TV Punjab | Punjabi News Channel
Punjabi News, Punjabi TV
|
Table of Contents |
ਕੈਨੇਡਾ ਨੂੰ ਪੈ ਗਈ ਵਰਕਰਾਂ ਦੀ ਲੋੜ! ਫਟਾਫਟ ਦੇ ਰਹੇ ਵੀਜ਼ਾ! CANADA NEWS
Wednesday 10 June 2026 04:32 PM UTC+00 | Tags: airbus artificial-intelligence bank-of-canada crs-score csis deportation express-entry fifa-2026 grosery immigration international-students librals mark-carney news nri oxymeter permanent-residency pierre-poilievre spouse-visa statcan student-visa study-permit tim-hortons top-news toronto trending-news tr-to-pr vancouver vistor-visa weather-canada work-permit
ਲੇਬਰ ਮਾਰਕਿਟ ਇੰਪੈਕਟ ਅਸੈਸਮੈਂਟ ਵਾਲੀਆਂ ਅਰਜ਼ੀਆਂ ਦੀ ਪ੍ਰੋਸੈਸਿੰਗ ਤੇਜ਼ ਕਰਦਿਆਂ ਕੈਨੇਡਾ ਸਰਕਾਰ ਮੌਜੂਦਾ ਵਰ੍ਹੇ ਦੌਰਾਨ 8,240 ਵਰਕਰਾਂ ਨੂੰ ਹਰੀ ਝੰਡੀ ਦੇ ਚੁੱਕੀ ਹੈ ਅਤੇ ਸਭ ਤੋਂ ਵੱਧ ਫਾਇਦਾ ਗਲੋਬਲ ਟੈਲੈਂਟ ਸਟ੍ਰੀਮ ਨਾਲ ਸਬੰਧਤ ਉਮੀਦਵਾਰਾਂ ਨੂੰ ਹੋਇਆ ਹੈ, ਜਿਨ੍ਹਾਂ ਨੂੰ ਸਿਰਫ਼ 8 ਦਿਨ ਦੇ ਅੰਦਰ ਐਲ.ਐਮ.ਆਈ.ਏ. ਜਾਰੀ ਕੀਤੇ ਜਾ ਰਹੇ ਹਨ। 2026 ਦੌਰਾਨ ਇੰਮੀਗ੍ਰੇਸ਼ਨ ਮਹਿਕਮੇ ਵੱਲੋਂ 60 ਹਜ਼ਾਰ ਆਰਜ਼ੀ ਵਿਦੇਸ਼ੀ ਕਾਮਿਆਂ ਨੂੰ ਕੈਨੇਡਾ ਸੱਦਣ ਦਾ ਟੀਚਾ ਮਿੱਥਿਆ ਗਿਆ ਹੈ, ਜੋ ਪਿਛਲੇ ਵਰ੍ਹੇ ਦੇ ਮੁਕਾਬਲੇ 31 ਫ਼ੀਸਦੀ ਘੱਟ ਬਣਦਾ ਹੈ ਜਦੋਂ 82 ਹਜ਼ਾਰ ਕਾਮਿਆਂ ਨੂੰ ਕੈਨੇਡਾ ਆਉਣ ਦੀ ਇਜਾਜ਼ਤ ਦਿਤੀ ਗਈ ਸੀ। ਕੈਨੇਡਾ ਵਿੱਚ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਸਾਬਕਾ ਏਅਰਲਾਈਨ ਪਾਇਲਟ ਨੂੰ ਕਥਿਤ ਤੌਰ ‘ਤੇ ਲਗਭਗ 17 ਸਾਲਾਂ ਤੱਕ ਬਿਨਾਂ ਯੋਗ ਲਾਇਸੰਸ ਦੇ ਸੈਂਕੜੇ ਉਡਾਣਾਂ ਭਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਓਨਟਾਰੀਓ ਦੀ ਪੀਲ ਰੀਜਨਲ ਪੁਲਿਸ ਨੇ ਚਾਰ ਮਹੀਨਿਆਂ ਦੀ ਜਾਂਚ ਤੋਂ ਬਾਅਦ ਏਅਰ ਕੈਨੇਡਾ ਦੇ ਸਾਬਕਾ ਕੈਪਟਨ ਜੈਫਰੀ ਵਾਲ ‘ਤੇ ਧੋਖਾਧੜੀ ਸਮੇਤ ਕਈ ਹੋਰ ਗੰਭੀਰ ਦੋਸ਼ ਲਗਾਏ ਹਨ। ਪੁਲਿਸ ਮੁਤਾਬਕ, ਜੈਫਰੀ ਵਾਲ ਨੇ ਸਾਲ 2009 ਤੋਂ 2025 ਦਰਮਿਆਨ ਜਾਅਲੀ ਪਾਇਲਟ ਲਾਇਸੰਸਾਂ ਦੀ ਵਰਤੋਂ ਕਰਕੇ 900 ਤੋਂ ਵੱਧ ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ ਦਾ ਸੰਚਾਲਨ ਕੀਤਾ। ਕੈਨੇਡਾ-ਅਮਰੀਕਾ ਦੇ ਬਾਰਡਰ ’ਤੇ 40 ਕਿਲੋ ਕੋਕੀਨ ਸਣੇ ਫੜੇ ਗਏ ਪੰਜਾਬੀ ਟਰੱਕ ਡਰਾਈਵਰ ਨੇ ਦੋਸ਼ ਕਬੂਲ ਕਰਨ ਤੋਂ ਨਾਂਹ ਕਰ ਦਿਤੀ ਹੈ ਅਤੇ ਹੁਣ ਸਰਕਾਰੀ ਵਕੀਲਾਂ ਨੂੰ ਸਬੂਤਾਂ ਦੇ ਆਧਾਰ ’ਤੇ ਦੋਸ਼ ਸਾਬਤ ਕਰਨੇ ਹੋਣਗੇ। ਬਲੂ ਵਾਟਰ ਬ੍ਰਿਜ ’ਤੇ ਟ੍ਰਾਂਸਪੋਰਟ ਟਰੱਕ ਵਿਚੋਂ ਹੋਈ ਬਰਾਮਦਗੀ ਬਾਰੇ ਸਾਰਨੀਆ ਦੀ ਅਦਾਲਤ ਨੂੰ ਦੱਸਿਆ ਗਿਆ ਕਿ 26 ਅਪ੍ਰੈਲ 2024 ਨੂੰ 33 ਸਾਲਾ ਰਣਜੀਤ ਸਿੰਘ, ਅਮਰੀਕਾ ਤੋਂ ਕੈਨੇਡਾ ਦਾਖ਼ਲ ਹੋ ਰਿਹਾ ਸੀ, ਜਦੋਂ ਸੀ.ਬੀ.ਐਸ.ਏ. ਵਾਲਿਆਂ ਨੇ ਉਸ ਨੂੰ ਰੋਕਿਆ। ਮੁਢਲੀ ਪੜਤਾਲ ਮਗਰੋਂ ਸਨਿਫ਼ਰ ਡੌਗ ਰਾਹੀਂ ਟਰੱਕ ਦੀ ਤਲਾਸ਼ੀ ਲੈਣ ਦਾ ਫ਼ੈਸਲਾ ਲਿਆ ਗਿਆ ਅਤੇ ਇਸ ਕਾਰਵਾਈ ਦੌਰਾਨ ਗੱਤੇ ਦੇ ਡੱਬਿਆਂ ਵਿਚ ਬੰਦ ਚਿੱਟੇ ਰੰਗ ਦਾ ਪਾਊਡਰ ਬਰਾਮਦ ਹੋਇਆ ਜੋ ਕੋਕੀਨ ਸਾਬਤ ਹੋ ਗਿਆ। ਪੌਪ ਸਟਾਰ ਕੇਟੀ ਪੈਰੀ ਅਤੇ ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਨਿਊਯਾਰਕ ਦੇ ਟ੍ਰਾਈਬੇਕਾ ਫਿਲਮ ਫੈਸਟੀਵਲ ਵਿੱਚ ਇੱਕਠੇ ਰੈੱਡ ਕਾਰਪੇਟ ‘ਤੇ ਕਦਮ ਰੱਖ ਕੇ ਆਪਣੇ ਰਿਸ਼ਤੇ ਨੂੰ ਜਨਤਕ ਕਰ ਦਿੱਤਾ ਹੈ। ਕੇਟੀ ਪੈਰੀ ਦੀ ਕੰਸਰਟ ਫਿਲਮ ‘Katy Perry: The Lifetimes Tour – Live from Paris’ ਦੇ ਪ੍ਰੀਮੀਅਰ ਦੌਰਾਨ ਇਹ ਜੋੜਾ ਕੈਮਰਿਆਂ ਸਾਹਮਣੇ ਮੁਸਕਰਾਉਂਦਾ ਅਤੇ ਇੱਕ-ਦੂਜੇ ਦੇ ਬੇਹੱਦ ਕਰੀਬ ਨਜ਼ਰ ਆਇਆ। ਰੈੱਡ ਕਾਰਪੇਟ ‘ਤੇ ਕੇਟੀ ਪੈਰੀ ਨੇ ਚਿੱਟੇ ਰੰਗ ਦਾ ਖੂਬਸੂਰਤ ਗਾਊਨ ਪਾਇਆ ਹੋਇਆ ਸੀ, ਜਦੋਂ ਕਿ ਟਰੂਡੋ ਬਲੈਕ ਸੂਟ ਅਤੇ ਵਾਈਟ ਸ਼ਰਟ ਵਿੱਚ ਕਲਾਸਿਕ ਲੁੱਕ ‘ਚ ਨਜ਼ਰ ਆਏ। ਇਸ ਦੌਰਾਨ ਟਰੂਡੋ ਆਪਣੀ ਪ੍ਰੇਮਿਕਾ ਦੀ ਤਾਰੀਫ ਕਰਨੋਂ ਖੁਦ ਨੂੰ ਰੋਕ ਨਹੀਂ ਸਕੇ। ਹੋਰ ਜਾਣਕਾਰੀ ਲਈ **TV Punjab** ਨਾਲ ਜੁੜੇ ਰਹੋ। The post ਕੈਨੇਡਾ ਨੂੰ ਪੈ ਗਈ ਵਰਕਰਾਂ ਦੀ ਲੋੜ! ਫਟਾਫਟ ਦੇ ਰਹੇ ਵੀਜ਼ਾ! CANADA NEWS appeared first on TV Punjab | Punjabi News Channel.
Tags:
|
| You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription. |