RCB vs MI Predictions: IPL ਵਿੱਚ ਅੱਜ ਮੁੰਬਈ ਇੰਡੀਅਨਜ਼ ਅਤੇ ਰਾਇਲ ਚੈਲੇਂਜਰਜ਼ ਬੰਗਲੌਰ ਦੀ ਟੀਮ ਆਹਮੋ-ਸਾਹਮਣੇ ਹੋਵੇਗੀ। ਦੋਵੇਂ ਟੀਮਾਂ ਇਸ ਸੀਜ਼ਨ ਦਾ ਆਪਣਾ ਦੂਜਾ ਮੈਚ ਜਿੱਤਣ ਲਈ ਮੈਦਾਨ ਵਿੱਚ ਉਤਰਣਗੀਆਂ । ਰੋਹਿਤ ਦੀ ਅਗਵਾਈ ਵਾਲੀ ਮੁੰਬਈ ਜਿੱਥੇ ਜਿੱਤ ਦੀ ਰਫਤਾਰ ਨੂੰ ਕਾਇਮ ਰੱਖਣਾ ਚਾਹੇਗੀ, ਉੱਥੇ ਹੀ ਵਿਰਾਟ ਦੀ ਕਪਤਾਨੀ ਵਿੱਚ ਬੈਂਗਲੁਰੂ ਜਿੱਤ ਦੇ ਰਾਹ ‘ਤੇ ਪਰਤਣਾ ਚਾਹੇਗੀ । ਦੁਬਈ ਵਿੱਚ ਹੋਣ ਵਾਲੇ ਮੈਚ ਵਿਚ ਦੋਵਾਂ ਟੀਮਾਂ ਦੀ ਪਲੇਇੰਗ XI ਕੁਝ ਇਸ ਤਰ੍ਹਾਂ ਹੋ ਸਕਦੀ ਹੈ:

RCB ਦੀ ਸੰਭਾਵਿਤ ਪਲੇਇੰਗ XI
RCB ਵੱਲੋਂ ਇੱਕ ਵਾਰ ਫਿਰ ਦੇਵਦੱਤ ਪੜਿਕਕਲ ਅਤੇ ਐਰੋਨ ਫਿੰਚ ਓਪਨਿੰਗ ਕਰਦੇ ਨਜ਼ਰ ਆ ਸਕਦੇ ਹਨ। ਇਸ ਦੇ ਨਾਲ ਹੀ ਕਪਤਾਨ ਵਿਰਾਟ ਕੋਹਲੀ ਅਤੇ ਏਬੀ ਡੀਵਿਲੀਅਰਜ਼ ਦਾ ਮਿਡਲ ਆਰਡਰ ਵਿੱਚ ਖੇਡਣਾ ਤੈਅ ਹੈ। ਇਨ੍ਹਾਂ ਤੋਂ ਇਲਾਵਾ ਪਾਰਥਿਵ ਪਟੇਲ, ਮੋਇਨ ਅਲੀ, ਸ਼ਿਵਮ ਦੂਬੇ ਨੂੰ ਮੌਕਾ ਮਿਲ ਸਕਦਾ ਹੈ । ਉੱਥੇ ਹੀ ਗੇਂਦਬਾਜ਼ੀ ਵਿੱਚ ਵਾਸ਼ਿੰਗਟਨ ਸੁੰਦਰ, ਨਵਦੀਪ ਸੈਣੀ, ਮੁਹੰਮਦ ਸਿਰਾਜ, ਯੁਜਵੇਂਦਰ ਚਾਹਲ ਨੂੰ ਮੈਦਾਨ ਵਿੱਚ ਉਤਾਰਿਆ ਜਾ ਸਕਦਾ ਹੈ।

MI ਦੀ ਸੰਭਾਵਿਤ ਪਲੇਇੰਗ XI
ਰੋਹਿਤ ਸ਼ਰਮਾ ਅਤੇ ਕੁਇੰਟਨ ਡੀ ਕਾੱਕ ਇੱਕ ਵਾਰ ਫਿਰ ਮੁੰਬਈ ਵੱਲੋਂ ਓਪਨਿੰਗ ਬੱਲੇਬਾਜ਼ੀ ਕਰਦੇ ਹੋਏ ਨਜ਼ਰ ਆ ਸਕਦੇ ਹਨ। ਉਥੇ ਹੀ ਮਿਡਲ ਆਰਡਰ ਵਿੱਚ ਸੌਰਭ ਤਿਵਾੜੀ, ਸੂਰਯਕੁਮਾਰ ਯਾਦਵ, ਕੀਰੋਨ ਪੋਲਾਰਡ, ਹਾਰਦਿਕ ਪਾਂਡਿਆ, ਕ੍ਰੂਨਲ ਪਾਂਡਿਆ ਦਾ ਖੇਡਣਾ ਤੈਅ ਹੈ। ਇਸ ਤੋਂ ਇਲਾਵਾ ਗੇਂਦਬਾਜ਼ੀ ਵਿੱਚ ਟ੍ਰੇਂਟ ਬੋਲਟ, ਜਸਪ੍ਰੀਤ ਬੁਮਰਾਹ, ਰਾਹੁਲ ਚਾਹਰ ਅਤੇ ਜੇਮਸ ਪੈਟਿਨਸਨ ਫਿਰ ਤੋਂ ਮੈਦਾਨ ‘ਤੇ ਉਤਰ ਸਕਦੇ ਹਨ।

ਦੋਨੋਂ ਟੀਮਾਂ ਇਸ ਤਰਾਂ ਹਨ:
ਮੁੰਬਈ ਇੰਡੀਅਨਜ਼: ਰੋਹਿਤ ਸ਼ਰਮਾ, ਸੌਰਭ ਤਿਵਾੜੀ, ਸੂਰਿਆਕੁਮਾਰ ਯਾਦਵ, ਕੁਇੰਟਨ ਡੀ ਕਾੱਕ, ਕੀਰੋਨ ਪੋਲਾਰਡ, ਹਾਰਦਿਕ ਪਾਂਡਿਆ, ਕ੍ਰੂਨਲ ਪਾਂਡਿਆ, ਟ੍ਰੇਂਟ ਬੋਲਟ, ਜਸਪ੍ਰੀਤ ਬੁਮਰਾਹ, ਰਾਹੁਲ ਚਾਹਰ ਅਤੇ ਜੇਮਸ ਪੈਟੀਨਸਨ।

ਰਾਇਲ ਚੈਲੈਂਜਰ ਬੈਂਗਲੁਰੂ: ਦੇਵਦੱਤ ਪਦਿਕਲ, ਐਰੋਨ ਫਿੰਚ, ਵਿਰਾਟ ਕੋਹਲੀ, ਏਬੀ ਡੀਵਿਲੀਅਰਜ਼, ਪਾਰਥਿਵ ਪਟੇਲ, ਮੋਇਨ ਅਲੀ, ਸ਼ਿਵਮ ਦੂਬੇ, ਵਾਸ਼ਿੰਗਟਨ ਸੁੰਦਰ, ਨਵਦੀਪ ਸੈਣੀ, ਮੁਹੰਮਦ ਸਿਰਾਜ, ਯੁਜਵੇਂਦਰ ਚਾਹਲ।
The post IPL 2020: ਅੱਜ MI ਤੇ RCB ਚ ਹੋਵੇਗਾ ਮੁਕਾਬਲਾ, ਕੁਝ ਇਸ ਤਰ੍ਹਾਂ ਹੋ ਸਕਦੀ ਹੈ ਦੋਨੋਂ ਟੀਮ ਦੀ ਪਲੇਇੰਗ XI appeared first on Daily Post Punjabi.
source https://dailypost.in/news/sports/rcb-vs-mi-predictions/