ਮੋਗਾ ਨਗਰ ਨਿਗਮ ਨੂੰ ਮਿਲਿਆ ਨਵਾਂ ਮੇਅਰ, AAP ਦੇ ਵਿਨੇਪਾਲ ਕੌਰ ਦੇ ਨਾਂ ‘ਤੇ ਲੱਗੀ ਮੋਹਰ

ਮੋਗਾ ਵਿਚ ਆਮ ਆਦਮੀ ਪਾਰਟੀ ਦਾ ਮੇਅਰ ਬਣਿਆ ਹੈ। ਕੌਂਸਲਰ ਵਿਨੈਪਾਲ ਕੌਰ ਨੂੰ ਮੋਗਾ ਦਾ ਨਵਾਂ ਮੇਅਰ ਚੁਣਿਆ ਗਿਆ ਹੈ। ਪੰਜਾਬ ਸਰਕਾਰ ਨੇ ਇਸ ਵਾਰ ਮੇਅਰ ਦਾ ਅਹੁਦਾ ਪੱਛੜੇ ਵਰਗ (ਬੀਸੀ) ਵਰਗ ਲਈ ਰਾਖਵਾਂ ਰੱਖਿਆ ਸੀ। ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਮੇਅਰ ਚੋਣ ਪ੍ਰਕਿਰਿਆ ਵਿੱਚ ਹਿੱਸਾ ਲੈਣ ਲਈ ਵਿਸ਼ੇਸ਼ ਤੌਰ ‘ਤੇ ਮੋਗਾ ਪਹੁੰਚੇ। ਇਹ ਚੋਣ ਮੋਗਾ ਦੇ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਹੋਈ।

ਆਮ ਆਦਮੀ ਪਾਰਟੀ ਨੇ ਮੋਗਾ ਦੇ 50 ਵਾਰਡਾਂ ਵਿੱਚੋਂ 30 ਜਿੱਤੇ। ਪਹਿਲੀ ਵਾਰ ਰਾਜਨੀਤੀ ਵਿੱਚ ਆਉਣ ਵਾਲੀ ਵਿਨੈਪਾਲ ਕੌਰ ਨੇ ਆਮ ਆਦਮੀ ਪਾਰਟੀ ਦੀ ਟਿਕਟ ‘ਤੇ ਵਾਰਡ ਨੰਬਰ 8 ਤੋਂ ਚੋਣ ਲੜੀ। ਜਨਤਾ ਨੇ ਉਨ੍ਹਾਂ ‘ਤੇ ਆਪਣਾ ਵਿਸ਼ਵਾਸ ਪ੍ਰਗਟ ਕੀਤਾ ਅਤੇ ਉਨ੍ਹਾਂ ਨੂੰ ਕੌਂਸਲਰ ਚੁਣਿਆ।

44 ਸਾਲਾ ਵਿਨੈਪਾਲ ਕੌਰ ਨੇ ਮੈਡੀਸਨ ਵਿੱਚ ਬੀ.ਐਸ.ਸੀ. ਅਤੇ ਸ਼ਿਮਲਾ ਯੂਨੀਵਰਸਿਟੀ ਤੋਂ ਪੀ.ਜੀ.ਡੀ.ਸੀ.ਏ. ਕੀਤੀ ਹੈ। ਉਹ ਵਿਆਹੇ ਹੋਏ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਵੀ ਹੈ। ਉਨ੍ਹਾਂ ਦੇ ਪਰਿਵਾਰ ਦਾ ਪਹਿਲਾਂ ਕੋਈ ਰਾਜਨੀਤਿਕ ਸਬੰਧ ਨਹੀਂ ਹੈ। ਨਗਰ ਨਿਗਮ ਚੋਣਾਂ ਵਿੱਚ, ਵਿਨੈਪਾਲ ਕੌਰ ਨੇ ਆਪਣੇ ਨਜ਼ਦੀਕੀ ਵਿਰੋਧੀ ਨੂੰ 228 ਵੋਟਾਂ ਦੇ ਫਰਕ ਨਾਲ ਹਰਾਇਆ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਮੋਗਾ ਨਗਰ ਨਿਗਮ ਨੂੰ ਮਿਲਿਆ ਨਵਾਂ ਮੇਅਰ, AAP ਦੇ ਵਿਨੇਪਾਲ ਕੌਰ ਦੇ ਨਾਂ ‘ਤੇ ਲੱਗੀ ਮੋਹਰ appeared first on Daily Post Punjabi.



Previous Post Next Post

Contact Form