7 ਸਾਲਾਂ ਬਾਅਦ ਸਾਊਥ ਏਸ਼ੀਅਨ ਫੁੱਟਬਾਲ ਚੈਂਪੀਅਨ ਬਣਿਆ ਭਾਰਤ, PM ਮੋਦੀ ਨੇ ਮਹਿਲਾ ਟੀਮ ਨੂੰ ਦਿੱਤੀ ਵਧਾਈ

ਭਾਰਤੀ ਮਹਿਲਾ ਫੁੱਟਬਾਲ ਟੀਮ ਨੇ 7 ਸਾਲ ਬਾਅਦ ਸਾਊਥ ਏਸ਼ੀਅਨ ਫੁੱਟਬਾਲ ਚੈਂਪੀਅਨਸ਼ਿਪ ਜਿੱਤ ਲਈ ਹੈ। ਉਨ੍ਹਾਂ ਨੇ ਬੀਤੀ ਰਾਤ ਫਾਈਨਲ ਵਿਚ ਬੰਗਲਾਦੇਸ਼ ਨੂੰ 3-1 ਨਾਲ ਹਰਾਇਆ। ਭਾਰਤ ਨੇ ਰਿਕਾਰਡ 6ਵੀਂ ਵਾਰ ਇਹ ਟੂਰਨਾਮੈਂਟ ਜਿੱਤਆ ਹੈ। ਗੋਆ ਦੇ ਮਡਗਾਵ ਸਥਿਤ ਪੰਡਿਤ ਜਵਾਹਰਲਾਲ ਨਹਿਰੂ ਸਟੇਡੀਅਨ ਵਿਚ ਭਾਰਤ ਲਈ ਪਿਆਰੀ ਜਾਖਸਾ, ਸਨਫਿਦਾ ਨੋਂਗਰੂਮ ਤੇ ਲਿੰਡਾ ਕੋਮ ਸੇਤਰੋ ਨੇ 1-1 ਗੋਲ ਕੀਤਾ। ਬੰਗਲਾਦੇਸ਼ ਲਈ ਰਿਤੂ ਪੋਰਨਾ ਨੇ ਇਕਲੌਤਾ ਗੋਲ ਕੀਤਾ।

ਭਾਰਤ ਵੱਲੋਂ ਪਿਆਰੀ ਜਾਖਸਾ ਨੇ 42ਵੇਂ ਮਿੰਟ ਵਿਚ ਪਹਿਲਾ ਗੋਲ ਕੀਤਾ। ਪਹਿਲੇ ਹਾਫ ਦੇ ਇੰਜਰੀ ਟਾਈਮ ਵਿਚ ਰਿਤੂ ਪੋਰਨਾ ਚਕਮਾ ਨੇ ਗੋਲ ਕਰਕੇ ਬੰਗਲਾਦੇਸ਼ ਨੂੰ ਬਰਾਬਰੀ ਦਿਵਾਈ। ਦੂਜੇ ਹਾਫ ਦੀ ਸ਼ੁਰੂਆਤ ਵਿਚ ਸਫਿਦਾ ਨੋਂਗਰੂਮ ਨੇ ਸ਼ਾਨਦਾਰ ਹੈਡਰ ਲਗਾ ਕੇ ਭਾਰਤ ਨੂੰ 2-1 ਦੀ ਬੜ੍ਹਤ ਦਿਵਾ ਦਿੱਤੀ। ਇਸ ਦੇ ਬਾਅਦ ਭਾਰਤੀ ਟੀਮ ਨੇ ਭਾਰਤ ‘ਤੇ ਕੰਟਰੋਲ ਬਣਾਏ ਰੱਖਿਆ। 82ਵੇਂ ਮਿੰਟ ਵਿਚ ਲਿੰਡਾ ਕੋਮ ਸੇਤਰੋ ਨੇ ਬੰਗਲਾਦੇਸ਼ੀ ਡਿਫੈਂਸ ਦੀ ਗਲਤੀ ਦਾ ਫਾਇਦਾ ਚੁੱਕ ਕੇ ਤੀਜਾ ਗੋਲ ਕਰ ਦਿੱਤਾ ਤੇ ਭਾਰਤ ਦੀ ਜਿੱਤ ਪੱਕੀ ਕਰ ਦਿੱਤੀ।

ਮੇਜ਼ਬਾਨ ਭਾਰਤ ਪੂਰੇ ਟੂਰਨਾਮੈਂਟ ਵਿਚ ਜੇਤੂ ਰਿਹਾ. ਟੀਮ ਨੇ ਸਾਰੇ ਚਾਰ ਮੁਕਾਬਲੇ ਜਿੱਤੇ, 18 ਗੋਲ ਕੀਤੇ ਤੇ ਸਿਰਫ ਇਕ ਗੋਲ ਖਾਧਾ। ਮੌਜੂਦਾ ਚੈਂਪੀਅਨ ਬੰਗਲਾਦੇਸ਼ ਦੀ ਲਗਾਤਾਰ ਤੀਜੀ ਵਾਰ ਖਿਤਾਬ ਜਿੱਤਣ ਦੀ ਉਮੀਦ ਵੀ ਟੁੱਟ ਗਈ। ਤਜਰਬੇਕਾਰ ਖਿਡਾਰੀ ਡਾਂਗਮੇਈ ਗ੍ਰੇਸ ਨੇ ਇਸੇ ਮੈਚ ਦੇ ਬਾਅਦ ਇੰਟਰਨੈਸ਼ਨਲ ਫੁੱਟਬਾਲ ਨੂੰ ਅਲਵਿਦਾ ਕਹਿ ਦਿੱਤਾ। ਉੁਨ੍ਹਾਂ ਨੇ 2012 ਵਿਚ ਭਾਰਤ ਲਈ ਡੈਬਿਊ ਕੀਤਾ ਸੀ ਤੇ 95 ਇੰਟਰਨੈਸ਼ਨਲ ਮੈਚ ਖੇਡਣ ਦੇ ਬਾਅਦ ਆਪਣੇ ਕਰੀਅਰ ਦਾ ਅੰਤ ਇਕ ਹੋਰ SAFF ਖਿਤਾਬ ਦੇ ਨਾਲ ਕੀਤਾ।

ਇਹ ਵੀ ਪੜ੍ਹੋ : ਅੰਮ੍ਰਿਤਸਰ : ਦੁਬਈ ਤੋਂ ਆਏ ਕਿਸਾਨ ਦੇ ਘਰ ਚੋਰਾਂ ਨੇ ਮਾਰਿਆ ਡਾਕਾ, 45 ਤੋਲੇ ਸੋਨਾ ਤੇ 5 ਲੱਖ ਦੀ ਨਕਦੀ ਲੈ ਕੇ ਹੋਏ ਫਰਾਰ

SAFF ਚੈਂਪੀਅਨਸ਼ਿਪ ਜਿੱਤਣ ‘ਤੇ PM ਮੋਦੀ ਨੇ ਭਾਰਤੀ ਮਹਿਲਾ ਟੀਮ ਨੂੰ ਵਧਾਈ ਦਿੱਤੀ। ਉਨ੍ਹਾਂ ਟਵੀਟ ਕਰਦਿਆਂ ਲਿਖਿਆ ਕਿ ਮਹਿਲਾ ਟੀਮ ਨੇ ਟੂਰਨਾਮੈਂਟ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕੀਤਾ । ਇਸ ਜਿੱਤ ਨਾਲ ਆਉਣ ਵਾਲੇ ਸਮੇਂ ‘ਚ ਹੋਰ ਵੀ ਨੌਜਵਾਨ ਖਿਡਾਰੀ ਫੁੱਟਬਾਲ ਖੇਡਣ ਲਈ ਪ੍ਰੇਰਿਤ ਹੋਣਗੇ ਤੇ ਟੀਮ ਨੂੰ ਉਨ੍ਹਾਂ ਦੇ ਭਵਿੱਖ ਦੇ ਯਤਨਾਂ ਲਈ ਸ਼ੁਭਕਾਮਨਾਵਾਂ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post 7 ਸਾਲਾਂ ਬਾਅਦ ਸਾਊਥ ਏਸ਼ੀਅਨ ਫੁੱਟਬਾਲ ਚੈਂਪੀਅਨ ਬਣਿਆ ਭਾਰਤ, PM ਮੋਦੀ ਨੇ ਮਹਿਲਾ ਟੀਮ ਨੂੰ ਦਿੱਤੀ ਵਧਾਈ appeared first on Daily Post Punjabi.



source https://dailypost.in/india-becomes-south-asian-football-champion/
Previous Post Next Post

Contact Form