ਮਾਨਸਾ ਦੇ ਮੂਸਾ ‘ਚ ਪੈਸਿਆਂ ਦੇ ਲੈਣ ਦੇਣ ਕਰਕੇ 2 ਧਿਰਾਂ ਆਪਸ ‘ਚ ਭਿੜੀਆਂ, ਇਕ ਨੌਜਵਾਨ ਹੋਇਆ ਜਖ਼ਮੀ

ਮਾਨਸਾ ਸ਼ਹਿਰ ਵਿਚ ਗੋਲੀਆਂ ਚੱਲਣ ਨਾਲ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਮਾਨਸਾ ਦੇ ਮੂਸਾ ਕੈਂਚੀਆਂ ਕੋਲ ਦੋ ਧਿਰਾਂ ਵਿਚ ਲੜਾਈ ਹੋ ਗਈ ਜਿਸ ਵਿਚ ਇਕ ਧਿਰ ਨੇ ਦੂਜੇ ‘ਤੇ ਫਾਇਰਿੰਗ ਕਰ ਦਿੱਤੀ ਪਰ ਰਾਹਤ ਦੀ ਗੱਲ ਇਹ ਰਹੀ ਕਿ ਨੌਜਵਾਨ ਦੇ ਗੋਲੀ ਦੇ ਛਰਲੇ ਲੱਗੇ ਜਿਸ ਨੂੰ ਮਾਨਸਾ ਦੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।

ਇਹ ਵੀ ਪੜ੍ਹੋ : ਨਿਹੰਗ ਸਿੰਘਾਂ ਨੂੰ ਮਿਲੇ CM ਨਾਇਬ ਸੈਣੀ ਦੇ ਸਿਆਸੀ ਸਕੱਤਰ ਤਰੁਣ ਭੰਡਾਰੀ, ਮਸਲੇ ਦਾ ਹੱਲ ਕੱਢਣ ਦਾ ਦਿੱਤਾ ਭਰੋਸਾ

ਜ਼ਖਮੀ ਨੌਜਵਾਨ ਨੇ ਦੱਸਿਆ ਕਿ ਦੋ ਰਿਸ਼ਤੇਦਾਰਾਂ ਦਾ ਪੈਸੇ ਦੇ ਲੈਣ-ਦੇਣ ਦਾ ਝਗੜਾ ਚੱਲ ਰਿਹਾ ਸੀ ਜਿਸ ਦੇ ਚੱਲਦੇ ਅੱਜ ਸਮਝੌਤੇ ਲਈ ਇਕੱਠੇ ਹੋਏ ਸੀ ਪਰ ਇਸ ਨੂੰ ਲੈ ਕੇ ਤਕਰਾਰ ਹੋ ਗਈ ਤਾਂ ਆਏ ਨੌਜਵਾਨ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ ਤਾਂ ਉਹ ਭੱਜ ਕੇ ਇਕ ਘਰ ਵਿਚ ਵੜ ਗਿਆ ਤਾਂ ਉਸ ਨੂੰ ਗੋਲੀ ਦੇ ਛਰਲੇ ਲੱਗੇ ਹਨ। ਦੂਜੇ ਪਾਸੇ ਡਾਕਟਰਾਂ ਨੇ ਕਿਹਾ ਕਿ ਅਜੇ ਐਕਸਰੇ ਕੀਤੇ ਜਾ ਰਹੇ ਹਨ ਪਰ ਅਜੇ ਮਰੀਜ਼ ਦੀ ਹਾਲਤ ਠੀਕ ਹੈ। ਥਾਣਾ ਇੰਚਾਰਜ ਸੁਖਜੀਤ ਸਿੰਘ ਨੇ ਕਿਹਾ ਕਿ ਦੋਵੇਂ ਆਪਸ ਵਿਚ ਰਿਸ਼ਤੇਦਾਰ ਹਨ ਤੇ ਜਲਦ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਮਾਨਸਾ ਦੇ ਮੂਸਾ ‘ਚ ਪੈਸਿਆਂ ਦੇ ਲੈਣ ਦੇਣ ਕਰਕੇ 2 ਧਿਰਾਂ ਆਪਸ ‘ਚ ਭਿੜੀਆਂ, ਇਕ ਨੌਜਵਾਨ ਹੋਇਆ ਜਖ਼ਮੀ appeared first on Daily Post Punjabi.



Previous Post Next Post

Contact Form