ਚੰਨੀ ਧੜੇ ਨਾਲ ਮੀਟਿੰਗ ਮਗਰੋਂ ਬੋਲੇ ਭੁਪੇਸ਼ ਬਘੇਲ-‘ਮੈਂ ਸਾਰਿਆਂ ਦੇ ਪੱਖਾਂ ਨੂੰ ਹਾਈਕਮਾਨ ਤੱਕ ਪਹੁੰਚਾਵਾਂਗਾ’

ਸਾਬਕਾ ਸੀਐੱਮ ਤੇ ਜਲੰਧਰ ਸਾਂਸਦ ਚਰਨਜੀਤ ਸਿੰਘ ਚੰਨੀ ਧੜੇ ਦੀ ਪੰਜਾਬ ਕਾਂਗਰਸ ਇੰਚਾਰਜ ਭੁਪੇਸ਼ ਬਘੇਲ ਨਾਲ ਚੰਡੀਗੜ੍ਹ ਵਿਚ ਰਾਣਾ ਗੁਰਜੀਤ ਦੇ ਘਰ ਲਗਭਗ 2 ਘੰਟੇ ਮੀਟਿੰਗ ਚੱਲੀ। ਮੀਟਿੰਗ ਮਗਰੋਂ ਬਘੇਲ ਨੇ ਕਿਹਾ ਕਿ ਮੈਂ ਲਗਾਤਾਰ 5 ਦਿਨ ਤੋਂ ਚੰਡੀਗੜ੍ਹ ਵਿਚ ਹਾਂ। ਸਾਰੇ ਨੇਤਾਵਾਂ ਨਾਲ ਮਿਲਿਆ ਹਾਂ। ਅੱਜ ਮੈਨੂੰ ਰਾਣਾ ਗੁਰਜੀਤ ਨੇ ਸੱਦਾ ਦਿੱਤਾ ਸੀ। ਸਾਰਿਆਂ ਨਾਲ ਗੱਲਬਾਤ ਹੋਈ। ਉਨ੍ਹਾਂ ਨੇ ਆਪਣਾ ਪੱਖ ਰੱਖਿਆ ਹੈ ਤੇ ਜੋ ਪਾਰਟੀ ਹਾਈਕਮਾਨ ਦਾ ਫੈਸਲਾ ਹੈ, ਕਿਸੇ ਨੂੰ ਇਤਰਾਜ਼ ਨਹੀਂ ਹੈ।

ਭੁਪੇਸ਼ ਬਘੇਲ ਨੇ ਕਿਹਾ ਕਿ ਮੀਟਿੰਗ ‘ਚ ਰਾਜਾ ਵੜਿੰਗ ਨੂੰ ਲੈ ਕੇ ਕੋਈ ਗੱਲਬਾਤ ਨਹੀਂ ਹੋਈ। ਮੀਟਿੰਗ ‘ਚ ਸਾਰਿਆਂ ਨੇ ਆਪਣਾ ਰੱਖਿਆ ਪੱਖ ਹੈ ਤੇ ਬਘੇਲ ਨੇ ਸਾਰੇ ਆਗੂਆਂ ਦੇ ਹੱਕਾਂ ਦੀ ਰਾਖੀ ਦਾ ਭਰੋਸਾ ਦਿਵਾਇਆ। ਕੁਝ ਗੱਲਾਂ ਹਨ ਜਿਸ ਨੂੰ ਸਾਡੇ ਸਾਥੀਆਂ ਨੇ ਰੱਖਿਆ ਹੈ। ਮੈਂ ਸਾਰੇ ਸਾਥੀਆਂ ਨੂੰ ਭਰੋਸਾ ਦਿਵਾਇਆ ਕਿ ਮੈਂ ਇੰਚਾਰਜ ਹੋਣ ਦੇ ਨਾਤੇ ਸਾਰੇ ਦੇ ਹਿੱਤਾਂ ਦਾ ਧਿਆਨ ਰੱਖਾਂਗਾ। ਜੋ ਜਿੱਤਣ ਲਾਇਕ ਹਨ, ਉਸ ਨੂੰ ਜ਼ਰੂਰ ਟਿਕਟ ਮਿਲੇਗੀ। ਮੈਂ ਆਪਣੀ ਪੂਰੀ ਰਿਪੋਰਟ ਹਾਈਕਮਾਨ ਨੂੰ ਦੇਵਾਂਗਾ।

ਇਹ ਵੀ ਪੜ੍ਹੋ : ਅਦਾਕਾਰ ਗੁਰਬਾਜ਼ ਸਿੰਘ ਨੇ ਫ਼ਿਲਮ ‘ਸਰਪੰਚ’ ‘ਚ ਕੀਤਾ ਸ਼ਾਨਦਾਰ ਅਭਿਨੈ, ਅਦਾਕਾਰੀ ਨਾਲ ਇੰਡਸਟਰੀ ‘ਚ ਬਣਾਈ ਵੱਖਰੀ ਪਛਾਣ

ਦੱਸ ਦੇਈਏ ਇਸ ਤੋਂ ਪਹਿਲਾਂ ਮੀਡੀਆ ਨਾਲ ਗੱਲਬਾਤ ਦੌਰਾਨ ਚੰਨੀ ਨੇ ਕਿਹਾ ਸੀ ਅਸੀਂ ਮੀਟਿੰਗ ਵਿਚ ਆਏ ਹਾਂ। ਅਸੀਂ ਅੰਦਰ ਬੈਠ ਕੇ ਚਰਚਾ ਕਰਾਂਗੇ। ਤੇਲ ਵੇਖਾਂਗੇ, ਤੇਲ ਦੀ ਧਾਰਾ ਵੇਖਾਂਗੇ। ਸਾਡਾ ਸਟੈਂਡ ਸਪੱਸ਼ਟ ਹੈ। ਚੰਨੀ ਧੜੇ ਦੀ ਸ਼ਰਤ ਮੁਤਾਬਕ ਰਾਜਾ ਵੜਿੰਗ ਨੂੰ ਇਸ ਮੀਟਿੰਗ ਵਿਚ ਸੱਦਾ ਨਹੀਂ ਦਿੱਤਾ ਗਿਆ ਪਰ ਮੀਟਿੰਗ ਵਿਚ ਆਉਣ ਤੋਂ ਪਹਿਲਾਂ ਬਘੇਲ ਨੇ ਰਾਜਾ ਵੜਿੰਗ ਨਾਲ ਮੁਲਾਕਾਤ ਕੀਤੀ ਸੀ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਚੰਨੀ ਧੜੇ ਨਾਲ ਮੀਟਿੰਗ ਮਗਰੋਂ ਬੋਲੇ ਭੁਪੇਸ਼ ਬਘੇਲ-‘ਮੈਂ ਸਾਰਿਆਂ ਦੇ ਪੱਖਾਂ ਨੂੰ ਹਾਈਕਮਾਨ ਤੱਕ ਪਹੁੰਚਾਵਾਂਗਾ’ appeared first on Daily Post Punjabi.



Previous Post Next Post

Contact Form