ਸ੍ਰੀ ਮਾਛੀਵਾੜਾ ਸਾਹਿਬ ਦੇ ਇਕ ਫੂਡ ਕੈਫੇ ਵੱਲੋਂ ਵੇਚੇ ਗਏ ਪੀਜ਼ੇ ਵਿਚ ਸੁੰਡੀ ਨਿਕਲਣ ਨਾਲ ਲੋਕਾਂ ਵਿਚ ਹੜਕੰਪ ਮਚ ਗਿਆ। ਗਾਹਕ ਵਿਸ਼ਾਲ ਵਾਸੀ ਪਿੰਡ ਹੇਡੋ ਬੇਟ ਨੇ ਦੱਸਿਆ ਕਿ ਉਸ ਨੇ ਅੱਜ ਸਥਾਨਕ ਹੰਗਰੀ ਪੁਆਇੰਟ ‘ਤੇ ਜਾ ਕੇ ਖਾਣੇ ਲਈ ਪੀਜ਼ਾ ਆਰਡਰ ਕੀਤਾ ਪਰ ਜਦੋਂ ਪੀਜ਼ਾ ਤਿਆਰ ਹੋ ਕੇ ਟੇਬਲ ‘ਤੇ ਆਇਆ ਤਾਂ ਉਨ੍ਹਾਂ ਨੂੰ ਪੀਜ਼ੇ ‘ਤੇ ਇਕ ਸੁੰਡੀ ਚੱਲਦੀ ਨਜ਼ਰ ਆਈ। ਉਸ ਨੇ ਉਥੋਂ ਦੇ ਮੈਨੇਜਰ ਤੋਂ ਇਸ ਦੀ ਸ਼ਿਕਾਇਤ ਕੀਤੀ ਤਾਂ ਮੈਨੇਜਰ ਨੇ ਪੀਜ਼ਾ ਬਦਲ ਦੇਣ ਲਈ ਕਿਹਾ ਪਰ ਵਿਸ਼ਾਲ ਵੱਲੋਂ ਮਨ੍ਹਾ ਕਰ ਦਿੱਤਾ ਗਿਆ। ਵਿਸ਼ਾਲ ਵੱਲੋਂ ਇਸ ਦੀ ਸੂਚਨਾ ਸਥਾਨਕ ਸਿਹਤ ਵਿਭਾਗ ਨੂੰ ਦਿੱਤੀ ਗਈ ਜਿਸ ‘ਤੇ ਐਕਸ਼ਨ ਲੈਂਦੇਹੋਏ SMO ਡਾ. ਲਖਵਿੰਦਰ ਸਿੰਘ ਵੱਲੋਂ ਸਿਹਤ ਵਿਭਾਗ ਦੀ ਟੀਮ ਡਾ. ਦਵਿੰਦਰ ਵਰਮਾ ਦੀ ਅਗਵਾਈ ਵਿਚ ਭੇਜੀ ਗਈ ਜਿਨ੍ਹਾਂ ਨੇ ਹੰਗਰੀ ਪੁਆਇੰਟ ਜਾ ਕੇ ਜਾਇਜ਼ਾ ਲਿਆ, ਉਥੇ ਕਾਫੀ ਕਮੀਆਂ ਪਾਈਆਂ ਗਈਆਂ।
ਗੱਲਬਾਤ ਦੌਰਾਨ ਡਾ. ਦਵਿੰਦਰ ਨੇ ਦੱਸਿਆ ਕਿ ਮੈਨੇਜਰ ਨੇ ਵੀ ਪੀਜ਼ੇ ਵਿਚ ਸੁੰਡੀ ਨਿਕਲਣ ਨੂੰ ਸਵੀਕਾਰਿਆ ਹੈ ਜਿਸ ‘ਤੇ ਕਾਰਵਾਈ ਕੀਤੀ ਗਈ ਹੈ ਤੇ ਨਗਰ ਕੌਂਸਲ ਦੇ ਇੰਸਪੈਟਰ ਭੁਪਿੰਦਰ ਸਿੰਘ ਵੱਲੋਂ ਇਸ ਦਾ ਚਲਾਨ ਕਟਵਾ ਦਿੱਤਾ ਗਿਆ ਹੈ। ਜਦੋਂ ਪੱਤਰਕਾਰਾਂ ਦੀ ਟੀਮ ਫੂਡ ਕੈਫੇ ਪਹੁੰਚੀ ਤਾਂ ਦੇਖਣ ਵਿਚ ਆਇਆ ਕਿ ਉਥੇ ਘਰੇਲੂ ਗੈਸ ਸਿਲੰਡਰ ਪਿਆ ਸੀ ਜਿਨ੍ਹਾਂ ਨੂੰ ਮੈਨੇਜਰ ਨੇ ਇਹ ਕਹਿ ਕੇ ਨਾਕਾਰ ਦਿੱਤਾ ਕਿ ਇਹ ਉਨ੍ਹਾਂ ਦੇ ਕਿਸੇ ਸਟਾਫ ਮੈਂਬਰ ਦੇ ਘਰ ਦਾ ਸਿਲੰਡਰ ਹੈ ਪਰ ਇਸ ਗੱਲ ਨੂੰ ਜੇਕਰ ਗੰਭੀਰਤਾ ਨਾਲ ਲਿਆ ਜਾਵੇ ਤੇ ਅਚਨਚੇਤ ਚੈਕਿੰਗ ਕੀਤੀ ਜਾਵੇ ਤਾਂ ਪਤਾ ਚੱਲਗਾ ਕਿ ਹੋਟਲਾਂ, ਫੂਡ ਕੈਫੇ ਤੇ ਰੇਹੜੀ ਆਦਿ ‘ਤੇ ਕੰਮ ਕਰਨ ਵਾਲੇ ਲੋਕ ਕਮਰਸ਼ੀਅਲ ਸਿਲੰਡਰ ਦੀ ਬਜਾਏ ਘਰੇਲੂ ਗੈਸ ਸਿਲੰਡਰ ਵਰਤ ਰਹੇ ਹਨ।

ਇਹ ਵੀ ਪੜ੍ਹੋ : ਸੰਸਦ ਦੇ ਮਾਨਸੂਨ ਸੈਸ਼ਨ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਸੱਦੀ ਸਰਬ ਪਾਰਟੀ ਮੀਟਿੰਗ, 19 ਜੁਲਾਈ ਨੂੰ ਹੋਵੇਗੀ ਬੈਠਕ
ਇਸ ਤੋਂ ਇਲਾਵਾ ਹੰਗਰੀ ਪੁਆਇੰਟ ਦੇ ਬਿਲਕੁਲ ਉਪਰ ਬਣੇ ਮੋਰ ਗ੍ਰਾਸਰੀ ਸਟੋਰ ‘ਤੇ ਜਾ ਕੇ ਵੀ ਡਾਕਟਰ ਦਵਿੰਦਰ ਵਰਮਾ ਵੱਲੋਂ ਚੈਕਿੰਗ ਕੀਤੀ ਗਈ ਤਾਂ ਉਥੇ ਕਾਫੀ ਮਾਤਰਾ ਵਿਚ ਸਾਮਾਨ ਐਕਸਪਾਈਰਡ ਮਿਲਿਆ ਜਿਸ ਦੀ ਤਰੀਕ ਨਿਕਲੇ ਹੋਏ 2 ਮਹੀਨੇ ਬੀਤ ਚੁੱਕੇ ਸਨ ਪਰ ਅਜੇ ਵੀ ਉਹ ਉਸ ਨੂੰ ਵੇਚ ਰਹੇ ਸਨ। ਡਾਕਟਰ ਵਰਮਾ ਨੇ ਦੱਸਿਆ ਕਿ ਕੁਝ ਮਹੀਨੇ ਪਹਿਲਾਂ ਵੀ ਇਸੇ ਸਟੋਰ ‘ਤੇ ਕਾਫੀ ਮਾਤਰਾ ਵਿਚ ਐਕਸਪਾਈਰਡ ਸਾਮਾਨ ਜ਼ਬਤ ਕੀਤਾ ਗਿਆ ਸੀ। ਨਗਰ ਕੌਂਸਲ ਇੰਸਪੈਕਟਰ ਭੁਪਿੰਦਰ ਸਿੰਘ ਵੱਲੋਂ ਗ੍ਰਾਸਰੀ ਸਟੋਰ ਦਾ ਵੀ ਚਾਲਾਨ ਕੀਤਾ ਗਿਆ ਤੇ ਉਨ੍ਹਾਂ ਦਾ ਸਾਮਾਨ ਜ਼ਬਤ ਕਰਕੇ ਕੌਂਲਲ ਦੀ ਕੂੜਾ ਟਰਾਲੀ ਵਿਚ ਪਾ ਦਿੱਤਾ ਗਿਆ। ਡਾ. ਵਰਮਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਹਰ ਪ੍ਰੋਡਕਟ ਨੂੰ ਲੈਂਦੇ ਸਮੇਂ ਉਸ ਦੀ ਐਕਸਪਾਇਰੀ ਤਰੀਕ ਜ਼ਰੂਰ ਚੈੱਕ ਕਰਨ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ
The post ਸ੍ਰੀ ਮਾਛੀਵਾੜਾ ਸਾਹਿਬ ਦੇ ਫ਼ੂਡ ਕੈਫ਼ੇ ‘ਚ ਪੀਜ਼ਾ ‘ਚੋਂ ਮਿਲੀ ਜ਼ਿੰਦਾ ਸੁੰਡੀ, ਨਗਰ ਕੌਂਸਲ ਨੇ ਮੌਕੇ ‘ਤੇ ਹੀ ਕੈਫ਼ੇ ਦਾ ਕੱਟਿਆ ਚਾਲਾਨ appeared first on Daily Post Punjabi.
