ਮੋਗਾ ਦੇ ਰਾਮਗੰਜ ਰੋਡ ‘ਤੇ ਗਗਨ ਡੇਅਰੀ ਦੇ ਬਾਹਰ ਦਿਨ-ਦਿਹਾੜੇ ਸਨੈਚਿੰਗ ਦੀ ਵੱਡੀ ਵਾਰਦਾਤ ਸਾਹਮਣੇ ਆਈ ਹੈ। ਐਕਟਿਵਾ ‘ਤੇ ਸਵਾਰ ਹੋ ਕੇ ਲੱਸੀ ਲੈਣ ਆਏ ਇੱਕ ਵਿਅਕਤੀ ਨਾਲ ਦੋ ਅਣਪਛਾਤੇ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਸੋਨੇ ਦੀ ਚੇਨ ਖੋਹ ਲਈ ਅਤੇ ਮੌਕੇ ਤੋਂ ਫਰਾਰ ਹੋ ਗਏ। ਪੂਰੀ ਘਟਨਾ ਕੋਲ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਵਿਚ ਕੈਦ ਹੋ ਗਈ ਹੈ।

ਰਿਪੋਰਟਾਂ ਮੁਤਾਬਕ ਜਤਿੰਦਰ ਗੋਇਲ ਨਾਂ ਦਾ ਇੱਕ ਵਿਅਕਤੀ ਬੁੱਧਵਾਰ ਸਵੇਰੇ 9 ਵਜੇ ਦੇ ਕਰੀਬ ਰਾਮਗੰਜ ਰੋਡ ‘ਤੇ ਗਗਨ ਡੇਅਰੀ ਵਿੱਚ ਲੱਸੀ ਲੈਣ ਆਇਆ ਸੀ। ਜਦੋਂ ਉਹ ਲੱਸੀ ਲੈ ਕੇ ਆਪਣੀ ਐਕਟਿਵਾ ‘ਤੇ ਬੈਠਣ ਲੱਗਾ, ਉਦੋਂ ਪਿੱਛੋਂ ਆਏ ਇੱਕ ਨੌਜਵਾਨ ਨੇ ਉਸ ਦੇ ਗਲੇ ਵਿਚ ਪਾਈ ਸੋਨੇ ਦੀ ਚੇਨ ਖੋਹਣ ਦੀ ਕੋਸ਼ਿਸ਼ ਕੀਤੀ ਜਤਿੰਦਰ ਗੋਇਲ ਐਕਟਿਵ ਤੋਂ ਸੜਕ ‘ਤੇ ਡਿੱਗ ਗਿਆ ਪਰ ਲੁਟੇਰਿਆਂ ਨੇ ਚੇਨ ਨਹੀਂ ਛੱਡੀ। ਇੱਕ ਲੁਟੇਰੇ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਤਾਂ ਦੂਜੇ ਮੋਟਰਸਾਈਕਲ ਲੈ ਕੇ ਖੜ੍ਹੇ ਸਨ ਤਾਂਕਿ ਵਾਰਦਾਤ ਤੋਂ ਭੱਜ ਸਕੇ। ਲੁਟੇਰਿਆਂ ਨੇ ਚੇਨ ਖੋਹਣ ਤੋਂ ਬਾਅਦ ਮੌਕੇ ਤੋਂ ਭੱਜਣ ਵਿਚ ਸਫਲ ਹੋ ਗਿਆ। ਜਾਣਕਾਰੀ ਮਿਲੀ ਖੋਹੀ ਹੋਈ ਸੋਨੇ ਦੀ ਚੇਨ ਕਰੀਬ ਢਾਈ ਤੋਲੇ ਦੀ ਸੀ। ਪੁਲਿਸ ਕੋਲ ਸ਼ਿਕਾਇਤ ਮਿਲਣ ‘ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਰਹੀ ਹੈ।
ਸਿਟੀ ਸਾਊਥ ਪੁਲਿਸ ਸਟੇਸ਼ਨ ਦੇ ਐਸਐਚਓ ਗੁਰਪਾਲ ਸਿੰਘ ਨੇ ਦੱਸਿਆ ਕਿ ਜਤਿੰਦਰ ਕੁਮਾਰ ਨਾਮ ਦੇ ਇੱਕ ਵਿਅਕਤੀ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਅੱਜ ਸਵੇਰੇ ਮੋਟਰਸਾਈਕਲ ‘ਤੇ ਸਵਾਰ ਦੋ ਅਣਪਛਾਤੇ ਵਿਅਕਤੀਆਂ ਨੇ ਉਸ ਦੀ ਸੋਨੇ ਦੀ ਚੇਨ ਖੋਹ ਲਈ ਅਤੇ ਮੌਕੇ ਤੋਂ ਭੱਜ ਗਏ। ਸੂਚਨਾ ਮਿਲਣ ‘ਤੇ ਪੁਲਿਸ ਟੀਮ ਮੌਕੇ ‘ਤੇ ਪਹੁੰਚੀ ਅਤੇ ਨੇੜਲੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਜ਼ਬਤ ਕਰ ਲਈ।
ਇਹ ਵੀ ਪੜ੍ਹੋ : ਨਿੱਜੀ ਸਕੂਲਾਂ ‘ਤੇ ਲਗਾਮ, 5 ਫੀਸਦੀ ਤੋਂ ਵੱਧ ਫੀਸ ਨਹੀਂ ਵਧਾ ਸਕਣਗੇ, CM ਮਾਨ ਨੇ ਕੀਤਾ ਐਲਾਨ
ਸ਼ਿਕਾਇਤ ਦੇ ਆਧਾਰ ‘ਤੇ ਅਣਪਛਾਤੇ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਐਸਐਚਓ ਗੁਰਪਾਲ ਸਿੰਘ ਨੇ ਦੱਸਿਆ ਕਿ ਸੀਸੀਟੀਵੀ ਫੁਟੇਜ ਦੇ ਆਧਾਰ ‘ਤੇ ਦੋਸ਼ੀਆਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਮੋਗਾ ‘ਚ ਦਿਨ-ਦਿਹਾੜੇ ਲੁੱਟ, ਸਕੂਟੀ ਸਵਾਰ ਮੁੰਡੇ ਦੇ ਗਲੇ ‘ਚੋਂ ਝਪਟੀ ਢਾਈ ਤੋਲੇ ਸੋਨੇ ਦੀ ਚੇਨ appeared first on Daily Post Punjabi.