ਈਰਾਨ ਵੱਲੋਂ ਓਮਾਨ ਤਟ ‘ਤੇ ਭਾਰਤੀਆਂ ਨਾਲ ਭਰੇ ਜਹਾਜ਼ ‘ਤੇ ਹਮਲਾ, 10 ਨੂੰ ਬਚਾਇਆ ਗਿਆ, 1 ਲਾਪਤਾ ਦੀ ਕੀਤੀ ਜਾ ਰਹੀ ਭਾਲ

ਈਰਾਨ ਨੇ ਓਮਾਨ ਤਟ ਕੋਲ ਇਕ ਵਪਾਰੀ ਜਹਾਜ਼ ‘GFS ਗੈਲੇਕਸੀ’ ‘ਤੇ ਹਮਲਾ ਕੀਤਾ। ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ ਇਸ ਜਹਾਜ਼ ‘ਤੇ 11 ਭਾਰਤੀ ਨਾਗਰਿਕ ਸਵਾਰ ਸਨ। ਇਨ੍ਹਾਂ ਵਿਚੋਂ 10 ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ ਜਦੋਂ ਕਿ ਇਕ ਭਾਰਤੀ ਅਜੇ ਵੀ ਲਾਪਤਾ ਹੈ।

ਭਾਰਤ ਨੇ ਹਮਲੇ ਦੀ ਸਖਤ ਨਿੰਦਾ ਕੀਤੀ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਮਸਕਟ ਵਿਚ ਭਾਰਤੀ ਦੂਤਾਵਾਸ ਓਮਾਨ ਸਰਕਾਰ ਨਾਲ ਮਿਲ ਕੇ ਲਾਪਤਾ ਭਾਰਤੀ ਦੀ ਤਲਾਸ਼ ਤੇ ਬਚਾਅ ਮੁਹਿੰਮ ‘ਤੇ ਨਜ਼ਰ ਰੱਖ ਰਹੀ ਹੈ। ਭਾਰਤ ਨੇ ਇਸ ਮੁਹਿੰਮ ਵਿਚ ਸਹਿਯੋਗ ਲਈ ਓਮਾਨੀ ਅਧਿਕਾਰੀਆਂ ਦਾ ਧੰਨਵਾਦ ਵੀ ਕੀਤਾ।

ਇਹ ਵੀ ਪੜ੍ਹੋ : ਸ੍ਰੀ ਮਾਛੀਵਾੜਾ ਸਾਹਿਬ ਦੇ ਫ਼ੂਡ ਕੈਫ਼ੇ ‘ਚ ਪੀਜ਼ਾ ‘ਚੋਂ ਮਿਲੀ ਜ਼ਿੰਦਾ ਸੁੰ/ਡੀ, ਨਗਰ ਕੌਂਸਲ ਨੇ ਮੌਕੇ ‘ਤੇ ਹੀ ਕੈਫ਼ੇ ਦਾ ਕੱਟਿਆ ਚਾਲਾਨ

ਭਾਰਤ ਨੇ ਕਿਹਾ ਕਿ ਖੇਤਰ ਵਿਚ ਵਪਾਰੀ ਜਹਾਜ਼ਾਂ ਤੇ ਨਾਗਰਿਕ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਉਣਾ ਤੁਰੰਤ ਬੰਦ ਹੋਣਾ ਚਾਹੀਦਾ ਹੈ। ਨਾਲ ਹੀ ਤਣਾਅ ਘੱਟ ਕਰਨ ਤੇ ਗੱਲਬਾਤ ਜ਼ਰੀਏ ਹੱਲ ਕੱਢਣ ਦੀ ਅਪੀਲ ਕੀਤੀ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਕੌਮਾਂਤਰੀ ਸਮੁੰਦਰੀ ਜਹਾਜ਼ਾਂ ‘ਤੇ ਬਿਨਾਂ ਕਿਸੇ ਰੁਕਾਵਟ ਦੇ ਜਹਾਜ਼ਾਂ ਦੀ ਆਵਾਜਾਈ ਬਹਾਲ ਹੋਣੀ ਚਾਹੀਦੀ ਹੈ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਈਰਾਨ ਵੱਲੋਂ ਓਮਾਨ ਤਟ ‘ਤੇ ਭਾਰਤੀਆਂ ਨਾਲ ਭਰੇ ਜਹਾਜ਼ ‘ਤੇ ਹਮਲਾ, 10 ਨੂੰ ਬਚਾਇਆ ਗਿਆ, 1 ਲਾਪਤਾ ਦੀ ਕੀਤੀ ਜਾ ਰਹੀ ਭਾਲ appeared first on Daily Post Punjabi.



source https://dailypost.in/iran-attacks-ship-carrying-indians/
Previous Post Next Post

Contact Form