FIH ਪ੍ਰੋ ਲੀਗ ‘ਚ ਭਾਰਤੀ ਹਾਕੀ ਟੀਮ ਨੇ ਪਾਕਿਸਤਾਨ ਨੂੰ 7-1 ਨਾਲ ਹਰਾਇਆ, ਲਗਾਤਾਰ ਕੀਤੇ 7 ਗੋਲ

ਭਾਰਤੀ ਪੁਰਸ਼ ਹਾਕੀ ਟੀਮ ਨੇ FIH ਪ੍ਰੋ ਲੀਗ ਵਿਚ ਪਾਕਿਸਤਾਨ ਨੂੰ 7-1 ਨਾਲ ਕਰਾਰੀ ਹਾਰ ਦਿੱਤੀ। ਲੰਦਨ ਵਿਚ ਭਾਰਤੀ ਟੀਮ ਇਕ ਸਮੇਂ 0-1 ਤੋਂ ਪਿੱਛੇ ਚੱਲ ਰਹੀ ਸੀ। ਫਿਰ ਉਸ ਨੇ ਲਗਾਤਾਰ 7 ਗੋਲ ਕਰਕੇ ਨਾ ਸਿਰਫ ਦਮਦਾਰ ਵਾਪਸੀ ਕੀਤੀ ਸਗੋਂ ਪਾਕਿਸਤਾਨ ਨੂੰ ਮੈਚ ਤੋਂ ਪੂਰੀ ਤਰ੍ਹਾਂ ਬਾਹਰ ਕਰ ਦਿੱਤਾ।

ਟੀਮ ਇੰਡੀਆ ਵਲੋਂ ਸੁਖਜੀਤ ਸਿੰਘ (20ਵੇਂ ਮਿੰਟ), ਹਰਮਨਪ੍ਰੀਤ ਸਿੰਘ (26ਵੇਂ ਮਿੰਟ), ਹਾਰਦਿਕ ਸਿੰਘ (34ਵੇਂ ਮਿੰਟ), ਜੁਗਰਾਜ ਸਿੰਘ, ਅਭਿਸ਼ੇਕ (41ਵੇਂ ਮਿੰਟ), ਰਾਜਕੁਮਾਰ ਪਾਲ (44ਵੇਂ ਮਿੰਟ) ਤੇ ਦਿਲਪ੍ਰੀਤ ਸਿੰਘ (54ਵੇਂ ਮਿੰਟ) ਵਿਚ 1-1 ਗੋਲ ਕੀਤਾ। ਪਾਕਿਸਤਾਨ ਤੋਂ ਇਕਲੌਤਾ ਗੋਲ ਅਬੂ ਮਹਿਮੂਦ ਨੇ ਕੀਤਾ। ਹੁਣ ਭਾਰਤੀ ਟੀਮ ਲੰਦਨ ਪੜਾਅ ਦੇ ਆਪਣੇ ਅੰਤਿਮ ਮੁਕਾਬਲੇ ਵਿਚ ਐਤਵਾਰ ਨੂੰ ਇੰਗਲੈਂਡ ਨਾਲ ਭਿੜੇਗੀ।

ਪਾਕਿਸਤਾਨ ਨੇ 13ਵੇਂ ਮਿੰਟ ਵਿਚ ਅਬੂ ਮਹਿਮੂਦ ਦੇ ਪੈਨਲਟੀ ਕਾਰਨਰ ‘ਤੇ ਕੀਤੇ ਗਏ ਗੋਲ ਨਾਲ ਬੜ੍ਹਤ ਬਣਾਈ। ਹਾਲਾਂਕਿ ਭਾਰਤ ਨੇ ਜਲਦ ਹੀ ਜਵਾਬ ਦਿੱਤਾ। 20ਵੇਂ ਮਿੰਟ ਵਿਚ ਸੁਖਜੀਤ ਸਿੰਘ ਨੇ ਹਰਮਨਪ੍ਰੀਤ ਸਿੰਘ ਦੀ ਪੈਨਲਟੀ ਕਾਰਨਰ ‘ਤੇ ਆਈ ਗੇਂਦ ਨੂੰ ਡਿਫਲੈਕਟ ਕਰਕੇ ਸਕੋਰ 1-1 ਕਰ ਦਿੱਤਾ।

ਹਾਫ ਟਾਈਮ ਤੋਂ ਪਹਿਲਾ ਭਾਰਤੀ ਟੀਮ ਨੇ ਪਾਕਿਸਤਾਨ ‘ਤੇ 2-1 ਦੀ ਬੜ੍ਹਤ ਹਾਸਲ ਕਰ ਲਈ। ਮੈਚ ਦੇ 26ਵੇਂ ਮਿੰਟ ਵਿਚ ਕਪਤਾਨ ਹਰਮਨਪ੍ਰੀਤ ਸਿੰਘ ਨੇ ਪੈਨਲਟੀ ਕਾਰਨਰ ਨੂੰ ਗੋਲ ਸਕੋਰ ਕੀਤਾ ਤੇ ਭਾਰਤੀ ਟੀਮ ਨੂੰ ਅੱਗੇ ਕਰ ਦਿੱਤਾ।

ਇਹ ਵੀ ਪੜ੍ਹੋ : ਮਾਨਸਾ ਦੇ ਮੂਸਾ ‘ਚ ਪੈਸਿਆਂ ਦੇ ਲੈਣ ਦੇਣ ਕਰਕੇ 2 ਧਿਰਾਂ ਆਪਸ ‘ਚ ਭਿੜੀਆਂ, ਇਕ ਨੌਜਵਾਨ ਹੋਇਆ ਜਖ਼ਮੀ

ਮੈਚ ਦੇ ਤੀਜੇ ਕੁਆਰਟਰ ਵਿਚ ਭਾਰਤ ਨੇ ਦਬਦਬਾ ਹੋਰ ਵਧਾ ਦਿੱਤਾ। 34ਵੇਂ ਮਿੰਟ ਵਿਚ ਮਿਲੇ ਪੈਨਲਟੀ ਸਟ੍ਰੋਕ ‘ਤੇ ਹਾਰਦਿਕ ਸਿੰਘ ਨੇ ਗੋਲ ਕੀਤਾ। ਇਸ ਦੇ ਤੁਰੰਤ ਬਾਅਦ ਪਾਕਿਸਤਾਨ ਦੇ ਪੈਨਲਟੀ ਕਾਰਨਰ ਅਸਫਲ ਹੋਣ ‘ਤੇ ਹੋਈ ਜਵਾਬੀ ਹਮਲੇ ਵਿਚ ਜੁਗਰਾਜ ਸਿੰਘ ਨੇ ਚੌਥਾ ਗੋਲ ਦਾਗਿਆ। 41ਵੇਂ ਮਿੰਟ ਵਿਚ ਅਭਿਸ਼ੇਕ ਨੇ ਸ਼ਾਨਦਾਰ ਰਿਵਰਸ ਹਿਟ ਤੋਂ ਭਾਰਤ ਦੀ ਬੜ੍ਹਤ 5-1 ਕਰ ਦਿੱਤਾ। 44ਵੇਂ ਮਿੰਟ ਵਿਚ ਲਗਾਤਾਰ ਮਿਲੇ ਪੈਨਲਟੀ ਕਾਰਨਰ ਦੇ ਬਾਅਦ ਰਾਜਕੁਮਾਰ ਪਾਲ ਨੇ ਰੀਬਾਊਂਡ ‘ਤੇ ਗੋਲ ਕੀਤਾ। 54ਵੇਂ ਮਿੰਟ ਵਿਚ ਦਿਲਪ੍ਰੀਤ ਸਿੰਘ ਨੇ ਸੰਦੀਪ ਸਿੰਘ ਕੋਲ ਗੋਲ ਕਰਕੇ ਭਾਰਤ ਨੂੰ 7-1 ਦੀ ਜਿੱਤ ਤੈਅ ਕਰ ਦਿੱਤੀ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post FIH ਪ੍ਰੋ ਲੀਗ ‘ਚ ਭਾਰਤੀ ਹਾਕੀ ਟੀਮ ਨੇ ਪਾਕਿਸਤਾਨ ਨੂੰ 7-1 ਨਾਲ ਹਰਾਇਆ, ਲਗਾਤਾਰ ਕੀਤੇ 7 ਗੋਲ appeared first on Daily Post Punjabi.



source https://dailypost.in/indian-hockey-team-beats-pakistan/
Previous Post Next Post

Contact Form