ਅੱਜ ਚੰਨੀ ਧੜੇ ਨੇ ਭੁਪੇਸ਼ ਬਘੇਲ ਨਾਲ ਰਾਣਾ ਗੁਰਜੀਤ ਦੇ ਘਰ ਮੀਟਿੰਗ ਕੀਤੀ। ਇਹ ਮੀਟਿੰਗ ਲਗਭਗ 2 ਘੰਟੇ ਚੱਲੀ। ਮੈਂ ਲਗਾਤਾਰ 5 ਦਿਨ ਤੋਂ ਚੰਡੀਗੜ੍ਹ ਵਿਚ ਹਾਂ। ਸਾਰੇ ਨੇਤਾਵਾਂ ਨਾਲ ਮਿਲਿਆ ਹਾਂ। ਅੱਜ ਮੈਨੂੰ ਰਾਣਾ ਗੁਰਜੀਤ ਨੇ ਸੱਦਾ ਦਿੱਤਾ ਸੀ। ਸਾਰਿਆਂ ਨਾਲ ਗੱਲਬਾਤ ਹੋਈ। ਉਨ੍ਹਾਂ ਨੇ ਆਪਣਾ ਪੱਖ ਰੱਖਿਆ ਹੈ ਤੇ ਜੋ ਪਾਰਟੀ ਹਾਈਕਮਾਨ ਦਾ ਫੈਸਲਾ ਹੈ, ਕਿਸੇ ਨੂੰ ਇਤਰਾਜ਼ ਨਹੀਂ ਹੈ।
ਪਰ ਇਸ ਦੇ ਨਾਲ ਹੀ ਮੀਟਿੰਗ ਮਗਰੋਂ ਚੰਨੀ ਧੜੇ ਦੇ ਆਗੂ ਸੁਖਜਿੰਦਰ ਸਿੰਘ ਰੰਧਾਵਾ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਅੱਜ ਮੀਟਿੰਗ ਵਿਚ ਭੁਪੇਸ਼ ਬਘੇਲ ਨਾਲ ਵਧੀਆ ਤਰੀਕੇ ਨਾਲ ਗੱਲਬਾਤ ਹੋਈ ਹੈ. ਸਾਡੀ ਲੀਡਰਸ਼ਿਪ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਚਾਹੁੰਦੀ ਹੈ। ਸਾਨੂੰ ਠੋਕ ਕੇ ਬੋਲਣ ਵਾਲਾ ਲੀਡਰ ਚਾਹੀਦਾ ਹੈ, ਸਾਨੂੰ Compromised ਲੀਡਰ ਦੀ ਲੋੜ ਨਹੀਂ ਹੈ।
ਇਹ ਵੀ ਪੜ੍ਹੋ : ਮਾਨਸਾ ‘ਚ ਪਤੀ ਨੇ ਪਤਨੀ ਦਾ ਬੇਰਹਿਮੀ ਨਾਲ ਕੀਤਾ ਕਤ/ਲ, ਪਤਨੀ ਦੇ ਚਰਿੱਤਰ ‘ਤੇ ਸ਼ੱਕ ਕਰਦਾ ਸੀ ਪਤੀ
ਸੁਖਜਿੰਦਰ ਰੰਧਾਵਾ ਦੇ compromised ਵਾਲੇ ਬਿਆਨ ਮਗਰੋਂ ਰਾਜਾ ਵੜਿੰਗ ਨੇ ਕਿਹਾ ਕਿ ਚਰਨਜੀਤ ਚੰਨੀ ਤੇ ਸੁਖਜਿੰਦਰ ਰੰਧਾਵਾ ਮੇਰੇ ਵੱਡੇ ਭਰਾ ਹਨ। ਕਈ ਲੋਕਾਂ ਕਰਕੇ ਗ਼ਲਤਫ਼ਹਿਮੀ ਹੋਈ ਹੈ। ਜਿਨ੍ਹਾਂ ਦੇ ਵੀ ਮੇਰੇ ਨਾਲ ਮਨ-ਮੁਟਾਵ ਨੇ ਉਹ ਜਲਦ ਦੂਰ ਹੋ ਜਾਣਗੇ। ਕਾਂਗਰਸ ‘ਚ ਸਾਰੇ ਲੀਡਰ ਇਕਜੁੱਟ ਹਨ ਤੇ ਅਸੀਂ ਜਲਦੀ ਇਕੱਠੇ ਨਜ਼ਰ ਆਵਾਂਗੇ।
ਦੱਸ ਦੇਈਏ ਕਿ ਚੰਨੀ ਧੜੇ ਤੇ ਭੁਪੇਸ਼ ਬਘੇਲ ਦੀ ਮੀਟਿੰਗ ‘ਤੇ ਵੀ ਰਾਜਾ ਵੜਿੰਗ ਨੇ ਕਿਹਾ ਸੀ ਕਿ ਕਾਂਗਰਸ ‘ਚ ਏਕਤਾ ਹੈ ਤੇ ਇਹ ਮੀਟਿੰਗ ਏਕਤਾ ਕਰਕੇ ਹੀ ਹੈ। ਜਨਰਲ ਸਕੱਤਰ ਇੰਚਾਰਜ ਨੇ ਸਭ ਨੂੰ ਮਿਲਣਾ ਹੁੰਦਾ ਹੈ, ਜ਼ਰੂਰੀ ਨਹੀਂ ਹਰ ਚੀਜ਼ ਪ੍ਰਧਾਨ ਦੇ ਨਾਲ ਬੈਠ ਕੇ ਹੀ ਕਰਨੀ ਹੈ, ਪ੍ਰਧਾਨ ਦੇ ਬਿਨ੍ਹਾਂ ਵੀ ਮੀਟਿੰਗ ਹੋ ਸਕਦੀ ਹੈ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ
The post “ਚੰਨੀ ਤੇ ਰੰਧਾਵਾ ਮੇਰੇ ਵੱਡੇ ਭਰਾ ਨੇ, ਮਨ-ਮੁਟਾਵ ਜਲਦੀ ਹੋਣਗੇ ਦੂਰ”, ਰੰਧਾਵਾ ਦੇ ਬਿਆਨ ਮਗਰੋਂ ਬੋਲੇ ਰਾਜਾ ਵੜਿੰਗ appeared first on Daily Post Punjabi.
