ਤਮਿਲਨਾਡੂ ਦੇ CM ਸੀ. ਜੋਸਫ ਵਿਜੇ ਨੇ ਕਿਸਾਨਾਂ ਨੂੰ ਦਿੱਤਾ ਵੱਡਾ ਤੋਹਫਾ, 7500 ਰੁ. ਤੱਕ ਦੇ ਫਸਲੀ ਕਰਜ਼ੇ ਕੀਤੇ ਮੁਆਫ

ਤਮਿਲਨਾਡੂ ਦੇ ਮੁੱਖ ਮੰਤਰੀ ਸੀ. ਜੋਸਫ ਥਲਪਤੀ ਵਿਜੇ ਨੇ ਆਪਣੀ ਸਰਕਾਰ ਦੇ 100 ਦਿਨ ਪੂਰੇ ਹੋਣ ‘ਤੇ ਕਿਸਾਨਾਂ ਨੂੰ ਵੱਡੀ ਰਾਹਤ ਦਿੱਤੀ ਹੈ। ਉਨ੍ਹਾਂ ਨੇ 75000 ਰੁਪਏ ਤੱਕ ਦੇ ਫਸਲੀ ਕਰਜ਼ੇ ਪੂਰੀ ਤਰ੍ਹਾਂ ਮੁਆਫ ਕਰਨ ਦਾ ਐਲਾਨ ਕੀਤਾ। ਮੁੱਖ ਮੰਤਰੀ ਨੇ 75000 ਰੁਪਏ ਤੋਂ ਇਕ ਲੱਖ ਰੁਪਏ ਦੇ ਵਿਚ ਕਰਜ਼ੇ ‘ਤੇ ਵੀ 75000 ਰੁਪਏ ਤੱਕ ਦੀ ਛੋਟ ਦੇਣ ਦਾ ਐਲਾਨ ਕੀਤਾ। ਵਿਜੇ ਨੇ ਕਿਹਾ ਕਿ ਖੇਤੀਬਾੜੀ ਸੂਬੇ ਦੀ ਰੀੜ੍ਹ ਦੀ ਹੱਡੀ ਹੈ ਤੇ ਦੇਸ਼ ਦੀ ਖੁਸ਼ਹਾਲੀ ਕਿਸਾਨਾਂ ਦੇ ਸਹਿਯੋਗ ‘ਤੇ ਨਿਰਭਰ ਕਰਦੀ ਹੈ। ਉਨ੍ਹਾਂ ਕਿਹਾ ਕਿ ਸੂਬੇ ਸਾਹਮਣੇ ਵਿੱਤੀ ਰੁਕਾਵਟਾਂ ਦੇ ਬਾਵਜੂਦ ਉਨ੍ਹਾਂ ਦੀ ਸਰਕਾਰ ਨੇ ਕਿਸਾਨਾਂ ਨੂੰ 953.06 ਕਰੋੜ ਰੁਪਏ ਦੀ ਵਾਧੂ ਸਹਾਇਤਾ ਦੇਣ ਦਾ ਫੈਸਲਾ ਕੀਤਾ ਹੈ।

ਕਰਜ਼ਾ ਮੁਆਫੀ ਦਾ ਐਲਾਨ ਕਰਦੇ ਹੋਏ ਵਿਜੇ ਨੇ ਕਿਹਾ ਕਿ ਸਰਕਾਰ ਨੇ ਮਈ ਵਿਚ ਅਹੁਦਾ ਸੰਭਾਲਣ ਦੇ 15 ਦਿਨਾਂ ਦੇ ਅੰਦਰ 50,000 ਰੁਪਏ ਤੱਕ ਦੇ ਕਰਜ਼ੇ ਮੁਆਫ ਕੀਤੇ ਸਨ। ਬਾਅਦ ਵਿਚ ਇਸ ਨੂੰ ਵਧਾ ਕੇ 75000 ਰੁਪਏ ਤੱਕ ਦੇ ਕਰਜ਼ਿਆਂ ਨੂੰ ਪੂਰੀ ਤਰ੍ਹਾਂ ਮੁਆਫ ਕਰਨ ਤੇ 7000 ਰੁਪਏ ਤੋਂ ਵਧ ਦੇ ਕਰਜ਼ਿਆਂ ‘ਤੇ 35000 ਰੁਪਏ ਦੀ ਛੋਟ ਦੇਣ ਦਾ ਫੈਸਲਾ ਕੀਤਾ ਗਿਆ ਜਿਸ ਨਾਲ 14.44 ਲੱਖ ਤੋਂ ਵਧ ਕਿਸਾਨਾਂ ਨੂੰ ਫਾਇਦਾ ਹੋਇਆ।

ਇਹ ਵੀ ਪੜ੍ਹੋ : ਮੀਂਹ ਦਾ ਕਹਿਰ! ਪੁਰਾਣੇ ਮਕਾਨ ਦੀ ਬਾਲਿਆਂ ਵਾਲੀ ਡਿੱ/ਗੀ ਛੱਤ, ਬਜ਼ੁਰਗ ਮਹਿਲਾ ਦੀ ਹੋਈ ਮੌ.ਤ

ਐਲਾਨ ਮੁਤਾਬਕ ਹੁਣ 75000 ਰੁਪਏ ਤੱਕ ਦੇ ਸਹਿਕਾਰੀ ਖੇਤੀਬਾੜੀ ਕਰਜ਼ੇ ‘ਤੇ 100 ਫੀਸਦੀ ਛੋਟ ਦਿੱਤੀ ਜਾਵੇਗੀ। 75000 ਰੁਪਏ ਤੋਂ ਇਕ ਲੱਖ ਰੁਪਏ ਤੱਕ ਦੇ ਵਿਚ ਕਰਜ਼ੇ ‘ਤੇ 75000 ਰੁਪਏ ਤੱਕ ਦੀ ਛੋਟ ਮਿਲੇਗੀ ਤੇ ਇਕ ਲੱਖ ਰੁਪਏ ਤੋਂ ਵਧ ਦੇ ਕਰਜ਼ੇ ‘ਤੇ ਅਧਿਕਤਮ 35000 ਰੁਪਏ ਦੀ ਕਰਜ਼ਾ ਮਾਫੀ ਦਿੱਤੀ ਜਾਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਇਸ ਪਹਿਲ ਨਾਲ 1.38 ਲੱਖ ਤੋਂ ਵਧ ਕਿਸਾਨਾਂ ਨੂੰ ਵਾਧੂ ਮਦਦ ਮਿਲੇਗੀ। ਇਸ ਤਹਿਤ ਸਰਕਾਰ ਲਗਭਗ 953.06 ਕਰੋੜ ਰੁਪਏ ਦੀ ਵਾਧੂ ਵਿੱਤੀ ਸਹਾਇਤਾ ਦੇਵੇਗੀ ਤੇ 13.34 ਲੱਖ ਕਿਸਾਨਾਂ ਲਈ ਕੁੱਲ ਕਰਜ਼ਾ ਮਾਫੀ ਦੀ ਰਕਮ ਵਧਾ ਕੇ 6220 ਕਰੋੜ ਰੁਪਏ ਹੋ ਜਾਵੇਗੀ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਤਮਿਲਨਾਡੂ ਦੇ CM ਸੀ. ਜੋਸਫ ਵਿਜੇ ਨੇ ਕਿਸਾਨਾਂ ਨੂੰ ਦਿੱਤਾ ਵੱਡਾ ਤੋਹਫਾ, 7500 ਰੁ. ਤੱਕ ਦੇ ਫਸਲੀ ਕਰਜ਼ੇ ਕੀਤੇ ਮੁਆਫ appeared first on Daily Post Punjabi.



source https://dailypost.in/c-joseph-vijay-gave-a-big-gift-to-farmers/
Previous Post Next Post

Contact Form