ਲੁਧਿਆਣਾ ਦੇ ਹੈਬੋਵਾਲ ‘ਚ ਵੱਡੀ ਘਟਨਾ ਵਾਪਰੀ ਹੈ ਜਿਥੇ ਅਣਪਛਾਤਿਆਂ ਨੇ ਫੈਕਟਰੀ ਕਾਰੋਬਾਰੀ ਦੀ ਗੱਡੀ ਨੂੰ ਅੱਗ ਲਗਾ ਦਿੱਤੀ। ਮਿਲੀ ਜਾਣਕਾਰੀ ਮੁਤਾਬਕ i20 ਕਾਰ ‘ਚ ਆਏ 3 ਬਦਮਾਸ਼ਾਂ ਨੇ ਘਟਨਾ ਨੂੰ ਅੰਜਾਮ ਦਿੱਤਾ। ਇਹ ਵੀ ਪਤਾ ਲੱਗਾ ਹੈ ਕਿ ਨਕਾਬਪੋਸ਼ਾਂ ਨੇ ਰੇਕੀ ਕਰਨ ਮਗਰੋਂ ਕਾਰ ‘ਤੇ ਕੈਮੀਕਲ ਸੁੱਟਿਆ ਤੇ ਇਹ ਸਾਰੀ ਘਟਨਾ CCTV ਕੈਮਰਿਆਂ ‘ਚ ਕੈਦ ਹੋ ਗਈ। ਨਕਾਬਪੋਸ਼ ਕਾਰ ਨੂੰ ਅੱਗ ਲਗਾਉਣ ਮਗਰੋਂ ਮੌਕੇ ਤੋਂ ਫਰਾਰ ਹੋ ਗਏ।
ਇਹ ਵੀ ਪੜ੍ਹੋ : 7 ਸਾਲਾਂ ਬਾਅਦ ਸਾਊਥ ਏਸ਼ੀਅਨ ਫੁੱਟਬਾਲ ਚੈਂਪੀਅਨ ਬਣਿਆ ਭਾਰਤ, PM ਮੋਦੀ ਨੇ ਮਹਿਲਾ ਟੀਮ ਨੂੰ ਦਿੱਤੀ ਵਧਾਈ
ਅੱਗ ਲਗਾਉਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਪੁਲਿਸ ਨੇ ਅਣਪਛਾਤਿਆਂ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਕਿਹੜੇ ਨੌਜਵਾਨਾਂ ਵੱਲੋਂ ਇਸ ਕਾਰ ਨੂੰ ਅੱਗ ਲਗਾਈ ਗਈ, ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਪੁਲਿਸ ਵੱਲੋਂ ਹਰ ਪਹਿਲੂ ਤੋਂ ਡੂੰਘਾਈ ਨਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ CCTV ਫੁਟੇਜ ਵੀ ਖੰਗਾਲੀ ਜਾ ਰਹੀ ਹੈ ਤਾਂ ਜੋ ਮੁਲਜ਼ਮਾਂ ਨੂੰ ਫੜਿਆ ਜਾ ਸਕੇ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post i20 ਕਾਰ ‘ਚ ਆਏ ਨਕਾਬਪੋਸ਼ਾਂ ਨੇ ਫੈਕਟਰੀ ਕਾਰੋਬਾਰੀ ਦੀ ਗੱਡੀ ਨੂੰ ਲਗਾਈ ਅੱਗ, ਪੁਲਿਸ ਵੱਲੋਂ ਮਾਮਲਾ ਦਰਜ appeared first on Daily Post Punjabi.