ਉੱਤਰ ਪ੍ਰਦੇਸ ਦੇ ਅਲੀਗੜ੍ਹ ਜਿਲ੍ਹੇ ‘ਚ ਸਥਿਤ ਅਲੀਗੜ੍ਹ ਮੁਸਲਿਮ ਯੁਨੀਵਰਸਿਟੀ (ਏਐਮਯੂ) ਵਿੱਚ ਕਰੋਨਾ ਦੇ ਕਹਿਰ ਕਾਰਨ ਲਾ ਫੈਕਲਟੀ ਦੇ ਡੀਨ ਪ੍ਰੋਫੈਸਰ ਸ਼ਕੀਲ ਸਮਦਾਨੀ ਦੀ ਮੌਤ ਹੋ ਗਈ । ਉਹਨਾ ਦਾ ਜਵਾਹਰ ਲਾਲ ਨਹਿਰੂ ਮੈਡੀਕਲ ਕਾਲਜ ਵਿੱਚ ਇਲਾਜ ਚੱਲ ਰਿਹਾ ਸੀ । ਸੂਗਰ ਵੱਧਰ ਕਾਰਨ ਉਹਨਾਂ ਨੂੰ ਮੈਡੀਕਲ ਕਾਲਜ ‘ਚ ਭਰਤੀ ਕਰਾਇਆ ਗਿਆ ਸੀ।
ਚਿੰਤਾਜਨਕ ਗੱਲ ਹੈ ਕਿ 18 ਦਿਨਾਂ ਵਿੱਚ ਏਐਮਯੂ ਦੇ 17 ਵਰਕਿੰਗ ਪ੍ਰੋਫੈਸਰ ਦੀ ਮੌਤ ਹੋ ਗਈ ਹੈ। ਯੁਨੀਵਰਸਿਟੀ ‘ਚ ਕਰੋਨਾ ਨਾਲ ਪਹਿਲੀ ਮੌਤ ਪ੍ਰੋਫੈਸਰ ਜਸਸ਼ੇਦ ਅਲੀ ਸਦੀਕੀ ਦੀ 20 ਅਪਰੈਲ ਨੂੰ ਹੋਈ ਸੀ। ਸਾਰੇ ਪ੍ਰੋਫੈਸਰ ਅਲੀਗੜ੍ਹ ਸ਼ਹਿਰ ‘ਚ ਵੱਖ –ਵੱਖ ਥਾਵਾਂ ‘ਤੇ ਰਹਿੰਦੇ ਸਨ।
ਸੁੱਕਰਵਾਰ ਨੂੰ ਇਲਾਜ ਵਿਭਾਗ ਦੇ ਪ੍ਰਧਾਨ ਪ੍ਰੋਫੈਸਰ ਸ਼ਾਦਾਬ ਅਹਿਮਦ ਖਾਨ ( 58 ਸਾਲ) ਅਤੇ ਕੰਪਿਊਟਰ ਵਿਭਾਗ ਦੇ ਪ੍ਰੋਫੈਸਰ ਰਫ਼ੀਕੁਲ ਜਮਾਨ ਖਾਨ (55 ਸਾਲ) ਦੀ ਮੌਤ ਹੋ ਗਈ ਸੀ। ਉਪ ਕੁਲਪਤੀ ਮੰਸੂਰ ਦੇ ਭਰਾ ਉਮਰ ਫਾਰੂਕ ਦੀ ਮੌਤ ਵੀ ਕਰੋਨਾ ਨਾਲ ਹੋ ਚੁੱਕੀ ਹੈ। ਉਹ ਯੁਨੀਵਰਸਿਟੀ ਕੋਰਟ ਦੇ ਸਾਬਕਾ ਮੈਂਬਰ ਅਤੇ ਮੋਹਮਦਨ ਐਜੂਕੇਸ਼ਨਲ ਕਾਨਫਰੰਸ ਦੇ ਮੈਂਬਰ ਸਨ ।
ਯੁਨੀਵਰਸਿਟੀ ਫੈਕਲਟੀ ਮੈਂਬਰ ਸਮੇਤ 16 ਵਿਅਕਤੀਆਂ ਦਾ ਇਲਾਜ ਚੱਲ ਰਿਹਾ ਹੈ।
source https://punjabinewsonline.com/2021/05/09/%e0%a8%85%e0%a8%b2%e0%a9%80%e0%a8%97%e0%a9%9c%e0%a9%8d%e0%a8%b9-%e0%a8%ae%e0%a9%81%e0%a8%b8%e0%a8%b2%e0%a8%bf%e0%a8%ae-%e0%a8%af%e0%a9%81%e0%a8%a8%e0%a9%80%e0%a8%b5%e0%a8%b0%e0%a8%b8%e0%a8%bf%e0%a8%9f/