TV Punjab | Punjabi News Channel: Digest for July 10, 2026

TV Punjab | Punjabi News Channel

Punjabi News, Punjabi TV

ਲੁੱਟੇ ਗਏ ਕੈਨੇਡਾ ਪਹੁੰਚੇ ਸਟੂਡੈਂਟ! ਵੱਜ ਗਈ ਵੱਡੀ ਠੱਗੀ! CANADA NEWS

Wednesday 08 July 2026 05:18 PM UTC+00 | Tags: airbus canada-day citizenship crs-score csis deportation express-entry grosery ilets immigration international-students librals mark-carney mississauga news nri peel-regional-police permanent-residency pierre-poilievre saskatoon spouse-visa statcan student-visa study-permit top-news toronto trending-news tr-to-pr vancouver vistor-visa weather-canada work-permit


VANCOUVER: ਕੈਨੇਡਾ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਨਿਸ਼ਾਨਾ ਬਣਾ ਕੇ ਟਿਊਸ਼ਨ ਫ਼ੀਸ ਦੇ ਨਾਂ ‘ਤੇ ਕਥਿਤ ਧੋਖਾਧੜੀ ਕਰਨ ਦੇ ਇੱਕ ਮਾਮਲੇ ਵਿੱਚ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਵੱਡੀ ਕਾਰਵਾਈ ਕਰਦਿਆਂ ਦੋ ਵਿਅਕਤੀਆਂ ਖ਼ਿਲਾਫ਼ ਕੁੱਲ 12 ਅਪਰਾਧਿਕ ਦੋਸ਼ ਦਰਜ ਕੀਤੇ ਹਨ। ਏਜੰਸੀ ਦਾ ਦੋਸ਼ ਹੈ ਕਿ ਮੁਲਜ਼ਮਾਂ ਨੇ ਵਿਦਿਆਰਥੀਆਂ ਤੋਂ ਲਗਪਗ 1 ਲੱਖ 26 ਹਜ਼ਾਰ ਡਾਲਰ ਟਿਊਸ਼ਨ ਫ਼ੀਸ ਦੇ ਨਾਂ ‘ਤੇ ਇਕੱਠੇ ਕੀਤੇ, ਪਰ ਇਹ ਰਕਮ ਸਬੰਧਿਤ ਕਾਲਜ ਵਿੱਚ ਜਮ੍ਹਾਂ ਨਹੀਂ ਕਰਵਾਈ ਗਈ। ਇਸ ਕਾਰਨ ਕਈ ਵਿਦਿਆਰਥੀਆਂ ਨੂੰ ਨਾ ਸਿਰਫ਼ ਆਰਥਿਕ ਨੁਕਸਾਨ ਝੱਲਣਾ ਪਿਆ, ਸਗੋਂ ਉਨ੍ਹਾਂ ਦੇ ਇਮੀਗ੍ਰੇਸ਼ਨ ਸਟੇਟਸ ‘ਤੇ ਵੀ ਗੰਭੀਰ ਅਸਰ ਪਿਆ।

ਅਮਰੀਕਾ, ਕੈਨੇਡਾ ਤੇ ਯੂਰਪੀਅਨ ਦੇਸ਼ਾਂ ਦੀ ਪੁਲੀਸ ਵਲੋਂ ਚਲਾਏ ਸਾਂਝੇ ਅਪਰੇਸ਼ਨ ਦੌਰਾਨ ਭਾਰਤੀ ਮੂਲ ਦੇ ਤਿੰਨ ਬਦਮਾਸ਼ ਗਿਰੋਹ, ਲਾਰੈਂਸ ਬਿਸ਼ਨੋਈ, ਜੱਗੂ ਭਰਵਾਨਪੁਰੀਆ ਤੇ ਗੋਲਡੀ ਬਰਾੜ ਨਾਲ ਸਬੰਧਤ 37 ਵਿਅਕਤੀਆਂ ਵਿਰੁੱਧ ਵੱਖ ਵੱਖ ਮਾਮਲੇ ਦਰਜ ਕੀਤੇ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਨ੍ਹਾਂ ’ਚੋਂ 24 ਨੂੰ ਅਮਰੀਕਾ ਅਤੇ ਕੈਨੇਡਾ ਚੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਰਹਿੰਦੇ 11 ਨੂੰ ਕਾਬੂ ਕਰਨ ਲਈ ਵੱਡੇ ਪੱਧਰ ਤੇ ਕਾਰਵਾਈ ਜਾਰੀ ਹੈ। ਦੱਸਿਆ ਗਿਆ ਕਿ ਤਿੰਨ ਸਾਲ ਪਹਿਲਾਂ ਸਰੀ ਗੁਰਦੁਆਰੇ ਦੀ ਪਾਰਕਿੰਗ ਵਿੱਚ ਮਾਰੇ ਗਏ ਹਰਦੀਪ ਸਿੰਘ ਨਿੱਜਰ ਦੇ ਕਤਲ ਦੀ ਸਾਜਿਸ਼ ਅਮਰੀਕਾ ’ਚ ਗੋਲਡੀ ਬਰਾੜ ਗਿਰੋਹ ਵੱਲੋਂ ਰਚੀ ਗਈ ਤੇ ਉਸੇ ਵਲੋਂ ਭਾੜੇ ਦੇ ਕਾਤਲਾਂ ਨਾਲ ਸੌਦਾ ਕੀਤਾ ਗਿਆ ਸੀ।

ਕੈਨੇਡੀਅਨ ਪੁਲਿਸ ਨੇ ਸਿੱਖ ਆਗੂ ਹਰਦੀਪ ਸਿੰਘ ਨਿੱਜਰ ਦੀ ਹੱਤਿਆ ਵਿੱਚ ਭਾਰਤੀ ਅਧਿਕਾਰੀਆਂ ਦੀ ਭੂਮਿਕਾ ਤੋਂ ਇਨਕਾਰ ਕੀਤਾ ਹੈ। ਕੈਨੇਡੀਅਨ ਪੁਲਿਸ ਮੁਤਾਬਕ ਜਾਂਚ ਦੌਰਾਨ ਅਜਿਹੇ ਕੋਈ ਸਬੂਤ ਨਹੀਂ ਮਿਲੇ, ਜੋ ਇਸ ਮਾਮਲੇ ਨੂੰ ਭਾਰਤ ਸਰਕਾਰ ਨਾਲ ਜੋੜਦੇ ਹੋਣ। ‘ਸੀ.ਬੀ.ਸੀ.’ ਨਾਲ ਗੱਲਬਾਤ ਕਰਦਿਆਂ ਕੈਨੇਡਾ ਪੁਲਿਸ ਦੀ ਡਿਪਟੀ ਕਮਿਸ਼ਨਰ ਲਿਸਾ ਮੋਰਲੈਂਡ ਨੇ ਸਪੱਸ਼ਟ ਕੀਤਾ ਕਿ ਸੰਗਠਿਤ ਅਪਰਾਧ ਦੀ ਇਸ ਜਾਂਚ ਵਿੱਚ ਭਾਰਤੀ ਅਧਿਕਾਰੀਆਂ ਦੀ ਸ਼ਮੂਲੀਅਤ ਦਾ ਕੋਈ ਸੁਰਾਗ ਨਹੀਂ ਮਿਲਿਆ ਹੈ। ਇਹ ਬਿਆਨ ਅਮਰੀਕਾ ਦੀ ਐਫਬੀਆਈ ਅਤੇ ਕੈਨੇਡਾ ਪੁਲਿਸ ਵੱਲੋਂ ਕੀਤੇ ਗਏ ਇੱਕ ਸਾਂਝੇ ਆਪ੍ਰੇਸ਼ਨ ‘ਹਾਰਡ ਬਾਲ’ ਤੋਂ ਬਾਅਦ ਆਇਆ ਹੈ। ਇਸ ਆਪ੍ਰੇਸ਼ਨ ਤਹਿਤ ਭਾਰਤ ਨਾਲ ਜੁੜੇ ਅਪਰਾਧਿਕ ਗੁੱਟਾਂ ਦੇ 26 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਕੈਨੇਡਾ ਦੀਆਂ ਸੜਕਾਂ ’ਤੇ ਖੌਰੂ ਪਾਉਣਾ ਕੁਝ ਪੰਜਾਬੀ ਨੌਜਵਾਨਾਂ ਨੂੰ ਮਹਿੰਗਾ ਪੈ ਗਿਆ ਅਤੇ ਪੁਲਿਸ ਨੇ ਇਨ੍ਹਾਂ ਦੀਆਂ ਗੱਡੀਆਂ ਜ਼ਬਤ ਕਰਦਿਆਂ ਸਬਕ ਸਿਖਾ ਦਿਤਾ। ਸੋਸ਼ਲ ਮੀਡੀਆ ’ਤੇ ਵਾਇਰਲ ਵੀਡੀਓ ਵਿਚ ਬਰੈਂਪਟਨ ਦੇ ਇਕ ਪਾਰਕਿੰਗ ਲੌਟ ਵਿਚ ਅੱਗ ਦੇ ਭਬੂਕੇ ਕੱਢਦੀਆਂ ਗੱਡੀਆਂ ਨਜ਼ਰ ਆ ਰਹੀਆਂ ਹਨ, ਜਦਕਿ ਦੂਜੀ ਵੀਡੀਓ ਵਿਚ ਪੁਲਿਸ ਪੁੱਜਦੀ ਹੈ ਤਾਂ ਸਭ ਕੁਝ ਸ਼ਾਂਤ ਨਜ਼ਰ ਆਉਂਦਾ ਹੈ ਪਰ ਧਰਤੀ ’ਤੇ ਗੱਡੀਆਂ ਦੇ ਟਾਇਰਾਂ ਦੇ ਨਿਸ਼ਾਨ ਸਾਫ਼ ਦੇਖੇ ਜਾ ਸਕਦੇ ਹਨ। ਉਧਰ, ਹਾਈਵੇਅ ’ਤੇ ਗੱਡੀਆਂ ਦੀ ਹੱਦ ਤੋਂ ਜ਼ਿਆਦਾ ਰਫ਼ਤਾਰ, ਲਾਪ੍ਰਵਾਹੀ ਨਾਲ ਡਰਾਈਵਿੰਗ ਅਤੇ ਟਾਇਰ ਝਰੀਟ ਕੇ ਅੱਗ ਦੇ ਭਬੂਕੇ ਕੱਢਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਪ੍ਰੌਜੈਕਟ ਈਰੇਜ਼ ਤਹਿਤ ਸੈਂਕੜੇ ਮਨਚਲਿਆਂ ਵਿਰੁੱਧ 2,438 ਦੋਸ਼ ਆਇਦ ਕੀਤੇ ਜਾ ਚੁੱਕੇ ਹਨ। ਉਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਨੇ ਦੱਸਿਆ ਕਿ ਵੱਖ ਵੱਖ ਪੁਲਿਸ ਮਹਿਕਮਿਆਂ ਨਾਲ ਤਾਲਮੇਲ ਤਹਿਤ ਆਰੰਭੇ ਪ੍ਰੌਜੈਕਟ ਈਰੇਜ਼ ਦੌਰਾਨ ਟ੍ਰੈਫ਼ਿਕ ਰੂਲਜ਼ ਦੀ ਉਲੰਘਣਾ ਤੋਂ ਇਲਾਵਾ 118 ਅਪਰਾਧਕ ਦੋਸ਼ ਵੀ ਆਇਦ ਕੀਤੇ ਗਏ।

ਇਸ ਵੀਡੀਓ ਵਿੱਚ, ਤੁਸੀਂ **Canada News** ਅਤੇ ਹੋਰ **Punjabi News** ਬਾਰੇ ਤਾਜ਼ਾ ਅਪਡੇਟਾਂ ਪ੍ਰਾਪਤ ਕਰੋਗੇ। ਇਹ **latest news** ਤੁਹਾਨੂੰ **Canada News** ਅਤੇ ਕੈਨੇਡਾ ਦੇ ਮੌਜੂਦਾ ਮਾਮਲਿਆਂ ਬਾਰੇ ਜਾਣਕਾਰੀ ਪ੍ਰਦਾਨ ਕਰਦੀਆਂ ਹਨ। ਹੋਰ ਜਾਣਕਾਰੀ ਲਈ **TV Punjab** ਨਾਲ ਜੁੜੇ ਰਹੋ।

The post ਲੁੱਟੇ ਗਏ ਕੈਨੇਡਾ ਪਹੁੰਚੇ ਸਟੂਡੈਂਟ! ਵੱਜ ਗਈ ਵੱਡੀ ਠੱਗੀ! CANADA NEWS appeared first on TV Punjab | Punjabi News Channel.

Tags:
  • airbus
  • canada-day
  • citizenship
  • crs-score
  • csis
  • deportation
  • express-entry
  • grosery
  • ilets
  • immigration
  • international-students
  • librals
  • mark-carney
  • mississauga
  • news
  • nri
  • peel-regional-police
  • permanent-residency
  • pierre-poilievre
  • saskatoon
  • spouse-visa
  • statcan
  • student-visa
  • study-permit
  • top-news
  • toronto
  • trending-news
  • tr-to-pr
  • vancouver
  • vistor-visa
  • weather-canada
  • work-permit
You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription.
Previous Post Next Post

Contact Form