ਪਟਿਆਲਾ ਸ਼ਹਿਰ ਵਿਚ ਦਿਲ ਕੰਬਾਊਂ ਵਾਰਦਾਤ ਵਾਪਰੀ ਹੈ ਜਿਥੇ ਇਕ ਬੈਂਕ ਮੈਨੇਜਰ ਵੱਲੋਂ ਪਰਿਵਾਰ ਸਣੇ ਜ਼ਹਿਰੀਲੀ ਚੀਜ਼ ਨਿਗਲ ਲਈ ਗਈ। ਪਰਿਵਾਰ ਦੇ 4 ਮੈਂਬਰਾਂ ਵੱਲੋਂ ਜ਼ਹਿਰੀਲੀ ਚੀਜ਼ ਨਿਗਲਣ ਦਾ ਮਾਮਲਾ ਸਾਹਮਣੇ ਆਇਆ ਹੈ। ਚਾਰਾਂ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਭਰਤੀ ਕਰਵਾਇਆ ਗਿਆ। ਜਿਥੇ ਬੈਂਕ ਮੈਨੇਜਰ ਵਿਕਾਸ ਬਾਤਿਸ਼ ਤੇ ਉਸ ਦੀ 11 ਸਾਲਾ ਧੀ ਖੁਸ਼ੀ ਬਾਤਿਸ਼ ਦੀ ਮੌਤ ਹੋ ਗਈ ਜਦੋਂ ਕਿ ਪਤਨੀ ਤਮੰਨਾ ਬਾਤਿਸ਼ ਤੇ 14 ਸਾਲਾ ਪੁੱਤਰ ਕਨਵ ਬਾਤਿਸ਼ ਦਾ ਇਲਾਜ ਚੱਲ ਰਿਹਾ ਹੈ।
ਦੋਵਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਘਟਨਾ ਦੇ ਬਾਅਦ ਪੂਰੇ ਇਲਾਕੇ ਵਿਚ ਮਾਹੌਲ ਗਮਗੀਨ ਹੈ। ਪੁਲਿਸ ਨੂੰ ਜਿਵੇਂ ਹੀ ਘਟਨਾ ਬਾਰੇ ਸੂਚਨਾ ਮਿਲੀ ਉਹ ਮੌਕੇ ‘ਤੇ ਪਹੁੰਚੇ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਕੇ ਪੂਰੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਕਾਂਗਰਸ ‘ਚ ਕਲੇਸ਼ ਵਿਚਾਲੇ 3 ਦਿਨ ਹੋਰ ਵਧਿਆ ਬਘੇਲ ਦਾ ਦੌਰਾ, ਚੰਨੀ ਖੇਮਾ ਅੱਜ ਕਰ ਸਕਦਾ ਹੈ ਮੁਲਾਕਾਤ
ਸ਼ੁਰੂਆਤੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਪਰਿਵਾਰ ਵਿਚ ਘਰੇਲੂ ਲੈਣ-ਦੇਣ ਨੂੰ ਲੈ ਕੇ ਕੁਝ ਸਮੇਂ ਤੋਂ ਵਿਵਾਦ ਚੱਲ ਰਿਹਾ ਸੀ ਪਰ ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਪਰਿਵਾਰ ਵੱਲੋਂ ਅਜਿਹਾ ਖੌਫਨਾਕ ਕਦਮ ਕਿਉਂ ਚੁੱਕਿਆ ਗਿਆ। ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਪੋਸਟਮਾਰਟਮ ਰਿਪੋਰਟ ਆਉਣ ਮਗਰੋਂ ਹੀ ਮੌਤ ਦੇ ਕਾਰਨਾਂ ਬਾਰੇ ਪਤਾ ਲੱਗ ਸਕੇਗਾ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ
The post ਪਟਿਆਲਾ ‘ਚ ਬੈਂਕ ਮੈਨੇਜਰ ਨੇ ਪਰਿਵਾਰ ਸਣੇ ਨਿਗਲਿਆ ਜ਼ਹਿਰ, ਪਿਓ-ਧੀ ਦੀ ਮੌਤ, ਮਾਂ ਤੇ ਬੇਟੇ ਦੀ ਹਾਲਤ ਨਾਜ਼ੁਕ appeared first on Daily Post Punjabi.
