਇਸ ਦੌਰਾਨ ਉਨ੍ਹਾਂ ਨੇ ਸਥਾਨਕ ਨਿਵਾਸੀਆਂ ਨਾਲ ਗੱਲਬਾਤ ਕਰਕੇ ਫੀਡਬੈਕ ਵੀ ਲਈ ਤੇ ਸਬੰਧਤ ਅਧਿਕਾਰੀਆਂ ਨੂੰ ਲੋੜੀਂਦੇ ਦਿਸ਼ਾ ਨਿਰਦੇਸ਼ ਜਾਰੀ ਕੀਤੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹੜ੍ਹਾਂ ਦੀ ਰੋਕਥਾਮ ਸਬੰਧੀ ਜਲ ਨਿਕਾਸ ਤੇ ਹੋਰ ਸਬੰਧਤ ਵਿਭਾਗਾਂ ਨੂੰ ਲੋੜੀਂਦੇ ਅਗਾਊਂ ਪ੍ਰਬੰਧ ਪੁਖ਼ਤਾ ਕਰਨ ਦੀਆਂ ਹਦਾਇਤਾਂ ਪਹਿਲਾਂ ਹੀ ਦੇ ਦਿੱਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪ੍ਰਸ਼ਾਸਨ ਆਗਾਮੀ ਮਾਨਸੂਨ ਸੀਜ਼ਨ ਵਿੱਚ ਕਿਸੇ ਵੀ ਹੰਗਾਮੀ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ। ਰਸੌਲੀ ਤੇ ਅਰਨੇਟੂ ਵਿਖੇ ਜਿੱਥੇ ਪਿਛਲੇ ਸਾਲ ਬੰਨ੍ਹ ਟੁੱਟੇ ਸਨ, ਦਾ ਵੀ ਜਾਇਜ਼ਾ ਲੈ ਕੇ ਇਸ ਨੂੰ ਹੋਰ ਮਜ਼ਬੂਤ ਕਰਨ ਲਈ ਕਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਬਿਨ੍ਹਾਂ ਅਰਨੇਟੂ ਵਿਖੇ ਸੜਕ ਦੀ ਲੋੜੀਂਦੀ ਮੁਰੰਮਤ ਲਈ ਲੋਕ ਨਿਰਮਾਣ ਵਿਭਾਗ ਨੂੰ ਆਦੇਸ਼ ਕੀਤੇ ਹਨ। ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਜ਼ਿਲ੍ਹੇ (Patiala) ਵਿੱਚ ਸੰਭਾਵੀ ਹੜ੍ਹਾਂ ਤੋਂ ਬਚਾਅ ਲਈ ਰਣਨੀਤਕ ਥਾਵਾਂ ‘ਤੇ ਮਿੱਟੀ ਨਾਲ ਭਰੇ ਏ.ਸੀ. ਥੈਲਿਆਂ ਦਾ ਸਟਾਕ ਜਮ੍ਹਾਂ ਕਰਨ ਸਮੇਤ ਮਗਨਰੇਗਾ ਤੇ ਜਲ ਸਰੋਤ ਵਿਭਾਗ ਵੱਲੋਂ ਲੋਂੜੀਦੇ ਬਚਾਅ ਕਾਰਜ ਪਹਿਲਾਂ ਹੀ ਅਰੰਭੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਜਲ ਸਰੋਤ ਤੇ ਲੋਕ ਨਿਰਮਾਣ ਵਿਭਾਗ ਨੂੰ ਪਾਣੀ ਦੇ ਵਹਾਅ ਵਿੱਚ ਆਉਣ ਵਾਲੀਆਂ ਰੁਕਾਵਟਾਂ, ਜੋਕਿ ਪਿਛਲੇ ਸਾਲ ਪਛਾਣੀਆਂ ਗਈਆਂ ਸਨ, ਨੂੰ ਵੀ ਦੂਰ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਤੋਂ ਬਿਨ੍ਹਾਂ ਡਰੇਨਾਂ ਦੀ ਸਫ਼ਾਈ ਤੇ ਹੋਰ ਪ੍ਰਬੰਧ ਵੀ ਪੁਖ਼ਤਾ ਕੀਤੇ ਜਾ ਰਹੇ ਹਨ। ਸ਼ੌਕਤ ਅਹਿਮਦ ਪਰੇ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਆਮ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਨਾਲ ਐਸ.ਡੀ.ਐਮ. ਰਾਜਪੁਰਾ ਜਸਲੀਨ ਕੌਰ ਭੁੱਲਰ, ਐਸ.ਡੀ.ਐਮ. ਦੂਧਨ ਸਾਧਾਂ ਮਨਜੀਤ ਕੌਰ, ਜਲ ਸਰੋਤ ਵਿਭਾਗ ਦੇ ਐਕਸੀਐਨ ਰਾਜਿੰਦਰ ਘਈ, ਐਸ.ਡੀ.ਓ. ਨਿਸ਼ਾਤ ਗਰਗ, ਵਰੁਣ ਗਰਗ ਤੇ ਰਾਘਵ ਗਰਗ ਸਮੇਤ ਸਬੰਧਤ ਇਲਾਕਿਆਂ ਦੇ ਬੀ.ਡੀ.ਪੀ.ਓਜ਼ ਤੇ ਹੋਰ ਅਧਿਕਾਰੀ ਮੌਜੂਦ ਸਨ। The post Patiala News: ਡਿਪਟੀ ਕਮਿਸ਼ਨਰ ਵੱਲੋਂ ਹੜ੍ਹਾਂ ਰੋਕੂ ਕੰਮਾਂ ਦਾ ਜਾਇਜ਼ਾ ਲੈਣ ਲਈ ਘੱਗਰ, ਟਾਂਗਰੀ, ਮਾਰਕੰਡਾ, ਛੋਟੀ ਤੇ ਵੱਡੀ ਨਦੀ ਦਾ ਦੌਰਾ appeared first on TheUnmute.com - Punjabi News. Tags:
|
Patiala news: ਪਟਿਆਲਾ ਪੁਲਿਸ ਵੱਲੋਂ ਮੋਬਾਇਲ ਟਾਵਰਾਂ ਤੋਂ ਉਪਕਰਨ ਚੋਰੀ ਕਰਨ ਵਾਲੇ ਅੰਤਰਰਾਜੀ ਗਿਰੋਹ ਦੇ 8 ਮੈਂਬਰ ਕਾਬੂ Tuesday 11 June 2024 12:02 PM UTC+00 | Tags: cia-staff-patiala crime latest-news latrest-news news patiala-news patiala-police ssp-varun-shamra ਪਟਿਆਲਾ 11 ਜੂਨ 2024: ਵਰੁਣ ਸ਼ਰਮਾਂ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ (Patiala police), ਨੇ ਦੱਸਿਆਂ ਕਿ ਮੋਬਾਇਲ ਟਾਵਰਾਂ ਤੋ ਸੈਸਟਿਵ ਟੈਕਨੀਕਲ ਉਪਕਰਨਾਂ ਜਿਵੇਂ ਕਿ RRU/ BTS (ਇਲੈਕਟਰੋਨਿਕ ਡਿਵਾਇਸ) ਵਗੈਰਾ ਆਦਿ ਚੋਰੀ ਹੋ ਰਹੇ ਸੀ, ਇਸ ਤਰਾਂ ਦੀਆਂ ਵਾਰਦਾਤਾਂ ਜਿਲ੍ਹਾ ਪਟਿਆਲਾ ਵਿੱਚ ਵੀ ਹੋਰ ਰਹੀਆਂ ਸਨ | ਇੰਨ੍ਹਾ ਵਾਰਦਾਤਾਂ ਵਿੱਚ ਸਾਮਲ ਵਿਅਕਤੀਆਂ ਨੂੰ ਟਰੇਸ ਕਰਨ ਲਈ ਮੁਹੰਮਦ ਸਰਫਰਾਜ ਆਲਮ IPS, ਐੱਸ ਪੀ ਸਿਟੀ, ਇੰਸਪੈਕਟਰ ਸ਼ਮਿੰਦਰ ਸਿੰਘ ਇੰਚਾਰਜ ਸਮੇਤ ਸੀ.ਆਈ.ਏ.ਸਟਾਫ ਪਟਿਆਲਾ ਦੀ ਟੀਮ ਦਾ ਗਠਨ ਕੀਤਾ ਗਿਆ ਸੀ ਜਿਸ ਦੇ ਤਹਿਤ ਹੀ ਸੀ.ਆਈ.ਏ. ਪਟਿਆਲਾ ਵੱਲੋਂ ਮੋਬਾਇਲ ਟਾਵਰਾਂ ਦੇ ਉਪਕਰਨਾਂ (RRU/ BTS) ਚੋਰੀ ਦੀਆਂ 60 ਦੇ ਵਾਰਦਾਤਾਂ ਆਦਿ ਵਿਖੇ ਟਰੇਸ ਕੀਤਾ | ਹੋਏ ਨਿਮਨਲਿਖਤ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗ੍ਰਿਫਤਾਰ:-1) ਸੁਭਾਸ ਕੁਮਾਰ ਪੁੱਤਰ ਸੁਰਿੰਦਰ ਸਿੰਘ ਵਾਸੀ ਨਨਫਰ ਤਹਿ ਅਤੇ ਜਿਲ੍ਹਾ ਸਾਰਨ (ਬਿਹਾਰ) ਹਾਲ ਅਬਾਦ 4473 ਬੀ, ਸਿਆਮ ਨਗਰ ਰਾਜਪੁਰਾ, ਜ਼ਿਲ੍ਹਾ ਪਟਿਆਲਾ। 2) ਜਤਿੰਦਰ ਕੁਮਾਰ ਪੁੱਤਰ ਸੁਰਿੰਦਰ ਸਿੰਘ ਵਾਸੀ ਪਿੰਡ ਨਨਫਰ ਤਹਿ ਅਤੇ ਜਿਲ੍ਹਾ ਸਾਰਨ (ਬਿਹਾਰ) ਹਾਲ ਅਬਾਦ ਦਾਦਾ ਚੋਹਾਨ ਕਲੋਨੀ ਸਾਮਦੁ ਕੈਪ ਰਾਜਪੁਰਾ, ਜ਼ਿਲ੍ਹਾ ਪਟਿਆਲਾ। 3) ਨਵਾਜਿਸ ਖਾਨ ਪੁੱਤਰ ਹਾਮਿਦ ਖਾਨ ਵਾਸੀ ਲਸਕਰ ਗਵਾਲੀਅਰ (ਐਮ.ਪੀ) ਹਾਲ ਅਬਾਦ ਬਾਬਾ ਦੀਪ ਸਿੰਘ ਗੁਰੂਦੁਆਰਾ ਨੇਡੇ ਡੰਗਰ ਮੰਡੀ ਬੈਕ ਸਾਇਡ ਰਾਜਪੁਰਾ, ਜ਼ਿਲ੍ਹਾ ਪਟਿਆਲਾ। 4) ਜਸਵਿੰਦਰ ਸਿੰਘ ਉਰਫ ਜੱਸੀ ਪੁੱਤਰ ਭਜਨ ਸਿੰਘ ਵਾਸੀ ਢਕਾਨਸੁ ਕਲੋਨੀ ਰਾਜਪੁਰਾ,ਜ਼ਿਲ੍ਹਾ ਪਟਿਆਲਾ | 5) ਹਰਬੰਸ ਸਿੰਘ ਉਰਫ ਹੈਪੀ ਪੁੱਤਰ ਗੁਲਾਬ ਸਿੰਘ ਵਾਸੀ ਪਿੰਡ ਮਹਿਤਾ ਥਾਣਾ ਸੰਗਤ ਮੰਡੀ ਜ਼ਿਲ੍ਹਾ ਬਠਿੰਡਾ। 6) ਭਿੰਦਾ ਸਿੰਘ ਪੁੱਤਰ ਬਲਕੌਰ ਸਿੰਘ ਵਾਸੀ ਪਿੰਡ ਪੰਨੀਵਾਲਾ ਰੁਲਦੂ ਥਾਣਾ ਡੱਬਵਾਲੀ ਜ਼ਿਲ੍ਹਾ ਸਿਰਸਾ(ਹਰਿਆਣਾ) 7) ਮੋਹਿਤ ਕੁਮਾਰ ਉਰਫ ਮੋਨੂੰ ਪੁੱਤਰ ਓੁਮਵੀਰ ਸਿੰਘ ਵਾਸੀ ਬਾਜੀਦਪੁਰ ਤਹਿ: ਹਲਦੋਰ ਜਿਲ੍ਹਾ ਬਿਜਨੌਰ (ਯੂ.ਪੀ) ਹਾਲ ਅਬਾਦ ਨਲਾਸ ਰੋਡ ਰਾਜਪੁਰਾ, ਜ਼ਿਲ੍ਹਾ ਪਟਿਆਲਾ। 8) ਗੋਰਵ ਸੂਦ ਉਰਫ ਦੀਪੂ ਪੁੱਤਰ ਲਕਸਮੀ ਚੰਦ ਸੂਦ ਵਾਸੀ ਵਾਰਡ ਨੰਬਰ 01 ਗੁਰੂ ਤੇਗਬਹਾਦਰ ਕਲੋਨੀ ਢਕਾਨਸੂ ਰੋਡ ਰਾਜਪੁਰਾ , ਜ਼ਿਲ੍ਹਾ ਪਟਿਆਲਾ ਨੂੰ ਮਿਤੀ 09.06.2024 ਨੂੰ ਨਾਕਾਬੰਦੀ ਦੋਰਾਨ ਗੁਪਤ ਸੂਚਨਾ ਦੇ ਅਧਾਰ ‘ਤੇ ਪਿੰਡ ਕੌਲੀ ਤੋ ਕਾਬੂ ਕਰਕੇ ਗ੍ਰਿਫਤਾਰ ਕੀਤਾ ਗਿਆ ਹੈ ਤਫਤੀਸ ਦੌਰਾਨ ਇੰਨ੍ਹਾ ਪਾਸੋਂ 56 RRU, 2 BTS, 51 BTS Card ਅਤੇ 2 ਗੱਡੀਆਂ ਜਿੰਨ੍ਹਾ ਵਿੱਚ ਇਕ ਮਰੂਤੀ ਸਜੂਕੀ ਪਿਕਅੱਪ ਅਤੇ ਇਕ ਸਵੀਫਟ ਕਾਰ ਬਰਾਮਦ ਕਰਨ ਦੀ ਸਫਲਤਾ ਹਾਸਲ ਕੀਤੀ ਗਈ ਹੈ। ਬ੍ਰਾਮਦਗੀ :- ਜਿੰਨ੍ਹਾ ਨੇ ਅੱਗੇ ਦੱਸਿਆ ਕਿ ਸੀ.ਆਈ.ਏ ਪਟਿਆਲਾ (Patiala police) ਵੱਲੋਂ ਮੋਬਾਇਲ ਟਾਵਰਾਂ ਦੇ ਉਪਕਰਨਾਂ (ਇਲੈਕਟਰੋਨਿਕ ਡਿਵਾਇਸ) ਅਤੇ ਹੋਰ ਸਮਾਨ ਦੀ ਚੋਰੀ ਕਰਨ ਦੀ ਹੋਰ ਰਹੀ ਘਟਨਾਵਾਂ ਸਬੰਧੀ ਟਰੇਸ ਕਰਨ ਲਈ ਕਾਫ਼ੀ ਦੇਰ ਤੋਂ ਵੱਖ ਵੱਖ ਟੀਮਾਂ ਕੰਮ ਕਰ ਰਹੀਆਂ ਸਨ | ਜਿਸ ਪਰ ਗੁਪਤ ਸੂਚਨਾ ਦੇ ਅਧਾਰ ਪਰ ਮੁਕੱਦਮਾ ਨੰਬਰ 64 ਮਿਤੀ 07.06.2024 ਅ/ਧ ਇਸੇ ਤਹਿਤ ਮਿਤੀ 09.06.2024 ਨੂੰ ਸੀ.ਆਈ.ਏ.ਪਟਿਆਲਾ ਦੀ ਟੀਮਾਂ ਨੇ ਮੋਬਾਇਲ ਟਾਵਰਾਂ ਤੋਂ ਚੋਰੀ ਕਰਨ ਵਾਲੇ ਗੈਗ ਦੇ ਉਕਤ 8 ਮੈਬਰਾਂ ਨੂੰ ਨੇੜੇ ਅੰਡਰ ਬ੍ਰਿਜ ਪਿੰਡ ਕੌਲੀ ਤੋ ਗਿਫਤਾਰ ਕਰਕੇ ਇੰਨ੍ਹਾ ਪਾਸੋਂ ਕਰੀਬ ਡੇਢ ਕਰੋੜ ਦੀ ਕੀਮਤ ਦੇ ਮੋਬਾਇਲ ਟਾਵਰਾਂ ਦੇ ਉਪਕਰਨ ਬਰਾਮਦ ਕਰਨ ਦੀ ਸਫਲਤਾ ਹਾਸਲ ਕੀਤੀ ਹੈ | ਜਿੰਨ੍ਹਾ ਵਿੱਚ ਕਿ 56 RRU (Remote Radio Unit), 2 BTS (Base Transceiver Station), 51 BTS Card ਆਦਿ ਟਾਵਰਾ ਤੋ ਚੋਰੀ ਕਰਨ ਵਾਲਾ ਸਮਾਨ ਵਾਲੀਆਂ ਟੂਲ ਕਿੱਟਾਂ, ਚਾਬੀਆਂ, ਪਾਨੇ, ਹੈਲਮੈਟ, ਰੱਸੇ ਤੇ ਰੱਸੀਆਂ, ਕੱਟਰ, ਸੈਫਟੀ ਜੈਕਟਾਂ, ਰਿਫਲੈਸਨ ਜੈਕਟਾਂ ਆਦਿ ਬਰਾਮਦ ਕੀਤੇ ਗਏ ਹਨ। ਗਿਰੋਹ ਬਾਰੇ ਜਾਣਕਾਰੀ ਦਿੰਦੇ ਹੋਏ ਐਸ.ਐਸ.ਪੀ. ਪਟਿਆਲਾ ਨੇ ਦੱਸਿਆ ਕਿ ਇਹ ਗਿਰੋਹ ਮੁੱਖ ਤੌਰ ‘ਤੇ ਮੋਬਾਇਲ ਟਾਵਰਾਂ ਤੋਂ RRU ਅਤੇ BTS ਉਪਕਰਨਾਂ ਦੀ ਚੋਰੀ ਕਰਦਾ ਹੈ। ਗ੍ਰਿਫਤਾਰ ਕੀਤੇ ਗੈਗ ਦੇ ਜ਼ਿਆਦਾ ਮੈਂਬਰ ਪਹਿਲਾਂ ਮੋਬਾਇਲ ਟਾਵਰਾਂ ਨੂੰ ਮੇਨਟੇਨ ਕਰਨ ਵਾਲੀਆਂ ਕੰਪਨੀਆਂ ਵਿੱਚ ਕੰਮ ਕਰਦੇ ਰਹੇ ਹਨ ਜਿਸ ਕਰਕੇ ਹੀ ਇਹ ਮੋਬਾਇਲ ਟਾਵਰਾਂ ਤੋਂ ਕਰੀਬ 100 ਮੀਟਰ ਦੀ ਉਚਾਈ ‘ਤੇ ਲੱਗੇ ਇੰਨ੍ਹਾ ਸੈਸਟਿਵ ਉਪਕਰਨਾਂ ਨੂੰ ਉਤਾਰ ਲੈਂਦੇ ਹਨ ਅਤੇ ਇਹਨਾਂ ਕੋਲ ਸੇਫਟੀ ਕਿੱਟਾਂ ਅਤੇ ਚੋਰੀ ਕਰਨ ਵਾਲੇ ਔਜ਼ਾਰ ਵੀ ਮੌਜੂਦ ਹਨ। ਪੁਲਿਸ ਮੁਤਾਬਕ ਇਸ ਗੈਂਗ ਦਾ ਮਾਸਟਰਮਾਈਂਡ ਸੁਭਾਸ ਕੁਮਾਰ ਹੈ ਜੋ ਕਿ ਪਹਿਲਾਂ ਮੋਬਾਇਲ ਟਾਵਰਾਂ ਦੀਆਂ ਮੇਨਟੈਨਸ ਕਰਨ ਵਾਲੀਆਂ ਕੰਪਨੀਆਂ ਵਿੱਚ ਸਾਲ 2004 ਤੋਂ 2020 ਤੱਕ ਕੰਮ ਕਰਦਾ ਰਿਹਾ ਹੈ। ਇਸ ਤਰਾਂ ਦੇ ਕਈ ਗਿਰੋਹ ਦਿੱਲੀ ਅਤੇ ਯੂ.ਪੀ. ਵਿੱਚ ਵੀ ਫੜੇ ਜਾ ਚੁੱਕੇ ਹਨ | ਜਿਸ ਵਿੱਚ ਇਹ ਗੱਲ ਸਾਹਮਣੇ ਆਈ ਸੀ ਕਿ ਇਹ ਗੈਂਗ ਮੋਬਾਇਲ ਉਪਕਰਨਾਂ ਨੂੰ ਚੋਰੀ ਕਰਕੇ ਦਿੱਲੀ ਜਾਂ ਹੋਰ ਸ਼ਹਿਰਾਂ ਵਿੱਚ ਵੇਚਦੇ ਹਨ ਜੋ ਗ੍ਰਿਫਤਾਰ ਵਿੱਚ ਕਈਆਂ ਪਰ ਪਹਿਲਾ ਵੀ ਮੋਬਾਇਲ ਉਪਕਰਨ ਚੋਰੀ ਕਰਨ ਆਦਿ ਮੁਕੱਦਮੇ ਦਿੱਲੀ ਅਤੇ ਹੋਰ ਸਟੇਟਾਂ ਵਿੱਚ ਦਰਜ ਹਨ। ਮੁਲਜ਼ਮ ਨਾਵਾਜਿਸ ਖਾਨ ਜੋ ਕਿ ਕਬਾੜ ਦਾ ਕੰਮ ਕਰਦਾ ਹੈ ਜੋ ਆਪਣੇ ਸਾਥੀਆਂ ਤੋਂ ਚੋਰੀ ਦਾ ਸਮਾਨ ਖਰੀਦ ਕੇ ਅੱਗੇ ਚੋਰੀ ਕੀਤੇ ਸਮਾਨ ਨੂੰ ਦਿੱਲੀ ਵਿਖੇ ਵੱਖ-ਵੱਖ ਥਾਵਾਂ ਪਰ ਵੇਚਦਾ ਹੈ। ਜਸਵਿੰਦਰ ਸਿੰਘ ਜੱਸੀ, ਭਿੰਦਾ ਸਿੰਘ, ਹਰਬੰਸ ਸਿੰਘ ਹੈਪੀ, ਮੋਹਿਤ ਕੁਮਾਰ ਵਗੈਰਾ ਟਾਵਰਾਂ ਦੇ ਉਪਰ ਚੜਕੇ ਇਹਨਾਂ ਉਪਕਰਨਾਂ ਨੂੰ ਉਤਾਰ ਲੈਦੇ ਹਨ। ਇਸ ਗੈਗ ਵੱਲੋਂ ਪੰਜਾਬ ਦੇ ਵੱਖ ਵੱਖ ਥਾਵਾਂ ਪਟਿਆਲਾ, ਰਾਜਪੁਰਾ, ਫਰੀਦਕੋਟ,ਅਬੋਹਰ, ਫਾਜ਼ਿਲਕਾ, ਬਠਿੰਡਾ ਤੋ ਕਰੀਬ 60 ਤੋ ਵੀ ਜਿਆਦਾ ਮੋਬਾਇਲ ਟਾਵਰਾਂ ਤੋ ਉਪਕਰਨ ਚੋਰੀ ਕਰਨ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦਿੱਤਾ ਹੈ। ਉਪਕਰਨਾਂ ਬਾਰੇ ਜਾਣਕਾਰੀ :- RRU (Remote Radio Unit) ਇਹ ਮੋਬਾਇਲ ਟਾਵਰ ਵਿੱਚ ਮੁੱਖ ਉਪਕਰਨ ਵਜੋਂ ਕੰਮ ਕਰਦਾ ਹੈ | ਇਹ ਟਰਾਸੀਵਰ ਅਤੇ ਟਰਾਂਸਮੀਟਰ ਦੇ ਨੈਟਵਰਕ ਨੂੰ ਆਪਸ ਵਿੱਚ ਜੋੜਦਾ ਹੈ, BTS (Base Transceiver Station) ਕਿਸੇ ਵੀ ਮੋਬਾਇਲ ਨੈਟਵਰਕ ਵਿੱਚ ਇਕ ਸਥਿਰ ਰੇਡੀਓ ਟ੍ਰਾਂਸੀਵਰ ਹੁੰਦਾ ਹੈ | BTS ਮੋਬਾਇਲ ਡਿਵਾਇਸਾਂ ਨੂੰ ਨੈਟਵਰਕ ਨਾਲ ਜੋੜਦਾ ਹੈ ਅਤੇ ਮੋਬਾਇਲ ਡਿਵਾਇਸਾਂ ਨੂੰ ਰੇਡੀਓ ਸਿਗਨਲ ਭੇਜਦਾ ਹੈ। ਮੁੱਖ ਤੌਰ ਦੋਵੇਂ ਉਪਕਰਨਾਂ ਮੋਬਾਇਲ ਟਾਵਰ ਤੋ ਮੋਬਾਇਲ ਡਿਵਾਇਸ (ਫੋਨ) ਤੱਕ ਨੈਟਵਰਕ ਤਫਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਪੂਰੇ ਭਾਰਤ ਵਿੱਚ ਮੋਬਾਇਲ ਟਾਵਰਾਂ ਤੋ ਉਪਰਕਨ ਕਾਫ਼ੀ ਵੱਡੀ ਮਾਤਰਾ ਵਿੱਚ ਚੋਰੀ ਹੋ ਰਹੇ ਹਨ। ਇਹਨਾਂ ਉਪਰਕਨਾਂ ਦੀ e-commerce ਵੈੱਬਸਾਈਟ ਰਾਹੀ ਵਿਦੇਸ਼ਾਂ ਵਿੱਚ ਖਰੀਦ ਵੀ ਹੋ ਰਹੀ ਹੈ ਅਤੇ ਇਹਨਾਂ ਉਪਕਰਨਾਂ ਨੂੰ Refurbish ਕਰਕੇ ਦੋਬਾਰਾ ਭਾਰਤ ਅਤੇ ਹੋਰ ਦੇਸ਼ਾਂ ਵਿੱਚ ਭੇਜਿਆ ਜਾ ਰਿਹਾ ਹੈ। ਇਸ ਸਬੰਧ ਵਿੱਚ ਵੱਖ ਵੱਖ ਟੈਲੀਕਾਮ ਕੰਪਨੀਆਂ ਅਤੇ ਅਥਾਰਟੀਆਂ ਨਾਲ ਵੀ ਤਫਤੀਸ਼ ਦੌਰਾਨ ਰਾਬਤਾ ਕੀਤਾ ਗਿਆ ਹੈ। ਐਸ.ਐਸ.ਪੀ. ਪਟਿਆਲਾ ਨੇ ਦੱਸਿਆ ਕਿ ਉਕਤ ਮੁਲਜਮਾਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਮਿਤੀ 13.06.2024 ਤੱਕ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ | ਜਿੰਨ੍ਹਾ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।
The post Patiala news: ਪਟਿਆਲਾ ਪੁਲਿਸ ਵੱਲੋਂ ਮੋਬਾਇਲ ਟਾਵਰਾਂ ਤੋਂ ਉਪਕਰਨ ਚੋਰੀ ਕਰਨ ਵਾਲੇ ਅੰਤਰਰਾਜੀ ਗਿਰੋਹ ਦੇ 8 ਮੈਂਬਰ ਕਾਬੂ appeared first on TheUnmute.com - Punjabi News. Tags:
|
Kangana Ranaut Slap Case: CISF ਕਾਂਸਟੇਬਲ ਦੇ ਭਰਾ ਦਾ ਬਿਆਨ, ਕੁਲਵਿੰਦਰ ਕੌਰ ਨਹੀਂ ਮੰਗੇਗੀ ਮੁਆਫ਼ੀ Tuesday 11 June 2024 12:14 PM UTC+00 | Tags: chandigarh cisf-kulwinder-kaur kangana-ranaut kangana-ranaut-slap-case kulwinder-kaur news ਚੰਡੀਗੜ੍ਹ,11 ਜੂਨ 2024: (Kangana Ranaut Slap Case) ਚੰਡੀਗੜ੍ਹ ਏਅਰਪੋਰਟ ‘ਤੇ ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਸੰਸਦ ਮੈਂਬਰ ਕੰਗਨਾ ਰਣੌਤ ਨੂੰ ਥੱਪੜ ਮਾਰਨ ਦਾ ਮਾਮਲਾ ਸੁਰਖੀਆਂ ‘ਚ ਹੈ। ਮਾਮਲੇ ਦੀ ਜਾਂਚ ਲਈ ਐਸਆਈਟੀ ਬਣਾਈ ਗਈ ਹੈ ਪਰ ਸੀ.ਆਈ.ਐੱਸ.ਐੱਫ ਕਾਂਸਟੇਬਲ ਕੁਲਵਿੰਦਰ ਕੌਰ (Kulwinder kaur) ਨੂੰ ਥੱਪੜ ਮਾਰਨ ਦਾ ਕੋਈ ਪਛਤਾਵਾ ਨਹੀਂ ਹੈ। ਕੁਲਵਿੰਦਰ ਮੁਆਫ਼ੀ ਵੀ ਨਹੀਂ ਮੰਗੇਗੀ। ਇਸ ਗੱਲ ਦੀ ਪੁਸ਼ਟੀ ਕੁਲਵਿੰਦਰ ਕੌਰ ਦੇ ਵੱਡੇ ਭਰਾ ਸ਼ੇਰ ਸਿੰਘ ਮਹੀਵਾਲ ਨੇ ਕੀਤੀ। ਇਸ ਤੋਂ ਪਹਿਲਾਂ, ਸੀਆਈਐਸਐਫ ਦੇ ਇੱਕ ਸੀਨੀਅਰ ਅਧਿਕਾਰੀ ਦੇ ਹਵਾਲੇ ਨਾਲ ਕਿਹਾ ਗਿਆ ਸੀ ਕਿ ਕੁਲਵਿੰਦਰ ਕੌਰ ਥੱਪੜ ‘ਤੇ ਪਛਤਾਵਾ ਹੈ ਅਤੇ ਮੁਆਫ਼ੀ ਮੰਗ ਰਹੀ ਹੈ। ਪਰ ਹੁਣ ਕੁਲਵਿੰਦਰ ਦੇ ਭਰਾ ਨੇ ਇਸ ਚਰਚਾ ‘ਤੇ ਵਿਰਾਮ ਲਗਾ ਦਿੱਤਾ ਹੈ। ਕੁਲਵਿੰਦਰ (Kulwinder kaur) ਦੇ ਵੱਡੇ ਭਰਾ ਸ਼ੇਰ ਸਿੰਘ ਮਹੀਵਾਲ ਦਾ ਕਹਿਣਾ ਹੈ ਕਿ ਉਹ ਆਪਣੀ ਭੈਣ ਨੂੰ ਮਿਲਣ ਆਇਆ ਸੀ। ਕੁਲਵਿੰਦਰ ਕੌਰ ਨੇ ਕਿਸੇ ਤੋਂ ਵੀ ਮੁਆਫ਼ੀ ਮੰਗਣ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਥੱਪੜ ਮਾਰਨ ਵਾਲੀ ਘਟਨਾ ਵਿੱਚ ਕਿਸੇ ਕਿਸਮ ਦੀ ਮੁਆਫ਼ੀ ਦੀ ਕੋਈ ਗੁੰਜਾਇਸ਼ ਨਹੀਂ ਹੈ। ਸ਼ੇਰ ਸਿੰਘ ਨੇ ਮੁਆਫ਼ੀ ਮੰਗਣ ਦੀਆਂ ਸਾਰੀਆਂ ਖ਼ਬਰਾਂ ਨੂੰ ਗ਼ਲਤ ਕਰਾਰ ਦਿੱਤਾ ਹੈ। The post Kangana Ranaut Slap Case: CISF ਕਾਂਸਟੇਬਲ ਦੇ ਭਰਾ ਦਾ ਬਿਆਨ, ਕੁਲਵਿੰਦਰ ਕੌਰ ਨਹੀਂ ਮੰਗੇਗੀ ਮੁਆਫ਼ੀ appeared first on TheUnmute.com - Punjabi News. Tags:
|
ਮੋਗਾ 'ਚ ਆਪਣੇ ਪਿਓ ਨਾਲ ਜਾ ਰਹੇ 5 ਸਾਲਾ ਬੱਚੇ ਨੂੰ ਕਾਰ ਨੇ ਮਾਰੀ ਟੱਕਰ, ਪੁਲਿਸ ਵੱਲੋਂ ਪਰਚਾ ਦਰਜ Tuesday 11 June 2024 12:22 PM UTC+00 | Tags: accident darapur-village latest-news moga moga-accident news the-unmute-breaking-news ਚੰਡੀਗੜ੍ਹ,11 ਜੂਨ 2024: ਮੋਗਾ ਜ਼ਿਲ੍ਹੇ ਵਿੱਚ ਆਪਣੇ ਪਿਓ ਨਾਲ ਪਿੰਡ ਦਾਰਾਪੁਰ ਜਾ ਰਹੇ ਪੰਜ ਸਾਲਾ ਬੱਚੇ ਦੀ ਕਾਰ ਦੀ ਲਪੇਟ ਵਿੱਚ ਆਉਣ ਨਾਲ ਮੌਤ ਹੋ ਗਈ। ਹਾਦਸੇ (accident) ਤੋਂ ਬਾਅਦ ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪਿੰਡ ਦਾਰਾਪੁਰ ਦੇ ਰਹਿਣ ਵਾਲੇ ਕਮਲੇਸ਼ ਕੁਮਾਰ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਹ ਆਪਣੇ ਬੱਚੇ ਨਾਲ ਦਾਰਾਪੁਰ ‘ਚ ਸੜਕ ‘ਤੇ ਪੈਦਲ ਘਰ ਜਾ ਰਿਹਾ ਸੀ। ਇਸ ਦੌਰਾਨ ਮੋਗਾ ਵੱਲੋਂ ਆ ਰਹੀ ਤੇਜ਼ ਰਫਤਾਰ ਕਾਰ ਨੇ ਉਸ ਦੇ 5 ਸਾਲਾ ਪੁੱਤਰ ਮੋਹਿਤ ਨੂੰ ਟੱਕਰ (accident) ਮਾਰ ਦਿੱਤੀ, ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਕਮਲੇਸ਼ ਦੇ ਬਿਆਨਾਂ ਦੇ ਆਧਾਰ ‘ਤੇ ਥਾਣਾ ਸਦਰ ਦੀ ਪੁਲਿਸ ਨੇ ਅਣਪਛਾਤੇ ਕਾਰ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। The post ਮੋਗਾ ‘ਚ ਆਪਣੇ ਪਿਓ ਨਾਲ ਜਾ ਰਹੇ 5 ਸਾਲਾ ਬੱਚੇ ਨੂੰ ਕਾਰ ਨੇ ਮਾਰੀ ਟੱਕਰ, ਪੁਲਿਸ ਵੱਲੋਂ ਪਰਚਾ ਦਰਜ appeared first on TheUnmute.com - Punjabi News. Tags:
|
ਖੇਤੀ ਮਸ਼ੀਨਰੀ 'ਤੇ ਸਬਸਿਡੀ ਲੈਣ ਲਈ ਕਿਸਾਨ 20 ਜੂਨ ਤੱਕ ਦੇ ਸਕਦੇ ਹਨ ਬਿਨੈਪੱਤਰ Tuesday 11 June 2024 12:30 PM UTC+00 | Tags: aashika-jain agricultural-machinery dc-aashika-jain farmers news ਐੱਸ ਏ ਐੱਸ ਨਗਰ, 11 ਜੂਨ, 2024: ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿੱਚ ਸਾਲ 2024-25 ਦੌਰਾਨ ਝੋਨੇ ਦੀ ਪਰਾਲੀ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਨੂੰ ਜ਼ੀਰੋ ਤੇ ਲਿਆਉਣ ਲਈ ਪਰਾਲੀ ਦੀ ਖੇਤ ਦੇ ਅੰਦਰ ਅਤੇ ਬਾਹਰ ਸੰਭਾਲ ਲਈ ਸਬਸਿਡੀ 'ਤੇ ਖੇਤੀ ਮਸ਼ੀਨਰੀ (Agricultural machinery) ਖ੍ਰੀਦ ਕਰਨ ਲਈ ਕਿਸਾਨ ਆਨ-ਲਾਈਨ ਬਿਨੈਪੱਤਰ 20 ਜੂਨ, 2024, ਸ਼ਾਮ 5:00 ਵਜੇ ਤੱਕ ਭਰ ਸਕਦੇ ਹਨ। ਇਸ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ, ਆਈ ਏ ਐਸ ਨੇ ਦੱਸਿਆ ਕਿ ਸਾਲ 2023-24 ਦੌਰਾਨ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿੱਚ ਝੋਨੇ ਦੀ ਪਰਾਲੀ ਨੂੰ ਅੱਗ ਲੱਗਣ ਦੀਆ ਘਟਨਾਵਾਂ ਵਿਚ ਪਹਿਲਾਂ ਨਾਲੋਂ ਕਮੀ ਦਰਜ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਸਾਲ 2024-25 ਦੌਰਾਨ ਝੋਨੇ ਦੀ ਪਰਾਲੀ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਨੂੰ ਜ਼ੀਰੋ ਪੱਧਰ ਤੇ ਲਿਆਉਣ ਦਾ ਟੀਚਾ ਮਿਥਿਆ ਗਿਆ ਹੈ, ਜਿਸ ਦੀ ਪੂਰਤੀ ਲਈ ਸਮੂਹ ਧਿਰਾਂ ਦੇ ਸਹਿਯੋਗ ਦੀ ਜ਼ਰੂਰਤ ਹੈ। ਉਨ੍ਹਾਂ ਦੱਸਿਆ ਕਿ ਸਾਲ 2024-25 ਲਈ ਸੀ.ਆਰ.ਐਮ. (ਫ਼ਸਲੀ ਰਹਿੰਦ-ਖੂਹੰਦ ਪ੍ਰਬੰਧਨ) ਸਕੀਮ ਅਧੀਨ ਪਰਾਲੀ ਦੀ ਸੁੱਚਜੀ ਸਾਂਭ-ਸੰਭਾਲ ਕਰਨ ਵਾਲੇ ਖੇਤੀ ਸੰਦਾਂ (Agricultural machinery) ਉਪਰ ਪੰਜਾਬ ਸਰਕਾਰ ਵੱਲੋਂ ਸਬਸਿਡੀ ਦੇਣ ਲਈ ਸਕੀਮ ਜਾਰੀ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇੱਛੁਕ ਕਿਸਾਨ ਆਪਣੇ ਬਿਨੇਪੱਤਰ ਆਨਲਾਈਨ https://agrimachinerypb.com ਪੋਰਟਲ ਉਪਰ ਮਿਤੀ 20 ਜੂਨ 2024 ਤੱਕ ਦੇ ਸਕਦੇ ਹਨ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਸਕੀਮ ਅਧੀਨ ਨਿੱਜੀ ਕਿਸਾਨ (50% ਸਬਸਿਡੀ) ਅਤੇ ਕਸਟਮ ਹਾਇਰਿੰਗ ਸੈਂਟਰ (80% ਸਬਸਿਡੀ) ਜਿਵੇਂ ਕਿ ਪੰਚਾਇਤ, ਕਿਸਾਨ ਉਤਪਾਦਕ ਸੰਗਠਨ, ਰਜਿਸਟਰਡ ਫਾਰਮਰ ਗਰੁੱਪ ਅਤੇ ਸਹਿਕਾਰੀ ਸਭਾ ਬਿਨੈਪੱਤਰ ਦੇ ਸਕਦੇ ਹਨ। ਉਨ੍ਹਾਂ ਦੱਸਿਆ ਕਿ ਬਿਨੈਪੱਤਰ ਦੇਣ ਵਾਲੇ ਕਿਸਾਨ ਕੋਲ ਟਰੈਕਟਰ ਹੋਣਾ ਜ਼ਰੂਰੀ ਅਤੇ ਉਸ ਨੂੰ 5000/- ਰੁਪਏ ਬਤੌਰ ਟੋਕਨ ਮਨੀ ਆਨਲਾਈਨ ਜਮਾਂ ਕਰਵਾਉਣੀ ਹੋਵੇਗੀ ਜੋ ਮੋੜਨਯੋਗ ਹੈ। ਉਨ੍ਹਾਂ ਦੱਸਿਆ ਕਿ ਜੋ ਕਿਸਾਨ ਨਿੱਜੀ ਤੌਰ 'ਤੇ ਬਿਨੇਪਤਰ ਦੇਣਾ ਚਾਹੁੰਦੇ ਹਨ, ਉਨ੍ਹਾਂ ਕੋਲ ਪਿਛਲੇ ਸੀਜ਼ਨ ਦੇ ਝੋਨੇ ਦਾ ਜੇ-ਫਾਰਮ ਹੋਣਾ ਲਾਜ਼ਮੀ ਹੈ। ਉਨ੍ਹਾਂ ਦੱਸਿਆ ਕਿ ਇਸ ਸਕੀਮ ਤਹਿਤ ਟਰੈਕਟਰ 60 ਹਾਰਸ ਪਾਵਰ ਜਾਂ ਵੱਧ (ਕੇਵਲ ਗਰੁੱਪਾਂ ਲਈ), ਸੁਪਰ ਐਸ.ਐਮ.ਐਸ, ਹੈਪੀ ਸੀਡਰ, ਸਮਾਰਟ ਸੀਡਰ, ਪੈਡੀ ਸਟਰਾਅ ਚੌਪਰ, ਮਲਚਰ, ਰੋਟਰੀ ਸਲੈਸ਼ਰ, ਉਲਟਾਵੇਂ ਹਲ, ਜੀਰੋ ਟਿਲ ਡਰਿਲ, ਸੁਪਰ ਸੀਡਰ, ਸਰਫੇਸ ਸੀਡਰ, ਬੇਲਰ, ਰੇਕ ਅਤੇ ਕਰਾਪ ਰੀਪਰ ਉਪਰ ਸਬਸਿਡੀ ਲਈ ਅਪਲਾਈ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਸਕੀਮ ਬਾਰੇ ਵਧੇਰੇ ਜਾਣਕਾਰੀ ਲਈ ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫ਼ਸਰ, ਸਹਾਇਕ ਖੇਤੀਬਾੜੀ ਇੰਜੀਨੀਅਰ ਜਾਂ ਆਪਣੇ ਹਲਕੇ ਦੇ ਖੇਤੀਬਾੜੀ ਵਿਕਾਸ / ਵਿਸਥਾਰ ਅਫਸਰ ਨਾਲ ਸੰਪਰਕ ਕਰ ਸਕਦੇ ਹਨ । The post ਖੇਤੀ ਮਸ਼ੀਨਰੀ ‘ਤੇ ਸਬਸਿਡੀ ਲੈਣ ਲਈ ਕਿਸਾਨ 20 ਜੂਨ ਤੱਕ ਦੇ ਸਕਦੇ ਹਨ ਬਿਨੈਪੱਤਰ appeared first on TheUnmute.com - Punjabi News. Tags:
|
ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨ ਪ੍ਰੋਤਸਾਹਨ ਰਾਸ਼ੀ ਲਈ ਪੋਰਟਲ 'ਤੇ ਰਜਿਸਟ੍ਰੇਸ਼ਨ ਕਰਨ: DC ਆਸ਼ਿਕਾ ਜੈਨ Tuesday 11 June 2024 12:50 PM UTC+00 | Tags: aashika-jain dc-aashika-jain latest-news news paddy paddy-farmers paddy-session punjab-news punjab-paddy ਐੱਸ.ਏ.ਐੱਸ ਨਗਰ, 11 ਜੂਨ, 2024: ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਧਰਤੀ ਹੇਠਲੇ ਪਾਣੀ ਦੇ ਡਿੱਗ ਰਹੇ ਪੱਧਰ ਨੂੰ ਰੋਕਣ ਲਈ ਝੋਨੇ (Paddy) ਦੀ ਸਿੱਧੀ ਬਿਜਾਈ ਦੀ ਤਕਨੀਕ ਨੂੰ ਪੰਜਾਬ ਰਾਜ ਵਿੱਚ ਵੱਡੇ ਪੱਧਰ 'ਤੇ ਲਾਗੂ ਕਰਨ ਲਈ ਅਹਿਮ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਤਹਿਤ ਹੀ ਪੰਜਾਬ ਸਰਕਾਰ ਵੱਲੋਂ ਸਾਲ 2024-25 ਦੌਰਾਨ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ 1500 ਰੁਪਏ ਪ੍ਰਤੀ ਏਕੜ ਪ੍ਰੋਤਸਾਹਨ ਰਾਸ਼ੀ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਕਿਸਾਨ https://agrimachinerypb.com/home/DSR23Department ‘ਤੇ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਕਿਸਾਨ ਇਹ ਲਿੰਕ ਖੋਲਕੇ ਆਪਣਾ ਆਧਾਰ ਨੰਬਰ ਭਰਨਗੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕਾਸ਼ਤਕਾਰ ਕਿਸਾਨ ਦੀ ਨਿੱਜੀ ਅਤੇ ਬੈਂਕ ਸਬੰਧੀ ਜਾਣਕਾਰੀ ਅਨਾਜ ਖਰੀਦ/ਈ-ਮੰਡੀਕਰਨ ਪੋਰਟਲ ਵਿੱਚ ਕੀਤੀ ਰਜਿਸਟ੍ਰੇਸ਼ਨ ਅਨੁਸਾਰ ਹੀ ਰਹੇਗੀ। ਇਸ ਉਪਰੰਤ ਕਿਸਾਨ ਵੱਲੋਂ ਸਿਰਫ ਆਪਣੀ ਜ਼ਮੀਨ ਸਬੰਧੀ ਵੇਰਵਾ ਹੀ ਦਿੱਤਾ ਜਾਣਾ ਹੈ। ਕਿਸਾਨ ਵੱਲੋਂ ਜ਼ਮੀਨ ਦਾ ਜ਼ਿਲ੍ਹਾ/ਤਹਿਸੀਲ-ਸਬ ਤਹਿਸੀਲ/ਪਿੰਡ /ਖੇਵਟ ਨੰਬਰ/ਖਸਰਾ ਨੰਬਰ ਅਤੇ ਸਿੱਧੀ ਬਿਜਾਈ ਅਧੀਨ ਰਕਬੇ ਦੀ ਜਾਣਕਾਰੀ (ਕਨਾਲ/ਮਰਲਾ/ਬਿਘਾ ਜਾਂ ਬਿਸਵਾ) ਵਿੱਚ ਦੇਣੀ ਹੋਵੇਗੀ। ਉਨ੍ਹਾਂ ਦੱਸਿਆ ਕਿ ਕਾਸ਼ਤਕਾਰ ਕਿਸਾਨ ਆਪਣੀ ਦਿੱਤੀ ਗਈ ਜਾਣਾਕਰੀ ਵਿੱਚ 30 ਜੂਨ 2024 ਤੱਕ ਸੋਧ/ਤਬਦੀਲੀ ਕਰ ਸਕਦੇ ਹਨ। ਝੋਨੇ ਦੀ ਸਿੱਧੀ ਬਿਜਾਈ ਦੀ ਪਹਿਲੀ ਤਸਦੀਕ 30 ਜੂਨ ਤੋਂ 15 ਜੁਲਾਈ 2024 ਤੱਕ ਕਿਸਾਨਾਂ ਦੇ ਖੇਤਾਂ ਵਿੱਚ ਜਾ ਕੇ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਸਬੰਧੀ ਵਧੇਰੇ ਜਾਣਕਾਰੀ ਲਈ ਕਿਸਾਨ ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫਸਰ ਨਾਲ ਸੰਪਰਕ ਕਰ ਸਕਦੇ ਹਨ ਜਾਂ ਫਿਰ ਮੋਬਾਇਲ ਨੰਬਰ 98723-04259 'ਤੇ ਵੀ ਸੰਪਰਕ ਕਰ ਸਕਦੇ ਹਨ। ਮੁੱਖ ਖੇਤੀਬਾੜੀ ਅਫਸਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਡਾ. ਗੁਰਮੇਲ ਸਿੰਘ ਨੇ ਦੱਸਿਆ ਕਿ ਝੋਨੇ ਦੀ ਸਿੱਧੀ ਬਿਜਾਈ ਕਰਨ ਨਾਲ ਕੱਦੂ ਕਰਕੇ ਲਗਾਏ ਝੋਨੇ ਦੇ ਮੁਕਾਬਲੇ ਪਾਣੀ, ਬਿਜਲੀ ਅਤੇ ਮਜ਼ਦੂਰੀ ਦੀ ਬੱਚਤ ਹੁੰਦੀ ਹੈ। ਝੋਨੇ ਦੀ ਸਿੱਧੀ ਬਿਜਾਈ ਕਰਨ ਨਾਲ ਭੂਮੀਗਤ ਪਾਣੀ ਦਾ ਰੀਚਾਰਜ ਜ਼ਿਆਦਾ ਹੁੰਦਾ ਹੈ, ਫ਼ਸਲ ਨੂੰ ਬਿਮਾਰੀ ਘੱਟ ਲਗਦੀ ਹੈ ਅਤੇ ਪਰਾਲੀ ਦੀ ਸੰਭਾਲ ਕਰਨੀ ਸੌਖੀ ਹੋ ਜਾਂਦੀ ਹੈ। ਝੋਨੇ (Paddy) ਦੀ ਸਿੱਧੀ ਬਿਜਾਈ ਵਾਲੇ ਖੇਤ ਵਿੱਚ ਕੱਦੂ ਕਰਕੇ ਲਗਾਏ ਝੋਨੇ ਦੇ ਮੁਕਾਬਲੇ ਅਗਲੀ ਫ਼ਸਲ ਕਣਕ ਦਾ ਝਾੜ ਵੀ ਵਧਦਾ ਹੈ। ਸਿੱਧੀ ਬਿਜਾਈ ਦੀ ਤਰ-ਵੱਤਰ ਵਿਧੀ ਵਿਚ ਸੁੱਕੇ ਖੇਤ ਵਿੱਚ ਸਿੱਧੀ ਬਿਜਾਈ ਨਾਲੋਂ ਮੁੱਖ ਫਰਕ ਇਹ ਹੈ ਕਿ ਤਰ-ਵੱਤਰ ਵਾਲੇ ਖੇਤ ਵਿੱਚ ਬਿਜਾਈ ਕਰਕੇ ਪਹਿਲਾ ਪਾਣੀ ਤਕਰੀਬਨ 3 ਹਫ਼ਤੇ ਬਾਅਦ ਲਗਾਇਆ ਜਾਂਦਾ ਹੈ, ਜਿਸ ਦੇ ਕਈ ਫਾਇਦੇ ਹਨ, ਜਿਵੇਂ ਕਿ ਪਾਣੀ ਦੀ 15 ਤੋਂ 20 ਪ੍ਰਤੀਸ਼ਤ ਬੱਚਤ, ਨਦੀਨਾਂ ਦੀ ਸਮੱਸਿਆ ਘੱਟ ਹੋਣਾ, ਜੜ੍ਹਾਂ ਜ਼ਿਆਦਾ ਡੂੰਘੀਆਂ ਜਾਣ ਕਰਕੇ ਜ਼ਮੀਨੀ ਤੱਤਾਂ ਖਾਸ ਕਰਕੇ ਲੋਹੇ ਦੀ ਘਾਟ ਬਹੁਤ ਘੱਟ ਆਉਂਦੀ ਹੈ। The post ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨ ਪ੍ਰੋਤਸਾਹਨ ਰਾਸ਼ੀ ਲਈ ਪੋਰਟਲ ‘ਤੇ ਰਜਿਸਟ੍ਰੇਸ਼ਨ ਕਰਨ: DC ਆਸ਼ਿਕਾ ਜੈਨ appeared first on TheUnmute.com - Punjabi News. Tags:
|
Punjab News: ਪੰਜਾਬ ਪੁਲਿਸ ਵੱਲੋਂ ਸਰਹੱਦ ਪਾਰ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਾਲੇ ਨੈੱਟਵਰਕ ਦਾ ਪਰਦਾਫਾਸ਼, 8 ਕਿੱਲੋ ਹੈਰੋਇਨ ਸਮੇਤ 3 ਕਾਬੂ Tuesday 11 June 2024 12:58 PM UTC+00 | Tags: drug-smuggling-network heroin kg-of-heroin latest-news news punjab-news punjab-police smuggling-network ਚੰਡੀਗੜ੍ਹ/ਅੰਮ੍ਰਿਤਸਰ, 11 ਜੂਨ 2024: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਨਸ਼ਿਆਂ ਵਿਰੁੱਧ ਵਿੱਢੀ ਜੰਗ ਦੌਰਾਨ ਪੰਜਾਬ ਪੁਲਿਸ ਨੇ 8 ਕਿਲੋ ਹੈਰੋਇਨ ਸਮੇਤ ਤਿੰਨ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕਰਕੇ ਸਰਹੱਦ ਪਾਰ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਨੈੱਟਵਰਕ (smuggling network) ਦਾ ਪਰਦਾਫਾਸ਼ ਕੀਤਾ ਹੈ। ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ। ਗ੍ਰਿਫ਼ਤਾਰ ਕੀਤੇ ਵਿਅਕਤੀਆਂ ਦੀ ਪਛਾਣ ਗੁਰਸਾਹਿਬ ਸਿੰਘ ਵਾਸੀ ਪਿੰਡ ਝੰਜੋਟੀ, ਅੰਮ੍ਰਿਤਸਰ, ਸਾਜਨ ਸਿੰਘ ਵਾਸੀ ਪਿੰਡ ਭਕਨਾ ਕਲਾਂ, ਅੰਮ੍ਰਿਤਸਰ ਅਤੇ ਸਤਨਾਮ ਸਿੰਘ ਵਾਸੀ ਕੋਟ ਖਾਲਸਾ, ਅੰਮ੍ਰਿਤਸਰ ਵਜੋਂ ਹੋਈ ਹੈ। ਹੈਰੋਇਨ ਦੀ ਖੇਪ ਬਰਾਮਦ ਕਰਨ ਤੋਂ ਇਲਾਵਾ ਪੁਲਿਸ ਟੀਮਾਂ ਨੇ ਇਨ੍ਹਾਂ ਦੇ ਕਬਜ਼ੇ ‘ਚੋਂ .30 ਬੋਰ ਦੇ ਇੱਕ ਪਿਸਤੌਲ ਸਮੇਤ .30 ਬੋਰ ਦੇ 26 ਜਿੰਦਾ ਕਾਰਤੂਸ ਬਰਾਮਦ ਕਰਨ ਤੋਂ ਇਲਾਵਾ ਉਨ੍ਹਾਂ ਦੀ ਮਾਰੂਤੀ ਸਵਿਫ਼ਟ ਕਾਰ ਅਤੇ ਸਪਲੈਂਡਰ ਮੋਟਰਸਾਈਕਲ ਵੀ ਜ਼ਬਤ ਕੀਤਾ ਹੈ। ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਨੂੰ ਖੂਫੀਆ ਸੂਹ ਮਿਲੀ ਸੀ ਕਿ ਕੁਝ ਨਸ਼ਾ ਤਸਕਰਾਂ ਨੇ ਪਿੰਡ ਧਰਮਕੋਟ ਪੱਤਣ ਨੇੜੇ ਭਾਰਤ-ਪਾਕਿ ਸਰਹੱਦ ਤੋਂ ਡਰੋਨ ਰਾਹੀਂ ਸੁੱਟੀ ਗਈ ਹੈਰੋਇਨ ਦੀ ਵੱਡੀ ਖੇਪ ਪ੍ਰਾਪਤ ਕੀਤੀ ਹੈ ਅਤੇ ਇਹ ਖੇਪ ਅੱਗੇ ਨਸ਼ਾ ਸਪਲਾਇਰ ਸਤਨਾਮ ਸਿੰਘ ਨੂੰ ਅੰਮ੍ਰਿਤਸਰ ਵਿੱਚ ਖਾਲਸਾ ਕਾਲਜ ਦੇ ਸਾਹਮਣੇ ਕੋਟ ਖਾਲਸਾ ਨੇੜੇ ਪਹੁੰਚਾਉਣੀ ਹੈ। ਉਨ੍ਹਾਂ ਦੱਸਿਆ ਕਿ ਇਸ ਸੂਹ 'ਤੇ ਤੇਜ਼ੀ ਨਾਲ ਕਾਰਵਾਈ ਕਰਦਿਆਂ ਡੀਐਸਪੀ ਸੀਆਈ ਅੰਮ੍ਰਿਤਸਰ ਬਲਬੀਰ ਸਿੰਘ ਦੀ ਅਗਵਾਈ ਵਿੱਚ ਪੁਲਿਸ ਟੀਮਾਂ ਨੇ ਅੱਡਾ ਖੁਸਰੋ ਟਾਹਲੀ ਵਿਖੇ ਵਿਸ਼ੇਸ਼ ਨਾਕਾ ਲਗਾਇਆ ਅਤੇ ਗੁਰਸਾਹਿਬ ਤੇ ਸਾਜਨ ਨੂੰ 7.5 ਕਿਲੋ ਹੈਰੋਇਨ ਅਤੇ 16 ਜਿੰਦਾ ਕਾਰਤੂਸਾਂ ਸਮੇਤ ਉਸ ਸਮੇਂ ਕਾਬੂ ਕੀਤਾ, ਜਦੋਂ ਉਹ ਆਪਣੇ ਮੋਟਰਸਾਈਕਲ ‘ਤੇ ਜਾ ਰਹੇ ਸਨ। ਉਨ੍ਹਾਂ ਦੱਸਿਆ ਕਿ ਬਾਅਦ ‘ਚ ਪੁਲਿਸ ਟੀਮਾਂ ਨੇ ਜਾਲ ਵਿਛਾ ਕੇ ਥਾਣਾ ਕੋਟ ਖਾਲਸਾ ਦੇ ਇਲਾਕੇ ‘ਚੋਂ ਨਸ਼ਾ ਸਪਲਾਇਰ ਸਤਨਾਮ ਸਿੰਘ ਨੂੰ ਗਿ੍ਫ਼ਤਾਰ ਕੀਤਾ ਅਤੇ ਉਸ ਦੇ ਕਬਜ਼ੇ ‘ਚੋਂ 500 ਗ੍ਰਾਮ ਹੈਰੋਇਨ ਅਤੇ .30 ਬੋਰ ਦੇ ਪਿਸਤੌਲ ਸਮੇਤ 10 ਜਿੰਦਾ ਕਾਰਤੂਸ ਬਰਾਮਦ ਕੀਤੇ ਅਤੇ ਉਸ ਦੀ ਸਵਿਫ਼ਟ ਕਾਰ ਨੂੰ ਜ਼ਬਤ ਕਰ ਲਿਆ। ਡੀਜੀਪੀ ਨੇ ਦੱਸਿਆ ਕਿ ਮੁੱਢਲੀ ਜਾਂਚ ਮੁਤਾਬਕ ਇਹ ਮੁਲਜ਼ਮ ਪਾਕਿਸਤਾਨ ਅਧਾਰਿਤ ਨਸ਼ਾ ਤਸਕਰ ਦੇ ਸਿੱਧੇ ਸੰਪਰਕ ਵਿੱਚ ਸਨ ਅਤੇ ਪਾਕਿਸਤਾਨ ਤੋਂ ਆਈ ਹੈਰੋਇਨ ਨੂੰ ਸੂਬੇ ਭਰ ਵਿੱਚ ਸਪਲਾਈ ਕਰ ਰਹੇ ਸਨ। ਡੀਜੀਪੀ ਨੇ ਦੱਸਿਆ ਕਿ ਜਾਂਚ ਤੋਂ ਇਹ ਵੀ ਪਤਾ ਲੱਗਾ ਹੈ ਕਿ ਪਾਕਿਸਤਾਨ ਅਧਾਰਿਤ ਨਸ਼ਾ ਤਸਕਰ ਨੇ ਸਰਹੱਦ ਪਾਰ ਤੋਂ ਇਹ ਖੇਪ ਪਹੁੰਚਾਉਣ ਲਈ ਡਰੋਨ ਦੀ ਵਰਤੋਂ ਕੀਤੀ ਸੀ। ਉਨ੍ਹਾਂ ਦੱਸਿਆ ਕਿ ਇਸ ਪੂਰੇ ਨੈਟਵਰਕ (smuggling network) ਦਾ ਪਰਦਾਫਾਸ਼ ਕਰਨ ਲਈ ਅਗਲੇ-ਪਿਛਲੇ ਸਬੰਧਾਂ ਦਾ ਪਤਾ ਲਗਾਉਣ ਲਈ ਹੋਰ ਜਾਂਚ ਜਾਰੀ ਹੈ। ਇਸ ਸਬੰਧੀ ਐਫਆਈਆਰ ਨੰਬਰ 34 ਮਿਤੀ 10-06-2024 ਨੂੰ ਥਾਣਾ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਅੰਮ੍ਰਿਤਸਰ ਵਿਖੇ ਐਨਡੀਪੀਐਸ ਐਕਟ ਦੀ ਧਾਰਾ 21, 25 ਅਤੇ 29 ਅਤੇ ਅਸਲਾ ਐਕਟ ਦੀ ਧਾਰਾ 25 ਅਧੀਨ ਮਾਮਲਾ ਦਰਜ ਕੀਤਾ ਗਿਆ ਹੈ। The post Punjab News: ਪੰਜਾਬ ਪੁਲਿਸ ਵੱਲੋਂ ਸਰਹੱਦ ਪਾਰ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਾਲੇ ਨੈੱਟਵਰਕ ਦਾ ਪਰਦਾਫਾਸ਼, 8 ਕਿੱਲੋ ਹੈਰੋਇਨ ਸਮੇਤ 3 ਕਾਬੂ appeared first on TheUnmute.com - Punjabi News. Tags:
|
Scholarship: ਪੰਜਾਬ 'ਚ ਸਕਾਲਰਸ਼ਿਪ ਸਕੀਮ ਅਧੀਨ ਦਿਵਿਆਂਗ ਵਿਦਿਆਰਥੀ ਨੂੰ ਦਿੱਤੇ ਜਾ ਰਹੇ ਹਨ ਵਜ਼ੀਫ਼ੇ: ਡਾ. ਬਲਜੀਤ ਕੌਰ Tuesday 11 June 2024 01:14 PM UTC+00 | Tags: divyang-students handicap handicap-student news scholarship scholarship-scheme scholarship-scheme-for-handicap scholarship-scheme-punjab ਚੰਡੀਗੜ੍ਹ, 11 ਜੂਨ 2024: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਿਵਿਆਂਗਜਨਾਂ ਦੀ ਭਲਾਈ ਲਈ ਵਚਨਬੱਧ ਹੈ। ਇਸੇ ਮੰਤਵ ਨੂੰ ਪੂਰਾ ਕਰਨ ਲਈ ਕੈਬਨਿਟ ਮੰਤਰੀ ਡਾ.ਬਲਜੀਤ ਕੌਰ ਦੀ ਰਹਿਨੁਮਾਈ ਹੇਠ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਵਿਭਾਗ ਦਿਵਿਆਂਗ ਵਿਦਿਆਰਥੀਆਂ ਦੀ ਸਹਾਇਤਾ ਲਈ ਲਗਾਤਾਰ ਕੰਮ ਕਰ ਰਿਹਾ ਹੈ। ਪੰਜਾਬ ਰਾਜ ਵਿੱਚ ਸਕਾਲਰਸ਼ਿਪ ਸਕੀਮ (Scholarship Scheme) ਫਾਰ ਕੈਂਡੀਡੇਟ ਹੈਂਡੀਕੈਪਡ ਬੁਆਇਜ ਐਂਡ ਗਰਲਜ਼ ਅਤੇ ਸਕਾਲਰਸ਼ਿਪ ਸਕੀਮ ਫਾਰ ਹੈਂਡੀਕੈਪ ਅਧੀਨ 12607 ਲਾਭਪਾਤਰੀਆਂ ਨੂੰ 3.08 ਕਰੋੜ ਰੁਪਏ ਅਤੇ ਰਾਸ਼ਟਰੀ ਸਕਾਲਰਸ਼ਿਪ ਟੂ ਹੈਂਡੀਕੈਪ ਸਕੀਮ ਤਹਿਤ 249 ਵਿਦਿਆਰਥੀਆਂ ਨੂੰ 39.71 ਲੱਖ ਰੁਪਏ ਦਾ ਲਾਭ ਦਿੱਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਵਿੱਤੀ ਸਾਲ 2023-24 ਦੌਰਾਨ ਪੰਜਾਬ ਰਾਜ ਵਿੱਚ ਸਕਾਲਰਸ਼ਿਪ ਸਕੀਮ ਫਾਰ ਕੈਂਡੀਡੇਟ ਹੈਂਡੀਕੈਪਡ ਬੁਆਇਜ ਐਂਡ ਗਰਲਜ਼ ਅਤੇ ਸਕਾਲਰਸ਼ਿਪ ਸਕੀਮ ਫਾਰ ਹੈਂਡੀਕੈਪ ਅਧੀਨ 12607 ਲਾਭਪਾਤਰੀਆਂ ਨੂੰ 3.08 ਕਰੋੜ ਰੁਪਏ ਦੇ ਵਜ਼ੀਫੇ ਦਿੱਤੇ ਗਏ ਹਨ। ਮੰਤਰੀ ਨੇ ਅੱਗੇ ਦੱਸਿਆ ਕਿ ਦਿਵਿਆਂਗ ਵਿਦਿਆਰਥੀਆਂ ਨੂੰ ਸਕਾਲਰਸ਼ਿਪ (Scholarship Scheme) ਫਾਰ ਹੈਂਡੀਕੈਪਡ ਲੜਕੇ ਅਤੇ ਲੜਕੀਆਂ ਸਕੀਮ ਤਹਿਤ ਪਹਿਲੀ ਤੋਂ ਅੱਠਵੀਂ ਜਮਾਤ ਤੱਕ 200 ਰੁਪਏ ਪ੍ਰਤੀ ਮਹੀਨਾ ਵਜ਼ੀਫਾ ਦਿੱਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਨੌਵੀਂ ਤੋਂ ਡਿਗਰੀ ਪੱਧਰ ਤੱਕ ਦੀ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਨੂੰ 300 ਰੁਪਏ ਪ੍ਰਤੀ ਮਹੀਨਾ ਵਜ਼ੀਫਾ ਦਿੱਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਵਿਸ਼ੇਸ਼ ਵਜੀਫਾ ਸਕੀਮ ਤਹਿਤ ਪਿੰਡਾਂ ਵਿੱਚ ਪੜ੍ਹਾਈ ਕਰ ਰਹੀਆਂ ਦਿਵਿਆਂਗਜਨ ਲੜਕੀਆਂ ਦੇ ਪੜ੍ਹਾਈ ਦੇ ਪੱਧਰ ਨੂੰ ਉੱਚਾ ਚੱਕਣ ਲਈ ਲਾਭ ਦਿੱਤਾ ਜਾਂਦਾ ਹੈ। ਮੰਤਰੀ ਨੇ ਦੱਸਿਆ ਕਿ ਇਸ ਤੋਂ ਇਲਾਵਾ ਪਹਿਲੀ ਤੋਂ ਦਸਵੀਂ ਤੱਕ 100 ਰੁਪਏ ਪ੍ਰਤੀ ਮਹੀਨਾ ਅਤੇ ਦਸਵੀਂ ਤੋਂ ਡਿਗਰੀ ਪੱਧਰ ਦੇ ਪੜ੍ਹਾਈ ਤੱਕ 200 ਰੁਪਏ ਪ੍ਰਤੀ ਮਹੀਨਾ ਵਾਧੂ ਵਜੀਫਾ ਦਿੱਤਾ ਜਾਂਦਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਵਿੱਤੀ ਸਾਲ 2023-24 ਦੌਰਾਨ ਰਾਸ਼ਟਰੀ ਸਕਾਲਰਸ਼ਿਪ ਟੂ ਹੈਂਡੀਕੈਪ ਸਕੀਮ ਤਹਿਤ 249 ਵਿਦਿਆਰਥੀਆਂ ਨੂੰ 39.71 ਲੱਖ ਰੁਪਏ ਦਾ ਲਾਭ ਦਿੱਤਾ ਗਿਆ ਹੈ। ਉਹਨਾਂ ਦੱਸਿਆ ਕਿ ਇਸ ਸਕੀਮ ਦਾ ਉਦੇਸ਼ ਦਿਵਿਆਂਗ ਵਿਦਿਆਰਥੀਆਂ ਨੂੰ ਮਹੀਨਾਵਾਰ ਵਿੱਤੀ ਸਹਾਇਤਾ ਪ੍ਰਦਾਨ ਕਰਨਾ ਹੈ, ਜਿਸ ਨਾਲ ਉਹਨਾਂ ਦੀ ਪੜ੍ਹਾਈ ਵਿੱਚ ਕੋਈ ਮੁਸ਼ਕਿਲ ਨਾ ਆਵੇ ਅਤੇ ਉਹਨਾਂ ਦਾ ਜੀਵਨ ਪੱਧਰ ਉੱਚਾ ਚੁੱਕਿਆ ਜਾ ਸਕੇ। The post Scholarship: ਪੰਜਾਬ ‘ਚ ਸਕਾਲਰਸ਼ਿਪ ਸਕੀਮ ਅਧੀਨ ਦਿਵਿਆਂਗ ਵਿਦਿਆਰਥੀ ਨੂੰ ਦਿੱਤੇ ਜਾ ਰਹੇ ਹਨ ਵਜ਼ੀਫ਼ੇ: ਡਾ. ਬਲਜੀਤ ਕੌਰ appeared first on TheUnmute.com - Punjabi News. Tags:
|
Vigilance: ਵਿਜੀਲੈਂਸ ਬਿਊਰੋ ਨੇ ASI ਨੂੰ 10,000 ਰੁਪਏ ਰਿਸ਼ਵਤ ਲੈਂਦਿਆਂ ਕੀਤਾ ਗ੍ਰਿਫਤਾਰ Tuesday 11 June 2024 01:18 PM UTC+00 | Tags: breaking-news bribe bribe-case latest-news news punjab-news vigilance-bureau ਚੰਡੀਗੜ੍ਹ, 11 ਜੂਨ, 2024: ਪੰਜਾਬ ਵਿਜੀਲੈਂਸ ਬਿਊਰੋ (Vigilance Bureau) ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਦੌਰਾਨ ਮੰਗਲਵਾਰ ਨੂੰ ਬਰਨਾਲਾ ਜ਼ਿਲ੍ਹੇ ਦੇ ਥਾਣਾ ਧਨੌਲਾ ਵਿਖੇ ਤਾਇਨਾਤ ਇੱਕ ਸਹਾਇਕ ਸਬ ਇੰਸਪੈਕਟਰ (ਏ.ਐਸ.ਆਈ.) ਨਿਰਮਲ ਸਿੰਘ ਨੂੰ 10,000 ਰੁਪਏ ਦੀ ਰਿਸ਼ਵਤ ਲੈੰਦਿਆਂ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਓਰੋ (Vigilance Bureau) ਦੇ ਬੁਲਾਰੇ ਨੇ ਦੱਸਿਆ ਕਿ ਉਪਰੋਕਤ ਮੁਲਜ਼ਮ ਨੂੰ ਰਾਜੇਸ਼ ਕੁਮਾਰ ਦੀ ਸ਼ਿਕਾਇਤ ‘ਤੇ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਨੇ ਅੱਗੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਨੂੰ ਸੰਪਰਕ ਕਰਕੇ ਦੱਸਿਆ ਹੈ ਕਿ ਉਸਦੇ ਚਚੇਰੇ ਭਰਾ ਖਿਲਾਫ ਥਾਣਾ ਧਨੌਲਾ ਵਿਖੇ ਪੁਲਿਸ ਕੇਸ ਦਰਜ ਹੈ ਅਤੇ ਉਕਤ ਏ.ਐਸ.ਆਈ ਨੇ ਉਸ ਪਾਸੋਂ 10,000 ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਹੈ ਨਹੀਂ ਤਾਂ ਉਸਦੇ ਖਿਲਾਫ ਵੀ ਮਾਮਲਾ ਦਰਜ ਕੀਤਾ ਜਾਵੇਗਾ। ਬੁਲਾਰੇ ਨੇ ਅੱਗੇ ਦੱਸਿਆ ਕਿ ਇਸ ਸ਼ਿਕਾਇਤ ਦੀ ਮੁੱਢਲੀ ਪੜਤਾਲ ਤੋਂ ਬਾਅਦ ਵਿਜੀਲੈਂਸ ਬਿਊਰੋ ਦੀ ਟੀਮ ਨੇ ਜਾਲ ਵਿਛਾਇਆ ਅਤੇ ਏਐਸਆਈ ਨਿਰਮਲ ਸਿੰਘ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ 10000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਗਿਆ। ਇਸ ਸਬੰਧੀ ਵਿਜੀਲੈਂਸ ਬਿਓਰੋ ਦੇ ਥਾਣਾ ਪਟਿਆਲਾ ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮ ਨੂੰ ਭਲਕੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਇਸ ਮਾਮਲੇ ਦੀ ਅਗਲੇਰੀ ਕਾਰਵਾਈ ਜਾਰੀ ਹੈ। The post Vigilance: ਵਿਜੀਲੈਂਸ ਬਿਊਰੋ ਨੇ ASI ਨੂੰ 10,000 ਰੁਪਏ ਰਿਸ਼ਵਤ ਲੈਂਦਿਆਂ ਕੀਤਾ ਗ੍ਰਿਫਤਾਰ appeared first on TheUnmute.com - Punjabi News. Tags:
|
Punjab News: CM ਭਗਵੰਤ ਮਾਨ ਨੇ ਜਲੰਧਰ ਤੇ ਲੁਧਿਆਣਾ 'ਚ 'ਆਪ' ਆਗੂਆਂ ਨਾਲ ਕੀਤੀ ਬੈਠਕ Tuesday 11 June 2024 01:48 PM UTC+00 | Tags: bhagwant-mann cm-bhagwant-mann jalandhar latest-news ludhiana news punjab-news ਚੰਡੀਗੜ੍ਹ, 11 ਜੂਨ, 2024: ਮੁੱਖ ਮੰਤਰੀ ਭਗਵੰਤ ਮਾਨ (CM Bhagwant Mann) ਨੇ ਅੱਜ ਲੁਧਿਆਣਾ ਤੇ ਜਲੰਧਰ ਲੋਕ ਸਭਾ ਹਲਕਿਆਂ ਦੀ ਬੈਠਕ ਕੀਤੀ | ਜਿਸ ਵਿਚ ਸਾਰੇ ਹੀ ਵਿਧਾਇਕ, ਚੇਅਰਮੈਨ, ਅਹੁਦੇਦਾਰ ਤੇ ਵਲੰਟੀਅਰ ਸ਼ਾਮਲ ਹੋਏ | ਇਸ ਦੌਰਾਨ ਬੈਠਕ ‘ਚ ਸਾਰਿਆਂ ਨਾਲ ਹਲਕਿਆਂ ਦੇ ਕੰਮਾਂ ਨੂੰ ਲੈ ਕੇ ਵਿਸਥਾਰ ਸਹਿਤ ਚਰਚਾ ਹੋਈ | ਮੁੱਖ ਮੰਤਰੀ ਨੇ ਸਾਰਿਆਂ ਲੋਕਾਂ ਦੇ ਕੰਮ ਕਰਨ ਅਤੇ ਜਲੰਧਰ ਪੱਛਮੀ ਦੀ ਜ਼ਿਮਨੀ ਚੋਣ ਨੂੰ ਲੈ ਕੇ ਵੀ ਚਰਚਾ ਕੀਤੀ | ਜਿਕਰਯੋਗ ਹੈ ਕਿ 10 ਜੁਲਾਈ ਨੂੰ ਜਲੰਧਰ ਪੱਛਮੀ ਦੀ ਜ਼ਿਮਨੀ ਚੋਣ ਲਈ ਵੋਟਿੰਗ ਹੋਵੇਗੀ |
The post Punjab News: CM ਭਗਵੰਤ ਮਾਨ ਨੇ ਜਲੰਧਰ ਤੇ ਲੁਧਿਆਣਾ ‘ਚ ‘ਆਪ’ ਆਗੂਆਂ ਨਾਲ ਕੀਤੀ ਬੈਠਕ appeared first on TheUnmute.com - Punjabi News. Tags:
|
Farmers: ਕਿਸਾਨਾਂ ਨੂੰ ਬਿਨਾਂ ਰੁਕਾਵਟ ਦੇ ਅੱਠ ਘੰਟੇ ਮਿਲੇਗੀ ਬਿਜਲੀ: CM ਭਗਵੰਤ ਮਾਨ Tuesday 11 June 2024 01:56 PM UTC+00 | Tags: cm-bhagwant-mann farmers news paddy-session ਚੰਡੀਗੜ੍ਹ, 11 ਜੂਨ, 2024: ਪੰਜਾਬ ਵਿੱਚ ਅੱਜ ਤੋਂ ਝੋਨੇ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ। ਇਸ ਦੇ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬਿਜਲੀ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਇਸ ਵਿਚ ਹਰ ਮੁੱਦੇ ‘ਤੇ ਵਿਸਥਾਰ ਨਾਲ ਚਰਚਾ ਕੀਤੀ ਗਈ। ਮੀਟਿੰਗ ਤੋਂ ਬਾਅਦ ਮੁੱਖ ਮੰਤਰੀ (Farmers) ਨੇ ਕਿਹਾ ਕਿ ਵਾਅਦੇ ਮੁਤਾਬਕ ਕਿਸਾਨਾਂ ਨੂੰ ਬਿਨਾਂ ਕਿਸੇ ਰੁਕਾਵਟ ਦੇ ਅੱਠ ਘੰਟੇ ਬਿਜਲੀ ਦਿੱਤੀ ਜਾਵੇਗੀ। ਨਾਲ ਹੀ, ਸਰਕਾਰ ਕਿਸਾਨਾਂ ਨੂੰ ਦਿਨ ਵੇਲੇ ਬਿਜਲੀ ਦੇਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਮੀਟਿੰਗ ਵਿੱਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਅਤੇ ਸਮੂਹ ਅਧਿਕਾਰੀ ਹਾਜ਼ਰ ਸਨ। ਸੂਬੇ ਵਿੱਚ ਝੋਨੇ ਦੇ ਸੀਜ਼ਨ ਲਈ ਅੱਜ 6 ਜ਼ਿਲ੍ਹਿਆਂ ਵਿੱਚ ਨਹਿਰੀ ਪਾਣੀ ਛੱਡਿਆ ਗਿਆ। ਇਸ ਦੌਰਾਨ ਸ੍ਰੀ ਮੁਕਤਸਰ ਸਾਹਿਬ, ਫਾਜ਼ਿਲਕਾ, ਫ਼ਿਰੋਜ਼ਪੁਰ, ਫ਼ਰੀਦਕੋਟ, ਮਾਨਸਾ ਅਤੇ ਬਠਿੰਡਾ ਨੂੰ ਨਹਿਰੀ ਪਾਣੀ ਮਿਲਿਆ। ਸਰਕਾਰ ਨੇ ਲੋਕਾਂ ((Farmers) ਨੂੰ ਨਹਿਰੀ ਪਾਣੀ ਦੀ ਵੱਧ ਤੋਂ ਵੱਧ ਵਰਤੋਂ ਕਰਨ ਦੀ ਅਪੀਲ ਕੀਤੀ ਹੈ। ਇਸ ਤੋਂ ਪਹਿਲਾਂ ਨਹਿਰਾਂ ਦੀ ਸਫ਼ਾਈ ਤੇ ਹੋਰ ਕੰਮ ਮੁਕੰਮਲ ਹੋ ਚੁੱਕੇ ਸਨ। The post Farmers: ਕਿਸਾਨਾਂ ਨੂੰ ਬਿਨਾਂ ਰੁਕਾਵਟ ਦੇ ਅੱਠ ਘੰਟੇ ਮਿਲੇਗੀ ਬਿਜਲੀ: CM ਭਗਵੰਤ ਮਾਨ appeared first on TheUnmute.com - Punjabi News. Tags:
|
Odisha CM: ਮੋਹਨ ਮਾਝੀ ਹੋਣਗੇ ਉੜੀਸਾ ਦੇ ਨਵੇਂ ਮੁੱਖ ਮੰਤਰੀ Tuesday 11 June 2024 02:04 PM UTC+00 | Tags: chief-minister-of-odisha cm-mohan-majhi mohan-majhi news odisha odisha-news ਚੰਡੀਗੜ੍ਹ, 11 ਜੂਨ, 2024: ਮੋਹਨ ਮਾਝੀ (Mohan Majhi) ਉੜੀਸਾ ਦੇ ਨਵੇਂ ਮੁੱਖ ਮੰਤਰੀ ਹੋਣਗੇ। ਉਨ੍ਹਾਂ ਨੂੰ ਭਾਜਪਾ ਵਿਧਾਇਕ ਦਲ ਦਾ ਆਗੂ ਚੁਣਿਆ ਗਿਆ। ਭੁਵਨੇਸ਼ਵਰ ਵਿੱਚ ਹੋਈ ਬੈਠਕ ਵਿੱਚ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਵਾਤਾਵਰਣ ਮੰਤਰੀ ਭੂਪੇਂਦਰ ਯਾਦਵ ਕੇਂਦਰੀ ਨਿਗਰਾਨ ਵਜੋਂ ਹਾਜ਼ਰ ਸਨ। ਬੈਠਕ ਤੋਂ ਬਾਅਦ ਰੱਖਿਆ ਮੰਤਰੀ ਨੇ ਐਲਾਨ ਕੀਤਾ ਕਿ ਭਾਜਪਾ ਆਗੂ ਮੋਹਨ ਚਰਨ ਮਾਝੀ ਉੜੀਸਾ ਦੇ ਨਵੇਂ ਮੁੱਖ ਮੰਤਰੀ ਹੋਣਗੇ। ਉਨ੍ਹਾਂ ਦੱਸਿਆ ਕਿ ਕੇਵੀ ਸਿੰਘ ਦੇਵ ਅਤੇ ਪ੍ਰਵਤੀ ਪਰੀਦਾ ਨੂੰ ਸੂਬੇ ਦੇ ਉਪ ਮੁੱਖ ਮੰਤਰੀ ਵਜੋਂ ਚੁਣਿਆ ਗਿਆ ਹੈ। ਇਹ ਫੈਸਲਾ ਭਾਜਪਾ ਵਿਧਾਇਕ ਦਲ ਦੀ ਬੈਠਕ ਵਿੱਚ ਲਿਆ ਗਿਆ। ਇਸ ਵਿੱਚ ਰਾਜਨਾਥ ਤੋਂ ਇਲਾਵਾ ਕੇਂਦਰੀ ਮੰਤਰੀ ਭੂਪੇਂਦਰ ਯਾਦਵ ਨੇ ਨਿਗਰਾਨ ਵਜੋਂ ਸ਼ਿਰਕਤ ਕੀਤੀ। ਭਾਜਪਾ ਨੇ ਉੜੀਸਾ ਵਿਧਾਨ ਸਭਾ ਚੋਣਾਂ ਵਿੱਚ ਸ਼ਾਨਦਾਰ ਜਿੱਤ ਦਰਜ ਕੀਤੀ ਹੈ ਅਤੇ ਲਗਭਗ 24 ਸਾਲਾਂ ਤੋਂ ਉੜੀਸਾ ਵਿੱਚ ਸੱਤਾ ਵਿੱਚ ਰਹੀ ਬੀਜਦ ਨੂੰ ਬਾਹਰ ਕਰ ਦਿੱਤਾ ਹੈ। ਉੜੀਸਾ ਵਿਧਾਨ ਸਭਾ ਚੋਣਾਂ ‘ਚ ਭਾਜਪਾ ਨੇ ਸੂਬੇ ਦੀਆਂ 147 ਵਿਧਾਨ ਸਭਾ ਸੀਟਾਂ ‘ਚੋਂ 78 ਸੀਟਾਂ ‘ਤੇ ਜਿੱਤ ਹਾਸਲ ਕੀਤੀ ਹੈ। ਜਦੋਂ ਕਿ ਬੀਜੇਡੀ 51 ਸੀਟਾਂ ਨਾਲ ਦੂਜੀ ਸਭ ਤੋਂ ਵੱਡੀ ਪਾਰਟੀ ਹੈ। ਸੂਬੇ ਵਿੱਚ ਕਾਂਗਰਸ ਨੂੰ 14, ਸੀਪੀਆਈਐਮ ਨੂੰ 1 ਸੀਟ ਮਿਲੀ ਹੈ। ਤਿੰਨ ਸੀਟਾਂ ‘ਤੇ ਆਜ਼ਾਦ ਉਮੀਦਵਾਰ ਜਿੱਤੇ ਹਨ। The post Odisha CM: ਮੋਹਨ ਮਾਝੀ ਹੋਣਗੇ ਉੜੀਸਾ ਦੇ ਨਵੇਂ ਮੁੱਖ ਮੰਤਰੀ appeared first on TheUnmute.com - Punjabi News. Tags:
|
PM ਮੋਦੀ ਵੱਲੋਂ ਸਮਰਥਕਾਂ ਨੂੰ ਸੋਸ਼ਲ ਮੀਡੀਆ 'ਤੇ 'ਮੋਦੀ ਕਾ ਪਰਿਵਾਰ' ਹਟਾਉਣ ਦੀ ਅਪੀਲ Tuesday 11 June 2024 02:11 PM UTC+00 | Tags: bjp breaking-news india-news modi-ka-parivar news pm-modi pm-narendra-modi social-media ਚੰਡੀਗੜ੍ਹ, 11 ਜੂਨ, 2024: ਲੋਕ ਸਭਾ ਚੋਣਾਂ ਦੇ ਮੁਕੰਮਲ ਹੋਣ ਤੋਂ ਬਾਅਦ ਹੁਣ ਐਨਡੀਏ ਲਗਾਤਾਰ ਤੀਜੀ ਵਾਰ ਕੇਂਦਰ ਵਿੱਚ ਸੱਤਾ ਵਿੱਚ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendra Modi) ਨੇ ਸੋਸ਼ਲ ਮੀਡੀਆ ‘ਤੇ ਆਪਣੇ ਨਾਂ ਦੇ ਅੱਗੇ ‘ਮੋਦੀ ਕਾ ਪਰਿਵਾਰ’ ਲਿਖਣ ਵਾਲੇ ਸਮਰਥਕਾਂ ਦਾ ਧੰਨਵਾਦ ਕੀਤਾ ਹੈ ਅਤੇ ਇਸ ਨੂੰ ਹੁਣੇ ਹਟਾਉਣ ਦੀ ਵੀ ਅਪੀਲ ਕੀਤੀ ਹੈ। ਉਨ੍ਹਾਂ (PM Narendra Modi) ਕਿਹਾ ਨੇ ਚੋਣ ਪ੍ਰਚਾਰ ਦੌਰਾਨ ਦੇਸ਼ ਭਰ ਦੇ ਲੋਕਾਂ ਨੇ ਮੇਰੇ ਪ੍ਰਤੀ ਆਪਣਾ ਪਿਆਰ ਜ਼ਾਹਰ ਕੀਤਾ ਅਤੇ ਆਪਣੇ ਸੋਸ਼ਲ ਮੀਡੀਆ ਹੈਂਡਲ ‘ਤੇ ‘ਮੋਦੀ ਕਾ ਪਰਿਵਾਰ’ ਜੋੜਿਆ। ਇਸ ਨਾਲ ਮੈਨੂੰ ਬਹੁਤ ਤਾਕਤ ਮਿਲੀ। ਭਾਰਤ ਦੇ ਲੋਕਾਂ ਨੇ ਲਗਾਤਾਰ ਤੀਜੀ ਵਾਰ ਐਨਡੀਏ ਨੂੰ ਬਹੁਮਤ ਦਿੱਤਾ ਹੈ, ਜੋ ਕਿ ਇੱਕ ਤਰ੍ਹਾਂ ਦਾ ਰਿਕਾਰਡ ਹੈ ਅਤੇ ਸਾਨੂੰ ਆਪਣੇ ਦੇਸ਼ ਦੀ ਬਿਹਤਰੀ ਲਈ ਕੰਮ ਕਰਦੇ ਰਹਿਣ ਦਾ ਫਤਵਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਬੇਨਤੀ ਕਰਦਾ ਹਾਂ ਕਿ ਤੁਸੀਂ ਹੁਣ ਆਪਣੇ ਸੋਸ਼ਲ ਮੀਡੀਆ ਖਾਤਿਆਂ ਤੋਂ ‘ਮੋਦੀ ਦਾ ਪਰਿਵਾਰ’ ਨੂੰ ਹਟਾ ਦਿਓ। ਡਿਸਪਲੇ ਨਾਮ ਬਦਲਿਆ ਜਾ ਸਕਦਾ ਹੈ। ਪਰ ਭਾਰਤ ਦੀ ਤਰੱਕੀ ਲਈ ਯਤਨਸ਼ੀਲ ਪਰਿਵਾਰ ਵਜੋਂ ਸਾਡਾ ਰਿਸ਼ਤਾ ਮਜ਼ਬੂਤ ਅਤੇ ਅਟੁੱਟ ਰਹਿੰਦਾ ਹੈ। The post PM ਮੋਦੀ ਵੱਲੋਂ ਸਮਰਥਕਾਂ ਨੂੰ ਸੋਸ਼ਲ ਮੀਡੀਆ ‘ਤੇ ‘ਮੋਦੀ ਕਾ ਪਰਿਵਾਰ’ ਹਟਾਉਣ ਦੀ ਅਪੀਲ appeared first on TheUnmute.com - Punjabi News. Tags:
|
T20 World Cup: ਪਾਕਿਸਤਾਨ ਨੇ ਕੈਨੇਡਾ ਖ਼ਿਲਾਫ਼ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਚੁਣੀ Tuesday 11 June 2024 02:18 PM UTC+00 | Tags: babar-azam canada news pakistan pak-vs-can-live t20-world-cup t20-world-cup-2024 ਚੰਡੀਗੜ੍ਹ, 11 ਜੂਨ, 2024: ਅੱਜ ਪਾਕਿਸਤਾਨ ਅਤੇ ਕੈਨੇਡਾ ਵਿਚਾਲੇ ਟੀ-20 ਵਿਸ਼ਵ ਕੱਪ 2024 (T20 World Cup 2024) ਦਾ 22ਵਾਂ ਮੈਚ ਖੇਡਿਆ ਜਾ ਰਿਹਾ ਹੈ। ਇਹ ਮੈਚ ਬਾਬਰ ਆਜ਼ਮ ਦੀ ਟੀਮ ਲਈ ਕਰੋ ਜਾਂ ਮਰੋ ਦੀ ਸਥਿਤੀ ਹੈ। ਪਾਕਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਇਸ ਵਿਸ਼ਵ ਕੱਪ (World Cup) ‘ਚ ਹੁਣ ਤੱਕ ਕਈ ਉਲਟਫੇਰ ਹੋਏ ਹਨ ਅਤੇ ਕੈਨੇਡਾ ਦੀ ਟੀਮ ਵੀ ਪਾਕਿਸਤਾਨ ਖਿਲਾਫ ਅਜਿਹਾ ਹੀ ਕੁਝ ਕਰਨ ਦੀ ਕੋਸ਼ਿਸ਼ ਕਰੇਗੀ। ਕੈਨੇਡਾ ਦੋ ਮੈਚਾਂ ਵਿੱਚ ਇੱਕ ਜਿੱਤ ਨਾਲ ਗਰੁੱਪ ਏ ਵਿੱਚ ਤੀਜੇ ਸਥਾਨ 'ਤੇ ਹੈ। ਅਮਰੀਕਾ ਤੋਂ ਸੱਤ ਵਿਕਟਾਂ ਦੀ ਹਾਰ ਤੋਂ ਬਾਅਦ ਕੈਨੇਡਾ ਨੇ ਸ਼ਾਨਦਾਰ ਵਾਪਸੀ ਕਰਦਿਆਂ ਅਗਲੇ ਮੈਚ ਵਿੱਚ ਆਇਰਲੈਂਡ ਨੂੰ 12 ਦੌੜਾਂ ਨਾਲ ਹਰਾਇਆ ਸੀ | The post T20 World Cup: ਪਾਕਿਸਤਾਨ ਨੇ ਕੈਨੇਡਾ ਖ਼ਿਲਾਫ਼ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਚੁਣੀ appeared first on TheUnmute.com - Punjabi News. Tags:
|
ਪੰਜਾਬ ਪੁਲਿਸ ਵੱਲੋਂ ਲਾਰੈਂਸ ਬਿਸ਼ਨੋਈ ਦੀ ਹਮਾਇਤ ਪ੍ਰਾਪਤ ਅੰਤਰਰਾਜੀ ਹਥਿਆਰਾਂ ਦੀ ਤਸਕਰੀ ਰੈਕੇਟ ਦਾ ਪਰਦਾਫਾਸ਼, ਤਿੰਨ ਪਿਸਤੌਲਾਂ ਸਮੇਤ ਦੋ ਕਾਬੂ Tuesday 11 June 2024 02:24 PM UTC+00 | Tags: arms-smuggling-racket crime news punjab-police ਚੰਡੀਗੜ੍ਹ/ਅੰਮ੍ਰਿਤਸਰ, 11 ਜੂਨ 2024: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸੋਚ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਵਿੱਢੀ ਮੁਹਿੰਮ ਦੌਰਾਨ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਹਮਾਇਤ ਪ੍ਰਾਪਤ ਅੰਤਰਰਾਜੀ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਦੇ ਰੈਕੇਟ ਦੇ ਦੋ ਕਾਰਕੁਨਾਂ ਨੂੰ ਗ੍ਰਿਫ਼ਤਾਰ ਕਰਕੇ ਇਸ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (PUNJAB POLICE) (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ। ਗ੍ਰਿਫ਼ਤਾਰ ਕੀਤੇ ਵਿਅਕਤੀਆਂ ਦੀ ਪਛਾਣ ਹਰਸ਼ਦੀਪ ਸਿੰਘ ਵਾਸੀ ਪਿੰਡ ਰੱਤੋਕੇ, ਤਰਨਤਾਰਨ ਅਤੇ ਸ਼ੁਭਮ ਕੁਮਾਰ ਵਾਸੀ ਗੁਰੂ ਨਾਨਕਪੁਰਾ, ਅੰਮ੍ਰਿਤਸਰ ਵਜੋਂ ਹੋਈ ਹੈ। ਪੁਲਿਸ ਟੀਮਾਂ ਨੇ ਉਨ੍ਹਾਂ ਦੇ ਕਬਜ਼ੇ 'ਚੋਂ ਤਿੰਨ ਪਿਸਤੌਲਾਂ – ਦੋ 9 ਐਮਐਮ ਗਲੌਕ ਅਤੇ ਇੱਕ .30 ਬੋਰ ਦਾ ਪਿਸਤੌਲ – ਸਮੇਤ 13 ਜਿੰਦਾ ਕਾਰਤੂਸ ਅਤੇ ਦੋ ਮੋਬਾਈਲ ਫ਼ੋਨ ਵੀ ਬਰਾਮਦ ਕੀਤੇ ਹਨ ਅਤੇ ਉਨ੍ਹਾਂ ਦੀ ਟੋਇਟਾ ਫਾਰਚੂਨਰ ਕਾਰ (ਕੇਏ 42 ਐਮ 5357) ਨੂੰ ਵੀ ਜ਼ਬਤ ਕੀਤਾ ਹੈ। ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਅੰਮ੍ਰਿਤਸਰ ਦਿਹਾਤੀ ਪੁਲਿਸ (PUNJAB POLICE) ਨੇ ਇਸ ਰੈਕੇਟ ਦੇ ਰਾਜਸਥਾਨ ਅਧਾਰਿਤ ਇੱਕ ਹੋਰ ਕਾਰਕੁਨ ਭੁਪਿੰਦਰ ਸਿੰਘ, ਜੋ ਕਿ ਲਾਰੈਂਸ ਬਿਸ਼ਨੋਈ ਦਾ ਨਜ਼ਦੀਕੀ ਦੱਸਿਆ ਜਾਂਦਾ ਹੈ, ਨੂੰ ਵੀ ਮਾਮਲੇ 'ਚ ਨਾਮਜ਼ਦ ਕੀਤਾ ਹੈ। ਇਹ ਵਿਅਕਤੀ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਨੂੰ ਹਥਿਆਰਾਂ ਦੀ ਖੇਪ ਅੱਗੇ ਅਪਰਾਧਿਕ ਤੱਤਾਂ ਨੂੰ ਭੇਜਣ ਲਈ ਸਪਲਾਈ ਕਰਦਾ ਸੀ। ਉਨ੍ਹਾਂ ਦੱਸਿਆ ਕਿ ਮੁਲਜ਼ਮ ਭੁਪਿੰਦਰ ਸਿੰਘ ਨੂੰ ਕਾਬੂ ਕਰਨ ਲਈ ਪੁਲੀਸ ਟੀਮਾਂ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਮੁਲਜ਼ਮ ਹਰਸ਼ਦੀਪ ਸਿੰਘ ਅਤੇ ਭੁਪਿੰਦਰ ਸਿੰਘ, ਜੋ ਕਿ ਅਪਰਾਧਿਕ ਪਿਛੋਕੜ ਵਾਲੇ ਹਨ, ਜਿਨ੍ਹਾਂ ਦੇ ਖਿਲਾਫ ਐਨਡੀਪੀਐਸ ਅਤੇ ਅਸਲਾ ਐਕਟ ਦੇ ਕੇਸ ਦਰਜ ਹਨ, ਦੀ ਜਾਣ-ਪਛਾਣ ਫਿਰੋਜ਼ਪੁਰ ਜੇਲ੍ਹ ਵਿੱਚ ਹੋਈ ਸੀ। ਇਸ ਅਪ੍ਰੇਸ਼ਨ ਸਬੰਧੀ ਜਾਣਕਾਰੀ ਦਿੰਦਿਆਂ ਸੀਨੀਅਰ ਪੁਲਿਸ ਕਪਤਾਨ (ਐਸਐਸਪੀ) ਅੰਮ੍ਰਿਤਸਰ ਦਿਹਾਤੀ ਸਤਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਭਰੋਸੇਯੋਗ ਸੂਹ ਮਿਲੀ ਸੀ ਕਿ ਹਰਸ਼ਦੀਪ ਅਤੇ ਸ਼ੁਭਮ ਹਥਿਆਰਾਂ ਦੀ ਖੇਪ ਪਹੁੰਚਾਉਣ ਜਾ ਰਹੇ ਹਨ। ਇਸ 'ਤੇ ਤੁਰੰਤ ਕਾਰਵਾਈ ਕਰਦਿਆਂ ਸੀਆਈਏ ਸਟਾਫ਼ ਦੀਆਂ ਪੁਲਿਸ ਟੀਮਾਂ ਨੇ ਥਾਣਾ ਘਰਿੰਡਾ ਦੇ ਖੇਤਰ ਵਿੱਚ ਜਾਲ ਵਿਛਾਇਆ ਅਤੇ ਦੋਵਾਂ ਮੁਲਜ਼ਮਾਂ ਨੂੰ ਉਸ ਸਮੇਂ ਕਾਬੂ ਕੀਤਾ ਜਦੋਂ ਉਹ ਆਪਣੀ ਫਾਰਚੂਨਰ ਕਾਰ ਵਿੱਚ ਜਾ ਰਹੇ ਸਨ ਅਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ .30 ਬੋਰ ਦੇ ਪਿਸਤੌਲ ਸਮੇਤ 9 ਜਿੰਦਾ ਕਾਰਤੂਸ ਬਰਾਮਦ ਕੀਤੇ। ਬਾਅਦ ਵਿੱਚ, ਪੁਲਿਸ ਟੀਮਾਂ ਨੇ ਹਰਸ਼ਦੀਪ ਦੁਆਰਾ ਦੱਸੇ ਗਏ ਸਥਾਨ ਤੋਂ ਦੋ 9 ਐਮਐਮ ਗਲੋਕ ਪਿਸਤੌਲ ਵੀ ਬਰਾਮਦ ਕੀਤੇ। ਉਨ੍ਹਾਂ ਕਿਹਾ ਕਿ ਇਸ ਰੈਕੇਟ ਦੇ ਅਗਲੇ-ਪਿਛਲੇ ਸਬੰਧਾਂ ਦਾ ਪਤਾ ਲਗਾਉਣ ਲਈ ਹੋਰ ਜਾਂਚ ਜਾਰੀ ਹੈ। ਉਨ੍ਹਾਂ ਕਿਹਾ ਕਿ ਹੋਰ ਗ੍ਰਿਫ਼ਤਾਰੀਆਂ ਅਤੇ ਬਰਾਮਦਗੀਆਂ ਹੋਣ ਦੀ ਉਮੀਦ ਹੈ। ਇਸ ਸਬੰਧੀ ਐਫਆਈਆਰ ਨੰ. 135 ਮਿਤੀ 10-6-2024 ਨੂੰ ਅਸਲਾ ਐਕਟ ਦੀ ਧਾਰਾ 25 ਅਧੀਨ ਥਾਣਾ ਘਰਿੰਡਾ ਅੰਮ੍ਰਿਤਸਰ ਦਿਹਾਤੀ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ। The post ਪੰਜਾਬ ਪੁਲਿਸ ਵੱਲੋਂ ਲਾਰੈਂਸ ਬਿਸ਼ਨੋਈ ਦੀ ਹਮਾਇਤ ਪ੍ਰਾਪਤ ਅੰਤਰਰਾਜੀ ਹਥਿਆਰਾਂ ਦੀ ਤਸਕਰੀ ਰੈਕੇਟ ਦਾ ਪਰਦਾਫਾਸ਼, ਤਿੰਨ ਪਿਸਤੌਲਾਂ ਸਮੇਤ ਦੋ ਕਾਬੂ appeared first on TheUnmute.com - Punjabi News. Tags:
|
ਪੰਜਾਬ ਸਰਕਾਰ ਝੋਨੇ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਨਿਰਵਿਘਨ ਤੇ ਨਿਰੰਤਰ ਬਿਜਲੀ ਮੁਹੱਈਆ ਕਰਵਾਉਣ ਲਈ ਦ੍ਰਿੜ ਵਚਨਬੱਧ: ਮੁੱਖ ਮੰਤਰੀ Tuesday 11 June 2024 04:03 PM UTC+00 | Tags: aam-aadmi-party cm-bhagwant-mann latest-news news power-supply punjab punjab-government the-unmute-latest-news ਚੰਡੀਗੜ੍ਹ, 11 ਜੂਨ 2024: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਕਿਹਾ ਕਿ ਸੂਬਾ ਸਰਕਾਰ ਝੋਨੇ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਨਿਰਵਿਘਨ ਤੇ ਨਿਰੰਤਰ ਬਿਜਲੀ ਸਪਲਾਈ ਮੁਹੱਈਆ ਕਰਵਾਉਣ ਲਈ ਪੂਰਨ ਤੌਰ ਉਤੇ ਵਚਨਬੱਧ ਹੈ। ਸੂਬੇ ਦੇ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਝੋਨੇ ਦੇ ਸੀਜ਼ਨ ਦੌਰਾਨ ਸਰਕਾਰ ਕਿਸਾਨਾਂ ਨੂੰ ਘੱਟੋ-ਘੱਟ ਅੱਠ ਘੰਟੇ ਬਿਜਲੀ ਸਪਲਾਈ ਕਰੇਗੀ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਨਿਰੰਤਰ ਬਿਜਲੀ ਸਪਲਾਈ ਲਈ ਢੁਕਵੇਂ ਇੰਤਜ਼ਾਮ ਕੀਤੇ ਹਨ ਤਾਂ ਕਿ ਝੋਨੇ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਨੇ ਇਸ ਸੀਜ਼ਨ ਦੌਰਾਨ ਕਿਸਾਨਾਂ ਨੂੰ ਬਿਜਲੀ ਸਪਲਾਈ ਯਕੀਨੀ ਬਣਾਉਣ ਲਈ ਨਵੇਂ ਕੀਰਤੀਮਾਨ ਸਥਾਪਤ ਕਰੇਗੀ। ਮੁੱਖ ਮੰਤਰੀ ਨੇ ਕਿਹਾ ਕਿ ਮੁਲਕ ਨੂੰ ਅਨਾਜ ਉਤਪਾਦਨ ਪੱਖੋਂ ਆਤਮ ਨਿਰਭਰ ਬਣਾਉਣ ਲਈ ਸੂਬੇ ਦੇ ਅਨਾਜ ਉਤਪਾਦਕਾਂ ਨੇ ਹਮੇਸ਼ਾ ਹੀ ਮੋਹਰੀ ਰੋਲ ਅਦਾ ਕੀਤਾ ਹੈ ਜਿਸ ਕਰਕੇ ਝੋਨੇ ਦੇ ਸੀਜ਼ਨ ਮੌਕੇ ਕਿਸਾਨਾਂ ਨੂੰ ਬਿਜਲੀ ਮੁਹੱਈਆ ਕਰਵਾਉਣ ਲਈ ਦ੍ਰਿੜ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਝੋਨੇ ਦੇ ਸੀਜ਼ਨ ਦੇ ਮੱਦੇਨਜ਼ਰ ਬਿਜਲੀ ਦੀ ਮੰਗ ਪੂਰੀ ਕਰਨ ਲਈ ਸਰਕਾਰ ਨੇ ਵਿਆਪਕ ਬੰਦੋਬਸਤ ਕੀਤੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਰਾਜ ਬਿਜਲੀ ਨਿਗਮ ਵੱਲੋਂ ਬਿਜਲੀ ਦੀ ਅਨੁਮਾਨਿਤ ਮੰਗ ਤੋਂ ਵੱਧ ਪ੍ਰਬੰਧ ਕੀਤੇ ਗਏ ਹਨ। ਭਗਵੰਤ ਸਿੰਘ ਮਾਨ ਨੇ ਪੀ.ਐਸ.ਪੀ.ਸੀ.ਐਲ. ਅਤੇ ਪੀ.ਐਸ.ਟੀ.ਸੀ.ਐਲ. ਨੂੰ ਸੂਬੇ ਦੇ ਸਾਰੇ ਇਲਾਕਿਆਂ ਵਿੱਚ ਝੋਨੇ ਦੇ ਸੀਜ਼ਨ ਦੌਰਾਨ ਨਿਰੰਤਰ ਅਤੇ ਗਰਮੀਆਂ ਦੇ ਦਿਨਾਂ ਵਿੱਚ ਘਰੇਲੂ ਖਪਤਕਾਰਾਂ ਨੂੰ ਚੱਤੋ-ਪਹਿਰ ਬਿਜਲੀ ਸਪਲਾਈ ਯਕੀਨੀ ਬਣਾਉਣ ਦੇ ਆਦੇਸ਼ ਦਿੱਤੇ ਗਏ ਹਨ। ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨਾਂ ਅਤੇ ਹੋਰ ਖਪਤਕਾਰਾਂ ਦੀਆਂ ਬਿਜਲੀ ਨਾਲ ਸਬੰਧਤ ਸ਼ਿਕਾਇਤਾਂ ਦੇ ਸਮਾਂ-ਬੱਧ ਨਿਪਟਾਰੇ ਲਈ ਢੁਕਵੀਂ ਵਿਵਸਥਾ ਮੌਜੂਦ ਹੈ। ਉਨ੍ਹਾਂ ਕਿਹਾ ਕਿ ਸ਼ਿਕਾਇਤਾਂ ਦਾ ਫੌਰੀ ਨਿਪਟਾਰਾ ਕਰਨ ਲਈ ਵਾਧੂ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸ਼ਿਕਾਇਤ ਕੇਂਦਰਾਂ ਨੂੰ ਮਜ਼ਬੂਤ ਬਣਾਇਆ ਗਿਆ ਹੈ ਤਾਂ ਕਿ ਇਹ ਯਕੀਨੀ ਬਣਾਇਆ ਜਾ ਸਕੇ ਕਿ ਕਿਸੇ ਵੀ ਕਿਸਾਨ ਨੂੰ ਸ਼ਿਕਾਇਤ ਦੇ ਨਿਬੇੜੇ ਵਿੱਚ ਕਿਸੇ ਕਿਸਮ ਦੀ ਦੇਰੀ ਦਾ ਸਾਹਮਣਾ ਨਾ ਕਰਨਾ ਪਵੇ। ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਸੂਬਾ ਸਰਕਾਰ ਨੇ ਪ੍ਰਾਈਵੇਟ ਕੰਪਨੀ ਦੀ ਮਾਲਕੀ ਵਾਲਾ ਜੀ.ਵੀ.ਕੇ. ਥਰਮਲ ਪਲਾਂਟ 1080 ਕਰੋੜ ਰੁਪਏ ਦੀ ਕੀਮਤ ਨਾਲ ਖਰੀਦ ਕੇ ਬਿਜਲੀ ਖੇਤਰ ਵਿੱਚ ਵੱਡੇ ਸੁਧਾਰ ਕੀਤੇ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪਛਵਾੜਾ ਕੋਲ ਖਾਣ ਤੋਂ ਪੰਜਾਬ ਨੂੰ ਅਲਾਟ ਹੋਇਆ ਕੋਲਾ ਸਿਰਫ ਸਰਕਾਰੀ ਥਰਮਲ ਪਲਾਂਟਾਂ ਲਈ ਹੀ ਵਰਤਿਆ ਜਾ ਸਕਦਾ ਹੈ ਜਿਸ ਕਰਕੇ ਹੁਣ ਇਹ ਪਲਾਂਟ ਖਰੀਦਣ ਨਾਲ ਕੋਲਾ ਇਸ ਪਲਾਂਟ ਲਈ ਵਰਤੋਂ ਵਿੱਚ ਲਿਆਂਦਾ ਜਾ ਸਕਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਇਹ ਸਾਡੇ ਸਾਰਿਆਂ ਲਈ ਮਾਣ ਤੇ ਤਸੱਲੀ ਵਾਲੀ ਗੱਲ ਹੈ ਕਿ ਸੂਬਾ ਸਰਕਾਰ ਦੇ ਲੋਕ ਪੱਖੀ ਫੈਸਲੇ ਕਾਰਨ ਪੰਜਾਬ ਵਿੱਚ 90 ਫੀਸਦੀ ਖਪਤਕਾਰਾਂ ਨੂੰ ਜ਼ੀਰੋ ਬਿਜਲੀ ਬਿਲ ਆ ਰਿਹਾ ਹੈ। The post ਪੰਜਾਬ ਸਰਕਾਰ ਝੋਨੇ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਨਿਰਵਿਘਨ ਤੇ ਨਿਰੰਤਰ ਬਿਜਲੀ ਮੁਹੱਈਆ ਕਰਵਾਉਣ ਲਈ ਦ੍ਰਿੜ ਵਚਨਬੱਧ: ਮੁੱਖ ਮੰਤਰੀ appeared first on TheUnmute.com - Punjabi News. Tags:
|
ਪੰਜਾਬ ਪੁਲਿਸ ਵੱਲੋਂ ਮਾਸਟਰਮਾਈਂਡ ਇਕਬਾਲਪ੍ਰੀਤ ਬੁਚੀ ਵੱਲੋਂ ਸੰਚਾਲਿਤ ਮਾਡਿਊਲ ਦੇ ਦੋ ਹੋਰ ਕਾਰਕੁਨ ਗ੍ਰਿਫ਼ਤਾਰ, ਦੋ ਪਿਸਤੌਲ ਬਰਾਮਦ Tuesday 11 June 2024 04:08 PM UTC+00 | Tags: iqbalpreet punjab-police smuggling smuggling-network ਚੰਡੀਗੜ੍ਹ, 11 ਜੂਨ 2024: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ 'ਤੇ ਸੂਬੇ 'ਚ ਸੰਗਠਿਤ ਅਪਰਾਧ ਦੇ ਖ਼ਾਤਮੇ ਲਈ ਵਿੱਢੀ ਮੁਹਿੰਮ ਦੌਰਾਨ ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਨੇ ਵੱਡੀ ਸਫਲਤਾ ਹਾਸਲ ਕਰਦਿਆਂ ਫਾਲੋ-ਅੱਪ ਆਪ੍ਰੇਸ਼ਨ ਦੌਰਾਨ ਵਿਦੇਸ਼ ਅਧਾਰਿਤ ਮਾਸਟਰਮਾਈਂਡ ਇਕਬਾਲਪ੍ਰੀਤ ਸਿੰਘ ਉਰਫ਼ ਬੁਚੀ ਵੱਲੋਂ ਸੰਚਾਲਿਤ ਮਾਡਿਊਲ ਦੇ ਦੋ ਹੋਰ ਕਾਰਕੁਨਾਂ ਨੂੰ ਗ੍ਰਿਫ਼ਤਾਰ ਕੀਤਾ। ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ। ਗ੍ਰਿਫ਼ਤਾਰ ਕੀਤੇ ਵਿਅਕਤੀਆਂ ਦੀ ਪਛਾਣ ਸਿਮਰਜੋਤ ਸਿੰਘ ਵਾਸੀ ਲੁਧਿਆਣਾ ਅਤੇ ਅਰਸ਼ਪ੍ਰੀਤ ਸਿੰਘ ਉਰਫ ਅਰਸ਼ ਵਾਸੀ ਪਟਿਆਲਾ ਵਜੋਂ ਹੋਈ ਹੈ। ਪੁਲਿਸ ਟੀਮਾਂ ਨੇ ਇਨ੍ਹਾਂ ਦੇ ਕਬਜ਼ੇ 'ਚੋਂ ਦੋ ਪਿਸਤੌਲਾਂ-.30 ਬੋਰ ਅਤੇ .32 ਬੋਰ- ਸਮੇਤ 11 ਜਿੰਦਾ ਕਾਰਤੂਸ ਬਰਾਮਦ ਕੀਤੇ ਹਨ। ਇਹ ਗ੍ਰਿਫ਼ਤਾਰੀ 14 ਮਈ, 2024 ਨੂੰ ਇਸ ਮਾਡਿਊਲ ਦੇ ਮੁੱਖ ਸੰਚਾਲਕ ਗੁਰਵਿੰਦਰ ਸਿੰਘ ਉਰਫ਼ ਸ਼ੇਰਾ ਸਮੇਤ ਚਾਰ ਮੈਂਬਰਾਂ ਦੀ ਤਿੰਨ ਪਿਸਤੌਲਾਂ ਅਤੇ 13 ਜਿੰਦਾ ਕਾਰਤੂਸਾਂ ਸਮੇਤ ਗ੍ਰਿਫ਼ਤਾਰੀ ਤੋਂ ਬਾਅਦ ਹੋਈ ਹੈ। ਜ਼ਿਕਰਯੋਗ ਹੈ ਕਿ ਇਕਬਾਲਪ੍ਰੀਤ ਬੁਚੀ, ਰਮਨਦੀਪ ਬੱਗਾ ਉਰਫ ਕੈਨੇਡੀਅਨ, ਜੋ ਕਿ 2016-2017 ਦੌਰਾਨ ਮਿੱਥ ਕੇ ਕਤਲ ਦੀਆਂ ਹੋਈਆਂ ਸੱਤ ਵਾਰਦਾਤਾਂ ਦਾ ਮੁੱਖ ਸ਼ੂਟਰ ਸੀ ਅਤੇ ਇਸ ਸਮੇਂ ਗੈਰਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ (ਯੂਏਪੀਏ) ਦੇ ਦੋਸ਼ਾਂ ਤਹਿਤ ਤਿਹਾੜ ਜੇਲ੍ਹ ਵਿੱਚ ਬੰਦ ਹੈ, ਦਾ ਨਜ਼ਦੀਕੀ ਸਾਥੀ ਹੈ। ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਭਰੋਸੇਮੰਦ ਸੂਹ 'ਤੇ ਕਾਰਵਾਈ ਕਰਦਿਆਂ ਏਡੀਜੀਪੀ ਪ੍ਰਮੋਦ ਬਾਨ ਦੀ ਸਮੁੱਚੀ ਅਗਵਾਈ ਹੇਠ ਏਜੀਟੀਐਫ ਦੀਆਂ ਟੀਮਾਂ ਨੇ ਲੁਧਿਆਣਾ ਦੇ ਕੋਚਰ ਮਾਰਕੀਟ ਰੋਡ ਦੇ ਖੇਤਰ ਵਿੱਚ ਸਥਿਤ ਇੱਕ ਘਰ 'ਤੇ ਛਾਪਾ ਮਾਰਿਆ ਅਤੇ ਦੋਵਾਂ ਮੁਲਜ਼ਮਾਂ ਨੂੰ ਹਥਿਆਰਾਂ ਸਮੇਤ ਗ੍ਰਿਫ਼ਤਾਰ ਕਰ ਲਿਆ। ਪੁਲਿਸ ਟੀਮਾਂ ਦੀ ਨਿਗਰਾਨੀ ਏਆਈਜੀ ਗੁਰਮੀਤ ਸਿੰਘ ਚੌਹਾਨ ਅਤੇ ਏਆਈਜੀ ਸੰਦੀਪ ਗੋਇਲ ਅਤੇ ਅਗਵਾਈ ਡੀਐਸਪੀ ਬਿਕਰਮਜੀਤ ਸਿੰਘ ਬਰਾੜ ਵੱਲੋਂ ਕੀਤੀ ਗਈ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਨੇ ਦੋਵਾਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਨਾਲ ਪੰਜਾਬ ਅਤੇ ਗੁਆਂਢੀ ਸੂਬਿਆਂ ਵਿੱਚ ਸੰਭਾਵਿਤ ਸਨਸਨੀਖੇਜ਼ ਵਾਰਦਾਤਾਂ ਨੂੰ ਠੱਲ੍ਹ ਪਾਈ ਹੈ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਦੋਵੇਂ ਮੁਲਜ਼ਮਾਂ ਦਾ ਅਪਰਾਧਿਕ ਪਿਛੋਕੜ ਹੈ, ਉਨ੍ਹਾਂ ਖ਼ਿਲਾਫ਼ ਪੰਜਾਬ ਅਤੇ ਰਾਜਸਥਾਨ ਵਿੱਚ ਕਤਲ, ਇਰਾਦਾ ਕਤਲ, ਅਸਲਾ ਐਕਟ ਅਤੇ ਐਨਡੀਪੀਐਸ ਐਕਟ ਦੇ ਮਾਮਲੇ ਦਰਜ ਹਨ। ਡੀਜੀਪੀ ਨੇ ਕਿਹਾ ਕਿ ਇਸ ਮਾਮਲੇ ਵਿੱਚ ਅਗਲੇ-ਪਿਛਲੇ ਸਬੰਧਾਂ ਦਾ ਪਤਾ ਲਗਾਉਣ ਲਈ ਹੋਰ ਜਾਂਚ ਜਾਰੀ ਹੈ। ਇਸ ਸਬੰਧੀ ਐਫਆਈਆਰ ਨੰ. 21 ਮਿਤੀ 13/05/02024 ਨੂੰ ਭਾਰਤੀ ਦੰਡਾਵਲੀ (ਆਈਪੀਸੀ) ਦੀ ਧਾਰਾ 120ਬੀ ਅਤੇ ਅਸਲਾ ਐਕਟ ਦੀ ਧਾਰਾ 25(6)(7) ਤਹਿਤ ਥਾਣਾ ਸਟੇਟ ਕ੍ਰਾਇਮ, ਐਸ.ਏ.ਐਸ.ਨਗਰ ਵਿਖੇ ਮਾਮਲਾ ਦਰਜ ਕੀਤਾ ਜਾ ਚੁੱਕਾ ਹੈ। The post ਪੰਜਾਬ ਪੁਲਿਸ ਵੱਲੋਂ ਮਾਸਟਰਮਾਈਂਡ ਇਕਬਾਲਪ੍ਰੀਤ ਬੁਚੀ ਵੱਲੋਂ ਸੰਚਾਲਿਤ ਮਾਡਿਊਲ ਦੇ ਦੋ ਹੋਰ ਕਾਰਕੁਨ ਗ੍ਰਿਫ਼ਤਾਰ, ਦੋ ਪਿਸਤੌਲ ਬਰਾਮਦ appeared first on TheUnmute.com - Punjabi News. Tags:
|
scholarship: ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਨੂੰ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੀ ਪੈਂਡਿੰਗ ਰਕਮ ਛੇਤੀ ਜਾਰੀ ਕੀਤੀ ਜਾਵੇ: CM ਨਾਇਬ ਸਿੰਘ Tuesday 11 June 2024 04:16 PM UTC+00 | Tags: cm-nayab-singh haryana-scholarship post-matric-scholarship scholarship sc-students ਚੰਡੀਗੜ੍ਹ, 11 ਜੂਨ 2024: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸਮਾਜਿਕ ਨਿਆਂ, ਅਧਿਕਾਰਤਾ, ਅਨੁਸੂਚਿਤ ਜਾਤੀ ਅਤੇ ਪਿਛੜੇ ਵਰਗ ਭਲਾਈ ਅਤੇ ਅੰਤੋਂਦੇਯ (ਸੇਵਾ) ਵਿਭਾਗ ਅਤੇ ਉੱਚੇਰੀ ਸਿਖਿਆ ਵਿਭਾਗ ਦੇ ਅਧਿਕਾਰੀਆਂ ਦੀ ਜਲਦੀ ਹੀ ਸੰਯੁਤ ਮੀਟਿੰਗ ਬੁਲਾਈ ਜਾਵੇ ਅਤੇ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਦੀ ਪਿਛਲੇ ਸਾਲ ਦੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੀ ਪੈਂਡਿੰਗ ਰਕਮ ਜਾਰੀ ਕੀਤੀ ਜਾਵੇ। ਇਸ ਤੋਂ ਇਲਾਵਾ, ਇਸ ਸਾਲ ਤੋਂ ਦਾਖਲੇ ਦੇ ਨਾਲ ਹੀ ਸਕਾਲਰਸ਼ਿਪ ਦੀ ਰਕਮ ਜਾਰੀ ਕੀਤੀ ਜਾਵੇ, ਤਾਂ ਜੋ ਵਿਦਿਆਰਥੀਆਂ ਨੂੰ ਆਪਣੀ ਪੜਾਈ ਜਾਰੀ ਰੱਖਣ ਵਿਚ ਆਰਥਕ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। ਮੁੱਖ ਮੰਤਰੀ ਅੱਜ ਇੱਥੇ ਸਮਾਜਿਕ ਨਿਆਂ, ਅਧਿਕਾਰਤਾ, ਅਨੁਸੂਚਿਤ ਜਾਤੀ ਅਤੇ ਪਿਛੜੇ ਵਰਗ ਭਲਾਈ ਅਤੇ ਅੰਤੋਂਦੇਯ (ਸੇਵਾ) ਵਿਭਾਗ ਦੇ ਅਧਿਕਾਰੀਆਂ ਦੇ ਨਾਲ ਸਮੀਖਿਆ ਮੀਟਿੰਗ ਕਰ ਰਹੇ ਸਨ। ਮੀਟਿੰਗ ਵਿਚ ਵਿਭਾਗ ਦੇ ਰਾਜ ਮੰਤਰੀ ਬਿਸ਼ੰਬਰ ਸਿੰਘ ਵੀ ਮੌਜੂਦ ਸਨ। ਮੀਟਿੰਗ ਵਿਚ ਜਾਣਕਾਰੀ ਦਿੱਤੀ ਗਈ ਕਿ ਪੋਸਟ ਮੈਟ੍ਰਿਕ ਸਕਾਲਰਸ਼ਿਪ ਯੋਜਨਾ ਤਹਿਤ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ, ਜਿਨ੍ਹਾਂ ਦੀ ਪਰਿਵਾਰਕ ਆਮਦਨ ਢਾਈ ਲੱਖ ਰੁਪਏ ਸਾਲਾਨਾ ਤੋਂ ਘੱਟ ਹੈ, ਬਿਨੈ ਦੇ ਲਈ ਯੌਗ ਹਨ। ਇਹ ਯੋਜਨਾ ਰਾਜ ਸਰਕਾਰ 60:40 ਅਨੁਪਾਤ ਵਿਚ ਲਾਗੂ ਕੀਤੀ ਹੈ। ਸਾਲ 2023-24 ਵਿਚ 82,248 ਵਿਦਿਆਰਥੀਆਂ ਨੂੰ 151.46 ਕਰੋੜ ਰੁਪਏ ਦੀ ਸਕਾਲਰਸ਼ਿਪ ਦਿੱਤੀ ਗਈ। ਇਸ ਤਰ੍ਹਾ, ਪਿਛੜੇ ਵਰਗ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੇ ਤਹਿਤ 55,998 ਵਿਦਿਆਰਥੀਆਂ ਨੂੰ 36.32 ਕਰੋੜ ਰੁਪਏ ਦੀ ਸਕਾਲਰਸ਼ਿਪ ਦਿੱਤੀ ਗਈ। ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਹਰਿਆਣਾ ਰਾਜ ਸ਼ੁਭ ਜਿਯੋਤਸਨਾ ਪੈਂਸ਼ਨ ਯੋਜਨਾ ਤਹਿਤ ਹੁਣ ਤੱਕ 15,000 ਰੁਪਏ ਮਹੀਨਾ ਪੈਨਸ਼ਨ ਦਿੱਤੀ ਜਾ ਰਹੀ ਹੈ। ਇਸ ਰਕਮ ਵਿਚ ਵੀ ਵਾਧਾ ਕੀਤਾ ਜਾਵੇ। ਇਸ ਗੱਲ ਦੀ ਜਾਣਕਾਰੀ ਦਿੱਤੀ ਗਈ ਕਿ ਲਾਭਕਾਰਾਂ ਦੀ ਗਿਣਤੀ ਲਗਭਗ 900 ਹੈ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਵਿਆਹ ਸ਼ਗਨ ਯੋਜਨਾ ਤਹਿਤ ਦਿੱਤੀ ਜਾਣ ਵਾਲੀ 71 ਹਜਾਰ ਰੁਪਏ ਦੀ ਰਕਮ ਵਿੱਚੋਂ 91 ਹਜਾਰ ਰੁਪਏ ਰਜਿਸਟ੍ਰੇਸ਼ਣ ਦੇ ਨਾਲ ਹੀ ਜਾਰੀ ਕੀਤੀ ੧ਾਣ, ਤਾਂ ਜੋ ਸਬੰਧਿਤ ਲਾਭਕਾਰ ਆਪਣੀ ਬੇਟੀ ਦਾ ਵਿਆਹ ਲਈ ਇਸ ਰਕਮ ਦੀ ਵਰਤੋ ਕਰ ਸਕਣ। ਨਾਇਬ ਸਿੰਘ ਨੇ ਕਿਹਾ ਕਿ ਸੂਬੇ ਵਿਚ ਅਜਿਹੇ 80 ਸਾਲ ਤੋਂ ਵੱਧ ਉਮਰ ਦੇ ਬਜੁਰਗ , ਜੋ ਕਿੰਨ੍ਹਾਂ ਕਾਰਣਾ ਤੋਂ ਇਕੱਲੇ ਰਹਿੰਦੇ ਹਨ, ਉਨ੍ਹਾਂ ਦੀ ਦੇਖਭਾਲ ਕਰਨ ਦਾ ਬੀੜਾ ਹਰਿਆਣਾ ਸਰਕਾਰ ਨੇ ਚੁਕਿਆ ਹੈ। ਇਸ ਦੇ ਲਈ ਪੂੂਰੇ ਸੂਬੇ ਵਿਚ ਬਜੁਰਗ ਸਮਰੱਥ ਖੋਲ੍ਹੇ ਜਾ ਰਹੇ ਹਨ। ਪਹਿਲੇ ਪੜਾਅ ਵਿਚ ਗੁਰੂਗ੍ਰਾਮ, ਹਿਸਾਰ, ਝੱਜਰ, ਸਿਰਸਾ, ਸੋਨੀਪਤ ਅਤੇ ਯਮੁਨਾਨਗਰ ਵਿਚ ਇਹ ਆਸ਼ਰਮ ਖੋਲੇ ਜਾਣਗੇ। ਇੰਨਾਂ ਆਸ਼ਰਮਾਂ ਦਾ ਸੰਚਾਲਨ ਏਨਜੀਓ ਤੇ ਸਮਾਜਿਕ ਸੰਸਥਾਨਾਂ ਵੱਲੋਂ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਗਰੀਬ ਪਰਿਵਾਰਾਂ ਨੂੰ ਉਨ੍ਹਾਂ ਦੇ ਮਕਾਨਾਂ ਦੀ ਮੁਰੰਮਤ ਲਈ ਸੂਬਾ ਸਰਕਾਰ ਡਾ. ਬੀਆਰ ਅੰਬੇਦਕਰ ਆਵਾਸ ਨਵੀਨੀਕਰਣ ਯੋਜਨਾ ਤਹਿਤ 80 ਹਜਾਰ ਰੁਪਏ ਦੀ ਵਿੱਤੀ ਸਹਾਇਤਾ ਉਪਲਬਧ ਕਰਵਾਉਂਦੀ ਹੈ। ਉਨ੍ਹਾਂ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਇਸ ਯੋਜਨਾ ਤਹਿਤ ਪ੍ਰਾਪਤ ਬਿਨਿਆਂ ਦੀ ਤਸਦੀਕ ਦੀ ਪ੍ਰਕ੍ਰਿਆ ਨੁੰ ਜਲਦੀ ਤੋਂ ਜਲਦੀ ਪੂਰਾ ਕੀਤਾ ਜਾਵੇ ਅਤੇ ਵਿੱਤੀ ਸਹਾਇਤਾ ਜਾਰੀ ਕੀਤੀ ਜਾਵੇ । The post scholarship: ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਨੂੰ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੀ ਪੈਂਡਿੰਗ ਰਕਮ ਛੇਤੀ ਜਾਰੀ ਕੀਤੀ ਜਾਵੇ: CM ਨਾਇਬ ਸਿੰਘ appeared first on TheUnmute.com - Punjabi News. Tags:
|
ਮੁੱਖ ਮੰਤਰੀ ਦੀ ਨੌਜਵਾਨਾਂ ਨੂੰ ਅਪੀਲ, ਸਰਕਾਰੀ ਨੌਕਰੀਆਂ ਲਈ ਪੈਸੇ ਠੱਗਣ ਵਾਲੇ ਧੋਖੇਬਾਜ਼ਾਂ ਦੇ ਸ਼ਿਕਾਰ ਨਾ ਹੋਵੋ Tuesday 11 June 2024 04:19 PM UTC+00 | Tags: aam-aadmi-party bhagwant-mann fraudsters government-job latest-news the-unmute-breaking-news ਚੰਡੀਗੜ੍ਹ, 11 ਜੂਨ 2024: ਭ੍ਰਿਸ਼ਟਾਚਾਰ ਨਾਲ ਕਤਈ ਲਿਹਾਜ਼ ਨਾ ਵਰਤਣ ਦੀ ਸੂਬਾ ਸਰਕਾਰ ਦੀ ਨੀਤੀ ਦੁਹਰਾਉਂਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਜਿਹੇ ਜਾਲਸਾਜ਼ਾਂ ਦੇ ਜਾਲ ਵਿੱਚ ਨਾ ਫਸਣ, ਜੋ ਪੈਸੇ ਦੇ ਬਦਲੇ ਸਰਕਾਰੀ ਨੌਕਰੀ ਦਿਵਾਉਣ ਬਹਾਨੇ ਨੌਜਵਾਨਾਂ ਨੂੰ ਠੱਗਦੇ ਹਨ। ਇੱਥੋਂ ਜਾਰੀ ਸੰਦੇਸ਼ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਪਿਛਲੇ ਸਮੇਂ ਵਿੱਚ ਭ੍ਰਿਸ਼ਟਾਚਾਰ ਕਾਰਨ ਬਹੁਤ ਸਾਰੇ ਹੁਸ਼ਿਆਰ ਨੌਜਵਾਨਾਂ ਦਾ ਭਵਿੱਖ ਤਬਾਹ ਹੋਇਆ ਹੈ। ਉਨ੍ਹਾਂ ਦੱਸਿਆ ਕਿ ਵਿਜੀਲੈਂਸ ਬਿਊਰੋ ਨੇ 102 ਵਿਅਕਤੀਆਂ ਨੂੰ ਨੌਕਰੀ ਦਿਵਾਉਣ ਬਹਾਨੇ 26 ਲੱਖ ਰੁਪਏ ਤੋਂ ਵੱਧ ਦੀ ਠੱਗੀ ਮਾਰਨ ਵਾਲੇ ਦੋ ਪੁਲਿਸ ਮੁਲਾਜ਼ਮਾਂ ਨੂੰ ਕਾਬੂ ਕੀਤਾ ਹੈ। ਭਗਵੰਤ ਸਿੰਘ ਮਾਨ ਨੇ ਦੱਸਿਆ ਕਿ ਇਸ ਬਾਰੇ ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ ‘ਤੇ ਸ਼ਿਕਾਇਤ ਦਰਜ ਕੀਤੀ ਗਈ ਸੀ, ਜਿਸ ਤੋਂ ਬਾਅਦ ਵਿਜੀਲੈਂਸ ਬਿਊਰੋ ਨੇ ਜਾਲ ਵਿਛਾ ਕੇ ਮੁਲਜ਼ਮਾਂ ਨੂੰ ਰੰਗੇ ਹੱਥੀਂ ਕਾਬੂ ਕੀਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਦੇਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਜੇ ਕੋਈ ਸੂਬੇ ਵਿੱਚ ਨੌਕਰੀ ਬਦਲੇ ਪੈਸੇ ਮੰਗਦਾ ਹੈ ਤਾਂ ਉਸ ਦੀ ਸ਼ਿਕਾਇਤ ਵਿਜੀਲੈਂਸ ਬਿਊਰੋ ਨੂੰ ਕੀਤੀ ਜਾਵੇ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਨੌਜਵਾਨਾਂ ਨੂੰ 43 ਹਜ਼ਾਰ ਤੋਂ ਵੱਧ ਨੌਕਰੀਆਂ ਨਿਰੋਲ ਯੋਗਤਾ ਦੇ ਆਧਾਰ ‘ਤੇ ਦਿੱਤੀਆਂ ਗਈਆਂ ਹਨ ਅਤੇ ਇਸ ਵਿੱਚ ਕੋਈ ਭ੍ਰਿਸ਼ਟਾਚਾਰ ਨਹੀਂ ਹੋਇਆ। ਮੁੱਖ ਮੰਤਰੀ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਅਜਿਹੇ ਗਰੋਹਾਂ ਦੇ ਜਾਲ ਵਿੱਚ ਨਾ ਫਸਣ, ਜੋ ਨੌਕਰੀ ਬਦਲੇ ਪੈਸੇ ਮੰਗਦੇ ਹਨ। ਉਨ੍ਹਾਂ ਕਿਹਾ ਕਿ ਇਹ ਠੱਗੀਆਂ ਮਾਰਨ ਵਾਲੇ ਨੌਜਵਾਨਾਂ ਨੂੰ ਸਿਰਫ਼ ਧੋਖਾ ਦੇ ਰਹੇ ਹਨ ਕਿਉਂਕਿ ਪੰਜਾਬ ਵਿੱਚ ਸਰਕਾਰੀ ਨੌਕਰੀਆਂ ਦੀ ਭਰਤੀ ਪਾਰਦਰਸ਼ੀ ਅਤੇ ਨਿਰਪੱਖ ਢੰਗ ਨਾਲ ਹੋ ਰਹੀ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਭ੍ਰਿਸ਼ਟਾਚਾਰ ਦੇ ਸਰਾਪ ਨੂੰ ਜੜ੍ਹੋਂ ਪੁੱਟਣ ਲਈ ਵਚਨਬੱਧ ਹੈ, ਜਿਸ ਲਈ ਜਨਤਾ ਦਾ ਸਹਿਯੋਗ ਬਹੁਤ ਜ਼ਰੂਰੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਹ ਗਰੋਹ 2021 ਤੋਂ ਚੱਲ ਰਿਹਾ ਸੀ ਪਰ ਹੁਣ ਇਹ ਵਿਜੀਲੈਂਸ ਬਿਊਰੋ ਦੇ ਜਾਲ ਵਿੱਚ ਫਸ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਇਮਾਨਦਾਰ ਸਰਕਾਰ ਹੈ, ਜਿੱਥੇ ਭ੍ਰਿਸ਼ਟਾਚਾਰ ਲਈ ਕੋਈ ਥਾਂ ਨਹੀਂ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਕੋਈ ਵੀ ਪੰਜਾਬੀ, ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ ਨੰਬਰ 9501200200 ‘ਤੇ ਆਪਣੀ ਸ਼ਿਕਾਇਤ ਦਰਜ ਕਰਵਾ ਸਕਦਾ ਹੈ ਅਤੇ ਉਸ ਦਾ ਨਾਂ ਗੁਪਤ ਰੱਖਿਆ ਜਾਵੇਗਾ। The post ਮੁੱਖ ਮੰਤਰੀ ਦੀ ਨੌਜਵਾਨਾਂ ਨੂੰ ਅਪੀਲ, ਸਰਕਾਰੀ ਨੌਕਰੀਆਂ ਲਈ ਪੈਸੇ ਠੱਗਣ ਵਾਲੇ ਧੋਖੇਬਾਜ਼ਾਂ ਦੇ ਸ਼ਿਕਾਰ ਨਾ ਹੋਵੋ appeared first on TheUnmute.com - Punjabi News. Tags:
|
You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription. |
Sport:
Digest