ਕਾਂਗਰਸ ‘ਚ ਕਲੇਸ਼ ਵਿਚਾਲੇ 3 ਦਿਨ ਹੋਰ ਵਧਿਆ ਬਘੇਲ ਦਾ ਦੌਰਾ, ਚੰਨੀ ਖੇਮਾ ਅੱਜ ਕਰ ਸਕਦਾ ਹੈ ਮੁਲਾਕਾਤ

ਕਾਂਗਰਸ ਵਿਚਾਲੇ ਚੱਲ ਰਿਹਾ ਕਾਟੋ-ਕਲੇਸ਼ ਰੁਕਣ ਦਾ ਨਾਂ ਨਹੀਂ ਲੈ ਰਿਹਾ। ਪੰਜਾਬ ਕਾਂਗਰਸ ਇੰਚਾਰਜ ਭੁਪੇਸ਼ ਬਘੇਲ ਦਾ 3 ਦਿਨਾ ਦੌਰਾ ਹੋਰ ਅੱਗੇ ਵਧ ਗਿਆ ਹੈ। ਅਜਿਹੇ ਵਿਚ ਦੇਖਣਾ ਇਹ ਹੋਵੇਗਾ ਕਿ ਪੰਜਾਬ ਕਾਂਗਰਸ ਵਿਚ ਚੱਲ ਰਹੀ ਖਿਚੋਤਾਣ ਦਾ ਕੋਈ ਹੱਲ ਹੋਵੇਗਾ ਜਾਂ ਨਹੀਂ। ਇਹ ਗੱਲ ਵੀ ਸਾਹਮਣੇ ਆ ਰਹੀ ਹੈ ਕਿ ਚੰਨੀ ਧੜਾ ਭੁਪੇਸ਼ ਬਘੇਲ ਨਾਲ ਅੱਜ ਮੁਲਾਕਾਤ ਕਰ ਸਕਦਾ ਹੈ।

ਦੱਸਿਆ ਜਾ ਰਿਹਾ ਹੈ ਕਿ ਪਿਛਲੇ 5 ਦਿਨਾਂ ਤੋਂ ਭੁਪੇਸ਼ ਬਘੇਲ ਪੰਜਾਬ ਦੌਰੇ ‘ਤੇ ਸਨ ਤੇ ਇਸ ਦੌਰਾਨ ਚੰਨੀ ਖੇਮੇ ਵੱਲੋਂ ਉਨ੍ਹਾਂ ਦੀਆਂ ਮੀਟਿੰਗਾਂ ਤੋਂ ਦੂਰੀ ਬਣਾਈ ਗਈ ਸੀ। ਪਰ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਅੱਜ ਚੰਨੀ ਧੜਾ ਭੁਪੇਸ਼ ਬਘੇਲ ਨਾਲ ਮੁਲਾਕਾਤ ਕਰ ਸਕਦਾ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਚੰਨੀ ਖੇਮਾ ਸ਼ਰਤਾਂ ਨਾਲ ਬਘੇਲ ਨਾਲ ਮੀਟਿੰਗ ਕਰਨਗੇ ਪਰ ਮਿਲਣ ਦਾ ਸਮਾਂ ਤੇ ਜਗ੍ਹਾ ਤੈਅ ਨਹੀਂ ਹੈ।

ਇਹ ਵੀ ਪੜ੍ਹੋ : ਤਰਨਤਾਰਨ ‘ਚ ਫੌਜ ਭਰਤੀ ਪ੍ਰੀ-ਰਿਕਰੂਟਮੈਂਟ ਕੋਰਸ 20 ਜੁਲਾਈ ਤੋਂ, ਖ਼ਬਰ ‘ਚ ਪੜ੍ਹੋ ਪੂਰੀ Detail

ਹਾਲਾਂਕਿ ਚੰਨੀ ਧੜੇ ਦੇ ਆਗੂਆਂ ਵੱਲੋਂ ਕਿਹਾ ਜਾ ਰਿਹਾ ਸੀ ਕਿ ਉਹ ਵੱਖ-ਵੱਖ ਰੁਝੇਵਿਆਂ ਵਿਚ ਬਿਜ਼ੀ ਹਨ। ਰਾਣਾ ਗੁਰਜੀਤ ਵੱਲੋਂ ਵੀ ਇਹ ਗੱਲ ਆਖੀ ਜਾ ਰਹੀ ਸੀ ਕਿ ਵੱਖ-ਵੱਖ ਹਲਕਿਆਂ ਵਿਚ ਜਿਹੜੀਆਂ ਵੋਟਾਂ ਪੈ ਰਹੀਆਂ ਹਨ, ਇਸ ਕਰਕੇ ਉਹ ਬਿਜ਼ੀ ਹਨ ਪਰ ਬੀਤੇ ਦਿਨੀਂ ਉਨ੍ਹਾਂ ਵੱਲੋਂ ਇਹ ਬਿਆਨ ਵੀ ਦਿੱਤਾ ਗਿਆ ਹੈ ਕਿ ਜੇਕਰ ਭੁਪੇਸ਼ ਬਘੇਲ ਉਨ੍ਹਾਂ ਨੂੰ ਬੁਲਾਉਣਗੇ ਤਾਂ ਉਹ ਜ਼ਰੂਰ ਜਾਣਗੇ। ਉਨ੍ਹਾਂ ਕਿਹਾ ਕਿ ਕਾਂਗਰਸ ਵਿਚ ਸਭ ਕੁਝ ਠੀਕ ਹੈ। ‘All is well’ ਤੇ ਨਾਲ ਹੀ ਉਨ੍ਹਾਂ ਵੱਲੋਂ ਇਹ ਬਿਆਨ ਵੀ ਦਿੱਤਾ ਗਿਆ ਕਿ ਅਗਲੇ ਕੁਝ ਦਿਨਾਂ ਵਿਚ ਸਭ ਕੁਝ ਠੀਕ ਹੋ ਜਾਵੇਗਾ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਕਾਂਗਰਸ ‘ਚ ਕਲੇਸ਼ ਵਿਚਾਲੇ 3 ਦਿਨ ਹੋਰ ਵਧਿਆ ਬਘੇਲ ਦਾ ਦੌਰਾ, ਚੰਨੀ ਖੇਮਾ ਅੱਜ ਕਰ ਸਕਦਾ ਹੈ ਮੁਲਾਕਾਤ appeared first on Daily Post Punjabi.



Previous Post Next Post

Contact Form