ਪੰਜਾਬ ‘ਚ ਹਨ੍ਹੇਰੀ, ਝੱਖੜ ਤੇ ਤੂਫਾਨ ਦਾ ਕਹਿਰ, PSPCL ਨੂੰ ਹੋਇਆ 21 ਕਰੋੜ ਦਾ ਨੁਕਸਾਨ

11 ਤੇ 12 ਜੂਨ ਦੀ ਦਰਮਿਆਨੀ ਰਾਤ ਨੂੰ ਤੇਜ਼ ਹਵਾਵਾਂ ਤੇ ਤੂਫਾਨ ਕਾਰਨ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਨੂੰ ਆਪਣੇ ਉੱਤਰੀ ਖੇਤਰ ਵਿਚ ਲਗਭਗ 1.25 ਕਰੋੜ ਰੁਪਏ ਦਾ ਅਨੁਮਾਨਿਤ ਨੁਕਸਾਨ ਹੋਇਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਤੇਜ਼ ਹਵਾਵਾਂ ਨੇ ਸਥਾਨਕ ਬਿਜਲੀ ਵੰਡ ਨੈਟਵਰਕ ਨੂੰ ਭਾਰੀ ਨੁਕਸਾਨ ਪਹੁੰਚਾਇਆ ਜਿਸ ਨਾਲ ਚਾਰ ਮੁੱਖ ਸਰਕਲਾਂ ਵਿਚ 217 ਬਿਜਲੀ ਫੀਡਰ ਠੱਪ ਹੋ ਗਏ।

ਜਾਣਕਾਰੀ ਮੁਤਾਬਕ ਕਪੂਰਥਲਾ ਸਰਕਲ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਜਿਥੇ ਅਨੁਮਾਨਿਤ ਨੁਕਸਾਨ 70.32 ਲੱਖ ਰੁਪਏ ਦਾ ਹੈ। ਜ਼ਿਲ੍ਹੇ ਵਿਚ 550 ਬਿਜਲੀ ਦੇ ਖੰਭੇ, 56 ਟਰਾਂਸਫਾਰਮਰ ਤੇ ਲਗਭਗ 1 ਕਿਲੋਮੀਟਰ ਕੰਡਕਟਰ ਤਾਰ ਨੁਕਸਾਨੇ ਗਏ। ਹੁਸ਼ਿਆਰਪੁਰ ਸਰਕਲ ਨੂੰ 26.19 ਲੱਖ ਰੁਪਏ ਦਾ ਨੁਕਸਾਨ ਹੋਇਆ ਜਿਸ ਵਿਚ 90 ਖੰਭੇ ਤੇ 21 ਟਰਾਂਸਫਾਰਮਰ ਨੁਕਸਾਨੇ ਗਏ।

ਇਹ ਵੀ ਪੜ੍ਹੋ : ਚੰਡੀਗੜ੍ਹ ਫਾ/ਇ/ਰਿੰਗ ਮਾਮਲੇ ‘ਚ ਕ.ਤ/ਲ ਕਰਨ ਵਾਲੇ ਸ਼ੂਟਰਾਂ ਦੀ ਤਸਵੀਰ ਆਈ ਸਾਹਮਣੇ, ਪੁਲਿਸ ਕਰ ਰਹੀ ਕਾ/ਤਲਾਂ ਦੀ ਭਾਲ

ਜਲੰਧਰ ਸਰਕਲ ਵਿਚ 16 ਖੰਭਿਆਂ ਤੇ 10 ਟਰਾਂਸਫਾਰਮਰਾਂ ਨੂੰ ਨੁਕਸਾਨ ਪਹੁੰਚਣ ਨਾਲ 23.93 ਲੱਖ ਰੁਪਏ ਦਾ ਘਾਟਾ ਹੋਇਆ। ਨਵਾਂਸ਼ਹਿਰ ਸਰਕਲ ਵਿਚ ਸਭ ਤੋਂ ਘੱਟ ਨੁਕਸਾਨ ਹੋਇਆ ਜਿਥੇ 28 ਖੰਭੇ ਨੁਕਸਾਨੇ ਗਏ ਤੇ ਅਨੁਮਾਨਿਤ ਨੁਕਸਾਨ 4.93 ਲੱਖ ਰੁਪਏ ਰਿਹਾ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਪੰਜਾਬ ‘ਚ ਹਨ੍ਹੇਰੀ, ਝੱਖੜ ਤੇ ਤੂਫਾਨ ਦਾ ਕਹਿਰ, PSPCL ਨੂੰ ਹੋਇਆ 21 ਕਰੋੜ ਦਾ ਨੁਕਸਾਨ appeared first on Daily Post Punjabi.



Previous Post Next Post

Contact Form